Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    10:44:46 AM

  • trump announced talks with iran

    ਟਲਿਆ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ! ਟਰੰਪ ਨੇ ਈਰਾਨ...

  • big jump in silver price  gold also became expensive

    ਚਾਂਦੀ ਦੀ ਕੀਮਤ 'ਚ ਵੱਡਾ ਉਛਾਲ, ਸੋਨਾ ਵੀ ਹੋਇਆ...

  • this statement of the congress leader has heated up politics

    'ਮੇਰੀ ਸ਼ਰਾਫ਼ਤ ਨੂੰ ਮੇਰੀ ਕਮਜ਼ੋਰੀ ਨਾ...',...

  • migrants in uk

    ਪ੍ਰਵਾਸੀਆਂ ਵਿਰੁੱਧ ਹੋਵੋਗੀ ਸਖ਼ਤ ਕਾਰਵਾਈ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੱਥਰਗੜ੍ਹੀ ਦੀ ਸਾਜ਼ਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ

BLOG News Punjabi(ਬਲਾਗ)

ਪੱਥਰਗੜ੍ਹੀ ਦੀ ਸਾਜ਼ਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ

  • Updated: 28 Jan, 2020 01:41 AM
Blog
stoned conspiracies and violence break the country
  • Share
    • Facebook
    • Tumblr
    • Linkedin
    • Twitter
  • Comment

ਵਿਸ਼ਨੂੰ ਗੁਪਤ

ਦੁਨੀਆ ’ਚ ਭਾਰਤ ਇਕ ਇਕੱਲਾ ਦੇਸ਼ ਹੈ, ਜਿਥੇ ਕਦੇ ਆਪਣੇ ਹੀ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਰਾਜਨੀਤੀ ਹੁੰਦੀ ਹੈ, ਕਦੇ ਖੇਤਰ ਦੇ ਨਾਂ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਭਾਸ਼ਾ ਦੇ ਆਧਾਰ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਮਜ਼ਹਬ ਦੇ ਨਾਂ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਵਿਦੇਸ਼ੀ ਸਾਜ਼ਿਸ਼ ਨੂੰ ਸੰਤੁਸ਼ਟ ਕਰਨ ਲਈ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਵਿਦੇਸ਼ੀ ਸੰਸਕ੍ਰਿਤੀ ਅਤੇ ਵਿਦੇਸ਼ੀ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਦੇਸ਼ ਤੋੜਨ ਦੀ ਗੱਲ ਅਤੇ ਰਾਜਨੀਤੀ ਹੁੰਦੀ ਹੈ। ਇਹ ਸਾਰੀਆਂ ਗੱਲਾਂ ਅਤੇ ਰਾਜਨੀਤੀ ਕੋਈ ਲੁਕੇ-ਛੁਪੇ ਢੰਗ ਨਾਲ ਨਹੀਂ ਹੁੰਦੀ, ਸਗੋਂ ਇਹ ਗੱਲਾਂ ਅਤੇ ਰਾਜਨੀਤੀ ਸ਼ਰੇਆਮ ਹੁੰਦੀ ਹੈ, ਇਸ ਤੋਂ ਇਲਾਵਾ ਅਜਿਹੇ ਤੋੜਨ ਵਾਲੇ ਵਿਚਾਰਾਂ ਅਤੇ ਰਾਜਨੀਤੀ ਨੂੰ ਸਥਾਪਿਤ ਕਰਨ ਲਈ ਬਵਾਲ ਵੀ ਹੁੰਦਾ ਹੈ, ਹਿੰਸਾ ਵੀ ਹੁੰਦੀ ਹੈ, ਬਵਾਲ ਅਤੇ ਹਿੰਸਾ ਦੇ ਪੱਖ ਵਿਚ ਤੱਥ ਅਤੇ ਤਰਕ ਵੀ ਘੜ ਦਿੱਤੇ ਜਾਂਦੇ ਹਨ। ਜਦੋਂ ਅਜਿਹੇ ਤੱਤਾਂ ’ਤੇ, ਅਜਿਹੇ ਬਵਾਲ ’ਤੇ, ਅਜਿਹੀ ਹਿੰਸਾ ’ਤੇ, ਅਜਿਹੀ ਕਰਤੂਤ ਅਤੇ ਅਜਿਹੀ ਰਾਜਨੀਤੀ ’ਤੇ ਸੱਤਾ ਦੀ ਵੀਰਤਾ ਉੱਠਦੀ ਹੈ, ਉਦੋਂ ਪ੍ਰਗਟਾਵੇ ਦੀ ਕਥਿਤ ਆਜ਼ਾਦੀ ਦੀ ਆਵਾਜ਼ ਉੱਠਣ ਲੱਗਦੀ ਹੈ, ਅਸਹਿਣਸ਼ੀਲਤਾ ਦਾ ਰੌਲਾ ਪੈਣ ਲੱਗਦਾ ਹੈ, ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਖੜ੍ਹੀ ਹੋ ਕੇ ਨਿਆਂ ਪਾਲਿਕਾ ਤਕ ਦੌੜ ਲਾ ਦਿੰਦੀ ਹੈ, ਫਿਰ ਭੈੜੇ ਨਤੀਜੇ ਸਾਹਮਣੇ ਆਉਂਦੇ ਹਨ, ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਪ੍ਰਸਾਰ ਖਤਰਨਾਕ ਤੌਰ ’ਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਸਰਕਾਰ ਵਲੋਂ ਉੱਠੀ ਹੋਈ ਵੀਰਤਾ ਵੀ ਸਥਿਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੂੰ ਉਤਸ਼ਾਹ ਮਿਲਦਾ ਰਹਿੰਦਾ ਹੈ, ਉਨ੍ਹਾਂ ਦੀਆਂ ਸਾਜ਼ਿਸ਼ਾਂ ਦੀ ਲੜੀ ਵੀ ਵਧਦੀ ਜਾਂਦੀ ਹੈ, ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚੁਣੌਤੀਆਂ ਵੀ ਖਤਰਨਾਕ ਢੰਗ ਨਾਲ ਵਧਦੀਆਂ ਹੀ ਜਾਂਦੀਆਂ ਹਨ। ਕੀ ਇਹ ਸਹੀ ਨਹੀਂ ਹੈ ਕਿ ਦੇਸ਼ ਦੇ ਅੰਦਰ ਵੀ ਕੋਈ ਇਕ ਨਹੀਂ, ਸਗੋਂ ਅਨੇਕ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਸਤਾਰ ਅਤੇ ਹੋਂਦ ਸਥਾਪਿਤ ਹੈ? ਕੀ ਇਹ ਸਹੀ ਨਹੀਂ ਹੈ ਕਿ ਦਰਾਮਦੀ ਸੰਸਕ੍ਰਿਤੀ ਦੇ ਨਾਂ ’ਤੇ ਦੇਸ਼ ਦੀ ਇਕ ਵੰਡ ਹੋਈ ਹੈ?

ਪੱਥਰਗੜ੍ਹੀ ਦੇ ਨਾਂ ’ਤੇ ਇਕ ਹੋਰ ਦੇਸ਼ ਤੋੜਨ ਵਾਲੀ ਰਾਜਨੀਤੀ, ਸਾਜ਼ਿਸ਼ ਖਤਰਨਾਕ ਤੌਰ ’ਤੇ ਵਿਸਤਾਰ ਹਾਸਿਲ ਕਰ ਰਹੀ ਹੈ, ਜਿਸ ਦੇ ਪਿੱਛੇ ਨਾ ਸਿਰਫ ਵੋਟਾਂ ਦੀ ਰਾਜਨੀਤੀ ਹੈ, ਸਗੋਂ ਵਿਦੇਸ਼ੀ ਸਾਜ਼ਿਸ਼ ਹੈ। ਕੁਝ ਦਰਾਮਦੀ ਸੰਸਕ੍ਰਿਤੀਆਂ ਦੇ ਖਤਰਨਾਕ ਅਤੇ ਖੂਨੀ ਪੰਜੇ ਹਨ। ਹੁਣੇ-ਹੁਣੇ ਝਾਰਖੰਡ ਅੰਦਰ ਪੱਥਰਗੜ੍ਹੀ ਦੀ ਹਿੰਸਾ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸੰਦੇਸ਼ ਵੀ ਦਿੱਤਾ ਗਿਆ ਕਿ ਇਹ ਤਾਂ ਅਜੇ ਝਾਕੀ ਹੈ, ਅਜਿਹੀ ਹਿੰਸਾ ਦੀ ਹਨੇਰੀ ਆਉਣ ਵਾਲੀ ਹੈ, ਇਹ ਹਿੰਸਾ ਸਿਰਫ ਝਾਰਖੰਡ ਦੇ ਅੰਦਰ ਹੀ ਨਹੀਂ, ਸਗੋਂ ਇਸ ਹਿੰਸਾ ਦਾ ਵਿਸਤਾਰ ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਆਦਿ ਸੂਬਿਆਂ ’ਚ ਹੋਵੇਗਾ। ਝਾਰਖੰਡ ਦੇ ਪੱਛਮੀ ਸਿੰਹਭੂਮ ਜ਼ਿਲੇ ’ਚ ਪੱਥਰਗੜ੍ਹੀ ਸਮਰਥਕਾਂ ਨੇ ਇਕੱਠੇ 9 ਦਿਹਾਤੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੀਆਂ ਘਿਨਾਉਣੀਆਂ ਹੱਤਿਆਵਾਂ ਕਰ ਦਿੱਤੀਆਂ। ਜਿਸ ਜ਼ਾਲਿਮਾਨਾ ਢੰਗ ਨਾਲ ਹੱਤਿਆਵਾਂ ਹੋਈਆਂ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਹੱਤਿਆਵਾਂ ਅਤੇ ਬਵਾਲ ਕਰਨ ਦੀ ਟ੍ਰੇਨਿੰਗ ਹਾਸਿਲ ਸੀ। ਅਗਵਾ ਕੀਤੇ ਗਏ ਦਿਹਾਤੀਆਂ ਦੇ ਪਹਿਲਾਂ ਅੰਗ ਭੰਗ ਕੀਤੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਮਾਰੇ ਗਏ ਦਿਹਾਤੀ ਪੱਥਰਗੜ੍ਹੀ ਦੇ ਵਿਰੋਧੀ ਸਨ ਅਤੇ ਉਨ੍ਹਾਂ ਵਲੋਂ ਪੱਥਰਗੜ੍ਹੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਝਾਰਖੰਡ ਦੇ ਆਦਿਵਾਸੀ ਇਲਾਕੇ ਦੀ ਸਥਿਤੀ ਇੰਨੀ ਖਤਰਨਾਕ ਅਤੇ ਹਿੰਸਕ ਹੋ ਗਈ ਹੈ ਕਿ ਪੱਥਰਗੜ੍ਹੀ ਪ੍ਰੋਗਰਾਮ ਵਿਚ ਸ਼ਾਮਿਲ ਨਾ ਹੋਣ ਵਾਲੇ ਦਿਹਾਤੀਆਂ ਨੂੰ ਪੱਥਰਗੜ੍ਹੀ ਵਿਰੋਧੀ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਫਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ। ਝਾਰਖੰਡ ਦੇ ਆਦਿਵਾਸੀ ਇਲਾਕੇ ਤੋਂ ਵੱਡੀ ਪੱਧਰ ’ਤੇ ਹਿਜਰਤ ਹੋ ਰਹੀ ਹੈ ਕਿਉਂਕਿ ਪੱਥਰਗੜ੍ਹੀ ਇਲਾਕੇ ਵਿਚ ਪੁਲਸ ਅਤੇ ਨੀਮ ਫੌਜੀ ਬਲ ਦੇ ਜਵਾਨ ਵੀ ਜਾਣ ਤੋਂ ਡਰਦੇ ਹਨ, ਉਪਰੋਂ ਨਕਸਲਵਾਦ ਦਾ ਖੌਫ਼ ਹੁੰਦਾ ਹੈ। ਕਹਿਣ ਦਾ ਅਰਥ ਇਹ ਹੈ ਕਿ ਪੱਥਰਗੜ੍ਹੀ ਪ੍ਰਭਾਵਿਤ ਖੇਤਰਾਂ ਵਿਚ ਦਿਹਾਤੀ ਆਪਣੇ ਬਲ ’ਤੇ ਸੁਰੱਖਿਆ ਕਰਨ ਜਾਂ ਫਿਰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹਨ।

ਪੱਥਰਗੜ੍ਹੀ ਕੀ ਹੈ?

ਪੱਥਰਗੜ੍ਹੀ ਕੀ ਹੈ, ਪੱਥਰਗੜ੍ਹੀ ਦੀਆਂ ਸਾਜ਼ਿਸ਼ਾਂ ਕੀ ਹਨ? ਪੱਥਰਗੜ੍ਹੀ ਦੇ ਪਿੱਛੇ ਕਿਹੜੀ ਦਰਾਮਦੀ ਸੰਸਕ੍ਰਿਤੀ ਦੀ ਖੂਨੀ ਭੂਮਿਕਾ ਹੈ, ਪੱਥਰਗੜ੍ਹੀ ਦਾ ਕੇਂਦਰਬਿੰਦੂ ਕਿੱਥੇ ਹੈ, ਪੱਥਰਗੜ੍ਹੀ ਦੇ ਕੇਂਦਰਬਿੰਦੂ ਤੋਂ ਝਾਰਖੰਡ ਤਕ ਇਹ ਪੱਥਰਗੜ੍ਹੀ ਕਿਵੇਂ ਪਹੁੰਚੀ ਅਤੇ ਇਸ ਪੱਥਰਗੜ੍ਹੀ ਨੂੰ ਪਹੁੰਚਾਇਆ ਕਿਸ ਨੇ ਅਤੇ ਕੀ ਇਹ ਪੱਥਰਗੜ੍ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਕ ਭਿਆਨਕ ਤੇ ਖੂਨੀ ਖਤਰਾ ਹੈ? ਪੱਥਰਗੜ੍ਹੀ ਦਾ ਕੇਂਦਰਬਿੰਦੂ ਝਾਰਖੰਡ ਨਹੀਂ, ਸਗੋਂ ਗੁਜਰਾਤ ਹੈ, ਗੁਜਰਾਤ ਤੋਂ ਇਸ ਸਾਜ਼ਿਸ਼ ਨੂੰ ਝਾਰਖੰਡ ਵਿਚ ਲਿਆਂਦਾ ਗਿਆ ਹੈ ਅਤੇ ਹੁਣ ਇਸ ਦਾ ਵਿਸਤਾਰ ਸਿਰਫ ਝਾਰਖੰਡ ਤਕ ਹੀ ਸੀਮਤ ਰਹੇਗਾ, ਅਜਿਹਾ ਨਹੀਂ ਹੈ। ਇਸ ਦਾ ਵਿਸਤਾਰ ਹੁਣ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਓਡਿਸ਼ਾ ਵਰਗੇ ਸੂਬਿਆਂ ਵਿਚ ਕਰਨ ਦੀ ਯੋਜਨਾ ਹੈ। ਗੁਜਰਾਤ ਜਿਥੇ ਪੱਥਰਗੜ੍ਹੀ ਦਾ ਕੇਂਦਰਬਿੰਦੂ ਹੈ, ਉਥੇ ਇਹ ਸਾਜ਼ਿਸ਼ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਈ ਤਾਂ ਫਿਰ ਇਸ ਪ੍ਰਯੋਗ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਕਰਨ ਦੀਆਂ ਵਿਦੇਸ਼ੀ ਸਾਜ਼ਿਸ਼ਾਂ ਤੇਜ਼ ਹੋਈਆਂ ਸਨ। ਇਹ ਵੀ ਸਹੀ ਹੈ ਕਿ ਗੁਜਰਾਤ ਵਿਚ ਪੱਥਰਗੜ੍ਹੀ ਰਾਹੀਂ ਧਰਮ ਤਬਦੀਲ ਕਰਵਾਉਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਸੇਕ ਲਾਉਣ ਵਰਗੇ ਕੰਮਾਂ ਵਿਚ ਇਨ੍ਹਾਂ ਨੂੰ ਕਾਮਯਾਬੀ ਵੀ ਮਿਲੀ। ਆਦਿਵਾਸੀ ਖੇਤਰਾਂ ਵਿਚ ਪਿੰਡ ਦੇ ਬਾਹਰ ਇਕ ਵੱਡਾ ਪੱਥਰ ਜ਼ਮੀਨ ਵਿਚ ਸਥਾਪਿਤ ਕਰ ਦਿੱਤਾ ਜਾਂਦਾ ਹੈ, ਇਸ ਨੂੰ ਹੀ ਪੱਥਰਗੜ੍ਹੀ ਕਹਿੰਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜਿੱਥੇ ਪੱਥਰ ਸਥਾਪਿਤ ਕੀਤਾ ਗਿਆ ਹੈ, ਉਸ ਦੇ ਅੰਦਰ ਕੋਈ ਸਰਕਾਰ ਦਾ ਕਰਮਚਾਰੀ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅੰਦਰ ਨਹੀਂ ਆ ਸਕਦਾ, ਸਰਕਾਰੀ ਕਰਮਚਾਰੀ ਅਤੇ ਅਹੁਦੇਦਾਰ ਨੂੰ ਪਿੰਡ ਦੇ ਅੰਦਰ ਆਉਣ ਲਈ ਆਦਿਵਾਸੀਆਂ ਦੇ ਪ੍ਰਧਾਨ ਤੋਂ ਇਜਾਜ਼ਤ ਲੈਣੀ ਹੋਵੇਗੀ, ਇਜਾਜ਼ਤ ਨਾ ਲੈਣ ’ਤੇ ਹਿੰਸਾ ਦਾ ਭਾਈਵਾਲ ਬਣਨਾ ਹੋਵੇਗਾ। ਦਰਅਸਲ, ਆਦਿਵਾਸੀਆਂ ਨੂੰ ਸੰਵਿਧਾਨ ਦੀ 5ਵੀਂ ਧਾਰਾ ਨੂੰ ਲੈ ਕੇ ਵਰਗਲਾਇਆ ਗਿਆ ਹੈ। ਉਨ੍ਹਾਂ ਦੇ ਦਿਮਾਗ ਵਿਚ ਹਿੰਸਾ ਭਰੀ ਗਈ ਹੈ। ਇਹ ਕਿਹਾ ਗਿਆ ਹੈ ਕਿ ਸੰਵਿਧਾਨ ਦੀ 5ਵੀਂ ਧਾਰਾ ਉਨ੍ਹਾਂ ਨੂੰ ਆਪਣਾ ਸ਼ਾਸਨ ਚਲਾਉਣ ਦੀ ਇਜਾਜ਼ਤ ਦਿੰਦੀ ਹੈ। ਪੱਥਰਗੜ੍ਹੀ ਦੇ ਸਾਜ਼ਿਸ਼ਕਰਤਾ ਇਹ ਵੀ ਕਹਿੰਦੇ ਹਨ ਕਿ ਅਸੀਂ ਸਰਕਾਰ ਨੂੰ ਕੋਈ ਟੈਕਸ ਨਹੀਂ ਦੇਵਾਂਗੇ, ਅਸੀਂ ਸਰਕਾਰ ਵਲੋਂ ਨਿਰਧਾਰਿਤ ਕੋਈ ਪਛਾਣ-ਪੱਤਰ ਨਹੀਂ ਰੱਖਾਂਗੇ, ਜ਼ਮੀਨ ਦੇ ਕਾਗਜ਼ਾਤ ਵੀ ਨਹੀਂ ਰੱਖਾਂਗੇ, ਸੂਬਾਈ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਸਾਡੇ ਤੋਂ ਕੋਈ ਟੈਕਸ ਨਹੀਂ ਵਸੂਲ ਸਕਦੀ, ਨਿਆਂ ਪਾਲਿਕਾ ਵੀ ਸਾਡੇ ਸਬੰਧ ਵਿਚ ਕੋਈ ਫੈਸਲਾ ਨਹੀਂ ਦੇ ਸਕਦੀ, ਅਸੀਂ ਅਪਰਾਧ ਦਾ ਫੈਸਲਾ ਖ਼ੁਦ ਕਰਾਂਗੇ, ਅਸੀਂ ਖ਼ੁਦ ਜੇਲ ਬਣਾਵਾਂਗੇ, ਅਸੀਂ ਖ਼ੁਦ ਆਪਣਾ ਜੱਜ ਚੁਣਾਂਗੇ। ਇਹ ਸਭ ਸਿਰਫ ਫਰਮਾਨ ਤਕ ਹੀ ਸੀਮਤ ਨਹੀਂ ਹੈ, ਸਗੋਂ ਇਸ ਫਰਮਾਨ ਨੂੰ ਅੰਜਾਮ ਤਕ ਪਹੁੰਚਾਉਣ ਲਈ ਹੱਤਿਆਵਾਂ ਦਾ ਦੌਰ ਵੀ ਚੱਲ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਦਿਵਾਸੀਆਂ ਕੋਲ ਪਹਿਲਾਂ ਰਵਾਇਤੀ ਹਥਿਆਰ ਸਨ, ਉਹ ਸਿਰਫ ਤੀਰ-ਕਮਾਨ ਦੀ ਵਰਤੋਂ ਕਰਦੇ ਸਨ ਪਰ ਹੁਣ ਉਨ੍ਹਾਂ ਕੋਲ ਆਧੁਨਿਕ ਹਥਿਆਰ ਵੀ ਆ ਗਏ ਹਨ। ਇਹ ਆਧੁਨਿਕ ਹਥਿਆਰ ਉਨ੍ਹਾਂ ਨੂੰ ਕੌਣ ਮੁਹੱਈਆ ਕਰਵਾ ਰਿਹਾ ਹੈ, ਇਸ ’ਤੇ ਵੀ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ ਹੈ।

ਪੱਥਰਗੜ੍ਹੀ ਵਿਰੋਧੀ ਗੁਜਰਾਤ ਦੇ ਆਦਿਵਾਸੀ ਨੇਤਾ ਵਿਜੇ ਗਮੀਤ ਕਹਿੰਦੇ ਹਨ ਕਿ ਇਹ ਆਦਿਵਾਸੀ ਅਧਿਕਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ ਤੇ ਸਿਰਫ ਵਿਦੇਸ਼ੀ ਦੇਸ਼ ਨੂੰ ਤੋੜਨ ਵਾਲੀਆਂ ਸਾਜ਼ਿਸ਼ਾਂ ਹਨ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਧਨ ਆਉਂਦਾ ਹੈ। ਗੋਰੇ ਲੋਕ ਵਿਦੇਸ਼ ਤੋਂ ਆਦਿਵਾਸੀ ਇਲਾਕੇ ਵਿਚ ਆ ਕੇ ਦੇਸ਼ ਵਿਰੁੱਧ ਭੜਕਾਉਂਦੇ ਹਨ। ਪਹਿਲਾਂ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਕਹਿੰਦੀਆਂ ਹਨ ਕਿ ਤੁਹਾਡਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤੁਹਾਡਾ ਕੋਈ ਵੀ ਭਗਵਾਨ ਨਹੀਂ ਹੈ, ਫਿਰ ਇਹ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸੰਸਕ੍ਰਿਤੀਆਂ ਆਪਣੇ ਧਰਮ ਦੀ ਮਹੱਤਤਾ ਨੂੰ ਸਥਾਪਿਤ ਕਰਦੀਆਂ ਹਨ। ਵਿਜੇ ਗਮੀਤ ਅੱਗੇ ਕਹਿੰਦੇ ਹਨ ਕਿ ਅਜਿਹੀ ਹੀ ਇਕ ਸਾਜ਼ਿਸ਼ ਗੁਜਰਾਤ ਵਿਚ ਹੋਈ ਸੀ, ਜਿਥੇ ਸੂਬੇ ਅਤੇ ਦੇਸ਼ ਦੇ ਅਧਿਕਾਰ ਨੂੰ ਨਾ ਮੰਨਣ ਦਾ ਫਰਮਾਨ ਜਾਰੀ ਹੋਇਆ ਸੀ ਪਰ ਇਹ ਫਰਮਾਨ ਕੁਝ ਹੀ ਦਿਨਾਂ ਵਿਚ ਦਮ ਤੋੜ ਚੁੱਕਾ ਸੀ। ਭਾਵੇਂ ਗੁਜਰਾਤ ਵਿਚ ਇਹ ਪ੍ਰਯੋਗ ਸਫਲ ਹੋ ਗਿਆ ਸੀ, ਫਿਰ ਵੀ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਇਸ ਸਾਜ਼ਿਸ਼ ਨੂੰ ਗੁਜਰਾਤ ਤੋਂ ਬਾਹਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬੇ ਵਿਚ ਲਿਜਾਣ ਅਤੇ ਪੱਥਰਗੜ੍ਹੀ ਨੂੰ ਢਾਲ ਬਣਾ ਕੇ ਧਰਮ ਤਬਦੀਲ ਕਰਵਾਉਣ ਅਤੇ ਹਿੰਸਾ ਦਾ ਬਾਜ਼ਾਰ ਲਾਉਣ ’ਚ ਜ਼ਰੂਰ ਕਾਮਯਾਬ ਹੋਈਆਂ ਹਨ। ਗੁਜਰਾਤ ਵਿਚ ਵੀ ਆਦਿਵਾਸੀਆਂ ਵਿਚਾਲੇ ਅਜਿਹੇ ਹੀ ਹੱਥਕੰਡਿਆਂ ਨਾਲ ਵੱਡੀ ਪੱਧਰ ’ਤੇ ਧਰਮ ਤਬਦੀਲੀਆਂ ਕਰਵਾਈਆਂ ਗਈਆਂ ਹਨ। ਝਾਰਖੰਡ ਅੰਦਰ ਪੱਥਰਗੜ੍ਹੀ ਦੇ ਨਾਂ ’ਤੇ ਡਰ-ਭੈਅ ਦਾ ਵਾਤਾਵਰਣ ਬਣਾਉਣ, ਪੱਥਰਗੜ੍ਹੀ ਦੇ ਨਾਂ ’ਤੇ ਗੈਰ-ਆਦਿਵਾਸੀਆਂ ਨੂੰ ਦੌੜਾਉਣ, ਪੁਲਸ ਅਤੇ ਨੀਮ ਫੌਜੀ ਬਲਾਂ ’ਤੇ ਹਮਲਾ ਕਰਵਾਉਣ ਦੀ ਖੇਡ ਬਹੁਤ ਪਹਿਲਾਂ ਤੋਂ ਸਰਗਰਮ ਹੈ, ਜਾਰੀ ਹੈ। ਝਾਰਖੰਡ ਦੇ ਅੰਦਰ ਵੀ ਪੱਥਰਗੜ੍ਹੀ ਰਾਜਨੀਤੀ ਘੱਟ ਨਹੀਂ ਹੈ। ਪਿਛਲੀ ਰਘੁਵਰ ਦਾਸ ਸਰਕਾਰ ਨੇ ਇਸ ’ਤੇ ਸ਼ੁਰੂ ਵਿਚ ਉਦਾਸੀਨਤਾ ਵਰਤੀ ਸੀ। ਜਦੋਂ ਪੱਥਰਗੜ੍ਹੀ ਕਾਨੂੰਨ ਅਤੇ ਸੰਵਿਧਾਨ ਦਾ ਮੂੰਹ ਚਿੜ੍ਹਾਉਣ ਲੱਗੀ ਤਾਂ ਰਘੁਵਰ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਸਰਕਾਰ ਦੇ ਕਦਮ ਬਹੁਤ ਲੇਟ ਉੱਠੇ ਸਨ। ਉਸ ਤੋਂ ਪਹਿਲਾਂ ਹੀ ਪੱਥਰਗੜ੍ਹੀ ਦੀਆਂ ਸਾਜ਼ਿਸ਼ਾਂ ਪੂਰੇ ਸੂਬੇ ਵਿਚ ਬਵਾਲ ਪੈਦਾ ਕਰ ਚੁੱਕੀਆਂ ਸਨ, ਆਪਣੇ ਖੂਨੀ ਪੰਜੇ ਪਸਾਰ ਚੁੱਕੀਆਂ ਸਨ, ਵਿਦੇਸ਼ੀ ਸ਼ਕਤੀਆਂ ਦੀਆਂ ਦੇਸ਼ ਤੋੜਨ ਵਾਲੀਆਂ ਸਾਜ਼ਿਸ਼ਾਂ ਕਾਮਯਾਬ ਹੋ ਚੁੱਕੀਆਂ ਸਨ। ਸੂਬੇ ਦੀ ਸੱਤਾ ਬਦਲ ਗਈ। ਹੰਕਾਰ ਅਤੇ ਵਿਅਕਤੀਵਾਦ ਦੀ ਰਘੁਵਰ ਦਾਸ ਦੀ ਸਰਕਾਰ ਦਾ ਪਤਨ ਹੋਇਆ, ਨਵੀਂ ਹੇਮੰਤ ਸੋਰੇਨ ਦੀ ਸਰਕਾਰ ਆਈ। ਹੇਮੰਤ ਸੋਰੇਨ ਨੂੰ ਜਿਤਾਉਣ ਵਿਚ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੇ ਵੱਡੀ ਭੂਮਿਕਾ ਨਿਭਾਈ ਸੀ। ਇਸ ਵਿਦੇਸ਼ੀ ਸੰਸਕ੍ਰਿਤੀ ਦੇ ਪੋਸ਼ਕ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਕਿ ਅਸੀਂ ਰਘੁਵਰ ਦਾਸ ਦੀ ਭਾਜਪਾ ਸਰਕਾਰ ਨੂੰ ਹਰਾਉਣ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਜਿਤਾਉਣ ਅਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਸੀ। ਹੇਮੰਤ ਸੋਰੇਨ ਨੇ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੱਥਰਗੜ੍ਹੀ ਦੇ ਹਿੰਸਕ ਗੁਨਾਹਗਾਰਾਂ ’ਤੇ ਮੁਕੱਦਮੇ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਇਸ ਦਾ ਭੈੜਾ ਨਤੀਜਾ ਕੋਈ ਇਕ ਨਹੀਂ, ਸਗੋਂ 9-9 ਨਿਰਦੋਸ਼ ਵਿਅਕਤੀਆਂ ਦੀ ਹੱਤਿਆ ਹੈ। ਸਾਡੇ ਦੇਸ਼ ਵਿਚ ਕਮਜ਼ੋਰੀ ਇਹ ਹੈੈ ਕਿ ਅਸੀਂ ਸਮੇਂ ਸਿਰਫ ਜਾਗਦੇ ਨਹੀਂ ਹਾਂ ਅਤੇ ਨਾ ਹੀ ਅਸੀਂ ਸਮੇਂ ਸਿਰ ਆਪਣੀ ਵੀਰਤਾ ਦਿਖਾਉਂਦੇ ਹਾਂ, ਸਾਡੀ ਰਾਜਨੀਤੀ ਉਦੋਂ ਜਾਗਦੀ ਹੈ, ਸਾਡੀ ਸੱਤਾ ਉਦੋਂ ਜਾਗਦੀ ਹੈ, ਜਦੋਂ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਹੋ ਜਾਂਦੀਆਂ ਹਨ, ਸ਼ਕਤੀ ਹਾਸਿਲ ਕਰ ਲੈਂਦੀਆਂ ਹਨ। ਅਜਿਹਾ ਕਸ਼ਮੀਰ ਵਿਚ ਹੋਇਆ, ਅਜਿਹਾ ਆਸਾਮ ਵਿਚ ਹੋਇਆ, ਨਾਗਾਲੈਂਡ, ਮਣੀਪੁਰ ਆਦਿ ’ਚ ਹੋਇਆ। ਹੁਣ ਅਜਿਹੀ ਖਤਰਨਾਕ ਦੇਸ਼ ਤੋੜਨ ਵਾਲੀ ਸਮੱਸਿਆ ਝਾਰਖੰਡ ਵਿਚ ਹੀ ਪੈਦਾ ਨਹੀਂ ਹੋਈ ਹੈ, ਸਗੋਂ ਹੁਣ ਇਹ ਸਮੱਸਿਆ ਆਪਣੇ ਕਲਾਵੇ ਵਿਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਓਡਿਸ਼ਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਲਵੇਗੀ। ਇਸ ਲਈ ਪੱਥਰਗੜ੍ਹੀ ਦੇ ਨਾਂ ’ਤੇ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ।

(guptvishnu@gmail.com)

  • ਪੱਥਰਗੜ੍ਹੀ
  • ਸਾਜ਼ਿਸ਼
  • break
  • country

ਆਮ ਹੁੰਦੇ ਪਦਮ ਪੁਰਸਕਾਰ

NEXT STORY

Stories You May Like

  • youth committing rape  violence and theft because of drugs
    ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
  • advocate dhami condemns sacrilege in dabwali and sakka wali
    ਐਡਵੋਕੇਟ ਧਾਮੀ ਨੇ ਡੱਬਵਾਲੀ ਤੇ ਸੱਕਾ ਵਾਲੀ ’ਚ ਬੇਅਦਬੀ ਕੀਤੀ ਨਿੰਦਾ
  • violence erupts in nepal
    ਨੇਪਾਲ ’ਚ ਭੜਕੀ ਹਿੰਸਾ, 3 ਦੀ ਮੌਤ
  • voting begins in violence filled elections in pakistan occupied kashmir
    ਮਕਬੂਜ਼ਾ ਕਸ਼ਮੀਰ 'ਚ ਹਿੰਸਾ ਨਾਲ ਭਰੀਆਂ ਚੋਣਾਂ 'ਚ ਵੋਟਾਂ ਦੀ ਸ਼ੁਰੂਆਤ
  • the narrative of  azad kashmir  has been shattered
    "ਆਜ਼ਾਦ ਕਸ਼ਮੀਰ" ਦਾ ਨੈਰੇਟਿਵ ਟੁੱਟਿਆ! PoK 'ਚ ਹਿੰਸਾ, ਪ੍ਰਦਰਸ਼ਨ ਅਤੇ ਦਮਨ
  • husband  wife  farm  guava  police  arrested
    ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ ਜੋ ਕੀਤਾ...
  • looters wreak havoc in jalandhar
    ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ...
  • supreme court  manipur  violence case  special court
    ਮਣੀਪੁਰ ’ਚ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਵਿਸ਼ੇਸ਼ ਅਦਾਲਤਾਂ ਦੇ ਗਠਨ ਦੇ ਦਿੱਤੇ ਹੁਕਮ
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
Trending
Ek Nazar
kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +