Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 26, 2026

    4:07:14 PM

  • ind vs zim 3rd t20i

    IND vs ZIM 3rd T20I: ਭਾਰਤ ਨੇ ਟਾਸ ਜਿੱਤ ਕੇ...

  • power crisis deepens in punjab dozens of villages plunged into darkness

    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ...

  • akali leader s lawyer son dies of gunshot wound

    ਪੰਜਾਬ 'ਚ ਵੱਡੀ ਘਟਨਾ! ਅਕਾਲੀ ਆਗੂ ਦੇ ਵਕੀਲ ਪੁੱਤਰ...

  • middle east tension

    ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ

BLOG News Punjabi(ਬਲਾਗ)

ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ

  • Edited By Anmol Tagra,
  • Updated: 02 Jul, 2026 05:52 PM
Blog
dialogue between delhi and srinagar
  • Share
    • Facebook
    • Tumblr
    • Linkedin
    • Twitter
  • Comment

ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਸ਼ਸ਼ੀ ਥਰੂਰ ਹਾਲ ਹੀ ’ਚ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੌਰੇ ’ਤੇ ਸਨ। ਸ਼੍ਰੀਨਗਰ ’ਚ ਇਸੇ ਦੌਰਾਨ ਉਨ੍ਹਾਂ ਦਾ ਇਕ ਬਿਆਨ ਚਰਚਾ ’ਚ ਆਇਆ, ਜਿਸ ’ਚ ਉਨ੍ਹਾਂ ਨੇ ਵਾਦੀ ’ਚ ਤੇਜ਼ੀ ਨਾਲ ਆਮ ਹੋ ਰਹੇ ਹਾਲਾਤ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਨਾਲ-ਨਾਲ ਮੋਦੀ ਸਰਕਾਰ ਦੇ ਸ਼ਾਂਤੀ ਯਤਨਾਂ ਦੀ ਸ਼ਲਾਘਾ ਕੀਤੀ ਸੀ। ਸ਼ਸ਼ੀ ਥਰੂਰ ਦੇ ਬਿਆਨ ਨੂੰ ਗਲਤ ਦੱਸਦਿਆਂ ਕਾਂਗਰਸ ਨੇ ਇਸ ਨੂੰ ਪਾਰਟੀ ਲਾਈਨ ਦੇ ਉਲਟ ਕਰਾਰ ਦਿੱਤਾ ਸੀ ਅਤੇ ਇਸ ਤੋਂ ਕਿਨਾਰਾ ਕਰ ਲਿਆ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਦਾ ਕਹਿਣਾ ਸੀ ਕਿ ਸ਼ਸ਼ੀ ਥਰੂਰ ਨੂੰ ਪਹਿਲਾਂ ਆਮ ਜਨਤਾ ਨਾਲ ਗੱਲ ਕਰਨੀ ਚਾਹੀਦੀ ਸੀ।

ਸੰਯੋਗ ਨਾਲ ਇਸ ਬਿਆਨਬਾਜ਼ੀ ਤੋਂ 2 ਦਿਨ ਪਹਿਲਾਂ ਹੀ ਮੈਂ ਕਸ਼ਮੀਰ ’ਚ ਕਰੀਬ 10 ਦਿਨ ਬਿਤਾ ਕੇ ਆਇਆ ਸੀ। ਸ਼੍ਰੀਨਗਰ ਸ਼ਹਿਰ, ਗਾਂਦਰਬਲ, ਸੋਨਮਰਗ, ਗੁਲਮਰਗ, ਪਹਿਲਗਾਮ, ਚਰਾਰ-ਏ-ਸ਼ਰੀਫ਼, ਬਡਗਾਮ, ਦੂਧਪਥਰੀ, ਯੂਸਮਰਗ, ਹਜ਼ਰਤਬਲ ਦਰਗਾਹ, ਸ਼ੰਕਰਾਚਾਰੀਆ ਮੰਦਰ ਆਦਿ ਇਲਾਕਿਆਂ ’ਚ ਘੁੰਮਣ, ਉੱਥੋਂ ਦੇ ਸਥਾਨਕ ਦੁਕਾਨਦਾਰਾਂ ਤੋਂ ਲੈ ਕੇ ਟੈਕਸੀ ਚਾਲਕਾਂ, ਘੋੜਾ ਮਾਲਕਾਂ ਨਾਲ ਗੱਲ ਕਰਨ ਤੋਂ ਬਾਅਦ ਦਾ ਨਿਚੋੜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।

ਸ਼੍ਰੀਨਗਰ ਸ਼ਹਿਰ ’ਚ ਜੇਹਲਮ ਨਦੀ ’ਤੇ ਅਬਦੁੱਲਾ ਪੁਲ ਦੇ ਸਮਾਨਾਂਤਰ ਬਣੇ ਲੱਕੜ ਦੇ ਪੁਲ ’ਤੇ ਚਾਹ-ਕੌਫੀ ਅਤੇ ਖਾਣ-ਪੀਣ ਦੇ ਸਟਾਲ ਹਨ। ਇੱਥੇ ਹੀ ਫਿਸ਼-ਟਿੱਕਾ ਅਤੇ ਚਿਕਨ-ਟਿੱਕਾ ਦਾ ਵੀ ਸਟਾਲ ਹੈ, ਜਿੱਥੇ ਓਡਿਸ਼ਾ ਦਾ ਰਮੇਸ਼ ਅਤੇ ਬਿਹਾਰ ਦਾ ਸੁਰੇਸ਼ (ਦੋਵੇਂ ਬਦਲੇ ਹੋਏ ਨਾਂ) ਕੰਮ ਕਰਦੇ ਹਨ। ਸ਼ਾਮ ਦਾ ਸਮਾਂ ਸੀ। ਮੈਂ ਸਟਾਲ ਦੇ ਕੋਲ ਖੜ੍ਹਾ ਜੇਹਲਮ ਨਦੀ ਅਤੇ ਪਹਾੜਾਂ ਨੂੰ ਦੇਖ ਰਿਹਾ ਸੀ। ਉਦੋਂ ਹੀ ਦੋ ਕਸ਼ਮੀਰੀ ਮੁਟਿਆਰਾਂ ਉੱਥੇ ਆਉਂਦੀਆਂ ਹਨ। ਰਮੇਸ਼ ਨੂੰ ‘ਰਮੇਸ਼ ਚਾਚਾ’ ਕਹਿੰਦਿਆਂ ਹਾਲ-ਚਾਲ ਪੁੱਛਦੀਆਂ ਹਨ। ਆਪਣਾ ਪੈਕ ਕਰਵਾਇਆ ਹੋਇਆ ਫਿਸ਼ ਟਿੱਕਾ ਲੈ ਕੇ ਚਲੀਆਂ ਜਾਂਦੀਆਂ ਹਨ। ਕਰੀਬ 55 ਸਾਲ ਦੇ ਰਮੇਸ਼ ਦੱਸਦੇ ਹਨ ਕਿ ਦੋਵੇਂ ਧੀਆਂ ਉਨ੍ਹਾਂ ਦਾ ਬਹੁਤ ਧਿਆਨ ਰੱਖਦੀਆਂ ਹਨ ਅਤੇ ਕਦੇ-ਕਦੇ ਤਾਂ ਖੁਦ ਮੱਛੀ ਸੇਕਣ ਲੱਗਦੀਆਂ ਹਨ। ਅੱਗੇ ਦੱਸਿਆ ਗਿਆ ਕਿ ਦਹਿਸ਼ਤਗਰਦੀ ਜਦੋਂ ਸਿਖਰਾਂ ’ਤੇ ਸੀ ਤਾਂ ਇਹ ਪੁਲ ਪੂਰੀ ਤਰ੍ਹਾਂ ਵੀਰਾਨ ਹੋ ਗਿਆ ਸੀ ਪਰ ਹੁਣ ਰਾਤ 9-10 ਵਜੇ ਤੱਕ ਰੌਣਕ-ਮੇਲਾ ਬਣਿਆ ਰਹਿੰਦਾ ਹੈ।

ਸ਼੍ਰੀਨਗਰ ਦੇ ਇਕ ਇਲਾਕੇ ’ਚੋਂ ਲੰਘਦਿਆਂ ਟੈਕਸੀ ਚਾਲਕ ਅਸ਼ਰਫ (ਬਦਲਿਆ ਹੋਇਆ ਨਾਂ) ਦੱਸਣ ਲੱਗਾ ਕਿ ਇਹ ਇਲਾਕਾ ਕਦੇ ਆਪਣੇ ਪੱਥਰਬਾਜ਼ਾਂ ਲਈ ਜਾਣਿਆ ਜਾਂਦਾ ਸੀ। ਅਚਾਨਕ ਪੱਥਰਬਾਜ਼ ਸੜਕ ’ਤੇ ਆ ਜਾਂਦੇ ਸਨ ਅਤੇ ਹਫੜਾ-ਦਫੜੀ ਫੈਲ ਜਾਂਦੀ ਸੀ। ਪੁਲਸ ਅਤੇ ਅਰਧ-ਸੈਨਿਕ ਬਲਾਂ ਦੇ ਨਿਸ਼ਾਨੇ ’ਤੇ ਪੱਥਰਬਾਜ਼ ਹੁੰਦੇ ਸਨ ਅਤੇ ਪੱਥਰਬਾਜ਼ਾਂ ਦੇ ਨਿਸ਼ਾਨੇ ’ਤੇ ਇਹ ਲੋਕ ਪਰ ਦੋਵਾਂ ਦੇ ਵਿਚਾਲੇ ਗਰੀਬ ਰੇਹੜੀ ਵਾਲਿਆਂ, ਟੈਕਸੀ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਸੀ। ਅਸ਼ਰਫ ਦੀ ਟੈਕਸੀ ’ਤੇ ਹੀ ਦੋ ਵਾਰ ਹਮਲਾ ਹੋਇਆ ਸੀ ਅਤੇ ਅਗਲਾ ਸ਼ੀਸ਼ਾ ਚੂਰ-ਚੂਰ ਹੋ ਗਿਆ ਸੀ। ‘‘ਹੁਣ ਸ਼ਾਂਤੀ ਹੈ,’’ ਕਹਿੰਦਿਆਂ ਅਸ਼ਰਫ ਮੁਸਕਰਾਇਆ ਸੀ।

ਸ਼ਾਮ ਨੂੰ ਲਾਲ ਚੌਕ ’ਚ ਤਾਂ ਗਜ਼ਬ ਦੀ ਭੀੜ ਸੀ। ਕਲਾਕ ਟਾਵਰ ਦੇ ਅੱਗੇ ਨੌਜਵਾਨ ਸੈਲਾਨੀਆਂ ਦਾ ਸੈਲਫੀ ਲੈਣ ਦੀ ਖੇਡ ਚੱਲ ਰਹੀ ਸੀ। ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਅਰਧ-ਸੈਨਿਕ ਬਲ ਦੇ ਜਵਾਨ ਨਿਗਰਾਨੀ ਰੱਖ ਰਹੇ ਸਨ ਪਰ ਆਮ ਸੈਲਾਨੀਆਂ ’ਚ ਕਿਸੇ ਤਰ੍ਹਾਂ ਦਾ ਡਰ ਦਿਖਾਈ ਨਹੀਂ ਦੇ ਰਿਹਾ ਸੀ। ਮੈਨੂੰ ਯਾਦ ਆ ਗਿਆ 2003 ਦਾ ਲਾਲ ਚੌਕ, ਜਿੱਥੇ ਮਾਤਮ ਛਾਇਆ ਸੀ, ਸੰਨਾਟਾ ਸੀ, ਦੁਕਾਨਾਂ ਮਹੀਨੇ ’ਚ 1-2 ਵਾਰ ਹੀ ਖੁੱਲ੍ਹ ਪਾਉਂਦੀਆਂ ਸਨ।

ਸ਼੍ਰੀਨਗਰ ਤੋਂ ਕਰੀਬ 50 ਕਿਲੋਮੀਟਰ ਦੂਰ ਯੂਸਮਰਗ ਨਾਂ ਦੀ ਪਹਾੜਾਂ ਨਾਲ ਘਿਰੀ ਖੂਬਸੂਰਤ ਜਗ੍ਹਾ ਹੈ। ਗੁਲਮਰਗ ਵਰਗੀ ਪਰ ਘੱਟ ਹੀ ਸੈਲਾਨੀ ਉੱਥੇ ਜਾਂਦੇ ਹਨ। ਉੱਥੇ ਘੋੜਿਆਂ ਵਾਲੇ ਮਿਲੇ। ਆਮ ਤੌਰ ’ਤੇ 20 ਤੋਂ 30 ਸਾਲ ਦੇ ਨੌਜਵਾਨ। ਜ਼ਿਆਦਾਤਰ 10ਵੀਂ-12ਵੀਂ ਪਾਸ। ਨੌਕਰੀ ਦਾ ਕੋਈ ਜੁਗਾੜ ਨਹੀਂ। ਕੋਈ ਸਥਾਨਕ ਉਦਯੋਗ-ਧੰਦਾ ਨਹੀਂ। ਦੱਸਣ ਲੱਗੇ ਕਿ ਇੰਡੀਆ ਨੇ ਤਾਂ ਸਾਨੂੰ ਆਪਣਾ ਸਮਝਿਆ ਹੀ ਨਹੀਂ। ਇੰਡੀਆ ਤਾਂ ਸਾਨੂੰ ਆਪਣਾ ਮੰਨਦਾ ਹੀ ਨਹੀਂ। ਇੰਡੀਆ ਨੇ ਸਾਡੇ 2 ਟੁਕੜੇ ਕਰ ਦਿੱਤੇ। ਲੱਦਾਖ ਨੂੰ ਵੱਖ ਕਰ ਦਿੱਤਾ। ਪਹਿਲਗਾਮ ’ਤੇ ਹਮਲੇ ਤੋਂ ਬਾਅਦ ਸੈਨਾ ਸੈਲਾਨੀਆਂ ਨੂੰ ਪਹਾੜ ਦੇ ਉਸ ਪਾਸੇ ਜਾਣ ਨਹੀਂ ਦਿੰਦੀ ਅਤੇ ਸਾਡੇ ਰੁਜ਼ਗਾਰ ’ਤੇ ਇਸ ਦਾ ਉਲਟਾ ਅਸਰ ਪੈ ਰਿਹਾ ਹੈ।

ਚਰਾਰ-ਏ-ਸ਼ਰੀਫ਼ ਦਰਗਾਹ ’ਚ ਮੁੱਖ ਖ਼ਾਦਿਮ ਦੱਸਦੇ ਹਨ ਕਿ ਉੱਥੇ 25-30 ਫੀਸਦੀ ਹਿੰਦੂ ਆਉਣ ਲੱਗੇ ਹਨ। ਇਸ ਦਰਗਾਹ ਨੂੰ ਅੱਤਵਾਦ ਦੇ ਦੌਰ ’ਚ 1995 ’ਚ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ। ਨਵੇਂ ਸਿਰੇ ਤੋਂ ਇਸ ਨੂੰ ਬਣਾਇਆ ਗਿਆ। ਉੱਥੇ ਲੋਕਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਧਾਰਾ 370 ਤਾਂ ਹਟਾ ਦਿੱਤੀ ਪਰ ਵਾਅਦਾ ਨਹੀਂ ਨਿਭਾਇਆ। ਰਾਜ ਦਾ ਦਰਜਾ ਖੋਹ ਲਿਆ ਗਿਆ, ਜੋ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ ਹੈ। ਕੁਝ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ 80,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਪਰ ਹਾਈਵੇਅ ਅਤੇ ਰੇਲ ’ਤੇ ਪੈਸਾ ਖਰਚ ਹੋਇਆ। ਆਮ ਕਸ਼ਮੀਰੀ ਦੇ ਹਿੱਸੇ ਕੁਝ ਹੱਦ ਤੱਕ ਹੀ ਆ ਸਕਿਆ।

ਪੜ੍ਹੇ-ਲਿਖੇ ਨੌਜਵਾਨ ਵਰਗ ਦਾ ਕਹਿਣਾ ਹੈ ਕਿ ਬਹੁਤ ਰੌਲਾ ਪਾਇਆ ਗਿਆ ਸੀ ਕਿ ਭਾਰਤ ਤੋਂ ਕਾਰਪੋਰੇਟ ਜ਼ਮੀਨ ਖਰੀਦੇਗਾ, ਕਾਰਖਾਨੇ ਖੋਲ੍ਹੇਗਾ, ਸਥਾਨਕ ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਰੁਜ਼ਗਾਰ ਦੇਵੇਗਾ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਧਾਰਾ 370 ਹਟਣ ਤੋਂ ਬਾਅਦ 2019 ਤੋਂ ਬਾਅਦ ਜੰਮੂ-ਕਸ਼ਮੀਰ ’ਚ ਕਿੰਨਾ ਨਿਵੇਸ਼ ਹੋਇਆ ਅਤੇ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ। ਅੱਤਵਾਦ ਘੱਟ ਹੋਇਆ ਹੈ ਪਰ ਪਹਿਲਗਾਮ ਵਰਗੀ ਘਟਨਾ ਕਦੋਂ ਵਾਪਰ ਜਾਵੇ, ਕੋਈ ਪਤਾ ਨਹੀਂ।

ਕਸ਼ਮੀਰ ਯਾਤਰਾ ਦੌਰਾਨ ਸਿਆਸੀ ਆਗੂਆਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ। ਇਸ ’ਚ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਵਿਰੋਧੀ ਧਿਰਾਂ ਦੇ ਆਗੂ ਵੀ ਸ਼ਾਮਲ ਸਨ। ਆਮ ਤੌਰ ’ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸਥਿਤੀ ਦਿੱਲੀ ਦੇ ਮੁੱਖ ਮੰਤਰੀ ਨਾਲੋਂ ਵੀ ਕਮਜ਼ੋਰ ਹੈ। ਅਜਿਹਾ ਕੇਂਦਰ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ, ਤਾਂ ਜੋ ਜਨਤਾ ਨੂੰ ਅਪਮਾਨਿਤ ਕੀਤਾ ਜਾ ਸਕੇ। ਰਾਜ ਦਾ ਦਰਜਾ ਦੇਣ ਦਾ ਪ੍ਰਸਤਾਵ ਵਿਧਾਨ ਸਭਾ ’ਚ ਇਕ ਤੋਂ ਵੱਧ ਵਾਰ ਪਾਸ ਕੀਤਾ ਜਾ ਚੁੱਕਾ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਨਾਲ ਕਸ਼ਮੀਰ ਦੇ ਨੌਜਵਾਨ ਖਾਸ ਤੌਰ ’ਤੇ ਨਾਰਾਜ਼ ਹਨ। ਕੁਝ ਦਾ ਕਹਿਣਾ ਹੈ ਕਿ ਲੱਦਾਖ ਵਰਗੇ ਬਹੁਤ ਵੱਡੇ ਭੂ-ਭਾਗ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰ ਦਿੱਤਾ ਗਿਆ ਤਾਂ ਜੋ ਘਾਟੀ ਨੂੰ ਛੋਟਾ ਦਿਖਾਇਆ ਜਾ ਸਕੇ। ਇਕ ਆਗੂ ਦਾ ਕਹਿਣਾ ਸੀ ਕਿ ਕਸ਼ਮੀਰ ਦੀ ਭਾਸ਼ਾ ਤੋਂ ਲੈ ਕੇ ਰੀਤੀ-ਰਿਵਾਜ, ਖਾਣ-ਪੀਣ, ਪਹਿਰਾਵਾ ਸਭ ਕੁਝ ਭਾਰਤ ਨਾਲੋਂ ਵੱਖਰਾ ਹੈ ਅਤੇ ਇਸ ਨੂੰ ਧਿਆਨ ’ਚ ਰੱਖ ਕੇ ਹੀ ਫੈਸਲੇ ਹੋਣੇ ਚਾਹੀਦੇ ਹਨ।

ਕਸ਼ਮੀਰ ਸਮੱਸਿਆ ਦਾ ਸੈਨਿਕ ਹੱਲ ਨਹੀਂ ਹੈ। ਇਸ ਦਾ ਤਾਂ ਸਿਰਫ ਸਿਆਸੀ ਹੱਲ ਹੀ ਹੋ ਸਕਦਾ ਹੈ ਪਰ ਗੱਲਬਾਤ ਕਰੀਬ-ਕਰੀਬ ਬੰਦ ਹੈ। ਹਾਲ ਹੀ ’ਚ ਸੰਘ ਨੇ ਪਾਕਿਸਤਾਨ ਨਾਲ ਗੱਲ ਕਰਨ ਦੀ ਸਲਾਹ ਦਿੱਤੀ, ਜਿਸ ਨੂੰ ਘਾਟੀ ਦੇ ਆਗੂ ਇਕ ਪਹਿਲ ਵਜੋਂ ਦੇਖ ਰਹੇ ਹਨ। ਕੁਝ ਦਾ ਕਹਿਣਾ ਸੀ ਕਿ ਗੈਰ-ਸਿਆਸੀ ਪਹਿਲ ਵੀ ਕਰਨ ਦੀ ਲੋੜ ਹੈ, ਜਿਸ ਦੀ ਅਗਵਾਈ ਸਵੈ-ਸੇਵੀ ਸੰਗਠਨ, ਮਹਿਲਾ ਸੰਗਠਨ, ਮਨੁੱਖੀ ਅਧਿਕਾਰਾਂ ਨਾਲ ਜੁੜੇ ਸੰਗਠਨ, ਲੇਖਕ, ਕਲਾਕਾਰ, ਪੱਤਰਕਾਰ, ਚਿੰਤਕ, ਵਿਚਾਰਕ ਕਰ ਸਕਦੇ ਹਨ ਪਰ ਇਸ ਦਿਸ਼ਾ ’ਚ ਕਿਵੇਂ ਅੱਗੇ ਵਧਿਆ ਜਾਵੇ, ਇਸ ’ਤੇ ਇਕ ਰਾਏ ਨਜ਼ਰ ਨਹੀਂ ਆਉਂਦੀ। ਕੁੱਲ ਮਿਲਾ ਕੇ ਬਹੁਤ ਕੰਮ ਹੋਇਆ ਹੈ ਪਰ ਬਹੁਤ ਕੰਮ ਹੋਣਾ ਬਾਕੀ ਹੈ। ਸਮਾਂ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ। ਚੀਨ ਅਤੇ ਪਾਕਿਸਤਾਨ ਨੇੜੇ ਆ ਚੁੱਕੇ ਹਨ। ਅਜਿਹੇ ’ਚ ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ ਹੋ ਗਿਆ ਹੈ।

— ਵਿਜੇ ਵਿਦਰੋਹੀ

  • Delhi
  • Srinagar
  • Dialogue

ਚੋਣ ਕਮਿਸ਼ਨ ਨੂੰ ਅਪਣਾਉਣਾ ਚਾਹੀਦਾ ਹੈ ਸਮਾਵੇਸ਼ੀ ਦ੍ਰਿਸ਼ਟੀਕੋਣ

NEXT STORY

Stories You May Like

  • srinagar  drugs  smugglers  properties seized
    ਸ਼੍ਰੀਨਗਰ 'ਚ ਨਸ਼ੀਲੇ ਪਦਾਰਥ ਤਸਕਰਾਂ ਦੀਆਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
  • skill based madrasa education is essential
    ਦੇਸ਼ ਦੇ ਆਰਥਿਕ ਵਿਕਾਸ ਲਈ ਹੁਨਰ-ਅਧਾਰਤ ਮਦਰੱਸਾ ਸਿੱਖਿਆ ਜ਼ਰੂਰੀ
  • holidays cancelled police officers
    ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ, ਦਿੱਲੀ 'ਚ ਸੁਰੱਖਿਆਂ ਨੂੰ ਲੈ ਕੇ ਲਿਆ ਫੈਸਲਾ
  • pm narendra modi visit jalandhar
    ਪੰਜਾਬ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣਾ ਜ਼ਰੂਰੀ : ਨਰਿੰਦਰ ਮੋਦੀ
  • 16 649 crores stuck in lic and epf  unclaimed
    LIC ਅਤੇ EPF 'ਚ ਫਸੇ 16,649 ਕਰੋੜ, ਤੁਰੰਤ ਜਾਂਚ ਕਰੋ ਕਿਤੇ ਇਹ ਤੁਹਾਡਾ ਪੈਸਾ ਤਾਂ ਨਹੀਂ
  • action against adulteration
    ਜੰਗ ਜ਼ਰੂਰੀ ਹੈ ਖਾਣੇ ’ਚ ਮਿਲਾਵਟ ਕਰਨ ਵਾਲਿਆਂ ਦੇ ਵਿਰੁੱਧ
  • education and employment
    ਰੋਜ਼ਗਾਰ ਲਾਇਕ ਸਿੱਖਿਆ ਲਈ ਪੁਰਾਣੇ ਡਿਗਰੀ ਢਾਂਚੇ ’ਚ ਬਦਲਾਅ ਜ਼ਰੂਰੀ
  • credit card spending crosses 2 lakh crore  hdfc  sbi cards lead
    ਜੂਨ 'ਚ ਕ੍ਰੈਡਿਟ ਕਾਰਡ ਖਰਚ 2 ਲੱਖ ਕਰੋੜ ਦੇ ਪਾਰ, HDFC ਅਤੇ SBI ਕਾਰਡ ਸਭ ਤੋਂ ਅੱਗੇ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • minor girl living in the neighborhood kidnapped  case registered
    ਗੁਆਂਢ 'ਚ ਰਹਿੰਦੀ ਨਾਬਾਲਗਾ ਨੂੰ ਕੀਤਾ ਅਗਵਾ, ਕੇਸ ਦਰਜ
  • punjab weather update
    ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਨਵੀਂ ਭਵਿੱਖਬਾਣੀ! ਜਾਣੋ ਤੁਹਾਡੇ ਇਲਾਕੇ 'ਚ ਕਿਹੋ...
  • vehicle thief arrested
    ਚੋਰੀ ਦੀਆਂ ਸਕੂਟਰੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ
Trending
Ek Nazar
typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • self dependent india
      ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
    • social media has emerged as a major source of information
      ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +