ਸਾਰੇ ਰਲ ਕਿ ਖੁਸ਼ੀ ਮਨਾਈਏ
ਰਸੋਈ ਘਰਾ ਨੂੰ ਤਾਲੇ ਲਾਈਏ।
ਗਰੀਬਾਂ ਨੂੰ ਪੈ ਗਈ ਮਹਿੰਗਾਈ ਦੀ ਮਾਰ ਜੀ
ਚੰਗੇ ਦਿਨ ਸਾਡੇ ਨਹੀ ਥੋਡੇ ਸਰਕਾਰ ਜੀ।
ੈਪੈਟਰੋਲ ਡੀਜ਼ਲ ਦੇ ਰੇਟ ਵਡ ਤੇ
ਪਿਆਜ਼ ਆਲੂ ਨੇ ਹੰਝੂ ਵਗਾ ਤੇ
ਵੱਢੂ ਖਾਂਓ ਕਰਦੀ ਮੂਗੀ ਦੀ ਦਾਲ ਜੀ
ਚੰਗੇ ਦਿਨ ਸਾਡੇ ਨਹੀਂ...
ਫਲ ਫਰੂਟ ਦੀ ਸ਼ਕਲ ਭੁੱਲ ਗਏ
ਅਖਬਾਰ ਟੀ. ਵੀ ਵਿਚ ਨਾ ਹੀ ਸੁਣਦੇ
ਸੇਬ ਸੰਤਰੇ ਅੱਖਾ ਕੱਢਦੇ
ਰਸੋਈ 'ਚੋਂ ਮੁੱਕ ਗਿਆ ਅੰਬ ਦਾ ਅਚਾਰ ਜੀ
ਚੰਗੇ ਦਿਨ ਸਾਡੇ ਨਹੀ....
ਮੀਂਹ ਝੋਨੇ ਕਣਕ ਦਾ ਝਾੜ ਘਟਾ ਗਿਆ
ਪਿਚ ਕਿਆ ਦਾਣਾ ਪੱਖਾ ਉਡਾ ਗਿਆ
ਬੋਲੀ 'ਚੋਂ ਇੰਸਪੈਟਰ ਰੇਟ ਘਟਾ ਗਿਆ
ਪੱਲਿਓੳਪੈ ਗਈ ਸਪਰੈ ਤੇ ਖਾਦ ਜੀ
ਚੰਗੇ ਦਿਨ ਸਾਡੇ ਨਹੀ -----
ਸਾਰੇ ਰਲ ਕਿ ਖਰਚ ਘਟਾਈਏ
ਸਰਕਾਰਾਂ ਤੇ ਨਾ ਸਾਰਾ ਦੋਸ਼ ਲਗਾਈਏ
ਗੱਡੀ ਛੱਡ ਕੇ ਸਾਈਕਲ ਚਲਾਈਏ
ਰੱਖੀਏ ਤੰਦਰੁਸਤੀ ਬਰਕਰਾਰ ਜੀ
ਚੰਗੇ ਦਿਨ ਸਾਡੇ ਨਹੀ...
ਬੀਹਲੀ ਵਾਲਾ ਪੈਨਸ਼ਨ ਲੈ ਗਿਆ
ਪੈਨਸ਼ਨ ਲਿਆ ਕੇ ਘਰ ਬਣਾ ਲਿਆ
ਸਾਰਾ ਪੈਸਾ ਘਰ ਤੇ ਲਾ ਲਿਆ
ਚਲਦਾ ਨੀ ਹੁਣ ਕੋਈ ਕਾਰੋਬਾਰ ਜੀ
ਚੰਗੇ ਦਿਨ ਸਾਡੇ ਨਹੀਂ ਥੋਡੇ ਸਰਕਾਰ ਜੀ
ਕੈਪਟਨ ਜਸਵੰਤ ਸਿੰਘ ਮੋਗਾ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ...ਜਦੋਂ ਆਇਆ ਰੱਖੜੀ ਦਾ ਦਿਨ ਯਾਦ
NEXT STORY