Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    6:28:52 AM

  • horrific scene in venezuela

    ਵੈਨੇਜ਼ੁਏਲਾ 'ਚ ਖ਼ੌਫਨਾਕ ਮੰਜ਼ਰ: ਭੂਚਾਲ ਨੇ ਉਜਾੜੇ...

  • team india beats pakistan 7 1 in fih pro league

    IND vs PAK Hockey: ਟੀਮ ਇੰਡੀਆ ਨੇ ਪਾਕਿਸਤਾਨ ਨੂੰ...

  • trump threatens 100  tax on european imports

    'ਜੇ ਕੀਤੀ ਗਲਤੀ ਤਾਂ ਭਰਨਾ ਪਏਗਾ 100% ਟੈਕਸ...',...

  • ireland  s historic victory in the first t20 match

    ਅਭਿਸ਼ੇਕ ਸ਼ਰਮਾ ਦੀ ਫਿਫਟੀ ਬੇਕਾਰ, ਪਹਿਲੇ T20 ਮੈਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ

BLOG News Punjabi(ਬਲਾਗ)

ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ

  • Edited By Harpreet Singh,
  • Updated: 26 May, 2026 05:28 PM
Blog
ntr vijay politics
  • Share
    • Facebook
    • Tumblr
    • Linkedin
    • Twitter
  • Comment

ਦੱਖਣ ਭਾਰਤੀ ਸਿਆਸੀ ਦ੍ਰਿਸ਼ ’ਚ, ਫ਼ਿਲਮਾਂ ਅਕਸਰ ਰਾਜਨੀਤੀ ਨਾਲ ਜੁੜੀਆਂ ਰਹੀਆਂ ਹਨ। ਕੁਝ ਹੀ ਸ਼ਖਸੀਅਤਾਂ ਇਸ ਜੁੜਾਵ ਨੂੰ 2 ਫ਼ਿਲਮੀ ਸੁਪਰਸਟਾਰਾਂ ਵਿਜੇ ਅਤੇ ਐੱਨ. ਟੀ. ਰਾਮਾਰਾਓ (ਐੱਨ. ਟੀ. ਆਰ.) ਤੋਂ ਬਿਹਤਰ ਤਰੀਕੇ ਨਾਲ ਦਰਸਾਉਂਦੀਆਂ ਹਨ। ਉਨ੍ਹਾਂ ਦੋਵਾਂ ’ਚ ਇਕ ਸਾਂਝੀ ਕੜੀ ਹੈ-ਉਹ ਆਪਣੀ ਪਾਰਟੀ ਸ਼ੁਰੂ ਕਰਨ ਦੇ ਕੁਝ ਹੀ ਸਮੇਂ ਬਾਅਦ ਮੁੱਖ ਮੰਤਰੀ ਬਣ ਗਏ।

ਦੋਵਾਂ ਮੰਚੀ ਕਲਾਕਾਰਾਂ ਨੇ ਆਪਣੀ ਆਨ-ਸਕ੍ਰੀਨ ਪ੍ਰਸਿੱਧੀ ਦਾ ਲਾਭ ਉਠਾ ਕੇ ਆਪਣੇ ਵਿਸ਼ਾਲ ਪ੍ਰਸ਼ੰਸਕ ਕਲੱਬਾਂ ਨੂੰ ਸਿਆਸੀ ਕਾਰਕੁੰਨਾਂ ’ਚ ਬਦਲ ਕੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ’ਚ ਆਪਣੇ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਬਣਨ ਦਾ ਕੰਮ ਕੀਤਾ। ਵੱਖ-ਵੱਖ ਯੁੱਗਾਂ ਅਤੇ ਸੰਦਰਭਾਂ ’ਚ ਕੰਮ ਕਰਨ ਦੇ ਬਾਵਜੂਦ, ਸ਼ਾਸਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਭਾਰਤ ’ਚ ਰਾਜਨੀਤੀ ਅਤੇ ਸਿਨੇਮਾ ਦੀ ਬਦਲਦੀ ਗਤੀਸ਼ੀਲਤਾ ਬਾਰੇ ਦਿਲਚਸਪ ਅੰਤਰ-ਦ੍ਰਿਸ਼ਟੀ ਪ੍ਰਗਟ ਕਰਦੇ ਹਨ।

ਤਾਮਿਲਨਾਡੂ ’ਚ ਦ੍ਰਵਿੜ ਮੁਨੇਤਰ ਕੜਗਮ (ਦ੍ਰਮੁਕ) ਤੋਂ ਸੀ. ਐੱਨ. ਅੰਨਾਦੁਰਈ ਅਤੇ ਐੱਮ. ਕਰੁਣਾਨਿਧੀ ਵਰਗੇ ਵਰਣਨਯੋਗ ਨਾਂ, ਨਾਲ ਹੀ ਐੱਮ. ਜੀ. ਰਾਮਚੰਦਰਨ (ਐੱਮ. ਜੀ. ਆਰ.) ਅਤੇ ਜੇ. ਜੈਲਲਿਤਾ (ਅੰਨਾਦ੍ਰਮੁਕ) ਵਰਗੇ ਸਿਤਾਰੇ ਰਹੇ ਹਨ। ਐੱਮ. ਜੀ. ਆਰ., ਜਿਨ੍ਹਾਂ ਨੇ ਅੰਦਰੂਨੀ ਕਲੇਸ਼ ਕਾਰਨ ਦ੍ਰਮੁਕ ਛੱਡ ਦਿੱਤੀ ਸੀ, ਨੇ ਆਪਣੀ ਪਾਰਟੀ, ਅੰਨਾਦ੍ਰਮੁਕ ਦੀ ਸਥਾਪਨਾ ਕੀਤੀ ਅਤੇ 1977 ਤੋਂ 1987 ਤੱਕ ਮੁੱਖ ਮੰਤਰੀ ਵਜੋਂ ਕਾਰਜ ਕੀਤਾ। ਉਨ੍ਹਾਂ ਨੇ ਸਿਆਸੀ ਦ੍ਰਿਸ਼ ’ਤੇ ਇਕ ਸਥਾਈ ਅਤੇ ਪ੍ਰੇਰਨਾਦਾਇਕ ਪ੍ਰਭਾਵ ਛੱਡਿਆ, ਜੋ ਖੇਤਰੀ ਲੀਡਰਸ਼ਿਪ ਨੂੰ ਆਕਾਰ ਦੇਣ ’ਚ ਸਿਨੇਮਾ ਦੀ ਤਾਕਤ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਦਾ ਕਾਰਜਕਾਲ ਜ਼ਮੀਨੀ ਪੱਧਰ ਦੀਆਂ ਭਲਾਈ ਪਹਿਲਕਦਮੀਆਂ, ਜਿਵੇਂ ‘ਦੋ ਰੁਪਏ ਕਿਲੋ ਚੌਲ’ ਪ੍ਰੋਗਰਾਮ ਅਤੇ ਸਕੂਲੀ ਬੱਚਿਆਂ ਲਈ ਦੁਪਹਿਰ ਦੇ ਖਾਣੇ (ਮਿਡ-ਡੇ-ਮੀਲ) ਦੁਆਰਾ ਚਿੰਨ੍ਹਿਤ ਸੀ, ਜਿਸ ਨੇ ਆਮ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।

ਤਾਮਿਲ ਸੁਪਰਸਟਾਰ ਹੋਣ ਦੇ ਨਾਤੇ ਐੱਮ. ਜੀ. ਆਰ. ਨਾਲ ਤੁਲਨਾ ਲਾਜ਼ਮੀ ਹੋ ਗਈ ਹੈ। ਪਰ ਬਾਰੀਕੀ ਨਾਲ ਦੇਖਣ ’ਤੇ ਪਤਾ ਲੱਗਦਾ ਹੈ ਕਿ ਵਧੇਰੇ ਢੁਕਵਾਂ ਸਮਾਨਾਂਤਰ ਸ਼ਾਇਦ ਆਂਧਰਾ ਪ੍ਰਦੇਸ਼ ’ਚ ਸਰਹੱਦ ਦੇ ਦੂਜੇ ਪਾਸੇ ਤੋਂ ਆਏ ਇਕ ਹੋਰ ਸਿਨੇਮਾਈ ਨਾਇਕ ਤੋਂ ਹੈ, ਜੋ ਰਾਜਨੀਤੀਵਾਨ ਬਣ ਗਏ, ਭਾਵ ਨੰਦਮੁਰੀ ਤਾਰਕ ਰਾਮਾਰਾਓ (ਐੱਨ. ਟੀ. ਆਰ.)।

ਐੱਨ. ਟੀ. ਰਾਮਾਰਾਓ ਅਤੇ ਵਿਜੇ ਦੀਆਂ ਸਿਆਸੀ ਯਾਤਰਾਵਾਂ ਸਿਨੇਮਾ ਅਤੇ ਸਿਆਸੀ ਆਧੁਨਿਕੀਕਰਨ ਦੇ ਸ਼ਕਤੀਸ਼ਾਲੀ ਮਿਸ਼ਰਨ ਨੂੰ ਦਰਸਾਉਂਦੀਆਂ ਹਨ। ਰੀਲ ਤੋਂ ਅਸਲ ਰਾਜਨੀਤੀ ’ਚ ਉਨ੍ਹਾਂ ਦਾ ਤਬਦੀਲ ਹੋਣਾ ਲੋਕਾਂ ਨਾਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਜੁੜਾਵ ਨੂੰ ਦਿਖਾਉਂਦਾ ਹੈ-ਪ੍ਰਸਿੱਧੀ ਅਤੇ ਲੀਡਰਸ਼ਿਪ ਦੇ ਵਿਚਕਾਰ ਦੀ ਦੂਰੀ। ਉਨ੍ਹਾਂ ਨੇ ਭਾਰੀ ਭੀੜ ਨੂੰ ਆਕਰਸ਼ਿਤ ਕੀਤਾ, ਜੋ ਆਪਣੇ ਆਗੂਆਂ ਨੂੰ ਸੁਣਨ ਲਈ ਸਬਰ ਨਾਲ ਇੰਤਜ਼ਾਰ ਕਰਦੀ ਸੀ।

ਹਰੇਕ ਆਗੂ ਆਪਣੇ ਸੰਬੰਧਿਤ ਯੁੱਗ ਦੀਆਂ ਇੱਛਾਵਾਂ ਅਤੇ ਮੰਗਾਂ ਨੂੰ ਦਰਸਾਉਂਦਾ ਹੈ-ਐੱਨ. ਟੀ. ਆਰ., ਬੀਤੇ ਸਮੇਂ ਦੀਆਂ ਸਮਾਜਿਕ-ਆਰਥਿਕ ਚੁਣੌਤੀਆਂ ’ਚ ਰਚੇ-ਮਿਚੇ ਹੋਏ ਅਤੇ ਵਿਜੇ, ਮੌਜੂਦਾ ਦੇ ਤੇਜ਼ੀ ਨਾਲ ਬਦਲਦੇ ਪਰਿਵਰਤਨਾਂ ਦਾ ਸਾਹਮਣਾ ਕਰਦੇ ਹੋਏ। ਜਿਵੇਂ-ਜਿਵੇਂ ਉਹ ਸਿਆਸੀ ਦ੍ਰਿਸ਼ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦੇ ਹਨ, ਉਨ੍ਹਾਂ ਦੀਆਂ ਕਹਾਣੀਆਂ ਜਨਤਕ ਜੀਵਨ ’ਤੇ ਸਿਨੇਮਾ ਦੇ ਸਥਾਈ ਪ੍ਰਭਾਵ ਨੂੰ ਉਜਾਗਰ ਕਰਦੀਆਂ ਹਨ।

ਐੱਨ. ਟੀ. ਆਰ. ਤੇਲਗੂ ਅਤੇ ਤਾਮਿਲ ਸਿਨੇਮਾ ’ਚ ਇਕ ਸ਼ਕਤੀਸ਼ਾਲੀ ਆਗੂ ਸਨ, ਜੋ ਆਪਣੀਆਂ ਪੌਰਾਣਿਕ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ 1982 ’ਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੀ ਸਥਾਪਨਾ ਕੀਤੀ, ਜਿਸ ’ਚ ਤੇਲਗੂ ਮਾਣ ਅਤੇ ਭਲਾਈ ’ਤੇ ਜ਼ੋਰ ਦਿੱਤਾ ਗਿਆ, ਇਕ ਅਜਿਹਾ ਸੰਦੇਸ਼, ਜਿਸ ਨੇ ਤੇਲਗੂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦਾ ਸਰਲ ਚੋਣ ਮਨੋਰਥ ਪੱਤਰ ਭੋਜਨ, ਮਕਾਨ ਅਤੇ ਕੱਪੜਿਆਂ ’ਤੇ ਕੇਂਦਰਿਤ ਸੀ, ਜਿਸ ਨਾਲ 2 ਰੁਪਏ ਪ੍ਰਤੀ ਕਿਲੋਗ੍ਰਾਮ ਚੌਲ ਯੋਜਨਾ ਵਰਗੇ ਪ੍ਰਭਾਵਸ਼ਾਲੀ ਭਲਾਈ ਪ੍ਰੋਗਰਾਮ ਸ਼ੁਰੂ ਹੋਏ। ਹਾਲਾਂਕਿ 3 ਵਾਰ ਭਾਰੀ ਬਹੁਮਤ ਨਾਲ ਚੁਣੇ ਜਾਣ ਦੇ ਬਾਵਜੂਦ ਐੱਨ. ਟੀ. ਆਰ. ਦੀਆਂ ਸਰਕਾਰਾਂ ਕਦੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀਆਂ। ਉਹ ਇਕ ਕ੍ਰਿਸ਼ਮਾਈ ਆਗੂ ਸਨ ਜੋ ਗਰੀਬੀ ’ਚ ਜਿਊ ਰਹੇ ਲੋਕਾਂ ਦੇ ਸੰਘਰਸ਼ਾਂ ਨੂੰ ਸਮਝਦੇ ਸਨ।

ਇਸ ਦੇ ਉਲਟ, ਵਿਜੇ ਦੀ ਸਿਆਸੀ ਵਿਰਾਸਤ ਅਜੇ ਬਣ ਰਹੀ ਹੈ ਅਤੇ ਉਨ੍ਹਾਂ ਰਾਜਨੀਤੀ ਦੇ ਉਤਾਰ-ਚੜ੍ਹਾਅ ਵਾਲੇ ਦ੍ਰਿਸ਼ ਦਾ ਸਾਹਮਣਾ ਕਰਨਾ ਹੈ। ਐੱਨ. ਟੀ. ਆਰ. ਦਾ ਅਕਸ ਜ਼ਮੀਨੀ ਪੱਧਰ ਦੇ ਢਾਂਚੇ ਨਾਲ ਡੂੰਘਾਈ ਨਾਲ ਜੁੜੇ ਇਕ ਪਰਉਪਕਾਰੀ ਆਗੂ ਦਾ ਸੀ, ਜੋ ਪੇਂਡੂ ਭਾਈਚਾਰਿਆਂ ਨੂੰ ਸਿੱਧਾ ਲਾਭ ਦੇਣ ’ਤੇ ਜ਼ੋਰ ਦਿੰਦੇ ਸਨ। ਇਸ ਦੇ ਉਲਟ, ਵਿਜੇ ਖੁਦ ਨੂੰ ਇਕ ਅਗਾਂਹਵਧੂ ਸੁਧਾਰਕ ਵਜੋਂ ਸਥਾਪਤ ਕਰਦੇ ਹਨ, ਜੋ ਕਾਰਪੋਰੇਟ ਸ਼ੈਲੀ ਦੇ ਨਾਲ ਅੱਜ ਦੇ ਨੌਜਵਾਨਾਂ ਲਈ ਢੁਕਵੇਂ ਮੁੱਦਿਆਂ ਨੂੰ ਹੱਲ ਕਰਦੇ ਹਨ ਅਤੇ ਬਦਲਦੀਆਂ ਮੰਗਾਂ ਦੇ ਅਨੁਕੂਲ ਤੇਜ਼ੀ ਨਾਲ ਢਲ ਜਾਂਦੇ ਹਨ।

ਵਿਜੇ ਨੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦ੍ਰਵਿੜ ਦਬਦਬੇ ਦੇ ਅੰਤ ਨੂੰ ਚਿੰਨ੍ਹਿਤ ਕੀਤਾ। ਉਨ੍ਹਾਂ ਦਾ ਤੇਜ਼ੀ ਨਾਲ ਹੋਇਆ ਵਿਕਾਸ, ਆਪਣੀ ਪਾਰਟੀ ਬਣਾਉਣ ਦੇ 2 ਸਾਲ ਬਾਅਦ ਹੀ ਮਹੱਤਵਪੂਰਨ ਸਿਆਸੀ ਖਿੱਚ ਹਾਸਲ ਕਰਨਾ, ਦੱਖਣ ਭਾਰਤੀ ਰਾਜਨੀਤੀ ’ਚ ਨਵੇਂ ਲੀਡਰਸ਼ਿਪ ਦੇ ਮੌਕਿਆਂ ਬਾਰੇ ਆਸ ਜਗਾਉਂਦਾ ਹੈ। ਦੂਜੇ ਪਾਸੇ, ਐੱਨ. ਟੀ. ਆਰ. ਨੇ ਆਂਧਰਾ ਪ੍ਰਦੇਸ਼ ’ਚ ਕਾਂਗਰਸ ਦੇ ਰਾਜ ਨੂੰ ਖ਼ਤਮ ਕਰ ਦਿੱਤਾ ਸੀ।

ਮੁੱਖ ਮੰਤਰੀ ਵਜੋਂ ਵਿਜੇ ਦੀ ਸ਼ੁਰੂਆਤੀ ਸ਼ੈਲੀ ਸਪੱਸ਼ਟ ਤੌਰ ’ਤੇ ਕਾਰਪੋਰੇਟ ਸੀ, ਜੋ ਕਰਜ਼ੇ ਨਾਲ ਨਜਿੱਠਣ ਲਈ ਪਾਰਦਰਸ਼ਿਤਾ ਅਤੇ ਕੇਂਦਰੀਕ੍ਰਿਤ ਵਿੱਤੀ ਰਿਪੋਰਟਿੰਗ ਨੂੰ ਪਹਿਲ ਦੇ ਰਹੀ ਸੀ, ਜੋ ਇਕ ਆਧੁਨਿਕ ਅਰਥਵਿਵਸਥਾ ਦੇ ਪ੍ਰਬੰਧਨ ’ਤੇ ਉਨ੍ਹਾਂ ਦੇ ਧਿਆਨ ਨੂੰ ਦਰਸਾਉਂਦੀ ਹੈ।

ਵਿਜੇ ਦਾ ਦ੍ਰਿਸ਼ਟੀਕੋਣ ਐੱਨ. ਟੀ. ਆਰ. ਤੋਂ ਵੱਖਰਾ ਹੈ। ਜਿੱਥੇ ਐੱਨ. ਟੀ. ਆਰ. ਨੇ ਭ੍ਰਿਸ਼ਟਾਚਾਰ, ਸਮਾਜਿਕ ਭਲਾਈ ਅਤੇ ਪੇਂਡੂ ਸਸ਼ਕਤੀਕਰਨ ਖ਼ਿਲਾਫ਼ ਲੜਾਈ ’ਤੇ ਜ਼ੋਰ ਦਿੱਤਾ, ਉੱਥੇ ਹੀ ਵਿਜੇ ਸਮਕਾਲੀ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਹਨ। ਉਹ ਖੁਦ ਨੂੰ ਇਕ ਆਮ ਇਨਸਾਨ ਵਜੋਂ ਪੇਸ਼ ਕਰਦੇ ਹਨ, ਅਕਸਰ ਆਪਣੀਆਂ ਫ਼ਿਲਮਾਂ ’ਚ ਇਕ ਕਮਜ਼ੋਰ (ਅੰਡਰਡੌਗ) ਵਿਅਕਤੀ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਨੌਜਵਾਨ ਵੋਟਰਾਂ ਨਾਲ ਜੁੜਦੇ ਹਨ। ਉਨ੍ਹਾਂ ਦੀ ਸਿਆਸੀ ਰਣਨੀਤੀ ਪਾਰਦਰਸ਼ਿਤਾ ਅਤੇ ਆਧੁਨਿਕ ਆਰਥਿਕ ਨੀਤੀਆਂ ’ਤੇ ਜ਼ੋਰ ਦਿੰਦੀ ਹੈ। ਆਪਣੀਆਂ ਫ਼ਿਲਮਾਂ ’ਚ ਭ੍ਰਿਸ਼ਟਾਚਾਰ ਵਿਰੋਧੀ ਵਿਸ਼ਿਆਂ ਨਾਲ ਨਜਿੱਠ ਕੇ, ਵਿਜੇ ਆਪਣੀ ਸਿਆਸੀ ਪਛਾਣ ਨੂੰ ਮਜ਼ਬੂਤ ਕਰਦੇ ਹਨ ਅਤੇ ਆਪਣੇ ਨੌਜਵਾਨ ਪ੍ਰਸ਼ੰਸਕਾਂ ਦੇ ਆਧਾਰ ਵਿਚਾਲੇ ਵਫ਼ਾਦਾਰੀ ਵਿਕਸਿਤ ਕਰਦੇ ਹਨ।

ਐੱਨ. ਟੀ. ਆਰ. ਵਾਂਗ ਵਿਜੇ ਨੇ ਵੀ ਆਪਣੇ ਸਟਾਰਡਮ ਦੇ ਸਿਖਰ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਰਾਜਨੀਤੀ ਦੇ ਅਣਜਾਣ ਖੇਤਰ ’ਚ ਕਦਮ ਰੱਖਿਆ ਅਤੇ ਬਹੁਤ ਜਲਦੀ ਸਫ਼ਲ ਹੋ ਗਏ। ਵਿਜੇ ਦੀ ਸਿਆਸੀ ਯਾਤਰਾ ਅਜੇ ਵੀ ਆਪਣੇ ਸ਼ੁਰੂਆਤੀ ਦੌਰ ’ਚ ਹੈ, ਜਿਸ ਦਾ ਅਜੇ ਫ਼ੈਸਲਾ ਲੈਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਇਸੇ ਮਹੀਨੇ ਮੁੱਖ ਮੰਤਰੀ (ਸੀ. ਐੱਮ.) ਦਾ ਅਹੁਦਾ ਸੰਭਾਲਿਆ ਹੈ ਅਤੇ ਉਨ੍ਹਾਂ ਦਾ ਅਜੇ ਮੁਲਾਂਕਣ ਕਰਨਾ ਬਹੁਤ ਜਲਦੀ ਹੈ।

—ਕਲਿਆਣੀ ਸ਼ੰਕਰ

  • Tamilnadu Politics
  • CM Vijay
  • NTR

ਵੱਧ ਬੱਚੇ? ਕਿਰਪਾ ਕਰਕੇ ਪਰਿਵਾਰਾਂ ਨੂੰ ਬਖਸ਼ੋਂ

NEXT STORY

Stories You May Like

  • narendra modi  chief minister  vijay  birthday  best wishes
    PM ਮੋਦੀ ਨੇ ਤਾਮਿਲਨਾਡੂ ਦੇ CM ਵਿਜੇ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
  • chief minister  tamil nadu  vijay  birthday  zoo  free entry
    CM ਵਿਜੇ ਦੇ ਜਨਮ ਦਿਨ ਮੌਕੇ ਚਿੜੀਆਘਰਾਂ 'ਚ 21 ਅਤੇ 22 ਜੂਨ ਨੂੰ ਮਿਲੇਗੀ ਮੁਫ਼ਤ ਐਂਟਰੀ
  • cockroach janta party
    ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ
  • filmmaker atlee extends special birthday wishes to superstar vijay
    ਫਿਲਮ ਨਿਰਮਾਤਾ ਐਟਲੀ ਨੇ ਸੁਪਰਸਟਾਰ ਵਿਜੇ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ
  • goldsmiths   shops
    18, 19, 20 ਅਤੇ 21 ਜੂਨ ਨੂੰ ਸੁਨਿਆਰਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ
  • 300 new buses  cm vijay  tickets  travel
    300 ਨਵੀਆਂ ਬੱਸਾਂ ਨੂੰ ਮਿਲੀ ਹਰੀ ਝੰਡੀ ! CM ਵਿਜੇ ਨੇ ਵੀ ਟਿਕਟ ਲੈ ਕੇ ਕੀਤਾ ਸਫ਼ਰ
  • fire in india
    ਅੱਗ ਦੀਆਂ ਲਪਟਾਂ ਅਤੇ ਸਿਸਟਮ ਦੀ ਨਾਕਾਮੀ!
  • farmers  good news  chief minister vijay  loan waiver
    14.43 ਲੱਖ ਕਿਸਾਨਾਂ ਲਈ Good News ! ਕਰਜ਼ੇ ਬਾਰੇ CM ਵਿਜੇ ਨੇ ਕਰ'ਤਾ ਵੱਡਾ ਐਲਾਨ
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • ruckus at babu jagjivan chowk in jalandhar
    ਜਲੰਧਰ ਦੇ ਬਾਬੂ ਜਗਜੀਵਨ ਚੌਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ 'ਤੇ ਕੀਤਾ...
  • heavy rain and thunderstorm in punjab yellow alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9...
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ...
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
Trending
Ek Nazar
freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • cough syrup brands
      2000 ਤੋਂ ਵੱਧ ਕਫ ਸਿਰਪ ਬ੍ਰਾਂਡ : ਇਹ ਕਿਵੇਂ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ?
    • elders with ai
      ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
    • incidents of ragging are increasing in educational institutions
      ‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +