Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    9:47:54 AM

  • big good news for powercom employees

    ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ,...

  • school teacher incident young man cctv

    32 ਸਕਿੰਟਾਂ 'ਚ 27 ਵਾਰ...! ਸਿਰਫਿਰੇ ਨੌਜਵਾਨ...

  • august 15 high alert delhi drone ban

    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ...

  • punjab village drone

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 45...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਮਨਾਥ ਤੋਂ ਸਿੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਭਾਰਤ ਦੀ ਭਾਵਨਾ

BLOG News Punjabi(ਬਲਾਗ)

ਸੋਮਨਾਥ ਤੋਂ ਸਿੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਭਾਰਤ ਦੀ ਭਾਵਨਾ

  • Edited By Harpreet Singh,
  • Updated: 11 May, 2026 05:48 PM
Blog
somnath to sindoor
  • Share
    • Facebook
    • Tumblr
    • Linkedin
    • Twitter
  • Comment

75 ਵਰ੍ਹੇ ਪਹਿਲਾਂ ਕੀਤਾ ਗਿਆ ਸ਼ਾਨਦਾਰ ਸੋਮਨਾਥ ਮੰਦਰ ਦਾ ਪੁਨਰ-ਜਾਗਰਣ ਅਤੇ ਪ੍ਰਾਣ-ਪ੍ਰਤਿਸ਼ਠਾ ਭਾਰਤ ਦੇ ਸੱਭਿਅਤਾਗਤ ਗੌਰਵ ਦੀ ਮੁੜ-ਸਥਾਪਨਾ ਦਾ ਫੈਸਲਾਕੁੰਨ ਪਲ ਸੀ। ਇਸ ਨੇ ਭਾਰਤ ਦੀ ਉਸ ਦ੍ਰਿੜ੍ਹਤਾ ਅਤੇ ਸੰਕਲਪ ਨੂੰ ਮੁੜ–ਸਥਾਪਿਤ ਕੀਤਾ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਦਾ ਮੂਲ ਆਧਾਰ ਹੈ।

ਇਸ ਪਵਿੱਤਰ ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਰਾਸ਼ਟਰ ਨੂੰ ਭਾਰਤੀ ਸੱਭਿਆਚਾਰ ਦੀ ਮਜ਼ਬੂਤ ਨੀਂਹ ਅਤੇ ਸ਼ਕਤੀ ’ਤੇ ਸਰਬਉੱਚ ਭਰੋਸਾ ਪ੍ਰਦਾਨ ਕਰਦੀ ਹੈ, ਜੋ ਕਿ 1,000 ਵਰ੍ਹਿਆਂ ਤੱਕ ਕੱਟੜਪੰਥੀਆਂ ਦੁਆਰਾ ਮੰਦਰ ’ਤੇ ਕੀਤੇ ਗਏ ਭਿਆਨਕ ਹਮਲਿਆਂ ਨੂੰ ਝੱਲਣ ਤੋਂ ਬਾਅਦ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰੀ।

ਗੁਜਰਾਤ ਦੇ ਸ਼ਾਂਤ ਸਮੁੰਦਰ ਕਿਨਾਰੇ ’ਤੇ ਸਥਿਤ ਇਹ ਮੰਦਰ ਹਰ ਹਮਲੇ ਤੋਂ ਬਾਅਦ ਖੰਡਰਾਂ ਤੋਂ ਆਪਣੀ ਪੂਰੀ ਸ਼ਾਨ ਨਾਲ ਮੁੜ ਉੱਠ ਖੜ੍ਹਾ ਹੋਇਆ। ਕਈ ਮਾਅਨਿਆਂ ਵਿਚ ਇਸ ਦਾ ਇਤਿਹਾਸ ਭਾਰਤ ਦੇ ਅਤੀਤ ਦਾ ਪ੍ਰਤੀਬਿੰਬ ਹੈ, ਜਿੱਥੇ ਸਾਡੇ ਸ਼ਾਂਤੀਪਸੰਦ ਲੋਕਾਂ ਨੇ ਆਪਣੀ ਆਸਥਾ, ਸੱਭਿਆਚਾਰ ਅਤੇ ਵਿਰਾਸਤ ’ਤੇ ਹੋਏ ਭਿਆਨਕ ਹਮਲਿਆਂ ਤੋਂ ਬਾਅਦ ਫਿਰ ਵੀ ਮਜ਼ਬੂਤੀ ਨਾਲ ਵਾਪਸੀ ਕੀਤੀ।

ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ਜਿਸ ਤਰ੍ਹਾਂ ਨਾਲ ਸੋਮਨਾਥ ਨੂੰ ਖਤਮ ਕਰਨ ਲਈ ਵਾਰ-ਵਾਰ ਸਾਜ਼ਿਸ਼ਾਂ ਰਚੀਆਂ ਅਤੇ ਯਤਨ ਕੀਤੇ, ਉਸੇ ਤਰ੍ਹਾਂ ਵਿਦੇਸ਼ੀ ਹਮਲਾਵਰਾਂ ਨੇ ਸਦੀਆਂ ਤੱਕ ਭਾਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਨਾ ਤਾਂ ਇਹ ਪੂਜਨੀਕ ਤੀਰਥ ਨਸ਼ਟ ਹੋਇਆ ਅਤੇ ਨਾ ਹੀ ਭਾਰਤ।

ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੋਮਨਾਥ ’ਤੇ ਹਮਲਿਆਂ ਦਾ ਉਦੇਸ਼ ਲੁੱਟ-ਖੋਹ ਤੋਂ ਵੱਧ ਖਤਰਨਾਕ ਸੀ। ਉਨ੍ਹਾਂ ਕਿਹਾ ਕਿ, “ਜੇਕਰ ਹਮਲੇ ਸਿਰਫ਼ ਲੁੱਟ ਲਈ ਹੁੰਦੇ, ਤਾਂ ਇਕ ਹਜ਼ਾਰ ਵਰ੍ਹੇ ਪਹਿਲਾਂ ਹੋਈ ਪਹਿਲੀ ਵੱਡੀ ਲੁੱਟ ਤੋਂ ਬਾਅਦ ਹੀ ਰੁਕ ਗਏ ਹੁੰਦੇ ਪਰ ਅਜਿਹਾ ਨਹੀਂ ਹੋਇਆ। ਸੋਮਨਾਥ ਦੀ ਪਵਿੱਤਰ ਮੂਰਤੀ ਨੂੰ ਅਪਵਿੱਤਰ ਕੀਤਾ ਗਿਆ, ਮੰਦਰ ਦੇ ਸਰੂਪ ਨੂੰ ਵਾਰ-ਵਾਰ ਬਦਲਿਆ ਗਿਆ ਅਤੇ ਸਾਨੂੰ ਇਹ ਸਿਖਾਇਆ ਗਿਆ ਕਿ ਸੋਮਨਾਥ ਨੂੰ ਸਿਰਫ਼ ਲੁੱਟ-ਖੋਹ ਲਈ ਖਤਮ ਕੀਤਾ ਗਿਆ ਸੀ। ਨਫ਼ਰਤ, ਜ਼ੁਲਮ ਅਤੇ ਦਹਿਸ਼ਤ ਦਾ ਇਹ ਬੇਰਹਿਮ ਇਤਿਹਾਸ ਸਾਡੇ ਤੋਂ ਲੁਕਾਇਆ ਗਿਆ ਸੀ।”

ਨਹਿਰੂ ਦਾ ਵਿਰੋਧ : ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਨੇ ਸੋਮਨਾਥ ਮੰਦਰ ਦੇ ਮੁੜ-ਨਿਰਮਾਣ ਦੇ ਮਿਸ਼ਨ ਦੀ ਅਗਵਾਈ ਕੀਤੀ। ਇਹ ਨਵੇਂ ਆਜ਼ਾਦ ਭਾਰਤ ਵਿਚ ਰਾਸ਼ਟਰੀ ਆਤਮਵਿਸ਼ਵਾਸ ਦੇ ਸ਼ੁਰੂਆਤੀ ਪ੍ਰਗਟਾਵਿਆਂ ਵਿਚੋਂ ਇਕ ਸੀ ਪਰ ਇਸ ਯਤਨ ਦੀ ਰਾਹ ਵਿਚ ਵੀ ਰੁਕਾਵਟਾਂ ਆਈਆਂ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਦੇ ਇਤਿਹਾਸਕ ਉਦਘਾਟਨ ਸਮਾਰੋਹ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੇ ਸ਼ਾਮਲ ਹੋਣ ਦਾ ਰਸਮੀ ਤੌਰ ’ਤੇ ਵਿਰੋਧ ਕੀਤਾ। ਇਸ ਦੇ ਬਾਵਜੂਦ ਰਾਸ਼ਟਰਪਤੀ ਨੇ 11 ਮਈ, 1951 ਨੂੰ ਮੰਦਰ ਦਾ ਉਦਘਾਟਨ ਕੀਤਾ।

ਸਦੀਆਂ ਦੇ ਬੇਰਹਿਮ ਜ਼ੁਲਮਾਂ ਤੋਂ ਬਾਅਦ, ਇਸ ਪੁਨਰ-ਨਿਰਮਾਣ ਨੇ ਭਾਰਤ ਦੀ ਸੱਭਿਆਚਾਰਕ ਪੁਨਰ-ਜਾਗਰਣ ਅਤੇ ਸੱਭਿਆਚਾਰ ਦੇ ਮਾਣ ਦੇ ਬੀਜ ਬੀਜੇ।

ਆਲਮੀ ਪਛਾਣ : ਸੋਮਨਾਥ ਦੀ ਹੀ ਤਰ੍ਹਾਂ ਭਾਰਤ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰਿਆ ਹੈ। ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਨਾਲ-ਨਾਲ ਆਪਣੀ ਅਮੀਰ ਵਿਰਾਸਤ ਅਤੇ ਆਧੁਨਿਕਤਾ ਦੇ ਮਿਸਾਲੀ ਸੰਗਮ ਲਈ ਆਲਮੀ ਪਛਾਣ ਬਣਾ ਰਿਹਾ ਹੈ। 2014 ਵਿਚ ਜਦੋਂ ਦੇਸ਼ ਭਾਰੀ ਬਹੁਮਤ ਨਾਲ ਮੋਦੀ ਸਰਕਾਰ ਨੂੰ ਸੱਤਾ ਵਿਚ ਲਿਆਇਆ, ਤਾਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਰਿਕਾਰਡ 175 ਦੇਸ਼ਾਂ ਦੇ ਸਮਰਥਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ। ਯੋਗਾ ਅੱਜ ਇਕ ਗਲੋਬਲ ਵੈੱਲਨੈੱਸ ਮੁਹਿੰਮ ਬਣ ਚੁੱਕੀ ਹੈ, ਜਿਸ ਨੇ ਦੁਨੀਆ ਦੇ ਸਾਰੇ ਸੱਭਿਆਚਾਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।

ਇਕ ਦਹਾਕੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੱਛਮੀ ਏਸ਼ੀਆ ਵਿਚ ਸੰਯੁਕਤ ਅਰਬ ਅਮੀਰਾਤ ਸਰਕਾਰ ਦੁਆਰਾ ਤੋਹਫੇ ਵਿਚ ਦਿੱਤੀ ਗਈ ਜ਼ਮੀਨ ’ਤੇ ਬਣੇ ਇਕ ਸ਼ਾਨਦਾਰ ਮੰਦਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਬਹਿਰੀਨ ਵਿਖੇ 200 ਵਰ੍ਹੇ ਪੁਰਾਣੇ ਮੰਦਰ ਦੇ ਪੁਨਰ-ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਸੀ।

ਆਯੁਸ਼ ਅਤੇ ਯੋਗਾ ਦਾ ਵਿਸ਼ਵੀਕਰਨ : ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਨਾਲ ਜੁੜੇ ਪੇਸ਼ੇਵਰਾਂ ਲਈ ਆਲਮੀ ਮੌਕੇ ਪੈਦਾ ਕਰਨਾ, ਹਾਲ ਹੀ ਦੇ ਵਰ੍ਹਿਆਂ ਵਿਚ ਭਾਰਤ ਦੁਆਰਾ ਵਿਕਸਿਤ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏਜ਼) ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਸਾਡੇ ਕਾਰੀਗਰਾਂ, ਕਾਮਿਆਂ, ਕਿਸਾਨਾਂ, ਮਛੇਰਿਆਂ, ਛੋਟੇ ਕਾਰੋਬਾਰਾਂ ਅਤੇ ਸਟਾਰਟਅੱਪਸ ਲਈ ਲਾਭਦਾਇਕ ਆਲਮੀ ਮੌਕਿਆਂ ਦੀ ਸਿਰਜਣਾ ਕਰਨ ਦੇ ਨਾਲ-ਨਾਲ ਇਹ ਸਮਝੌਤੇ ਪ੍ਰਧਾਨ ਮੰਤਰੀ ਦੇ ‘ਵਿਕਾਸ ਵੀ, ਵਿਰਾਸਤ ਵੀ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ।

ਹਾਲ ਹੀ ਵਿਚ ਨਿਊਜ਼ੀਲੈਂਡ ਦੇ ਨਾਲ ਸੰਪੰਨ ਐੱਫ. ਟੀ. ਏ. ਰਵਾਇਤੀ ਮੈਡੀਕਲ ਅਤੇ ਹੌਲਿਸਟਿਕ ਹੈਲਥਕੇਅਰ ਸਰਵਿਸਿਜ਼ ਵਿਚ ਭਾਰਤ ਦੀ ਆਲਮੀ ਪਹੁੰਚ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਵਿਚ ਆਯੁਸ਼ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਦੇ ਨਾਲ-ਨਾਲ ਭਾਰਤੀ ਸੱਭਿਆਚਾਰਕ ਅਤੇ ਗਿਆਨ ਆਧਾਰਿਤ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿਚ ਕੰਮ ਕਰਨ ਲਈ ਵੀਜ਼ਾ ਕੋਟਾ ਪ੍ਰਦਾਨ ਕੀਤਾ ਗਿਆ ਹੈ।

ਬ੍ਰਿਟੇਨ, ਯੂਰਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਦੇ ਨਾਲ ਹੋਏ ਵਪਾਰ ਸਮਝੌਤਿਆਂ ਵਿਚ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਹਨ। ਯੂਰਪੀਅਨ ਯੂਨੀਅਨ ਦੇ ਨਾਲ ਐੱਫ. ਟੀ. ਏ. ਆਯੁਸ਼ ਡਾਕਟਰਾਂ ਨੂੰ ਭਾਰਤ ਵਿਚ ਪ੍ਰਾਪਤ ਕਾਰੋਬਾਰੀ ਯੋਗਤਾ ਦੇ ਆਧਾਰ ’ਤੇ ਯੂਰਪੀਅਨ ਦੇਸ਼ਾਂ ਵਿਚ ਸੇਵਾਵਾਂ ਦੇਣ ਦੀ ਪ੍ਰਵਾਨਗੀ ਦੇਵੇਗਾ। ਇਹ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿਚ ਆਯੁਸ਼ ਵੈੱਲਨੈੱਸ ਸੈਂਟਰ ਅਤੇ ਕਲੀਨਿਕ ਬਣਾਉਣ ਵਿਚ ਵੀ ਮਦਦ ਕਰਦਾ ਹੈ।

ਨਵੀਆਂ ਚੁਣੌਤੀਆਂ ’ਤੇ ਜਿੱਤ : ਜਿੱਥੇ ਇਕ ਪਾਸੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੁਨੀਆ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ, ਇਸ ਦੇ ਨਾਲ ਹੀ, ਦੇਸ਼ ਕੱਟੜਪੰਥੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ, ਜੋ ਅੱਤਵਾਦ ਅਤੇ ਘੁਸਪੈਠ ਰਾਹੀਂ ਭਾਰਤ ਦੀ ਸਦਭਾਵਨਾਪੂਰਨ ਵਿਰਾਸਤ ਨੂੰ ਵਿਗਾੜ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ, ਨਵਾਂ ਭਾਰਤ ਅਜਿਹੀਆਂ ਚੁਣੌਤੀਆਂ ਦਾ ਜ਼ੋਰਦਾਰ ਜਵਾਬ ਦਿੰਦਾ ਹੈ। ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਭਾਰਤ ਨੇ ਅੱਤਵਾਦੀਆਂ ਅਤੇ ਸਰਹੱਦ ਪਾਰ ਮੌਜੂਦ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਢੁੱਕਵਾਂ ਸਬਕ ਸਿਖਾਇਆ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ, ਪੱਛਮੀ ਬੰਗਾਲ ਦੇ ਵੋਟਰਾਂ ਨੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ, ਜੋ ਘੁਸਪੈਠੀਆਂ ਦਾ ਸਮਰਥਨ ਕਰ ਰਹੀਆਂ ਸਨ, ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਸਨ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਕਮਜ਼ੋਰ ਕਰ ਰਹੀਆਂ ਸਨ। ਇਹ ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਧੂਰ ਅਤੇ ਸੋਮਨਾਥ ਮੰਦਰ ਦਾ ਪੁਨਰ-ਨਿਰਮਾਣ, ਦੋਵਾਂ ਦੀ ਵਰ੍ਹੇਗੰਢ ਵਿਚ ਕੁਝ ਦਿਨਾਂ ਦਾ ਹੀ ਅੰਤਰ ਹੈ। ਇਹ ਦੋਵੇਂ ਭਾਰਤ ਦੀ ਦ੍ਰਿੜ੍ਹਤਾ ਅਤੇ ਸਖਤੀ ਨੂੰ ਦਰਸਾਉਂਦੀਆਂ ਹਨ।

ਸੋਮਨਾਥ ਦੀ ਕਹਾਣੀ ਆਖਰਕਾਰ ਰਾਜਨੀਤੀ ਤੋਂ ਕਿਤੇ ਅੱਗੇ ਹੈ। ਇਹ ਇਕ ਅਜਿਹੀ ਸੱਭਿਅਤਾ ਦੀ ਕਹਾਣੀ ਹੈ, ਜਿਸ ਨੇ ਕਦੇ ਆਤਮ-ਸਮਰਪਣ ਨਹੀਂ ਕੀਤਾ। ਆਪਣੇ ਪੁਨਰ-ਨਿਰਮਾਣ ਦੇ 75 ਵਰ੍ਹਿਆਂ ਬਾਅਦ, ਅੱਜ ਸੋਮਨਾਥ ਸਿਰਫ਼ ਮੰਦਰ ਨਹੀਂ, ਸਗੋਂ ਭਾਰਤ ਦੀ ਦ੍ਰਿੜ੍ਹਤਾ, ਨਿਰੰਤਰਤਾ ਅਤੇ ਰਾਸ਼ਟਰੀ ਆਤਮਵਿਸ਼ਵਾਸ਼ ਦਾ ਸਦੀਵੀ ਪ੍ਰਤੀਕ ਬਣ ਕੇ ਖੜ੍ਹਾ ਹੈ।

-ਪੀਯੂਸ਼ ਗੋਇਲ
(ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)

  • Somnath Temple
  • Operation Sindoor
  • India

ਜਨਤਾ ਦੀ ਜਾਨ ਦੀ ਕੀਮਤ ’ਤੇ ਵੀ. ਆਈ. ਪੀ. ਸੁਰੱਖਿਆ ਕਿਉਂ?

NEXT STORY

Stories You May Like

  • bmw preparing for major layoffs  will cut 8 000 jobs by the end of 2027
    ਵੱਡੀ ਛਾਂਟੀ ਦੀ ਤਿਆਰੀ ਕਰ ਰਹੀ BMW! ਸਾਲ 2027 ਦੇ ਅੰਤ ਤੱਕ ਕਰੇਗੀ 8,000 ਨੌਕਰੀਆਂ 'ਚ ਕਟੌਤੀ
  • big news from punjab politics
    ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡੀ ਬਗਾਵਤ
  • fifa season 2026 has become the most expensive world cup ever broken records
    ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ
  • messi shows   sportsmanlike spirit   but wc 2026 remains fraught with controversy
    ਮੈਸੀ ਵਲੋਂ 'ਖੇਡ ਭਾਵਨਾ' ਦਾ ਮੁਜ਼ਾਹਰਾ ਪਰ ਵਿਵਾਦਾਂ ਨਾਲ ਭਰਪੂਰ ਰਿਹਾ ਫੀਫਾ ਵਿਸ਼ਵ ਕੱਪ 2026
  • india regains top spot in icc t20 international rankings
    ਭਾਰਤ ICC T20I ਰੈਂਕਿੰਗ ਵਿੱਚ ਮੁੜ ਸਿਖਰਲੇ ਸਥਾਨ 'ਤੇ ਪੁੱਜਾ
  • akali dal punar surjit expels iqbal singh jhunda from the party
    ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ
  • from rural india to the global energy agenda
    ਪੇਂਡੂ ਭਾਰਤ ਤੋਂ ਗਲੋਬਲ ਊਰਜਾ ਏਜੰਡੇ ਤੱਕ: ਸੁਰੇਸ਼ ਯਾਦਵ ਦੀ ਪ੍ਰੇਰਨਾਦਾਇਕ ਯਾਤਰਾ
  • growing network of online fraud
    ਆਨਲਾਈਨ ਫਰਾਡ ਦਾ ਵਧਿਆ ਨੈਟਵਰਕ, ਹੋ ਰਹੀ ਕਰੋੜਾਂ ਦੀ ਠੱਗੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ,...
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
Trending
Ek Nazar
two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • some indians are becoming a cause of disrepute abroad
      ਵਿਦੇਸ਼ਾਂ ’ਚ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ!
    • youth committing rape  violence and theft because of drugs
      ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +