ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ ਇਸ ਸਾਲ ਨੋਬਲ ਪੁਰਸਕਾਰ ਜਿੱਤਣਾ ਹੈ। ਲਗਭਗ 10 ਸਾਲਾਂ ਤੋਂ ਉਹ ਜਨਤਕ ਤੌਰ ’ਤੇ ਨੋਬਲ ਪੁਰਸਕਾਰ ਜੇਤੂ ਬਣਨ ਦੀ ਆਪਣੀ ਇੱਛਾ ਪ੍ਰਗਟ ਕਰਦੇ ਰਹੇ ਹਨ, ਜੋ ਹੁਣ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਇਹ ਵਿਸ਼ਾ ਇਕ ਵਾਰ ਫਿਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਟਰੰਪ ਦੇ ਭਾਸ਼ਣ ਤੋਂ ਬਾਅਦ ਕੀਤੇ ਗਏ ਇਕ ਤਾਜ਼ਾ ਸਰਵੇਖਣ ਜਿਸ ਵਿਚ ਉਨ੍ਹਾਂ ਨੇ ਨੋਬਲ ਪੁਰਸਕਾਰ ’ਤੇ ਜ਼ੋਰ ਦਿੱਤਾ ਸੀ, ਉਨ੍ਹਾਂ ਦੀ ਸੰਭਾਵੀ ਨਾਮਜ਼ਦਗੀ ਬਾਰੇ ਜਨਤਕ ਰਾਏ ਤਬਦੀਲੀ ਦਾ ਸੰਕੇਤ ਦਿੰਦੀ ਹੈ।
‘ਦਿ ਵਾਸ਼ਿੰਗਟਨ ਪੋਸਟ’ ਅਤੇ ‘ਇਪਸੋਸ’ ਦੇ ਅਨੁਸਾਰ, 76 ਫੀਸਦੀ ਅਮਰੀਕੀ ਮੰਨਦੇ ਹਨ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਬਾਰੇ ਚਿੰਤਾਵਾਂ ਕਾਰਨ ਉਨ੍ਹਾਂ ਨੂੰ ਇਹ ਪੁਰਸਕਾਰ ਨਹੀਂ ਮਿਲਣਾ ਚਾਹੀਦਾ। ਰਿਪਬਲਿਕਨ ਸਮਰਥਕਾਂ ’ਚ ਸਿਰਫ 49 ਫੀਸਦੀ ਹੀ ਕੰਬੋਡੀਆ, ਕੋਸੋਵੋ ਅਤੇ ਇਜ਼ਰਾਈਲ ਵਿਚ ਵਿਵਾਦਾਂ ਨੂੰ ਸੁਲਝਾਉਣ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਹੱਕ ਵਿਚ ਹਨ। ਟਰੰਪ ਦਾ ਇਹ ਦਾਅਵਾ ਕਿ ‘ਸਾਰੇ’ ਮੰਨਦੇ ਹਨ ਕਿ ਉਹ ਇਸ ਸਨਮਾਨ ਦੇ ਹੱਕਦਾਰ ਹਨ, ਹੋਰ ਬਹਿਸ ਛੇੜ ਦਿੱਤੀ ਹੈ।
ਇਹ ਡੋਨਾਲਡ ਟਰੰਪ ਦੀ ਨੋਬਲ ਸ਼ਾਂਤੀ ਪੁਰਸਕਾਰ ਲਈ ਚੌਥੀ ਨਾਮਜ਼ਦਗੀ ਹੈ। ਉਸ ਨੂੰ ਪਹਿਲਾਂ 2018, 2020 ਅਤੇ 2021 ਵਿਚ ਨੋਬਲ ਪੁਰਸਕਾਰ ਮਿਲਿਆ ਸੀ। ਇਹ ਨਾਮਜ਼ਦਗੀਆਂ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਅਤੇ ਟਕਰਾਵਾਂ ਨੂੰ ਸੁਲਝਾਉਣ ਦੇ ਉਸਦੇ ਯਤਨਾਂ ਦੀ ਵਿਸ਼ਵਵਿਆਪੀ ਮਾਨਤਾ ਲਈ ਸਨ। ਹਾਲਾਂਕਿ ਟਰੰਪ ਦਾ ਮੰਨਣਾ ਹੈ ਕਿ ਨੋਬਲ ਕਮੇਟੀ ‘ਯੁੱਧ ਵਿਭਾਗ’ ਦੇ ਮੁਖੀ ਨੂੰ ਇਨਾਮ ਦੇਣ ਦੀ ਸੰਭਾਵਨਾ ਨਹੀਂ ਹੈ, ਪਰ ਵਿਸ਼ਵ ਨੇਤਾ ਉਸਦੇ ਪ੍ਰਸ਼ਾਸਨ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਨਾਮਜ਼ਦ ਕਰਦੇ ਰਹਿੰਦੇ ਹਨ।
ਜੇਕਰ ਟਰੰਪ ਜਿੱਤਦਾ ਹੈ, ਤਾਂ ਉਨ੍ਹਾਂ ਨੂੰ ਇਕ ਤਮਗਾ, ਇਕ ਡਿਪਲੋਮਾ, 1.1 ਕਰੋੜ ਸਵੀਡਿਸ਼ ਕ੍ਰੋਨਰ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੀ ਪ੍ਰਸਿੱਧੀ ਵਿਚ ਵਾਧਾ ਹੋਵੇਗਾ। ਇਸ ਤੋਂ ਪਹਿਲਾਂ, ਰੂਜ਼ਵੈਲਟ, ਵੁੱਡਰੋ ਵਿਲਸਨ, ਜਿੰਮੀ ਕਾਰਟਰ ਅਤੇ ਬਰਾਕ ਓਬਾਮਾ ਨੇ ਨੋਬਲ ਪੁਰਸਕਾਰ ਜਿੱਤਿਆ ਸੀ। ਇਸ ਜਿੱਤ ਦੇ ਪ੍ਰਭਾਵ ਮਹੱਤਵਪੂਰਨ ਹੋਣਗੇ।
ਦਿ ਇਕਨਾਮਿਸਟ ਨੇ ਕਿਹਾ ਹੈ ਕਿ ਟਰੰਪ ਨੋਬਲ ਪੁਰਸਕਾਰ ਚਾਹੁੰਦੇ ਹਨ ਅਤੇ ਯੂਰਪ ਯੂਕ੍ਰੇਨ ਦਾ ਸਮਰਥਨ ਕਰਨ ਲਈ ਇਸਦਾ ਲਾਭ ਉਠਾ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀਆਂ ਹਾਲੀਆ ਟਿੱਪਣੀਆਂ ਨੇ ਇਸ ਬਹਿਸ ਨੂੰ ਹੋਰ ਵਧਾ ਦਿੱਤਾ ਜਿਸ ’ਚ ਉਨ੍ਹਾਂ ਨੇ ਕਿਹਾ, ‘‘ਮੈਂ ਇਕ ਅਜਿਹੇ ਅਮਰੀਕੀ ਰਾਸ਼ਟਰਪਤੀ ਨੂੰ ਦੇਖਦਾ ਹਾਂ ਜੋ ਸਰਗਰਮ ਹੈ, ਜੋ ਸ਼ਾਂਤੀ ਚਾਹੁੰਦਾ ਹੈ, ਜੋ ਨੋਬਲ ਸ਼ਾਂਤੀ ਪੁਰਸਕਾਰ ਚਾਹੁੰਦਾ ਹੈ।’’ ਪਰ ਨੋਬਲ ਸ਼ਾਂਤੀ ਪੁਰਸਕਾਰ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਇਸ ਯੁੱਧ ਨੂੰ ਰੋਕਦੇ ਹੋ।’’ ਇਤਫਾਕਨ, ਇਕ ਇਤਿਹਾਸਕ ਦ੍ਰਿਸ਼ਟੀਕੋਣ ਦਰਸਾਉਂਦਾ ਹੈ ਕਿ 54 ਫੀਸਦੀ ਉੱਤਰਦਾਤਾਵਾਂ ਦਾ ਮੰਨਣਾ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 2009 ਵਿਚ ਮਿਲੇ ਨੋਬਲ ਪੁਰਸਕਾਰ ਦੇ ਹੱਕਦਾਰ ਨਹੀਂ ਸਨ, ਜੋ ਅਜਿਹੇ ਪੁਰਸਕਾਰਾਂ ’ਤੇ ਜਨਤਕ ਧਾਰਨਾ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
18 ਅਗਸਤ ਨੂੰ ਵ੍ਹਾਈਟ ਹਾਊਸ ਵਿਚ ਇਕ ਮੀਟਿੰਗ ਵਿਚ ਟਰੰਪ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਅਤੇ ਹੋਰ ਯੂਰਪੀਅਨ ਨੇਤਾਵਾਂ ਨੂੰ ਕਿਹਾ, ‘‘ਮੈਂ ਛੇ ਯੁੱਧ ਖਤਮ ਕਰ ਦਿੱਤੇ ਹਨ,‘‘ ਇਕ ਦਾਅਵਾ ਜੋ ਉਨ੍ਹਾਂ ਨੇ ਅਗਲੇ ਦਿਨ ਸੱਤ ਤੱਕ ਵਧਾ ਦਿੱਤਾ। ਨੋਬਲ ਪੁਰਸਕਾਰ ਜਿੱਤਣ ਦਾ ਟਰੰਪ ਦਾ ਜਨੂੰਨ ਉਨ੍ਹਾਂ ਦੇ ਪਹਿਲੇ ਕਾਰਜਕਾਲ ਤੋਂ ਹੀ ਸਪੱਸ਼ਟ ਹੈ।
ਫਰਵਰੀ 2019 ਵਿਚ ਉਨ੍ਹਾਂ ਨੇ ਐਲਾਨ ਕੀਤਾ ਕਿ ਜਾਪਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਕ ਸਿਖਰ ਸੰਮੇਲਨ ਤੋਂ ਬਾਅਦ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਟਰੰਪ ਨੇ ਆਬੇ ਦੇ ਸ਼ਬਦਾਂ ਨੂੰ ਦੁਹਰਾਇਆ, ‘‘ਮੈਂ ਤੁਹਾਨੂੰ ਨਾਮਜ਼ਦ ਕੀਤਾ ਹੈ,’’ ਜਿਸ ਦਾ ਜਵਾਬ ਆਬੇ ਨੇ ਦਿੱਤਾ, ‘‘ਧੰਨਵਾਦ। ਬਹੁਤ ਸਾਰੇ ਹੋਰ ਵੀ ਇਹੀ ਭਾਵਨਾ ਰੱਖਦੇ ਹਨ।’’ ਮੈਨੂੰ ਸ਼ਾਇਦ ਇਹ ਕਦੇ ਨਹੀਂ ਮਿਲੇਗਾ ਪਰ ਇਹ ਠੀਕ ਹੈ।’’ ਇਨ੍ਹਾਂ ‘‘ਖਤਮ ਹੋਈਆਂ ਜੰਗਾਂ’’ ਵਿਚ ਅਰਮੀਨੀਆ ਅਤੇ ਅਜ਼ਰਬਾਈਜਾਨ, ਥਾਈਲੈਂਡ ਅਤੇ ਕੰਬੋਡੀਆ, ਰਵਾਂਡਾ ਅਤੇ ਕਾਂਗੋ ਲੋਕਤੰਤਰੀ ਗਣਰਾਜ, ਇਜ਼ਰਾਈਲ ਅਤੇ ਈਰਾਨ, ਭਾਰਤ ਅਤੇ ਪਾਕਿਸਤਾਨ, ਮਿਸਰ ਅਤੇ ਇਥੋਪੀਆ, ਅਤੇ ਸਰਬੀਆ ਅਤੇ ਕੋਸੋਵੋ ਵਿਚਾਲੇ ਜੰਗਾਂ ਸ਼ਾਮਲ ਹਨ।
ਆਪਣੇ ਤਜਰਬਿਆਂ ’ਤੇ ਵਿਚਾਰ ਕਰਦੇ ਹੋਏ, ਟਰੰਪ ਨੇ ਸੰਕੇਤ ਦਿੱਤਾ ਹੈ ਕਿ ਜੇ ਉਹ ਓਬਾਮਾ ਹੁੰਦੇ ਤਾਂ ਉਨ੍ਹਾਂ ਨੂੰ ਤੁਰੰਤ ਨੋਬਲ ਪੁਰਸਕਾਰ ਮਿਲਦਾ। 2020 ’ਚ ਓਹੀਓ ਵਿਚ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ, ‘‘ਮੈਂ ਇਕ ਸੌਦਾ ਕੀਤਾ, ਮੈਂ ਇਕ ਦੇਸ਼ ਨੂੰ ਬਚਾਇਆ ਅਤੇ ਮੈਂ ਹੁਣੇ ਸੁਣਿਆ ਹੈ ਕਿ ਉਸ ਦੇਸ਼ ਦਾ ਮੁਖੀ ਹੁਣ ਦੇਸ਼ ਨੂੰ ਬਚਾਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰ ਰਿਹਾ ਹੈ।’’
ਇਸ ਸਾਲ ਦੇ ਸ਼ੁਰੂ ਵਿਚ ਬੈਂਜਾਮਿਨ ਨੇਤਨਯਾਹੂ ਨਾਲ ਆਪਣੀ ਮੁਲਾਕਾਤ ਵਿਚ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਦੁਹਰਾਇਆ ਕਿ ਉਹ ਉਨ੍ਹਾਂ ਨੂੰ ਕਦੇ ਵੀ ਇਹ ਪੁਰਸਕਾਰ ਨਹੀਂ ਦੇਣਗੇ। ਉਨ੍ਹਾਂ ਕਿਹਾ, ‘‘ਮੈਂ ਇਸ ਦਾ ਹੱਕਦਾਰ ਹਾਂ ਪਰ ਉਹ ਮੈਨੂੰ ਇਹ ਕਦੇ ਨਹੀਂ ਦੇਣਗੇ।’’
ਇਹ ਚਰਚੇ ਅੰਤਰਰਾਸ਼ਟਰੀ ਕੂਟਨੀਤੀ ਦੇ ਇਤਿਹਾਸ ਵਿਚ ਟਰੰਪ ਦੇ ਸਥਾਨ ਅਤੇ ਮਾਨਤਾ ਲਈ ਉਨ੍ਹਾਂ ਦੀਆਂ ਇੱਛਾਵਾਂ ’ਤੇ ਕੇਂਦ੍ਰਿਤ ਸਨ। ਇਹ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਉਨ੍ਹਾਂ ਦੇ ਸੰਬੋਧਨ ਵਿਚ ਸਪੱਸ਼ਟ ਹੋਇਆ ਜਦੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਨੋਬਲ ਪੁਰਸਕਾਰ ਦਾ ਜ਼ਿਕਰ ਕੀਤਾ।
18 ਅਗਸਤ ਨੂੰ ਯੂਕ੍ਰੇਨੀ ਅਤੇ ਯੂਰਪੀਅਨ ਨੇਤਾਵਾਂ ਨਾਲ ਆਪਣੇ ਸਿਖਰ ਸੰਮੇਲਨ ਦੌਰਾਨ, ਉਨ੍ਹਾਂ ਨੇ ਕਿਹਾ, ‘‘ਜੇ ਤੁਸੀਂ ਇਸ ਸਾਲ ਮੇਰੇ ਦੁਆਰਾ ਕੀਤੇ ਗਏ ਛੇ ਸਮਝੌਤਿਆਂ ਨੂੰ ਦੇਖਦੇ ਹੋ ਤਾਂ ਉਹ ਸਾਰੇ ਯੁੱਧਾਂ ਦੇ ਦੌਰਾਨ ਹੋਏ ਸਨ। ਮੈਂ ਕੋਈ ਜੰਗਬੰਦੀ ਦੀ ਗੱਲਬਾਤ ਨਹੀਂ ਕੀਤੀ।’’ ਬਾਅਦ ਵਿਚ ਉਨ੍ਹਾਂ ਨੇ ਫੌਕਸ ਨਿਊਜ਼ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸੱਤ ਜੰਗਾਂ ਖਤਮ ਕੀਤੀਆਂ ਹਨ, ਜਿਨ੍ਹਾਂ ਵਿਚ ਅਰਮੀਨੀਆ ਅਤੇ ਅਜ਼ਰਬਾਈਜਾਨ, ਥਾਈਲੈਂਡ ਅਤੇ ਕੰਬੋਡੀਆ, ਰਵਾਂਡਾ ਅਤੇ ਕਾਂਗੋ ਲੋਕਤੰਤਰੀ ਗਣਰਾਜ, ਇਜ਼ਰਾਈਲ ਅਤੇ ਈਰਾਨ, ਭਾਰਤ ਅਤੇ ਪਾਕਿਸਤਾਨ, ਮਿਸਰ ਅਤੇ ਇਥੋਪੀਆ ਅਤੇ ਸਰਬੀਆ ਅਤੇ ਕੋਸੋਵੋ ਨਾਲ ਜੁੜੇ ਸੰਘਰਸ਼ ਸ਼ਾਮਲ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਯੂਕ੍ਰੇਨ ਉਨ੍ਹਾਂ ਦੇ ਰਿਕਾਰਡ ਦਾ ਮੁਲਾਂਕਣ ਕਰਨ ਵਿਚ ਇਕ ਮੁੱਖ ਮੁੱਦਾ ਹੈ ਅਤੇ ਕੁਝ ਸੁਝਾਅ ਦਿੰਦੇ ਹਨ ਕਿ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਦੀ ਉਮੀਦ ਹੈ। ਟਰੰਪ ਨੂੰ ਕਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਕੰਬੋਡੀਅਨ ਪ੍ਰਧਾਨ ਮੰਤਰੀ ਹੁਨ ਮਾਨੇਟ ਵਰਗੇ ਦਿੱਗਜਾਂ ਵੀ ਸ਼ਾਮਲ ਹੈ।
ਹਾਲਾਂਕਿ, ਐਸਲੇ ਸਵੀਨ ਵਰਗੇ ਆਲੋਚਕ ਕਹਿੰਦੇ ਹਨ ਕਿ ਗਾਜ਼ਾ ਸੰਘਰਸ਼ ਦੌਰਾਨ ਇਜ਼ਰਾਈਲ ਲਈ ਉਸ ਦੇ ਸਮਰਥਨ ਅਤੇ ਯੂਕ੍ਰੇਨ ਦੇ ਹਮਲੇ ਦੌਰਾਨ ਪੁਤਿਨ ਨਾਲ ਉਸਦੇ ਸਬੰਧਾਂ ਕਾਰਨ ਟਰੰਪ ਦੇ ਜਿੱਤਣ ਦੀ ‘‘ਸੰਭਾਵਨਾ’’ ਨਹੀਂ ਹੈ। ਵ੍ਹਾਈਟ ਹਾਊਸ ਦੁਆਰਾ ਉਨ੍ਹਾਂ ਨੂੰ ‘‘ਮੁੱਖ ਸ਼ਾਂਤੀ ਦੂਤ ’’ ਵਜੋਂ ਦਰਸਾਉਣ ਦੇ ਬਾਵਜੂਦ, ਮਾਹਿਰ ਉਨ੍ਹਾਂ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਦੀ ਉਮੀਦ ਨਹੀਂ ਕਰ ਰਹੇ ਹਨ, ਜਿਸ ਦਾ ਐਲਾਨ 10 ਅਕਤੂਬਰ ਨੂੰ ਕੀਤਾ ਜਾਵੇਗਾ।
- ਕਲਿਆਣੀ ਸ਼ੰਕਰ
‘ਫਾਈਨਲ ਮੈਚ ਭਾਰਤ ਜਿੱਤਿਆ’ ਟ੍ਰਾਫੀ ਪਾਕਿਸਤਾਨ ਲੈ ਗਿਆ!
NEXT STORY