ਕੀ ਸੁਣਾਵਾਂ ਹਾਲ ਮੈਂ ਪੰਜਾਬ ਦਾ
ਨਹੀਂ ਰਿਹਾ ਹੁਣ ਇਥੇ ਮੌਸਮ ਬਹਾਰ ਦਾ,
ਹੁਣ ਨਾ ਛਣਕਦੀਆਂ ਬਲਦਾਂ ਗੱਲ ਟੱਲੀਆਂ
ਉਹ ਨਜ਼ਾਰਾ ਖਤਮ ਪਹਿਲੇ ਪਹਿਰ ਦਾ
ਪਹੁ ਫੁਟਾਲੇ ਪੈਂਦੀਆਂ ਨਾ ਦੁੱਧਾਂ ਵਿਚ ਮਧਾਣੀਆਂ
ਮਹਿੰਗਾਈ ਦੇ ਦੌਰ ਨੇ ਕਰਤੀਆਂ ਸੁਆਣੀਆਂ -ਸਿਆਣੀਆਂ।
ਖਾਣ ਵਾਲੇ ਹਰ ਤੱਤ ਅੰਦਰ ਜ਼ਹਿਰ ਹੈ
ਕਿਉਂਕਿ ਮਿਲਾਵਟਾਂ ਦਾ ਦੌਰ ਹੈ ਚੱਲ ਰਿਹਾ।
ਵੱਧ ਰਹੇ ਤਾਪਮਾਨ ਨਾਲ ਤਨਮਨ ਸੜ ਰਿਹਾ
ਅਗਲੀ ਪੀੜੀ ਦੇ ਲਈ ਇਨਸਾਨ ਜ਼ਹਿਰ ਹੀ ਵੰਡ ਰਿਹਾ।
ਹਰੇ ਭਰੇ ਜੰਗਲ ਕੱਟ ਘਰ ਅਸਾਂ ਬਣਾ ਲਏ
ਹਵਾ-ਪਾਣੀ ਦੂਸ਼ਿਤ ਕਰ ਭਿਆਨਕ ਰੋਗ ਲਾ ਲਏ।
ਨਾਸ ਕਰਨ ਲਈ ਜੀਵਨ ਦਾ ਨਸ਼ੇ ਕਿਉਂ ਖਾ ਰਹੇ
'ਭੱਟ' ਲੀਡਰਾਂ ਦੇ ਵੰਡੇ ਨਸੇ ਪੰਜਾਬ ਨੂੰ ਨੇ ਖਾਂ ਗਏ
ਅੰਦਰੋਂ ਅੰਦਰੀ ਹੈ ਪੰਜਾਬ ਖੋਖਲਾ ਹੁੰਦਾ ਜਾ ਰਿਹਾ।
ਵੋਟਾਂ ਦੇ ਨਾਂ ਤੇ ਘਰ-ਘਰ ਅੰਦਰ ਮੌਤ ਦਾ ਜਾਲ ਹੈ ਵਿੱਛਾ ਰਿਹਾ।
ਆਉ ਗਵਾਚੀ ਲੱਭ ਕੇ ਮੁਸਕਾਨ
ਇਸ ਦੇ ਬੁੱਲਾਂ ਤੇ ਧਰ ਦੱਈਏ।
ਆਉ ਮਿਲਕੇ ਸਾਰੇ ਇਸ ਦੇ ਦੁੱਖ ਦੂਰ ਕਰ ਦੱਈਏ
ਲਗਾ ਕੇ ਇਕ-ਇਕ ਰੁੱਖ ਇਸ ਨੂੰ ਫਿਰ ਤੋਂ ਹਰਾ ਭਰਾ ਕਰ ਦੇਈਏ।
ਹਰਮਿੰਦਰ ਸਿੰਘ ਭੱਟ
99140-62205
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਕਦੋਂ ਅਤੇ ਕਿਵੇਂ ਰੁਕੇਗਾ ਸਮਾਜਕ ਪ੍ਰਦੂਸ਼ਣ?
NEXT STORY