Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    6:59:19 AM

  • sharmila dhankhar creates history in para shot put

    CWG 2026: ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, 20...

  • punjab weather forcast

    ਪੰਜਾਬ 'ਚ ਆ ਰਿਹਾ ਤੂਫ਼ਾਨ! 23 ਸੂਬਿਆਂ 'ਚ ਅਲਰਟ...

  • famous punjabi singer deeply shocked  mother passes away

    ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ...

  • punjab weather heavy raining yellow alert

    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਵੈੱਲਨੈੱਸ ਉਦਯੋਗ’ ਦੀ ਤ੍ਰਾਸਦੀ

BLOG News Punjabi(ਬਲਾਗ)

‘ਵੈੱਲਨੈੱਸ ਉਦਯੋਗ’ ਦੀ ਤ੍ਰਾਸਦੀ

  • Edited By Anmol Tagra,
  • Updated: 03 Jul, 2026 05:36 PM
Blog
wellness industry
  • Share
    • Facebook
    • Tumblr
    • Linkedin
    • Twitter
  • Comment

ਸੱਭਿਅਤਾਵਾਂ ਸਿਰਫ ਆਪਣੀਆਂ ਕਾਢਾਂ ਨਾਲ ਮਹਾਨ ਨਹੀਂ ਬਣਦੀਆਂ, ਸਗੋਂ ਉਹ ਆਪਣੀਆਂ ਤਰਜੀਹਾਂ ਕਰ ਕੇ ਇਤਿਹਾਸ ’ਚ ਯਾਦ ਰੱਖੀਆਂ ਜਾਂਦੀਆਂ ਹਨ। ਸਾਡੀ ਸੱਭਿਅਤਾ ਨੇ ਪੁਲਾੜ ਤੱਕ ਪਹੁੰਚਣ ਦੀ ਸਮਰੱਥਾ ਵਿਕਸਿਤ ਕਰ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਿਰਮਾਣ ਕਰ ਲਿਆ, ਸੂਚਨਾਵਾਂ ਨੂੰ ਪ੍ਰਕਾਸ਼ ਦੀ ਗਤੀ ਨਾਲੋਂ ਵੀ ਤੇਜ਼ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਾ ਦਿੱਤਾ, ਪਰ ਇਸੇ ਸੱਭਿਅਤਾ ਦਾ ਮਨੁੱਖ ਅੱਜ ਰਾਤ ਭਰ ਚੈਨ ਦੀ ਨੀਂਦ ਸੌਣ ਲਈ ਸੰਘਰਸ਼ ਕਰ ਰਿਹਾ ਹੈ। ਉਸ ਕੋਲ ਸਹੂਲਤਾਂ ਹਨ, ਸਾਧਨ ਹਨ, ਸਰੋਤ ਹਨ, ਪਰ ਸ਼ਾਂਤੀ ਨਹੀਂ ਹੈ ਅਤੇ ਸ਼ਾਇਦ ਸਾਡੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਇਹੋ ਹੈ ਕਿ ਹੁਣ ਸਕੂਨ ਵੀ ਇਕ ਪ੍ਰੋਡਕਟ ਬਣ ਚੁੱਕਾ ਹੈ।

ਚੰਗੀ ਨੀਂਦ ਲਈ ਸਲੀਪ ਕਲੀਨਿਕ ਹਨ, ਤਣਾਅ ਤੋਂ ਮੁਕਤੀ ਲਈ ਮਾਈਂਡਫੁੱਲਨੈੱਸ ਪ੍ਰੋਗਰਾਮ ਹਨ, ਜੰਗਲ ’ਚ ਸਮਾਂ ਬਿਤਾਉਣ ਲਈ ਫਾਰੈਸਟ ਬਾਥਿੰਗ ਹੈ, ਤਾਰਿਆਂ ਨੂੰ ਨਿਹਾਰਨ ਲਈ ਸਟਾਰ ਬਾਥਿੰਗ ਹੈ ਅਤੇ ਮੋਬਾਈਲ ਤੋਂ ਦੂਰ ਰਹਿਣ ਲਈ ਡਿਜੀਟਲ ਡਿਟੌਕਸ ਰਿਟ੍ਰੀਟ। ਇਨ੍ਹਾਂ ’ਚੋਂ ਕਿਸੇ ਵੀ ਉਪਾਅ ’ਤੇ ਇਤਰਾਜ਼ ਨਹੀਂ ਹੋ ਸਕਦਾ, ਕਿਉਂਕਿ ਇਨ੍ਹਾਂ ਦੇ ਲਾਭ ਵਿਗਿਆਨਕ ਤੌਰ ’ਤੇ ਸਿੱਧ ਹੋ ਚੁੱਕੇ ਹਨ। ਸਵਾਲ ਸਿਰਫ਼ ਇੰਨਾ ਹੈ ਕਿ ਜਿਨ੍ਹਾਂ ਤਜਰਬਿਆਂ ’ਤੇ ਕਦੇ ਕਿਸੇ ਦੀ ਮਲਕੀਅਤ ਨਹੀਂ ਸੀ, ਉਹ ਅੱਜ ਪੈਕੇਜਾਂ ਅਤੇ ਪ੍ਰੀਮੀਅਮ ਸੇਵਾਵਾਂ ’ਚ ਕਿਉਂ ਬਦਲ ਗਏ? ਕੀ ਅਸੀਂ ਜ਼ਿੰਦਗੀ ਇੰਨੀ ਬਣਾਵਟੀ ਬਣਾ ਲਈ ਹੈ ਕਿ ਹੁਣ ਆਪਣੀਆਂ ਸਭ ਤੋਂ ਕੁਦਰਤੀ ਲੋੜਾਂ ਤੱਕ ਪਹੁੰਚਣ ਲਈ ਵੀ ਬਾਜ਼ਾਰ ਦੀ ਵਿਚੋਲਗੀ ਜ਼ਰੂਰੀ ਹੋ ਗਈ ਹੈ?

ਦਰਅਸਲ, ਹਾਲ ਹੀ ’ਚ 3 ਖ਼ਬਰਾਂ ਲਗਭਗ ਇਕੋ ਵੇਲੇ ਚਰਚਾ ’ਚ ਰਹੀਆਂ। ਦੇਸ਼ ਦੇ ਗ੍ਰਹਿ ਮੰਤਰੀ ਨੇ ਜਨਤਕ ਤੌਰ ’ਤੇ ਦੱਸਿਆ ਕਿ ਆਪਣੀ ਜੀਵਨ ਸ਼ੈਲੀ ’ਚ ਬਦਲਾਅ ਕਰ ਕੇ ਉਨ੍ਹਾਂ ਨੇ ਸ਼ੂਗਰ ’ਤੇ ਜਿੱਤ ਪ੍ਰਾਪਤ ਕਰ ਲਈ ਹੈ। ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੇ ਇੰਸੁਲਿਨ ਅਤੇ ਕਿਸੇ ਵੀ ਹੋਰ ਕਿਸਮ ਦੀ ਐਲੋਪੈਥਿਕ ਦਵਾਈ ਤੋਂ ਵੀ ਮੁਕਤੀ ਪਾ ਲਈ ਹੈ। ਇਸੇ ਤਰ੍ਹਾਂ ‘ਜਰਨਲ ਆਫ਼ ਐਨਵਾਇਰਨਮੈਂਟਲ ਸਾਈਕੋਲੋਜੀ’ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਇਹ ਪਾਇਆ ਗਿਆ ਕਿ ਰਾਤ ਨੂੰ ਅਾਸਮਾਨ ਵੱਲ ਦੇਖਣ ਦਾ ਮਾਨਸਿਕ ਸਿਹਤ ਅਤੇ ਖ਼ੁਸ਼ੀ ਵਿਚਾਲੇ ਇਕ ਸਕਾਰਾਤਮਕ ਸਬੰਧ ਹੈ। ਤਾਂ ਹੁਣ ਵੈੱਲਨੈੱਸ ਥੈਰੇਪੀ ਅਧੀਨ ‘ਸਟਾਰ ਬਾਥਿੰਗ’ ਮਾਨਸਿਕ ਸਿਹਤ ਦੇ ਇਲਾਜ ਦਾ ਰੂਪ ਲੈ ਚੁੱਕੀ ਹੈ। ਇਸੇ ਤਰ੍ਹਾਂ ਇਕ ਹੋਰ ਰਿਪੋਰਟ ’ਚ ਨਿਊਰੋਲਾਜਿਸਟਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਰ ਰਾਤ ਤੱਕ ਮੋਬਾਈਲ ਸਕ੍ਰੀਨ ਦੇਖਣ ਦੀ ਆਦਤ ਕਾਰਨ ਨੌਜਵਾਨਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ’ਚ ਮਾਈਗ੍ਰੇਨ ਅਤੇ ਹੋਰ ਨਿਊਰੋਲੋਜੀਕਲ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਲੱਛਣ ਕਿਸੇ ਦਵਾਈ ਨਾਲ ਨਹੀਂ, ਸਗੋਂ ਸਕ੍ਰੀਨ ਟਾਈਮ ਘਟਾਉਣ, ਰਾਤ ਨੂੰ ਸਮੇਂ ਸਿਰ ਸੌਣ ਅਤੇ ਪੂਰੀ ਨੀਂਦ ਲੈਣ ਵਰਗੇ ਸਾਧਾਰਨ ਉਪਾਵਾਂ ਨਾਲ ਠੀਕ ਹੋ ਰਹੇ ਹਨ।

ਦੇਖਣ ’ਚ ਇਹ ਤਿੰਨੋਂ ਖ਼ਬਰਾਂ ਵੱਖ-ਵੱਖ ਹਨ ਪਰ ਇਨ੍ਹਾਂ ਦੇ ਅੰਦਰ ਇਕੋ ਸੰਦੇਸ਼ ਲੁਕਿਆ ਹੈ ਕਿ ਮਨੁੱਖ ਆਪਣੀ ਕੁਦਰਤੀ ਜੀਵਨ-ਲੈਅ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ’ਚ ਹੋਣ ਵਾਲੀਆਂ ਲਗਭਗ 74 ਫ਼ੀਸਦੀ ਮੌਤਾਂ ਗ਼ੈਰ-ਛੂਤ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ। ਇੰਟਰਨੈਸ਼ਨਲ ਡਾਇਬੀਟੀਜ਼ ਫੈਡਰੇਸ਼ਨ ਅਨੁਸਾਰ ਭਾਰਤ ’ਚ 10 ਕਰੋੜ ਤੋਂ ਵੱਧ ਲੋਕ ਸ਼ੂਗਰ ਤੋਂ ਪੀੜਤ ਹਨ, ਜਦੋਂ ਕਿ 13 ਕਰੋੜ ਤੋਂ ਵੱਧ ਲੋਕ ਪ੍ਰੀ-ਡਾਇਬੀਟੀਜ਼ ਦੀ ਸਥਿਤੀ ’ਚ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਵੀ ਮੰਨਦੀ ਹੈ ਕਿ ਅਨਿਯਮਿਤ ਰੁਟੀਨ, ਤਣਾਅ, ਸਰੀਰਕ ਗੈਰ-ਸਰਗਰਮੀ ਅਤੇ ਅਸੰਤੁਲਿਤ ਭੋਜਨ ਇਸ ਸੰਕਟ ਦੇ ਮੁੱਖ ਕਾਰਨ ਹਨ। ਇਸ ਨੂੰ ਕੀ ਕਿਹਾ ਜਾਵੇ ਕਿ ਇਕ ਪਾਸੇ ਮੈਡੀਕਲ ਵਿਗਿਆਨ ਲਗਾਤਾਰ ਤਰੱਕੀ ਕਰ ਰਿਹਾ ਹੈ, ਤਾਂ ਦੂਜੇ ਪਾਸੇ ਜ਼ਿੰਦਗੀ ਦੀ ਕੁਦਰਤੀ ਲੈਅ ਲਗਾਤਾਰ ਟੁੱਟ ਰਹੀ ਹੈ?

ਦਰਅਸਲ ਸਮੱਸਿਆ ਇਹ ਹੈ ਕਿ ਅਸੀਂ ਸਹੂਲਤ ਨੂੰ ਹੀ ਵਿਕਾਸ ਮੰਨ ਲਿਆ ਹੈ। ਅਸੀਂ ਸਮਾਂ ਬਚਾਉਣ ਵਾਲੀਆਂ ਮਸ਼ੀਨਾਂ ਬਣਾਈਆਂ, ਪਰ ਆਪਣੇ ਲਈ ਸਮਾਂ ਨਹੀਂ ਬਚਾ ਸਕੇ। ਅਸੀਂ ਮਿਹਨਤ ਘਟਾਈ, ਪਰ ਸਰੀਰ ਦੀ ਫੁਰਤੀ ਖੋਹ ਲਈ। ਅਸੀਂ ਸੰਚਾਰ ਦੇ ਅਣਗਿਣਤ ਸਾਧਨ ਬਣਾ ਲਏ ਪਰ ਗੱਲਬਾਤ ਗੁਆ ਦਿੱਤੀ। ਅਸੀਂ ਘਰ ਵੱਡੇ ਬਣਾ ਲਏ, ਪਰ ਵਿਹੜੇ ਛੋਟੇ ਕਰ ਦਿੱਤੇ। ਵਿਕਾਸ ਦੇ ਇਸ ਸਫ਼ਰ ’ਚ ਅਸੀਂ ਬਹੁਤ ਕੁਝ ਪਾਇਆ ਹੈ, ਪਰ ਸ਼ਾਇਦ ਉਸ ਤੋਂ ਵੱਧ ਕੁਝ ਗੁਆ ਵੀ ਦਿੱਤਾ ਹੈ।

ਆਧੁਨਿਕ ਉਪਭੋਗਤਾਵਾਦੀ ਵਿਵਸਥਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਨਹੀਂ ਕਿ ਉਹ ਵਸਤਾਂ ਵੇਚਦੀ ਹੈ, ਉਸਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਜ਼ਿੰਦਗੀ ਦੇ ਆਮ ਅਨੁਭਵਾਂ ਨੂੰ ਵੀ ਅਸਾਧਾਰਨ ਬਣਾ ਦਿੰਦੀ ਹੈ। ਜਿਸ ਅਾਸਮਾਨ ਦੇ ਹੇਠਾਂ ਕਦੇ ਬੱਚੇ ਧਰੂ ਤਾਰੇ ਨੂੰ ਪਛਾਣਦੇ ਸਨ, ਅੱਜ ਉਹੀ ‘ਸਟਾਰ ਬਾਥਿੰਗ’ ਹੈ। ਜਿਸ ਜੰਗਲ ਨੂੰ ਭਾਰਤੀ ਪਰੰਪਰਾ ਨੇ ਤਪੱਸਿਆ ਅਤੇ ਆਤਮ-ਚਿੰਤਨ ਦਾ ਸਥਾਨ ਮੰਨਿਆ ਸੀ, ਉਹੀ ਅੱਜ ਵੈੱਲਨੈੱਸ ਅਨੁਭਵ ਬਣ ਗਿਆ ਹੈ। ਨਤੀਜਾ ਇਹ ਹੈ ਕਿ ਵਸਤਾਂ ਨਵੀਆਂ ਨਹੀਂ ਹਨ, ਉਨ੍ਹਾਂ ਨੂੰ ਦੇਖਣ ਦਾ ਸਾਡਾ ਨਜ਼ਰੀਆ ਬਦਲ ਗਿਆ ਹੈ। ਪਹਿਲਾਂ ਅਨੁਸ਼ਾਸਨ ਪਰਿਵਾਰ ਅਤੇ ਆਲਾ-ਦੁਆਲਾ ਸਿਖਾਉਂਦੇ ਸਨ, ਅੱਜ ਉਸਦੇ ਲਈ ਵੱਖਰੇ ਤੌਰ ’ਤੇ ਕੋਚ, ਐਪਸ ਅਤੇ ਪ੍ਰੋਗਰਾਮ ਉਪਲਬਧ ਹਨ। ਪਹਿਲਾਂ ਸਵੇਰ ਦੀ ਸੈਰ ਕਿਸੇ ਟੀਚੇ ਦਾ ਹਿੱਸਾ ਨਹੀਂ ਹੁੰਦੀ ਸੀ, ਉਹ ਰੁਟੀਨ ਸੀ। ਅੱਜ ਉਹੀ ਕਦਮ ਸਮਾਰਟ ਵਾਚ ਗਿਣਦੀ ਹੈ ਅਤੇ ਉਨ੍ਹਾਂ ਦੀ ਗਿਣਤੀ ਸਾਡੀ ਪ੍ਰਾਪਤੀ ਬਣ ਜਾਂਦੀ ਹੈ।

ਇਹੀ ਸਥਿਤੀ ਭੋਜਨ, ਯੋਗ ਅਤੇ ਧਿਆਨ ਦੀ ਵੀ ਹੈ। ਸਾਦਾ ਭੋਜਨ ਹੁਣ ‘ਡਿਟੌਕਸ ਡਾਈਟ’ ਕਹਾਉਂਦਾ ਹੈ। ਵਰਤ ‘ਇੰਟਰਮਿਟੈਂਟ ਫਾਸਟਿੰਗ’ ਬਣ ਗਿਆ ਹੈ। ਮੌਨ ‘ਮਾਈਂਡਫੁੱਲਨੈੱਸ’ ਹੈ ਅਤੇ ਯੋਗ ਕਈ ਥਾਵਾਂ ’ਤੇ ਆਤਮ-ਅਨੁਸ਼ਾਸਨ ਨਾਲੋਂ ਵੱਧ ਫਿਟਨੈੱਸ ਉਦਯੋਗ ਦਾ ਹਿੱਸਾ ਬਣ ਗਿਆ ਹੈ। ਇਨ੍ਹਾਂ ਬਦਲਾਵਾਂ ਤੋਂ ਲਾਭ ਮਿਲ ਸਕਦਾ ਹੈ, ਪਰ ਉਹ ਇਕ ਅਸੁਖਾਵੇਂ ਸਵਾਲ ਵੀ ਛੱਡ ਜਾਂਦੇ ਹਨ ਕਿ ਕੀ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਉਦੋਂ ਤੱਕ ਨਹੀਂ ਪਛਾਣਦੇ, ਜਦੋਂ ਤੱਕ ਉਹ ਵਿਦੇਸ਼ੀ ਸ਼ਬਦਾਵਲੀ ਅਤੇ ਆਕਰਸ਼ਕ ਪੈਕੇਜਿੰਗ ’ਚ ਸਾਡੇ ਸਾਹਮਣੇ ਵਾਪਸ ਨਾ ਆਉਣ?

ਅੱਜ ਜਦੋਂ ਇਲਾਜ ਅਤੇ ਹਸਪਤਾਲ ਵੀ ਇਕ ਉਦਯੋਗ ਬਣ ਚੁੱਕੇ ਹਨ, ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਸਿਹਤ ਦਾ ਪਹਿਲਾ ਆਧਾਰ ਦਵਾਈ ਨਹੀਂ, ਸਗੋਂ ਜੀਵਨ ਜਿਊਣ ਦਾ ਢੰਗ ਹੈ। ਇਸਦਾ ਮਤਲਬ ਇਹ ਨਹੀਂ ਕਿ ਆਧੁਨਿਕ ਮੈਡੀਕਲ ਵਿਗਿਆਨ, ਤਕਨੀਕ ਜਾਂ ਵੈੱਲਨੈੱਸ ਸੇਵਾਵਾਂ ਬੇਲੋੜੀਆਂ ਹਨ। ਉਨ੍ਹਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਹੈ। ਸਵਾਲ ਉਨ੍ਹਾਂ ਦੀ ਹੋਂਦ ਦਾ ਨਹੀਂ, ਸਗੋਂ ਸਾਡੀਆਂ ਤਰਜੀਹਾਂ ਦਾ ਹੈ। ਜੇਕਰ ਸਮਾਜ ਪਹਿਲਾਂ ਅਜਿਹੇ ਹਾਲਾਤ ਪੈਦਾ ਕਰੇ ਜਿਨ੍ਹਾਂ ’ਚ ਤਣਾਅ, ਸੁਸਤੀ ਅਤੇ ਇਕੱਲਾਪਣ ਆਮ ਹੋ ਜਾਵੇ ਅਤੇ ਫਿਰ ਉਨ੍ਹਾਂ ਹੀ ਸਮੱਸਿਆਵਾਂ ਦੇ ਹੱਲ ਲਈ ਉਦਯੋਗ ਖੜ੍ਹੇ ਕਰੇ, ਤਾਂ ਸਾਨੂੰ ਸਿਰਫ ਇਲਾਜ ’ਤੇ ਨਹੀਂ, ਸਗੋਂ ਕਾਰਨਾਂ ’ਤੇ ਵੀ ਵਿਚਾਰ ਕਰਨਾ ਪਵੇਗਾ। ਇਹੀ ਕਾਰਨ ਹੈ ਕਿ ਅੱਜ ਸਭ ਤੋਂ ਵੱਡੀ ਲੋੜ ਨਵੇਂ ਵੈੱਲਨੈੱਸ ਟ੍ਰੈਂਡ ਦੀ ਨਹੀਂ, ਸਗੋਂ ਜੀਵਨ ਦੀ ਗੁਆਚੀ ਹੋਈ ਲੈਅ ਨੂੰ ਮੁੜ ਸਥਾਪਿਤ ਕਰਨ ਦੀ ਹੈ।

—ਡਾ. ਨੀਲਮ ਮਹੇਂਦਰ

  • Wellness Industry
  • Alert

ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ

NEXT STORY

Stories You May Like

  • textile industry  us tariffs and iran war increase exporters   concerns
    ਟੈਕਸਟਾਈਲ ਉਦਯੋਗ ’ਤੇ ਸੰਕਟ ਦੇ ਬੱਦਲ, ਬਾਜ਼ਾਰ ’ਚ ਬੇਭਰੋਸਗੀ ਕਾਰਨ ਖਰੀਦਦਾਰ ਵੀ ਚੌਕਸ
  • 1 42 lakh small industries closed in five years  10 26 lakh jobs affected
    ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ
  • india  japan hold key talks to boost cooperation in defence industry
    ਭਾਰਤ ਤੇ ਜਾਪਾਨ ਨੇ ਰੱਖਿਆ ਉਦਯੋਗ ਤੇ ਸਾਈਬਰ ਸੁਰੱਖਿਆ 'ਚ ਸਹਿਯੋਗ ਵਧਾਉਣ ਲਈ ਕੀਤੀ ਮਹੱਤਵਪੂਰਨ ਗੱਲਬਾਤ
  • woman dies in car motorcycle collision
    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਔਰਤ ਦੀ ਮੌਤ
  • income of government banks increased  sbi remains at the forefront
    ਬੀਮਾ ਉਤਪਾਦਾਂ ਦੀ ਵਿਕਰੀ ਨਾਲ ਸਰਕਾਰੀ ਬੈਂਕਾਂ ਦੀ ਆਮਦਨ ਵਧੀ, SBI ਰਿਹਾ ਸਭ ਤੋਂ ਅੱਗੇ
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • india  s private space industry shoots for the stars
    ਭਾਰਤ ਦੀ ਪ੍ਰਾਈਵੇਟ ਸਪੇਸ ਇੰਡਸਟਰੀ ਤਾਰਿਆਂ ਵੱਲ ਉਡਾਰੀ ਭਰਨ ਲਈ ਤਿਆਰ
  • one person died in a road accident
    ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
Trending
Ek Nazar
big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +