Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    5:17:28 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ

BLOG News Punjabi(ਬਲਾਗ)

ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ

  • Edited By Harpreet Singh,
  • Updated: 16 Sep, 2026 03:52 PM
Blog
india brics
  • Share
    • Facebook
    • Tumblr
    • Linkedin
    • Twitter
  • Comment

ਵਿਸਥਾਰਿਤ ਬ੍ਰਿਕਸ ਸਿਖਰ ਸੰਮੇਲਨ ਦੇ ਐਤਵਾਰ ਨੂੰ ਸੰਪੰਨ ਹੋਣ ਦੇ ਨਾਲ ਹੀ ਭਾਰਤ ਨੇ ਰਾਹਤ ਦਾ ਸਾਹ ਲਿਆ ਪਰ ਸਭ ਦੀਆਂ ਨਜ਼ਰਾਂ ਸੰਮੇਲਨ ਦੇ ਮੁੱਖ ਆਕਰਸ਼ਣ, ਭਾਰਤ-ਚੀਨ-ਰੂਸ ਤ੍ਰਿਕੋਣ, ’ਤੇ ਟਿਕੀਆਂ ਰਹੀਆਂ, ਜਿਸ ਨੇ ਸਾਡੀ ਵਿਦੇਸ਼ ਨੀਤੀ ਦੇ ਅੰਤਰ-ਵਿਰੋਧਾਂ ਨੂੰ ਉਜਾਗਰ ਕਰ ਦਿੱਤਾ। ਚੀਨ, ਰੂਸ ਅਤੇ ਅਮਰੀਕਾ ਭਾਵੇਂ ਹੀ ਰਣਨੀਤਕ ਭਾਈਵਾਲ, ਮੁਕਾਬਲੇਬਾਜ਼ ਅਤੇ ਕਦੇ-ਕਦਾਈਂ ਵਿਰੋਧੀ ਹੋਣ ਪਰ ਭਾਰਤ ਨੂੰ ਇਨ੍ਹਾਂ ਤਿੰਨਾਂ ਦੀ ਲੋੜ ਹੈ।

ਸਵਾਲ ਇਹ ਨਹੀਂ ਹੈ ਕਿ ਕੀ ਭਾਰਤ ਇਕ ਨਾਲ ਸ਼ਤਰੰਜ ਦੀਆਂ ਤਿੰਨ ਬਿਸਾਤਾਂ ’ਤੇ ਖੇਡ ਰਿਹਾ ਹੈ ਜਾਂ ਮੋਦੀ ਨੇ ਸ਼ੀ ਜਿਨਪਿੰਗ ਨੂੰ ਆਪਣੇ ਨੇੜੇ ਲਿਆਉਣ ’ਚ ਸਫਲਤਾ ਹਾਸਲ ਕਰ ਲਈ ਹੈ, ਅਸਲੀ ਸਵਾਲ ਇਹ ਹੈ ਕਿ ਕੀ ਭਾਰਤ ਰੂਸ ਅਤੇ ਚੀਨ ਨਾਲ ਸਬੰਧਾਂ ਨੂੰ ਲਗਾਤਾਰ ਡੂੰਘਾ ਕਰਦੇ ਹੋਏ ਅਮਰੀਕਾ ਅਤੇ ਪੱਛਮ ਨਾਲ ਆਪਣੀ ਰਣਨੀਤਕ ਨੇੜਤਾ ਵੀ ਬਣਾਈ ਰੱਖ ਸਕਦਾ ਹੈ?

ਅਤੇ ਇਹ ਕੂਟਨੀਤਕ ਸੰਤੁਲਨ ਭਾਰਤ-ਚੀਨ ਸਬੰਧਾਂ ’ਚ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਆਏ ਅਸਾਧਾਰਨ ਬਦਲਾਅ ਤੋਂ ਕਿਤੇ ਵਧੇਰੇ ਦਿਖਾਈ ਨਹੀਂ ਦਿੰਦਾ। ਪਿਛਲੀ ਦੁਵੱਲੀ ਯਾਤਰਾ ਦੇ 7 ਸਾਲ ਬਾਅਦ ਸ਼ੀ ਨਵੀਂ ਦਿੱਲੀ ਆਏ। ਇਸ ਘਟਨਾਕ੍ਰਮ ਦੇ ਦ੍ਰਿਸ਼ ਬਹੁਤ ਮਹੱਤਵਪੂਰਨ ਹਨ, ਅਚਾਨਕ ਮੁਸਕਾਨਾਂ ਦਿਖਾਈ ਦੇ ਰਹੀਆਂ ਹਨ, ਸਬੰਧਾਂ ਨੂੰ ਆਮ ਬਣਾਉਣ, ਆਰਥਿਕ ਰਿਸ਼ਤਿਆਂ ਨੂੰ ਫਿਰ ਤੋਂ ਗਤੀ ਦੇਣ ਅਤੇ 2020 ਦੇ ਗਲਵਾਨ ਸੰਘਰਸ਼ ਤੋਂ ਬਾਅਦ ਮਤਭੇਦਾਂ ਨੂੰ ਵਿਵਾਦ ’ਚ ਬਦਲਣ ਤੋਂ ਰੋਕਣ ਦੀਆਂ ਗੱਲਾਂ ਹੋ ਰਹੀਆਂ ਹਨ।

ਸ਼ੀ ਹੁਣ ਭਾਰਤ-ਚੀਨ ਸਬੰਧਾਂ ਨੂੰ ‘ਵਿਰੋਧੀ ਨਹੀਂ, ਭਾਈਵਾਲ’ ਦੱਸ ਰਹੇ ਹਨ। ਅਸਲ 'ਚ, ਇੱਥੇ ਹੀ ਮੁਸਕਾਨਾਂ ਨੂੰ ਅਸਲੀਅਤ ਨਾਲ ਰੂ-ਬ-ਰੂ ਹੋਣਾ ਪਵੇਗਾ। ਮੋਦੀ-ਸ਼ੀ ਦਾ ਜੱਫੀ ਪਾਉਣਾ ਅਚਾਨਕ ਫਿਰ ਤੋਂ ਲੱਭੀ ਗਈ ਮਿੱਤਰਤਾ ਨਹੀਂ ਹੈ। ਇਹ ਇਕ-ਦੂਜੇ ਦੀ ਰਣਨੀਤਕ ਲੋੜ ਅਤੇ ਉਪਯੋਗਤਾ ਦੀ ਮੁੜ ਖੋਜ ਹੈ।

ਦਿੱਲੀ ਲਈ ਚੀਨ ਨਾਲ ਦੁਸ਼ਮਣੀ ਵਾਲੇ ਸਬੰਧ ਇਕ ਮਹਿੰਗਾ ਬਦਲ ਹੈ। ਚੀਨ ਲਈ ਸਥਾਈ ਤੌਰ ’ਤੇ ਦੁਸ਼ਮਣੀ ਵਾਲਾ ਭਾਰਤ ਉਸ ਦੇ ਵਿਆਪਕ ਗਲੋਬਲ ਸਾਊਥ ਅਤੇ ਹੋਰ ਬਹੁ-ਧਰੁਵੀ ਵਿਸ਼ਵ ਦੀਆਂ ਖਾਹਿਸ਼ਾਂ ਦੇ ਰਸਤੇ ’ਚ ਅਸੁਵਿਧਾਜਨਕ ਰੁਕਾਵਟ ਹੈ। ਭਾਰਤ ਇਕ ਸਥਿਰ ਚੀਨ ਚਾਹੁੰਦਾ ਹੈ, ਕਿਉਂਕਿ ਉਹ ਇਕ ਦੁਸ਼ਮਣੀ ਵਾਲਾ ਉੱਤਰੀ ਗੁਆਂਢੀ ਨਹੀਂ ਚਾਹੁੰਦਾ, ਭਾਵੇਂਕਿ ਉਸ ਨੇ ਨਾਲੋਂ-ਨਾਲ ਪਾਕਿਸਤਾਨ, ਰੂਸ, ਅਮਰੀਕਾ ਅਤੇ ਅਸ਼ਾਂਤ ਪੱਛਮੀ ਏਸ਼ੀਆ ਨਾਲ ਵੀ ਨਜਿੱਠਣਾ ਹੈ। ਦੋਵਾਂ ਦੇਸ਼ਾਂ ਦੇ ਸਾਹਮਣੇ ਪਹਿਲਾਂ ਹੀ ਕਾਫ਼ੀ ਸਮੱਸਿਆਵਾਂ ਹਨ, ਉਹ ਆਪਣੀ ਸੂਚੀ ’ਚ ਇਕ ਹੋਰ ਮੋਰਚਾ ਨਹੀਂ ਜੋੜਨਾ ਚਾਹੁੰਦੇ

ਪਰ ਸਰਹੱਦੀ ਵਿਵਾਦ ਹੁਣ ਵੀ ਅਣਸੁਲਝਿਆ ਹੈ। ਕੂਟਨੀਤੀ ਸਬੰਧਾਂ ’ਚ ਗਰਮਾਹਟ ਲਿਆ ਸਕਦੀ ਹੈ, ਸਰਹੱਦਾਂ ਦਾ ਮੁੜ-ਨਿਰਧਾਰਨ ਨਹੀਂ ਕਰ ਸਕਦੀ। ਮੋਦੀ ਅਤੇ ਸ਼ੀ ਨੇ ਆਪਸੀ ਰੂਪ ’ਚ ਪ੍ਰਵਾਨਿਤ ਸਰਹੱਦ ਹੱਲ ਦੀ ਲੋੜ ਉਜਾਗਰ ਕੀਤੀ ਹੈ, ਜਦਕਿ ਵਪਾਰ, ਸੰਪਰਕ ਅਤੇ ਵੀਜ਼ਾ ਨਾਲ ਸਬੰਧਤ ਗੱਲਬਾਤ ਗਤੀ ਫੜ ਰਹੀ ਹੈ। ਸੰਸਥਾਗਤ ਸੰਵਾਦ ਨੂੰ ਫਿਰ ਤੋਂ ਸਥਾਪਤ ਕੀਤਾ ਜਾ ਰਿਹਾ ਹੈ।

ਫਿਰ ਵੀ ਆਰਥਿਕ ਸਬੰਧਾਂ ’ਚ ਡੂੰਘੀ ਅਸਮਾਨਤਾ ਬਣੀ ਹੋਈ ਹੈ। ਚੀਨ ਭਾਰਤ ਦਾ ਇਕ ਵਿਸ਼ਾਲ ਵਪਾਰਕ ਭਾਈਵਾਲ ਹੈ ਪਰ ਭਾਰਤ ਲਗਾਤਾਰ ਭਾਰੀ ਵਪਾਰ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਬਾਜ਼ਾਰ ਤੱਕ ਪਹੁੰਚ ਹੁਣ ਵੀ ਇਕ ਮੁੱਖ ਮੁੱਦਾ ਹੈ। ਪਾਕਿਸਤਾਨ ਲਈ ਚੀਨ ਦਾ ਸਮਰਥਨ ਵੀ ਇਕ ਹੋਰ ਚਿੰਤਾ ਦਾ ਵਿਸ਼ਾ ਹੈ। ਤਾਂ ਫਿਰ ਮੋਦੀ ਕੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਸ਼ਾਇਦ ਸ਼ਾਂਤੀ। ਨਿਸ਼ਚਿਤ ਰੂਪ ’ਚ ਸਬੰਧਾਂ ਨੂੰ ਆਮ ਕਰਨ। ਵਿਸ਼ਵਾਸ? ਕਹਿਣਾ ਮੁਸ਼ਕਿਲ ਹੈ। ਕਿਉਂਕਿ ਬੀਜਿੰਗ ਭਾਵਨਾਵਾਂ ਨਾਲ ਨਹੀਂ ਚੱਲਦਾ। ਦਿੱਲੀ ਨੂੰ ਵੀ ਨਹੀਂ ਚੱਲਣਾ ਚਾਹੀਦਾ।

ਇਸ ਸਭ ਦੇ ਵਿਚਕਾਰ ਭਾਰਤ ਦਾ ਸਭ ਤੋਂ ਪੁਰਾਣਾ ਰਣਨੀਤਕ ਭਾਈਵਾਲ ਰੂਸ ਮਜ਼ਬੂਤੀ ਨਾਲ ਉਸ ਦੇ ਨਾਲ ਖੜ੍ਹਾ ਹੈ। ਮੋਦੀ ਅਤੇ ਪੁਤਿਨ ਸਾਲ 2030 ਤੱਕ ਦੁਵੱਲੇ ਵਪਾਰ ਨੂੰ 100 ਅਰਬ ਡਾਲਰ ਤੱਕ ਲੈ ਜਾਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਨ। ਭਾਰਤ ਦੀ ਊਰਜਾ ਅਤੇ ਰੱਖਿਆ ਸੁਰੱਖਿਆ ਲਈ ਰੂਸ ਮਹੱਤਵਪੂਰਨ ਹੈ ਪਰ ਰੂਸ ਚੀਨ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਭਾਰਤ-ਰੂਸ ਦੇ ਪੁਰਾਣੇ ਸਮੀਕਰਨ ਨੂੰ ਮਾਸਕੋ-ਪੇਈਚਿੰਗ ਸਬੰਧਾਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।

ਅਤੇ ਫਿਰ ਵਾਸ਼ਿੰਗਟਨ ਹੈ। ਭਾਰਤ ਨੇ ਅਮਰੀਕਾ ਨਾਲ ਆਪਣੀ ਰਣਨੀਤਕ ਭਾਈਵਾਲੀ ’ਚ ਭਾਰੀ ਨਿਵੇਸ਼ ਕੀਤਾ ਹੈ ਪਰ ਟਰੰਪ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਦੇ ਸਬੰਧ ਲੈਣ-ਦੇਣ ’ਤੇ ਆਧਾਰਿਤ ਅਤੇ ਤਲਖ਼ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਦੋਂ ਰਾਸ਼ਟਰੀ ਹਿੱਤ ਟਕਰਾਉਂਦੇ ਹਨ ਤਾਂ ਮਿੱਤਰਤਾ ਦੀਆਂ ਸੀਮਾਵਾਂ ਸਾਹਮਣੇ ਆ ਜਾਂਦੀਆਂ ਹਨ। ਉੱਥੇ ਹੀ, ਰੂਸੀ ਤੇਲ ਨੂੰ ਲੈ ਕੇ ਅਮਰੀਕਾ ਦਾ ਦਬਾਅ ਭਾਰਤ ਦੀ ਪੁਰਾਣੀ ਰਣਨੀਤਕ ਖੁਦਮੁਖਤਿਆਰੀ ਨੂੰ ਆਸਾਨ ਬਣਾਉਣ ਦੀ ਬਜਾਏ ਹੋਰ ਔਖਾ ਬਣਾ ਰਿਹਾ ਹੈ।

ਅਤੇ ਫਿਰ ਈਰਾਨ ਹੈ, ਭਾਰਤ ਦੀ ਕੂਟਨੀਤਕ ਰੱਸਾਕਸ਼ੀ ਦਾ ਚੌਥਾ ਕੋਨਾ। ਤਹਿਰਾਨ ਅਜਿਹਾ ਰਣਨੀਤਕ ਭਾਈਵਾਲ ਹੈ, ਜਿਸ ਨੂੰ ਦਿੱਲੀ ਆਸਾਨੀ ਨਾਲ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਚਾਬਹਾਰ ਰਾਹੀਂ ਸੰਪਰਕ ਭਾਰਤ ਨੂੰ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਇਕ ਮਹੱਤਵਪੂਰਨ ਪ੍ਰਵੇਸ਼ ਦੁਆਰ ਦਿੰਦਾ ਹੈ, ਜਦਕਿ ਈਰਾਨ ਦੀ ਭੂਗੋਲਿਕ ਸਥਿਤੀ ਵਿਆਪਕ ਪੱਛਮੀ ਏਸ਼ੀਆਈ ਹਿੱਤਾਂ ਲਈ ਮਹੱਤਵਪੂਰਨ ਹੈ।

ਅੱਜ ਦੀ ਦੁਨੀਆ ਕਿਤੇ ਵਧੇਰੇ ਉਲਝੀ ਹੋਈ ਹੈ। ਅਮਰੀਕਾ ਭਾਰਤ ਦਾ ਅਟੁੱਟ ਤਕਨਾਲੋਜੀ ਅਤੇ ਨਿਵੇਸ਼ ਭਾਈਵਾਲ ਹੈ। ਰੂਸ ਰੱਖਿਆ, ਊਰਜਾ ਅਤੇ ਰਣਨੀਤਕ ਸਹਿਯੋਗ ’ਚ ਡੂੰਘਾਈ ਨਾਲ ਜੁੜਿਆ ਹੋਇਆ ਹੈ। ਚੀਨ ਭਾਰਤ ਦਾ ਸਭ ਤੋਂ ਵੱਡਾ ਰਣਨੀਤਕ ਮੁਕਾਬਲੇਬਾਜ਼ ਅਤੇ ਮਹੱਤਵਪੂਰਨ ਆਰਥਿਕ ਭਾਈਵਾਲਾਂ ’ਚੋਂ ਇਕ ਹੈ। ਬਿਨਾਂ ਸ਼ੱਕ ਇਹ ਇਕ ਕੂਟਨੀਤਕ ਰੂਬਿਕ ਕਿਊਬ ਹੈ। ਇਕ ਪਾਸੇ ਦੀ ਚਾਲ ਬਦਲਦੇ ਹੀ ਬਾਕੀ ਪੱਖ ਵੀ ਬਦਲ ਜਾਂਦੇ ਹਨ।

ਮੋਦੀ ਲਈ ਚੀਨ ਨਾਲ ਸਬੰਧ ਸੁਧਾਰਨ ਦਾ ਅਰਥ ਅਮਰੀਕਾ ਨੂੰ ਛੱਡਣਾ ਨਹੀਂ ਹੈ। ਨਾ ਹੀ ਰੂਸ ਨਾਲ ਸਬੰਧ ਬਣਾਈ ਰੱਖਣ ਦਾ ਅਰਥ ਪੱਛਮ ਦੇ ਖ਼ਿਲਾਫ਼ ਮਾਸਕੋ ਦਾ ਸਾਥ ਦੇਣਾ ਹੈ। ਭਾਰਤ ਕੁਝ ਵਧੇਰੇ ਔਖਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ-ਮੁਕਾਬਲੇਬਾਜ਼ ਮਹਾਸ਼ਕਤੀਆਂ ਤੋਂ ਰਣਨੀਤਕ ਦੂਰੀ ਅਤੇ ਮੌਕੇ ਦੋਵੇਂ ਹਾਸਲ ਕਰਨਾ ਪਰ ਕਿਸੇ ਦੇ ਅਧੀਨ ਹੋਏ ਬਿਨਾਂ। ਭਾਰਤ ਚਾਹੁੰਦਾ ਹੈ ਕਿ ਉਸ ਨੂੰ ਇਹ ਸਹੂਲਤ ਮਿਲੇ ਕਿ ਸਾਰੇ ਉਸ ਦੇ ਮਿੱਤਰ ਹੋਣ ਅਤੇ ਕੋਈ ਉਸ ਦਾ ਦੁਸ਼ਮਣ ਨਾ ਹੋਵੇ। ਇਸ ਲਈ ਦਿੱਲੀ ਨੂੰ ਕਿਸੇ ਦਾ ਪ੍ਰਤੀਨਿਧ ਜਾਂ ਮੋਹਰਾ ਬਣਨ ਤੋਂ ਬਚਣਾ ਹੋਵੇਗਾ।

ਮੋਦੀ ਦੀ ਕੂਟਨੀਤੀ ਦਾ ਜਾਇਜ਼ਾ ਇਸੇ ਆਧਾਰ ’ਤੇ ਹੋਵੇਗਾ-ਗਲੇ ਮਿਲਣ, ਹੱਥ ਮਿਲਾਉਣ ਜਾਂ ਤਸਵੀਰਾਂ ਦੀ ਗਿਣਤੀ ਨਾਲ ਨਹੀਂ, ਸਗੋਂ ਇਸ ਗੱਲ ਨਾਲ ਕਿ ਕੀ ਭਾਰਤ ਆਪਣੀ ਰਣਨੀਤਕ ਖੁਦਮੁਖਤਿਆਰੀ ਨੂੰ ਰਣਨੀਤਕ ਲਾਭ ’ਚ ਬਦਲ ਸਕਦਾ ਹੈ। ਭਾਰਤ ਦੀ ਤਾਕਤ ਇਸ ਸਮਰੱਥਾ ’ਚ ਹੈ ਕਿ ਉਹ ਸਭ ਨਾਲ ਗੱਲਬਾਤ ਕਰ ਸਕਦਾ ਹੈ। ਮੋਦੀ ਟਰੰਪ, ਪੁਤਿਨ ਅਤੇ ਸ਼ੀ ਨਾਲ ਬੈਠ ਸਕਦੇ ਹਨ ਕਿਉਂਕਿ ਉਹ ਕਿਸੇ ਦੇ ਉਪਗ੍ਰਹਿ ਨਹੀਂ ਹਨ ਪਰ ਰਣਨੀਤਕ ਖੁਦਮੁਖਤਿਆਰੀ ਦਾ ਅਰਥ ਰਣਨੀਤਕ ਅਸਪੱਸ਼ਟਤਾ ਨਹੀਂ ਹੈ। ਇਸ ਲਈ ਭਾਰਤ ਦੀਆਂ ਸਪੱਸ਼ਟ ਲਾਲ ਰੇਖਾਵਾਂ ਤੈਅ ਹੋਣਾ ਜ਼ਰੂਰੀ ਹੈ।

ਤਾਂ ਕੀ ਭਾਰਤ ਨੂੰ ਸ਼ੀ ’ਤੇ ਭਰੋਸਾ ਕਰਨਾ ਚਾਹੀਦਾ ਹੈ? ਭੂ-ਰਾਜਨੀਤੀ ’ਚ ਭਰੋਸਾ ਕਰੰਸੀ ਨਹੀਂ ਹੈ, ਹਿੱਤ ਹੀ ਅਸਲੀ ਕਰੰਸੀ ਹਨ। ਜੇਕਰ ਚੀਨ ਸਥਿਰ ਸਬੰਧ ਚਾਹੁੰਦਾ ਹੈ, ਤਾਂ ਉਸ ਨੂੰ ਸਰਹੱਦ ’ਤੇ ਸਥਿਰਤਾ ਪ੍ਰਦਰਸ਼ਿਤ ਕਰਨੀ ਪਵੇਗੀ। ਜੇਕਰ ਪੇਈਚਿੰਗ ਡੂੰਘੇ ਆਰਥਿਕ ਸਬੰਧ ਚਾਹੁੰਦਾ ਹੈ, ਤਾਂ ਬਾਜ਼ਾਰ ਤੱਕ ਪਹੁੰਚ ਨੂੰ ਆਪਸੀ ਬਣਾਉਣਾ ਪਵੇਗਾ। ਜੇਕਰ ਉਹ ਚਾਹੁੰਦਾ ਹੈ ਕਿ ਭਾਰਤ ਉਸ ਨੂੰ ਵਿਰੋਧੀ ਨਹੀਂ, ਭਾਈਵਾਲ ਮੰਨੇ, ਤਾਂ ਉਸ ਨੂੰ ਇਹ ਪ੍ਰਵਾਨ ਕਰਨਾ ਪਵੇਗਾ ਕਿ ਰਣਨੀਤਕ ਦਬਾਅ ਅਤੇ ਭਾਈਵਾਲੀ ਲੰਬੇ ਸਮੇਂ ਤੱਕ ਨਾਲ-ਨਾਲ ਨਹੀਂ ਚੱਲ ਸਕਦੇ।

ਮੋਦੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਬੰਧਾਂ ’ਚ ਆਈ ਗਰਮਾਹਟ ਕੋਈ ਅੰਤਿਮ ਸਮਝੌਤਾ ਨਹੀਂ ਹੈ। ਇਤਿਹਾਸ ਨੇ ਭਾਰਤ ਨੂੰ ਵਾਰ-ਵਾਰ ਇਕ ਗੱਲ ਸਿਖਾਈ ਹੈ-ਸਿਖਰ ਸੰਮੇਲਨ ਦੀ ਮੇਜ਼ ’ਤੇ ਦਿਖਾਈ ਦੇਣ ਵਾਲੀ ਗਰਮਜੋਸ਼ੀ ਨੂੰ ਸਰਹੱਦ ’ਤੇ ਮੌਜੂਦ ਅਸਲੀ ਗਰਮਜੋਸ਼ੀ ਸਮਝਣ ਦੀ ਭੁੱਲ ਕਦੇ ਨਹੀਂ ਕਰਨੀ ਚਾਹੀਦੀ। ਭਾਰਤ ਆਪਣੀਆਂ ਭੂਗੋਲਿਕ ਅਸਲੀਅਤਾਂ ਅਤੇ ਭੂ-ਰਾਜਨੀਤਕ ਹਿੱਤਾਂ ’ਚੋਂ ਕਿਸੇ ਇਕ ਨੂੰ ਚੁਣਨ ਦਾ ਜੋਖਮ ਨਹੀਂ ਉਠਾ ਸਕਦਾ।

ਭਾਰਤੀ ਕੂਟਨੀਤੀ ਦੀ ਅਸਲੀ ਪ੍ਰੀਖਿਆ ਇਹ ਨਹੀਂ ਹੈ ਕਿ ਉਹ ਕਿੰਨੇ ਖੇਮਿਆਂ ’ਚ ਸੰਤੁਲਨ ਬਣਾ ਸਕਦੀ ਹੈ, ਸਗੋਂ ਇਹ ਹੈ ਕਿ ਉਹ ਆਪਣੀ ਸੰਤੁਲਨ-ਸਮਰੱਥਾ, ਰਾਸ਼ਟਰੀ ਹਿੱਤਾਂ ਅਤੇ ਰਣਨੀਤਕ ਸੁਤੰਤਰਤਾ ਨੂੰ ਗੁਆਏ ਬਿਨਾਂ ਇਸ ਰੱਸੀ ’ਤੇ ਕਿੰਨੀ ਕੁਸ਼ਲਤਾ ਨਾਲ ਚੱਲ ਸਕਦੀ ਹੈ।

-ਪੂਨਮ ਆਈ. ਕੌਸ਼ਿਸ਼

  • BRICS
  • India
  • China
  • Russia
  • USA

‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ ’ਤੇ!

NEXT STORY

Stories You May Like

  • india  us discussion
    ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ' 'ਤੇ ਕੀਤੀ ਚਰਚਾ
  • major improvement in china us trade relations
    ਚੀਨ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡਾ ਸੁਧਾਰ, 30 ਅਰਬ ਡਾਲਰ ਦੀ ਟੈਰਿਫ ਕਟੌਤੀ 'ਤੇ ਬਣੀ ਸਹਿਮਤੀ
  • india does not have structural excess production capacity  goyal
    ਭਾਰਤ ’ਚ ਢਾਂਚਾਗਤ ਤੌਰ ’ਤੇ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਨਹੀਂ : ਗੋਇਲ
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • india to bypass pakistani airspace
    ਭਾਰਤ ਨੂੰ ਹੁਣ ਨਹੀਂ ਪਵੇਗੀ ਪਾਕਿਸਤਾਨੀ ਏਅਰਸਪੇਸ ਦੀ ਲੋੜ ! ਨਵੇਂ ਰੂਟ ਬਾਰੇ ਚੱਲ ਰਹੀ ਗੱਲਬਾਤ
  • us iran war
    ਅਮਰੀਕਾ-ਈਰਾਨ ਜੰਗ : ਚੀਨ ਦੀ ਚਾਲ ਨਾਲ ਬਦਲੀ ਖੇਡ
  • trade deal could contribute to  better  indo us ties
    'ਵਪਾਰ ਸਮਝੌਤਾ ਭਾਰਤ-ਅਮਰੀਕਾ ਸਬੰਧਾਂ ਨੂੰ ‘ਬਿਹਤਰ’ ਬਣਾਉਣ ’ਚ ਯੋਗਦਾਨ ਦੇ ਸਕਦੈ'
  • trump should ask china to resolve russia ukraine
    ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਚੀਨ ਦੀ ਮਦਦ ਲੈਣ ਟਰੰਪ ! ਜ਼ੇਲੈਂਸਕੀ ਨੇ ਕੀਤੀ ਅਪੀਲ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • employment
      ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +