ਹਾਲਾਂਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ ਅਤੇ ਇਸ ’ਚ ਜਿੱਤ-ਹਾਰ ਨੂੰ ਲੈ ਕੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਰ ਖੇਡ ਮੁਕਾਬਲੇ ਨੂੰ ਹਮੇਸ਼ਾ ਪਾਕਿਸਤਾਨ ’ਚ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਜਿਵੇਂ ਦੋਵਾਂ ਦੇਸ਼ਾਂ ਵਿਚਚਾਲੇ ਜੰਗ ਹੋ ਰਹੀ ਹੋਵੇ।
ਹਾਲ ਹੀ ’ਚ ਸੰਪੰਨ ਹੋਏ ‘ਏਸ਼ੀਆ ਕੱਪ’ ਦੇ ਦੌਰਾਨ ਵੀ ਅਜਿਹਾ ਹੀ ਹੋਇਆ ਅਤੇ ‘ਏਸ਼ੀਆਈ ਕ੍ਰਿਕਟ ਪ੍ਰੀਸ਼ਦ’ (ਏ. ਸੀ. ਸੀ.) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ‘ਮੋਹਿਸਨ ਨਕਵੀ’ ਨੇ ਵੀ ਬਦਤਮੀਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਿਦੱਤੀਆਂ।
28 ਸਤੰਬਰ ਨੂੰ ‘ਏਸ਼ੀਆ ਕੱਪ -2025’ ਦੇ ਫਾਈਨਲ ’ਚ ਪਾਕਿਸਤਾਨ ਨੂੰ 5 ਿਵਕਟਾਂ ਨਾਲ ਹਰਾ ਕੇ ਭਾਰਤ ਨੌਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਿਆ ਪਰ ਮੈਚ ਖਤਮ ਹੋਣ ਦੇ ਬਾਅਦ ‘ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ’ ’ਚ ਜ਼ਬਰਦਸਤ ਡਰਾਮਾ ਵੀ ਦੇਖਣ ਨੂੰ ਿਮਲਿਆ।
‘ਟੀਮ ਇੰਡੀਆ’ ਦੇ ਕਪਤਾਨ ‘ਸੂਰਿਆਕੁਮਾਰ ਯਾਦਵ’ ਅਤੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ‘ਮੋਹਸਿਨ ਨਕਵੀ’ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਿਦੱਤਾ। ਭਾਰਤੀ ਖਿਡਾਰੀਆਂ ਦਾ ਕਹਿਣਾ ਸੀ ਿਕ ਉਹ ਟਰਾਫੀ ਿਕਸੇ ਹੋਰ ਅਧਿਕਾਰੀ ਤੋਂ ਲੈ ਸਕਦੇ ਹਨ ਪਰ ਨਕਵੀ ਤੋਂ ਨਹੀਂ ਿਕਉਂਿਕ ਉਹ ਲਗਾਤਾਰ ਭਾਰਤ ਵਿਰੋਧੀ ਿਬਆਨ ਦਿੰਦਾ ਰਿਹਾ ਹੈ।
ਓਧਰ ‘ਮੋਹਸਿਨ ਨਕਵੀ’ ਇਸ ਗੱਲ ’ਤੇ ਅੜ ਗਿਆ ਕਿ ਬਤੌਰ ‘ਏਸ਼ੀਆਈ ਕ੍ਰਿਕਟ ਪ੍ਰੀਸ਼ਦ’ (ਏ. ਸੀ. ਸੀ.) ਪ੍ਰਧਾਨ ਉਹੀ ਟਰਾਫੀ ਦੇਵੇਗਾ। ਇਸ ਿਵਵਾਦ ਦੇ ਕਾਰਨ ਕਰੀਬ ਇਕ ਘੰਟੇ ਤੱਕ ਪ੍ਰੈਜੈਂਟੇਸ਼ਨ ਸਮਾਰੋਹ ਅਟਕਿਆ ਰਿਹਾ। ਇਸ ਤੋਂ ਬਾਅਦ ‘ਮੋਹਸਿਨ ਨਕਵੀ’ ਟੀਮ ਇੰਡੀਆ ਦੀ ਟਰਾਫੀ ਆਪਣੇ ਨਾਲ ਲੈ ਕੇ ਚਲਾ ਿਗਆ। ਭਾਰਤੀ ਟੀਮ ਨੇ ਫਿਰ ਿਬਨਾਂ ਕੱਪ ਹੀ ਜਸ਼ਨ ਮਨਾਇਆ। ਦੂਜੇ ਪਾਸੇ ਪਾਕਿ ’ਚ ਮਾਤਮ ਛਾ ਿਗਆ ਅਤੇ ਗੁੱਸੇ ’ਚ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੇ ਅਨੇਕਾਂ ਟੀ. ਵੀ. ਤੋੜ ਦਿੱਤੇ।
ਟਰਾਫੀ ਵਿਵਾਦ ਤੋਂ ਬਾਅਦ ‘ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ’ (ਬੀ. ਸੀ. ਸੀ. ਆਈ.) ਦੇ ਸਕੱਤਰ ‘ਦੇਵਜੀਤ ਸੈਕੀਆ’ ਨੇ ਿਕਹਾ, ‘‘ਭਾਰਤ ਅਜਿਹੇ ਵਿਅਕਤੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦਾ ਜਿਸ ਨੇ ਸਾਡੇ ਦੇਸ਼ ਵਿਰੁੱਧ ਜੰਗ ਛੇੜੀ ਹੋਈ ਹੈ।’’
ਇਹੀ ਨਹੀਂ, ਇਕ ਹਫਤੇ ਪਹਿਲਾਂ ਇਸੇ ਲੜੀ ਦੇ ਦੂਜੇ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੇ ਬੱਲੇਬਾਜ਼ ਫਰਹਾਨ ਨੇ ਆਪਣਾ ਅਰਧ ਸੈਂਕੜਾ ਪੂਰਾ ਹੋਣ ’ਤੇ ਇਸ ਅੰਦਾਜ਼ ’ਚ ਬੱਲਾ ਲਹਿਰਾਇਆ ਅਤੇ ਇਸ਼ਾਰਾ ਕੀਤਾ ਸੀ ਜਿਵੇਂ ਕੋਈ ਬੰਦੂਕ ਨਾਲ ਗੋਲੀਆਂ ਚਲਾ ਰਿਹਾ ਹੋਵੇ।
ਉਸ ਮੈਚ ’ਚ ਵੀ ਪਾਕਿਸਤਾਨ ਨੂੰ ਮੂੰਹ ਦੀ ਹੀ ਖਾਣੀ ਪਈ ਸੀ ਅਤੇ ਫਰਹਾਨ ਦੀ ਇਹ ਹਰਕਤ ਵੀ ਪਾਕਿਸਤਾਨ ਦੀ ਕੌਮਾਂਤਰੀ ਬੇਇੱਜ਼ਤੀ ਦਾ ਕਾਰਣ ਬਣੀ ਸੀ। ਇਸ ਦੇ ਇਲਾਵਾ ਪਾਕਿਸਤਾਨੀ ਗੇਂਦਬਾਜ਼ ‘ਹੈਰਿਸ ਰਾਊਫ’ ਨੇ ਉਂਗਲੀਆਂ ਦਿਖਾ ਕੇ 6 ਭਾਰਤੀ ਜਹਾਜ਼ ਡਿੱਗਣ ਵਰਗਾ ਇਸ਼ਾਰਾ ਕੀਤਾ।
ਭਾਰਤ ਵਲੋਂ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਚਲਾਏ ਗਏ ਸਫਲ ‘ਆਪ੍ਰੇਸ਼ਨ ਸਿੰਧੂਰ’ ਦੀ ਆਲੋਚਨਾ ਕਰਦੇ ਹੋਏ ਪਾਕਿਸਤਾਨੀ ਕ੍ਰਿਕਟਰਾਂ ਵਲੋਂ ਜ਼ਹਿਰੀਲੇ ਬਿਆਨ ਦੇਣ ਵਾਲੇ ਖਿਡਾਰੀਆਂ ’ਚੋਂ 2 ਖਿਡਾਰੀ ‘ਫਹੀਮ ਅਸ਼ਰਫ’ ਅਤੇ ‘ਅਬਰਾਰ ਅਹਿਮਦ’ ਏਸ਼ੀਆ ਕੱਪ ਲਈ ਚੁਣੀ ਗਈ ਪਾਕਿਸਤਾਨ ਦੀ ਟੀਮ ’ਚ ਸ਼ਾਮਲ ਸਨ।
‘ਫਹੀਮ ਅਸ਼ਰਫ’ ਨੇ ‘ਆਪ੍ਰੇਸ਼ਨ ਸਿੰਧੂਰ’ ਦਾ ਮਜ਼ਾਕ ਉਡਾਉਂਦੇ ਹੋਏ ‘ਇੰਸਟਾਗ੍ਰਾਮ’ ’ਤੇ ਆਪਣੇ ਬਿਆਨ ਦੇ ਨਾਲ ਇਕ ਤਸਵੀਰ ਲਗਾਈ ਿਜਸ ’ਚ ਇਕ ਫੌਜੀ ਨੂੰ ਤਿਰੰਗੇ ਦੇ ਰੰਗਾਂ ਵਾਲੀ ਸਾੜ੍ਹੀ ਪਹਿਨੇ ਇਕ ਭਾਰਤੀ ਮਹਿਲਾ ਦੀ ਮਾਂਗ ’ਚ ਸਿੰਧੂਰ ਭਰਦੇ ਦਿਖਾਇਆ ਿਗਆ ਸੀ।
ਇਸੇ ਤਰ੍ਹਾਂ ‘ਅਬਰਾਰ ਅਹਿਮਦ’ ਨੇ ਮਾਰਚ, 2025 ’ਚ ਭਾਰਤੀ ਹਵਾਈ ਫੌਜ ਦਾ ਮਜ਼ਾਕ ਉਡਾਉਂਦੇ ਹੋਏ ਇਕ ਕੱਪ ਦੇ ਨਾਲ ਆਪਣਾ ਚਿੱਤਰ ਲਗਾ ਕੇ ‘ਸ਼ਾਨਦਾਰ ਚਾਹ’ ਲਿਖਿਆ। ਸਪੱਸ਼ਟ ਤੌਰ ’ਤੇ ਉਸ ਦਾ ਇਸ਼ਾਰਾ 2019 ਦੇ ਅਭਿਨੰਦਨ ਕਾਂਡ’ ਵੱਲ ਸੀ।
ਉਕਤ ਘਟਨਾਚੱਕਰ ਪਾਕਿਸਤਾਨ ਦੇ ਖਿਡਾਰੀਆਂ ਅਤੇ ਉਥੋਂ ਦੇ ਖੇਡ ਅਧਿਕਾਰੀਆਂ ਦੇ ਮਨ ’ਚ, ਦੇਸ਼ ’ਚ ਖੇਡਾਂ ਦੇ ਡਿੱਗੇ ਪੱਧਰ ਨੂੰ ਉਪਰ ਚੁੱਕਣ ’ਤੇ ਧਿਆਨ ਦੇਣ ਦੀ ਬਜਾਏ ਵਿਰੋਧੀ ਜ਼ਹਿਰੀਲੀ ਵਿਚਾਰਧਾਰਾ ਵੱਲ ਇਸ਼ਾਰਾ ਕਰਦਾ ਹੈ।
ਯਕੀਨੀ ਤੌਰ ’ਤੇ ਇਸ ਪੂਰੇ ਕਾਂਡ ’ਚ ਕੌਮਾਂਤਰੀ ਪੱਧਰ ’ਤੇ ਨਾ ਸਿਰਫ ਭਾਰਤ ਦੇ ਹੱਥੋਂ ਹਾਰਨ ਨਾਲ ਪਾਕਿਸਤਾਨ ਦੀ ਫਜ਼ੀਹਤ ਹੋਈ ਹੈ, ਸਗੋਂ ਆਪਣੀ ਹਰਕਤਾਂ ਨਾਲ ਪਾਕਿਸਤਾਨ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਵੀ ਆਪਣੇ ਹੀ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।
ਇਸ ਸੰਬੰਧ ’ਚ ਪਾਕਿਸਤਾਨ ਕ੍ਰਿਕਟ ਦੇ ਆਕਾਵਾਂ ਨੂੰ ਸਾਬਕਾ ਭਾਰਤੀ ਕਪਤਾਨ ‘ਸੁਨੀਲ ਗਾਵਸਕਰ’ ਦੀ ਟਿੱਪਣੀ ਯਾਦ ਦਿਵਾਉਣ ਦੀ ਲੋੜ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ‘‘ਪਾਕਿਸਤਾਨ ਦੀ ਮੌਜੂਦਾ ਕ੍ਰਿਕਟ ਟੀਮ ਨੂੰ ਦੇਖ ਕੇ ਦੁੱਖ ਹੁੰਦੀ ਹੈ। ਇਨ੍ਹਾਂ ਦੇ ਮੈਚ ਦੇਖਣ ਨੂੰ ਵੀ ਦਿਲ ਨਹੀਂ ਕਰਦਾ।’’
–ਵਿਜੇ ਕੁਮਾਰ
ਨੇਤਾ, ਅਫਸਰਾਂ ਨੂੰ ਜੇਲ ਭੇਜਣ ਨਾਲ ਰੁਕਣਗੇ ਭਾਜੜ ਵਰਗੇ ਹਾਦਸੇ
NEXT STORY