Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    5:58:17 AM

  • punjab weather forcast

    ਪੰਜਾਬ 'ਚ ਆ ਰਿਹਾ ਤੂਫ਼ਾਨ! 23 ਸੂਬਿਆਂ 'ਚ ਅਲਰਟ...

  • famous punjabi singer deeply shocked  mother passes away

    ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ...

  • punjab weather heavy raining yellow alert

    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ...

  • major incident in ferozepur

    ਪੰਜਾਬ : ਕਾਰ 'ਚ ਬੈਠੇ ਬੰਦੇ ਦੇ ਵੱਜੀ ਮੱਥੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੰਜਾਬ : ਅਤੀਤ, ਵਰਤਮਾਨ ਅਤੇ ਭਵਿੱਖ

BLOG News Punjabi(ਬਲਾਗ)

ਪੰਜਾਬ : ਅਤੀਤ, ਵਰਤਮਾਨ ਅਤੇ ਭਵਿੱਖ

  • Edited By Harpreet Singh,
  • Updated: 30 Jun, 2026 04:21 PM
Blog
punjab
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੀ ਕਹਾਣੀ ਅਕਸਰ ਇਸ ਦੀ ਮਜ਼ਬੂਤੀ, ਖੁਸ਼ਹਾਲੀ ਅਤੇ ਦੇਸ਼-ਨਿਰਮਾਣ ਵਿਚ ਪਾਏ ਗਏ ਯੋਗਦਾਨ ਦੇ ਸੰਦਰਭ ਵਿਚ ਸੁਣਾਈ ਜਾਂਦੀ ਹੈ ਪਰ ਜਿਸ ਗੱਲ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਇਹ ਹੈ ਕਿ ਆਧੁਨਿਕ ਪੰਜਾਬ ਦਾ ਇਤਿਹਾਸ ਸਿਆਸੀ ਧੋਖਿਆਂ ਅਤੇ ਸਮਾਜਿਕ ਚੁੱਕ-ਥੱਲ ਦੀ ਵੀ ਕਹਾਣੀ ਹੈ, ਜਿਸ ਨੇ ਹੌਲੀ-ਹੌਲੀ ਪੰਜਾਬ ਦੀਆਂ ਤਾਕਤਾਂ ਨੂੰ ਕਮਜ਼ੋਰ ਕੀਤਾ।

ਪੰਜਾਬ ਨੇ ਹਮੇਸ਼ਾ ਦੇਸ਼ ਦੀ ਤਰੱਕੀ ਲਈ ਖੁੱਲ੍ਹੇ ਦਿਲ ਨਾਲ ਆਪਣਾ ਯੋਗਦਾਨ ਪਾਇਆ ਪਰ ਬਦਲੇ ਵਿਚ ਉਸ ਨੂੰ ਉਹ ਸਹਿਯੋਗ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਸੀ। ਰਾਸ਼ਟਰੀ ਹਿੱਤਾਂ ਦੇ ਨਾਂ ’ਤੇ ਲਏ ਗਏ ਕਈ ਫ਼ੈਸਲਿਆਂ ਨੇ ਪੰਜਾਬ ਤੋਂ ਇਸ ਦੀ ਸਭ ਤੋਂ ਕੀਮਤੀ ਪੂੰਜੀ—ਜ਼ਮੀਨ, ਪਾਣੀ, ਉਦਯੋਗ ਅਤੇ ਸਭ ਤੋਂ ਮਹੱਤਵਪੂਰਨ ਇਸ ਦੀ ਮਨੁੱਖੀ ਸ੍ਰੋਤ ਸ਼ਕਤੀ ਖੋਹ ਲਈ ਗਈ।

1947 ਦੀ ਵੰਡ (ਜਾਨਾਂ, ਜ਼ਮੀਨ ਅਤੇ ਪਛਾਣ ਦਾ ਨੁਕਸਾਨ) : ਭਾਰਤ ਦੇ ਵਧੇਰੇ ਹਿੱਸਿਆਂ ਲਈ 15 ਅਗਸਤ, 1947 ਆਜ਼ਾਦੀ ਦਾ ਦਿਨ ਸੀ ਪਰ ਪੰਜਾਬ ਲਈ ਇਹ ਵੰਡ ਦੇ ਅਸਹਿਣਯੋਗ ਦਰਦ ਦੀ ਸ਼ੁਰੂਆਤ ਸੀ।

ਆਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਪੰਜਾਬ ਨੇ ਅਦਾ ਕੀਤੀ। ਸੂਬਾ ਦੋ ਹਿੱਸਿਆਂ ਵਿਚ ਵੰਡਿਆ ਗਿਆ, ਲੱਖਾਂ ਲੋਕ ਮਾਰੇ ਗਏ ਅਤੇ ਕਰੋੜਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ। ਪੰਜਾਬ ਦੀ ਸੱਭਿਆਚਾਰਕ ਅਤੇ ਵਪਾਰਕ ਰਾਜਧਾਨੀ ਲਾਹੌਰ ਪਾਕਿਸਤਾਨ ਵਿਚ ਚਲੀ ਗਈ। ਇਤਿਹਾਸਕ ਵਪਾਰਕ ਰਸਤੇ ਟੁੱਟ ਗਏ ਅਤੇ ਇਕ ਮਜ਼ਬੂਤ ਅਰਥਵਿਵਸਥਾ ਲੱਗਭਗ ਇਕ ਰਾਤ ਵਿਚ ਹੀ ਖਿੱਲਰ ਗਈ।

ਅੱਜ, ਕਰੀਬ ਅੱਠ ਦਹਾਕਿਆਂ ਬਾਅਦ ਵੀ ਉਸ ਵੰਡ ਦੇ ਆਰਥਿਕ, ਸਮਾਜਿਕ ਅਤੇ ਮਾਨਸਿਕ ਪ੍ਰਭਾਵ ਪੰਜਾਬ ਦੇ ਵਿਕਾਸ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਰਹੇ ਹਨ।

1966 ਦਾ ਪੁਨਰਗਠਨ (ਜਾਇਦਾਦ, ਰਾਜਧਾਨੀ ਅਤੇ ਮੌਕਿਆਂ ਦਾ ਨੁਕਸਾਨ) : ਵੰਡ ਤੋਂ ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਬਾਅਦ, 1966 ਵਿਚ ਭਾਸ਼ਾਈ ਅਤੇ ਸੱਭਿਆਚਾਰਕ ਆਧਾਰ ’ਤੇ ਪੰਜਾਬ ਦਾ ਮੁੜ-ਗਠਨ ਕੀਤਾ ਗਿਆ।

ਉਹ ਵਿਸ਼ਾਲ ਪੰਜਾਬ, ਜੋ ਉੱਤਰ ਵਿਚ ਹਿੰਦੂਕੁਸ਼ (ਕਸ਼ਮੀਰ), ਦੱਖਣ ਵਿਚ ਸਿੰਧ (ਰਾਜਸਥਾਨ), ਪੱਛਮ ਵਿਚ ਖੈਬਰ ਦੱਰਾ (ਅਫ਼ਗਾਨਿਸਤਾਨ) ਅਤੇ ਪੂਰਬ ਵਿਚ ਯਮੁਨਾ (ਦਿੱਲੀ) ਤੱਕ ਫੈਲਿਆ ਹੋਇਆ ਸੀ, ਉਸ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ।

ਹਰਿਆਣਾ ਦੇ ਗਠਨ ਅਤੇ ਪਹਾੜੀ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਕਰਨ ਨਾਲ ਪੰਜਾਬ ਦੀ ਪਛਾਣ ਅਤੇ ਮਨੋਵਿਗਿਆਨ ’ਤੇ ਡੂੰਘਾ ਅਸਰ ਪਿਆ। ਇਕ ਹੀ ਪੀੜ੍ਹੀ ਵਿਚ ਦੂਜੀ ਵਾਰ ਪੰਜਾਬ ਨੂੰ ਭਾਰੀ ਕੀਮਤ ਅਦਾ ਕਰਨੀ ਪਈ। ਪੰਜਾਬ ਨੇ ਨਾ ਸਿਰਫ਼ ਆਪਣਾ ਭੂਗੋਲ ਗੁਆਇਆ, ਸਗੋਂ ਜ਼ਮੀਨ, ਪਾਣੀ, ਜੰਗਲ, ਮਹੱਤਵਪੂਰਨ ਉਦਯੋਗਿਕ ਕੇਂਦਰ, ਸੈਰ-ਸਪਾਟਾ ਸਥਾਨ ਅਤੇ ਆਪਣੀ ਰਾਜਧਾਨੀ ਚੰਡੀਗੜ੍ਹ ’ਤੇ ’ਕੱਲਾ ਹੱਕ ਵੀ ਗੁਆ ਦਿੱਤਾ।

ਅੱਤਵਾਦ ਅਤੇ ਪ੍ਰਵਾਸ (ਦਿਮਾਗੀ ਅਤੇ ਮਿਹਨਤੀ ਸ਼ਕਤੀ ਦਾ ਨੁਕਸਾਨ) : 1980 ਦੇ ਦਹਾਕੇ ਅਤੇ 1990 ਦੇ ਸ਼ੁਰੂਆਤੀ ਸਾਲਾਂ ਦੌਰਾਨ ਅੱਤਵਾਦ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ। ਨਿਵੇਸ਼ਕਾਂ ਦਾ ਭਰੋਸਾ ਟੁੱਟ ਗਿਆ, ਉਦਯੋਗਿਕ ਵਿਕਾਸ ਰੁਕ ਗਿਆ ਅਤੇ ਕਈ ਕਾਰੋਬਾਰ ਪੰਜਾਬ ਤੋਂ ਬਾਹਰ ਚਲੇ ਗਏ। ਇਸੇ ਦੌਰਾਨ ਪੰਜਾਬ ਨੇ ਆਪਣੀ ਸਭ ਤੋਂ ਵੱਡੀ ਤਾਕਤ ਆਪਣੇ ਲੋਕ ਵੀ ਗੁਆਉਣੇ ਸ਼ੁਰੂ ਕਰ ਦਿੱਤੇ। ਪੜ੍ਹੇ-ਲਿਖੇ ਅਤੇ ਹੁਨਰਮੰਦ ਪੰਜਾਬੀ ਵੱਡੀ ਗਿਣਤੀ ਵਿਚ ਬਿਹਤਰ ਮੌਕਿਆਂ ਦੀ ਭਾਲ ਵਿਚ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਲੱਗੇ, ਜੋ ਸੂਬੇ ਦੇ ਅਗਲੇ ਵਿਕਾਸ ਦੀ ਬੁਨਿਆਦ ਬਣ ਸਕਦੇ ਸਨ।

ਵਰਤਮਾਨ: ਇਕ ਚੌਰਾਹੇ ’ਤੇ ਖੜ੍ਹਾ ਪੰਜਾਬ : ਅੱਜ ਪੰਜਾਬ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਰਾਤੋ-ਰਾਤ ਪੈਦਾ ਨਹੀਂ ਹੋਈਆਂ। ਇਹ ਦਹਾਕਿਆਂ ਦੀ ਅਣਗਹਿਲੀ, ਲਾਪ੍ਰਵਾਹੀ ਅਤੇ ਸਿਆਸੀ ਨੇਤਾਵਾਂ, ਅਫ਼ਸਰਸ਼ਾਹੀ ਅਤੇ ਖ਼ੁਦ ਲੋਕਾਂ ਵੱਲੋਂ ਲਏ ਗਏ ਖੁਦਗਰਜ਼ੀ ਵਾਲੇ ਫ਼ੈਸਲਿਆਂ ਦਾ ਨਤੀਜਾ ਹਨ।

ਸੰਕਟ ਵਿਚ ਘਿਰਿਆ ਪੰਜਾਬ : ਪੰਜਾਬ ਦੀਆਂ ਸਭ ਤੋਂ ਵੱਡੀਆਂ ਦੌਲਤਾਂ ਉਪਜਾਊ ਜ਼ਮੀਨ, ਭਰਪੂਰ ਭੂ-ਜਲ ਅਤੇ ਸਾਫ਼ ਹਵਾ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਦਬਾਅ ਹੇਠ ਹਨ। ਦਹਾਕਿਆਂ ਤੋਂ ਧਰਤੀ ਹੇਠਲੇ ਪਾਣੀ ਦੇ ਅੰਨ੍ਹੇਵਾਹ ਖਿੱਚਾਈ, ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹੱਦ ਵਰਤੋਂ, ਉਦਯੋਗਿਕ ਪ੍ਰਦੂਸ਼ਣ ਅਤੇ ਕੂੜਾ-ਕਰਕਟ ਦੀ ਸੰਭਾਲ ਨੇ ਪੰਜਾਬ ਦੀ ਧਰਤੀ ਨੂੰ ਲੱਗਭਗ ਜ਼ਹਿਰੀਲਾ ਬਣਾ ਦਿੱਤਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਪਾਣੀ ਦਾ ਪ੍ਰਦੂਸ਼ਣ, ਜੋ ਪਹਿਲਾਂ ਕੁਝ ਇਲਾਕਿਆਂ ਤੱਕ ਸੀਮਿਤ ਸੀ, ਹੁਣ ਪੂਰੇ ਪੰਜਾਬ ਵਿਚ ਫੈਲ ਰਿਹਾ ਹੈ। ਪਰਾਲੀ ਸਾੜਨ, ਉਦਯੋਗਿਕ ਧੂੰਏਂ, ਵਾਹਨਾਂ ਦੇ ਧੂੰਏਂ ਅਤੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਕਾਰਨ ਹਵਾ ਪ੍ਰਦੂਸ਼ਣ ਸਾਲ ਭਰ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਅੱਜ ਤੱਕ ਕੋਈ ਅਜਿਹੀ ਵਿਆਪਕ ਨੀਤੀ ਨਹੀਂ ਬਣੀ, ਜੋ ਪਿਛਲੀਆਂ ਗ਼ਲਤੀਆਂ ਨੂੰ ਸੁਧਾਰ ਸਕੇ ਅਤੇ ਮੌਜੂਦਾ ਹਾਲਾਤ ਨੂੰ ਬਿਹਤਰ ਬਣਾ ਸਕੇ।

ਸ਼ਹਿਰੀਕਰਨ ਸਾਡੀ ਰੀੜ੍ਹ ਦੀ ਹੱਡੀ ’ਤੇ ਭਾਰੀ : ਪੰਜਾਬ ਆਪਣੀ ਪਛਾਣ ਇਕ ਖੇਤੀ-ਪ੍ਰਧਾਨ ਸੂਬੇ ਵਜੋਂ ਕਰਦਾ ਹੈ ਪਰ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਉਹੀ ਜ਼ਮੀਨ, ਜਿਸ ਨੇ ਪੀੜ੍ਹੀਆਂ ਤੱਕ ਖੇਤੀਬਾੜੀ ਨੂੰ ਸੰਭਾਲਿਆ, ਅੱਜ ਸਾਡੀਆਂ ਅੱਖਾਂ ਸਾਹਮਣੇ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਹਰ ਸਾਲ ਹਜ਼ਾਰਾਂ ਹੈਕਟੇਅਰ ਉਪਜਾਊ ਖੇਤੀਬਾੜੀ ਵਾਲੀ ਜ਼ਮੀਨ ਰਾਸ਼ਟਰੀ ਰਾਜਮਾਰਗਾਂ, ਬੇਕਾਬੂ ਸ਼ਹਿਰੀ ਵਿਸਤਾਰ, ਰਿਹਾਇਸ਼ੀ ਕਾਲੋਨੀਆਂ, ਵਿੱਦਿਅਕ ਸੰਸਥਾਵਾਂ, ਵਪਾਰਕ ਪ੍ਰਾਜੈਕਟਾਂ, ਮੈਰਿਜ ਪੈਲੇਸਾਂ ਅਤੇ ਹੋਰ ਗੈਰ-ਯੋਜਨਾਬੱਧ ਵਿਕਾਸ ਦੀ ਭੇਟ ਚੜ੍ਹ ਰਹੀ ਹੈ।

ਰੁਜ਼ਗਾਰ ਅਤੇ ਹੁਨਰ ਦੀ ਘਾਟ : ਪੰਜਾਬ ਆਪਣੀ ਅਰਥਵਿਵਸਥਾ ਨੂੰ ਵੱਖ-ਵੱਖ ਖੇਤਰਾਂ ਵਿਚ ਵਿਕਸਤ ਕਰਨ ਵਿਚ ਕਾਮਯਾਬ ਨਹੀਂ ਹੋਇਆ, ਜਿਸ ਦਾ ਸਿੱਧਾ ਅਸਰ ਰੁਜ਼ਗਾਰ ਦੇ ਮੌਕਿਆਂ ’ਤੇ ਪਿਆ ਹੈ। ਇਸ ਦੇ ਨਾਲ ਹੀ ਸੂਬਾ ਅਜਿਹੀ ਆਧੁਨਿਕ ਅਤੇ ਹੁਨਰਮੰਦ ਕਾਰਜ ਸ਼ਕਤੀ ਤਿਆਰ ਕਰਨ ਵਿਚ ਵੀ ਲੋੜੀਂਦਾ ਨਿਵੇਸ਼ ਨਹੀਂ ਕਰ ਸਕਿਆ, ਜੋ ਨਵੀਨਤਾ, ਤਕਨਾਲੋਜੀ ਅਤੇ ਏ.ਆਈ. ਵਰਗੇ ਖੇਤਰਾਂ ਵਿਚ ਮੁਕਾਬਲਾ ਕਰ ਸਕੇ। ਸਰਕਾਰੀ ਨੌਕਰੀਆਂ ਸੀਮਤ ਹਨ, ਜਦਕਿ ਨਿੱਜੀ ਖੇਤਰ ਦਾ ਵਿਸਥਾਰ ਨੌਜਵਾਨਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਹੋ ਸਕਿਆ। ਨਤੀਜੇ ਵਜੋਂ ਸਿੱਖਿਆ ਅਤੇ ਰੁਜ਼ਗਾਰ ਵਿਚਕਾਰ ਇਕ ਵੱਡਾ ਪਾੜਾ ਪੈਦਾ ਹੋ ਗਿਆ ਹੈ।

ਸਿਆਸੀ ਟਕਰਾਅ : ਸੂਬੇ ਸਾਹਮਣੇ ਇੰਨੀਆਂ ਵੱਡੀਆਂ ਚੁਣੌਤੀਆਂ ਹੋਣ ਦੇ ਬਾਵਜੂਦ ਵੀ ਰਾਜਨੀਤੀ ਲਗਾਤਾਰ ਆਪਸੀ ਦੋਸ਼ਾਰੋਪਣ ਅਤੇ ਟਕਰਾਅ ਵਿਚ ਉਲਝੀ ਹੋਈ ਹੈ। ਸਾਰੀ ਊਰਜਾ ਸਮੱਸਿਆਵਾਂ ਦੇ ਹੱਲ ਦੀ ਬਜਾਏ ਸੁਰਖੀਆਂ ਬਣਾਉਣ ਵਿਚ ਲੱਗ ਰਹੀ ਹੈ। ਤਰਜੀਹ ਪੰਜਾਬ ਨੂੰ ਮਜ਼ਬੂਤ ਬਣਾਉਣ ਦੀ ਬਜਾਏ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋ ਗਈ ਹੈ। ਇਸ ਸਾਰੇ ਰੌਲ਼ੇ-ਰੱਪੇ ਵਿਚ ਇਕੋ ਸਵਾਲ ਅਣਗੌਲਿਆ ਰਹਿ ਜਾਂਦਾ ਹੈ। ਅਸੀਂ ਪੰਜਾਬ ਲਈ ਕਿਹੋ ਜਿਹਾ ਭਵਿੱਖ ਤਿਆਰ ਕਰ ਰਹੇ ਹਾਂ?

ਭਵਿੱਖ : ਗੁੰਮ ਹੋਈ ਚਰਚਾ : ਅੱਜ ਪੰਜਾਬ ਨੂੰ ਸਭ ਤੋਂ ਵੱਧ ਲੋੜ ਇਸ ਗੱਲ ਦੀ ਹੈ ਕਿ ਅਗਲੇ 25 ਸਾਲਾਂ ਵਿਚ ਉਹ ਆਪਣੇ ਆਪ ਨੂੰ ਕਿਹੋ ਜਿਹਾ ਸੂਬਾ ਬਣਾਉਣਾ ਚਾਹੁੰਦਾ ਹੈ, ਇਸ ਬਾਰੇ ਗੰਭੀਰ ਅਤੇ ਦੂਰਅੰਦੇਸ਼ੀ ਨਾਲ ਵਿਚਾਰ ਕੀਤਾ ਜਾਵੇ। ਪੰਜਾਬ ਨੂੰ ਇਕ ਅਜਿਹੇ ਸਰਬਦਲੀ ਚਾਰਟਰ ਦੀ ਲੋੜ ਹੈ, ਜਿਸ ’ਤੇ ਵਿਆਪਕ ਚਰਚਾ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਹੋਵੇ। ਇਹ ਇਕ ਸਾਂਝੇ ਦ੍ਰਿਸ਼ਟੀਕੋਣ ਵਾਲਾ ਦਸਤਾਵੇਜ਼ ਹੋਵੇ, ਜਿਸ ਵਿਚ ਸਾਰੀਅਾਂ ਸਿਆਸੀ ਧਿਰਾਂ ਬਰਾਬਰ ਦੇ ਭਾਈਵਾਲ ਵਜੋਂ ਯੋਗਦਾਨ ਪਾਉਣ, ਭਾਵੇਂ ਸੱਤਾ ਵਿਚ ਕੋਈ ਵੀ ਹੋਵੇ। ਸਾਨੂੰ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਮਹੱਤਵਪੂਰਨ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ।

ਪੰਜਾਬ ਦਾ ਨਵਾਂ ਆਰਥਿਕ ਮਾਡਲ ਕੀ ਹੋਵੇ, ਜੋ ਵਿੱਤੀ ਕਰਜ਼ੇ ਦੇ ਬੋਝ ਨੂੰ ਘਟਾ ਸਕੇ? ਖੇਤੀਬਾੜੀ ਨੂੰ ਏ.ਆਈ. ਅਤੇ ਆਧੁਨਿਕ ਤਕਨਾਲੋਜੀ ਨਾਲ ਕਿਵੇਂ ਜੋੜਿਆ ਜਾਵੇ? ਕਿਹੜੇ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇ? ਅਤੇ ਜੇ ਉਹ ਸਾਡੀ ਜ਼ਮੀਨ ਦੀ ਵਰਤੋਂ ਕਰਦੇ ਹਨ ਤਾਂ ਕੀ ਉਨ੍ਹਾਂ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨੂੰ ਵਾਤਾਵਰਣ ਦੀ ਸੁਰੱਖਿਆ ਨਾਲ ਜੋੜਿਆ ਜਾ ਸਕਦਾ ਹੈ? ਅਸਲ ਅਰਥਾਂ ਵਿਚ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਕੀਤੇ ਜਾਣ? ਕੁਦਰਤੀ ਸ੍ਰੋਤਾਂ ਦੀ ਰੱਖਿਆ ਕਿਵੇਂ ਯਕੀਨੀ ਬਣਾਈ ਜਾਵੇ? ਨੌਜਵਾਨਾਂ ਨੂੰ ਪੰਜਾਬ ਵਿਚ ਕਿਵੇਂ ਰੋਕਿਆ ਜਾਵੇ ਅਤੇ ਉਨ੍ਹਾਂ ਨੂੰ ਰਾਜਨੀਤੀ ਅਤੇ ਪ੍ਰਸ਼ਾਸਨ ਵਿਚ ਸਰਗਰਮ ਭਾਗੀਦਾਰੀ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ?

ਅੱਜ ਪੰਜਾਬ ਨੂੰ ਸਿਆਸੀ ਟਕਰਾਅ ਨਹੀਂ, ਸਗੋਂ ਸੱਚੇ ਸਿਆਸੀ ਅਗਵਾਈ ਦੀ ਲੋੜ ਹੈ। ਪੰਜਾਬ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ਜੋ ਨਿੱਜੀ ਖਾਹਿਸ਼ਾਂ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੋਚਣ। ਅਜਿਹੇ ਨੇਤਾ, ਜੋ ਆਪਣੇ ਸਵਾਰਥਾਂ ਤੋਂ ਪਹਿਲਾਂ ਸੂਬੇ ਦੇ ਹਿੱਤ ਨੂੰ ਰੱਖਣ ਅਤੇ ਇਕ ਸਾਂਝੇ ਦ੍ਰਿਸ਼ਟੀਕੋਣ ਨਾਲ ਪੰਜਾਬ ਦੇ ਭਵਿੱਖ ਲਈ ਕੰਮ ਕਰਨ।

ਸਿੱਟਾ : ਅੱਜ ਸਾਨੂੰ ਟੁਕੜਿਆਂ ਵਿਚ ਹੱਲ ਨਹੀਂ, ਸਗੋਂ ਇਕ ਸੁਚੱਜੀ, ਵਿਆਪਕ ਅਤੇ ਦੂਰਅੰਦੇਸ਼ੀ ਕਾਰਜ ਯੋਜਨਾ ਦੀ ਲੋੜ ਹੈ, ਜੋ ਪੰਜਾਬ ਦੇ ਹਰ ਮਹੱਤਵਪੂਰਨ ਖੇਤਰ ਦਾ ਗੰਭੀਰਤਾ ਨਾਲ ਮੁਲਾਂਕਣ ਕਰੇ, ਪ੍ਰਣਾਲੀਗਤ ਕਮੀਆਂ ਦੀ ਪਛਾਣ ਕਰੇ, ਬਦਲਾਅ ਲਿਆਉਣ ਵਾਲੇ ਸੁਧਾਰਾਂ ਦੀ ਸਿਫ਼ਾਰਿਸ਼ ਕਰੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਯਥਾਰਥਵਾਦੀ ਅਤੇ ਸਮਾਂਬੱਧ ਟੀਚੇ ਨਿਰਧਾਰਤ ਕਰੇ, ਤਾਂ ਜੋ ਜਵਾਬਦੇਹੀ ਵੀ ਯਕੀਨੀ ਬਣੇ। ਇਹ ਕੰਮ ਨਾ ਕੋਈ ਇਕ ਵਿਅਕਤੀ ਅਤੇ ਨਾ ਹੀ ਕੋਈ ਇਕ ਸਰਕਾਰ ਇਕੱਲੀ ਕਰ ਸਕਦੀ ਹੈ। ਇਸ ਲਈ ਪੂਰੇ ਸਾਡੇ ਇਤਿਹਾਸ ਨੇ ਸਾਨੂੰ ਇਕ ਗੱਲ ਜ਼ਰੂਰ ਸਿਖਾਈ ਹੈ,ਜਦੋਂ ਵੀ ਪੰਜਾਬ ਇਕ ਸਾਂਝੇ ਮਕਸਦ ਲਈ ਇਕੱਠਾ ਹੋਇਆ ਹੈ, ਉਸ ਨੇ ਹਰ ਚੁਣੌਤੀ ਨੂੰ ਜਿੱਤ ਵਿਚ ਬਦਲਿਆ ਹੈ। ਅੱਜ ਸਾਡੇ ਸਾਹਮਣੇ ਸਵਾਲ ਇਹ ਨਹੀਂ ਕਿ ਪੰਜਾਬ ਮੁੜ ਉੱਠ ਸਕਦਾ ਹੈ। ਅਸਲ ਸਵਾਲ ਇਹ ਹੈ ਕਿ ਕੀ ਸਾਡੇ ਵਿਚ ਇਕੱਠੇ ਉੱਠਣ ਦਾ ਸਾਂਝਾ ਇਰਾਦਾ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ਵਚਨਬੱਧਤਾ ਮੌਜੂਦ ਹੈ ?

–ਬ੍ਰਹਮ ਮਹਿੰਦਰਾ

  • Punjab
  • Past
  • Present
  • Future

ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ

NEXT STORY

Stories You May Like

  • youth  future  rahul gandhi
    ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ 'ਤੇ ਰਾਹੁਲ ਗਾਂਧੀ ਦਾ ਅਹਿਮ ਬਿਆਨ
  • speculations over the political future of the ncp
    ‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
  • government holiday in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ
  • lala lajpat rai
    ਲਾਲਾ ਲਾਜਪਤ ਰਾਏ ਅਤੇ ਪੰਜਾਬ ਦਾ ਰਾਸ਼ਟਰੀ ਸੰਘਰਸ਼
  • ind vs zim  sikander raza comes out in support of vaibhav suryavanshi
    IND vs ZIM: ਵੈਭਵ ਸੂਰਿਆਵੰਸ਼ੀ ਦੇ ਸਮਰਥਨ 'ਚ ਉਤਰੇ ਸਿਕੰਦਰ ਰਜ਼ਾ, ਭਵਿੱਖ ਬਾਰੇ ਕੀਤੀ ਵੱਡੀ ਭਵਿੱਖਬਾਣੀ
  • new us visa rules
    ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ
  • raja warring came out in favor of the students
    "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ ਭਵਿੱਖ ਦੀ ਲੜਾਈ ਹੈ" : ਰਾਜਾ ਵੜਿੰਗ
  • india s future
    ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
Trending
Ek Nazar
big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +