Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    2:51:51 PM

  • canada police punjabi young men

    ਕੈਨੇਡਾ 'ਚ ਪੰਜਾਬੀ ਨੌਜਵਾਨਾਂ ਦੇ ਸਿਰ...

  • 5 schools including bsf school in jalandhar declared holiday

    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ...

  • ex dgmo on operation sindoor

    'Op Sindoor' ਦਾ ਇਕ ਸਾਲ ਪੂਰਾ ਹੋਣ ਮੌਕੇ ਸਾਬਕਾ...

  • us iran reach agreement

    ਜਲਦ ਖੁੱਲ੍ਹੇਗਾ ਹੋਰਮੁਜ਼! ਅਮਰੀਕਾ-ਈਰਾਨ ਵਿਚਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੇਸ਼ ਦਾ ਰਾਖਾ ਕਿਉਂ ਕਰਦਾ ਹੈ ਖੁਦਕੁਸ਼ੀ

BLOG News Punjabi(ਬਲਾਗ)

ਦੇਸ਼ ਦਾ ਰਾਖਾ ਕਿਉਂ ਕਰਦਾ ਹੈ ਖੁਦਕੁਸ਼ੀ

  • Updated: 08 Mar, 2020 01:45 AM
Blog
why the country guards suicide
  • Share
    • Facebook
    • Tumblr
    • Linkedin
    • Twitter
  • Comment

ਬਿਗ੍ਰੇਡੀਅਰ ਕੁਲਦੀਪ ਸਿੰਘ ਕਾਹਲੋਂ 

ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ 4 ਮਾਰਚ ਨੂੰ ਲੋਕ ਸਭਾ ’ਚ ਦੱਸਿਆ ਕਿ ਸੰਨ 2019 ’ਚ ਹਥਿਆਰਬੰਦ ਫੌਜਾਂ ਦੇ ਕੁਲ 95 ਫੌਜੀਆਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ’ਚ ਆਰਮੀ ਦੇ 73, ਨੇਵੀ ਦੇ 2 ਅਤੇ ਏਅਰਫੋਰਸ ਦੇ 16 ਫੌਜੀ ਸ਼ਾਮਲ ਸਨ। ਉਨ੍ਹਾਂ ਲਿਖਤੀ ਤੌਰ ’ਤੇ ਸੰਨ 2017 ਅਤੇ 2018 ਦੇ ਵੇਰਵੇ ਵੀ ਦਿੱਤੇ। ਜੇਕਰ ਬੀਤੇ ਤਿੰਨਾਂ ਸਾਲਾਂ ਦੇ ਅੰਕੜੇ ਜੋੜ ਲਏ ਜਾਣ ਤਾਂ ਪਤਾ ਲੱਗੇਗਾ ਕਿ ਆਰਮੀ ਦੇ 233, ਨੇਵੀ ਦੇ 15 ਅਤੇ ਏਅਰਫੋਰਸ ਦੇ 57 ਦੇਸ਼ ਦੇ ਰਾਖਿਆਂ ਨੇ ਖੁਦਕੁਸ਼ੀਆਂ ਕੀਤੀਆਂ। ਰੱਖਿਆ ਮਨੋਵਿਗਿਆਨਿਕ ਖੋਜੀ ਸੰਸਥਾ ਵਲੋਂ ਸੰਨ 2006 ਤੋਂ ਲਗਾਤਾਰ ਕੀਤੇ ਜਾ ਰਹੇ ਚਿੰਤਨ ਅਨੁਸਾਰ ਖੁਦਕੁਸ਼ੀਆਂ ਦੇ ਮੁੱਖ ਕਾਰਣ ਘਰੇਲੂ ਸਮੱਸਿਆਵਾਂ, ਵਿਆਹੁਤਾ ਜੀਵਨ ਸਬੰਧੀ ਮਤਭੇਦ, ਤਣਾਅਪੂਰਨ ਸਥਿਤੀਆਂ ਅਤੇ ਆਰਥਿਕ ਪਹਿਲੂ ਹਨ। ਮੰਤਰੀ ਜੀ ਨੇ ਇਸ ਕਿਸਮ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਵੀ ਕੀਤਾ। ਜਿਥੇ ਸਾਰੇ ਧਰਮ ਖੁਦਕੁਸ਼ੀ ਨੂੰ ਇਕ ਪਾਪ ਮੰਨਦੇ ਹਨ, ਉੱਥੇ ਹੀ ਇਸ ਨੂੰ ਇਕ ਸਮਾਜਿਕ ਕਲੰਕ ਵੀ ਮੰਨਿਆ ਜਾਂਦਾ ਹੈ। ਫੌਜ ਅੰਦਰ ਖੁਦਕੁਸ਼ੀ ਨੂੰ ਕਾਇਰਤਾ ਵਾਲੀ ਕਿਰਿਆ ਵਜੋਂ ਜਾਣਿਆ ਜਾਂਦਾ ਹੈ। ਜਦੋਂ ਕੋਈ ਸਿਖਲਾਈ ਪ੍ਰਾਪਤ ਫੌਜੀ ਬੁਜ਼ਦਿਲੀ ਵਾਲਾ ਕਦਮ ਚੁੱਕਣ ਵਾਸਤੇ ਮਜਬੂਰ ਹੋ ਜਾਂਦਾ ਹੈ ਤਾਂ ਉਸ ਦਾ ਪ੍ਰਭਾਵ ਸਿਰਫ ਉਸ ਦੀ ਪਲਟਨ ਅਤੇ ਉਸ ਦੇ ਪਰਿਵਾਰ ’ਤੇ ਹੀ ਨਹੀਂ ਪੈਂਦਾ ਸਗੋਂ ਸਮੁੱਚੇ ਸਮਾਜ, ਸਰਕਾਰ ਅਤੇ ਫੌਜ ਦੇ ਉੱਚ ਕਮਾਂਡਰਾਂ ’ਤੇ ਵੀ ਉਂਗਲਾਂ ਉੱਠਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਕ ਇਨਸਾਨ ਖਾਸ ਤੌਰ ’ਤੇ ਅਨੁਸ਼ਾਸਨ ’ਚ ਰਹਿਣ ਵਾਲਾ ਇਕ ਆਗਿਆਕਾਰੀ ਫੌਜੀ ਆਪਣੀ ਜੀਵਨ ਲੀਲਾ ਖਤਮ ਕਰਨ ਵਾਲਾ ਅਜਿਹਾ ਕਦਮ ਕਿਉਂ ਚੁੱਕਦਾ ਹੈ ਅਤੇ ਫੌਜ ਵਿਚ ਇਸ ਕਿਸਮ ਦੀਆਂ ਘਟਨਾਵਾਂ ਨੂੰ ਨੱਥ ਕਿਵੇਂ ਪਾਈ ਜਾਵੇ?

ਖੋਜੀ ਤੱਥ

ਮੇਜਰ ਜਨਰਲ (ਸੇਵਾ-ਮੁਕਤ) ਸਾਮਏ ਰਾਮ ਵਲੋਂ ਕੀਤੀ ਗਈ ਵਿਗਿਆਨਿਕ ਖੋਜ ਮੁਤਾਬਕ ਸੰਨ 2006 ਦੌਰਾਨ ਫੌਜ ਵਿਚ 120 ਖੁਦਕੁਸ਼ੀਆਂ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਵਿਚ ਅਫਸਰ ਵੀ ਸ਼ਾਮਲ ਸਨ। ਇਨ੍ਹਾਂ ’ਚੋਂ ਜ਼ਿਆਦਾਤਰ 20-25 ਸਾਲ ਦੀ ਉਮਰ ਵਾਲੇ ਫੌਜੀ ਸਨ, ਜਿਨ੍ਹਾਂ ’ਚ 72 ਵਿਆਹੇ ਅਤੇ 48 ਫੌਜੀ ਕੁਆਰੇ ਸਨ। ਖੋਜ ਨੇ ਇਹ ਵੀ ਸਿੱਧ ਕੀਤਾ ਕਿ 96 ਫੀਸਦੀ ਹਾਦਸੇ ਨੌਕਰੀ ਦੌਰਾਨ ਵਾਪਰੇ ਅਤੇ 4 ਫੀਸਦੀ ਛੁੱਟੀ ਕੱਟਣ ਆਏ ਫੌਜੀਆਂ ਨਾਲ। ਇਨ੍ਹਾਂ ’ਚੋਂ 87 ਫੌਜੀ ਪਲਟਨਾਂ ’ਚ ਤਾਇਨਾਤ ਸਨ, ਜਦਕਿ ਬਾਕੀ ਐਕਸਟਰਾ ਰੈਜੀਮੈਂਟਲ ਇੰਪਲਾਈ (ਈ. ਆਰ. ਈ.) ਜਿਵੇਂ ਕਿ ਰੈਜੀਮੈਂਟਲ ਸੈਂਟਰ, ਐੱਨ. ਸੀ. ਸੀ. ਆਦਿ। ਖੋਜ ਦੌਰਾਨ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਸਾਹਮਣੇ ਆਇਆ ਕਿ 64 ਫੀਸਦੀ ਫੌਜੀਆਂ ਨੇ ਪਰਿਵਾਰਕ ਸਮੱਸਿਆਵਾਂ ਕਾਰਣ ਖੁਦਕੁਸ਼ੀ ਕੀਤੀ, ਜਦਕਿ 18 ਫੀਸਦੀ ਫੌਜੀ ਪੇਸ਼ੇਵਾਰਾਨਾ ਪ੍ਰੇਸ਼ਾਨੀਆਂ ਦੇ ਸ਼ਿਕਾਰ ਹੋਏ ਅਤੇ ਬਾਕੀ 18 ਫੀਸਦੀ ਖੁਦਕੁਸ਼ੀਆਂ ਦੇ ਕਾਰਣ ਬੀਮਾਰੀ ਜਾਂ ਇੱਜ਼ਤ-ਮਾਣ ਵਾਲਾ ਮਸਲਾ ਸੀ। ਮੈਂ ਆਪਣੇ 34 ਸਾਲ ਦੇ ਫੌਜੀ ਤਜਰਬੇ ਦੇ ਆਧਾਰ ’ਤੇ ਇਹ ਕਹਿ ਸਕਦਾ ਹਾਂ ਕਿ ਫੌਜ ਦੇ ਚੁਣੌਤੀਆਂ ਭਰਪੂਰ ਬਹੁਪੱਖੀ ਫਰਜ਼ ਅਤੇ ਇਕ ਫੌਜੀ ਦੀਆਂ ਘਰੇਲੂ ਸਮੱਸਿਆਵਾਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ, ਇਸ ਲਈ ਇਸ ਵਿਸ਼ੇ ਨੂੰ ਸਮੁੱਚੇ ਤੌਰ ’ਤੇ ਘੋਖਣਾ ਹੀ ਉੱਚਿਤ ਹੋਵੇਗਾ।

ਸਮੱਸਿਆਵਾਂ

ਫੌਜੀਆਂ ਨੂੰ ਨੌਕਰੀ ਦੌਰਾਨ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਆਰਥਿਕ ਮੰਦੀ, ਦੋ ਥਾਵਾਂ ਦੇ ਖਰਚੇ, ਜਾਇਦਾਦਾਂ ਦੇ ਝਗੜੇ, ਬੱਚਿਆਂ ਦੀ ਪੜ੍ਹਾਈ ਦਾ ਫਿਕਰ, ਜਦੋਂ ਕਿਤੇ ਪਲਟਨ ਛਾਉਣੀਆਂ ’ਚ 2-3 ਸਾਲਾਂ ਵਾਸਤੇ ਆ ਵੀ ਜਾਂਦੀ ਹੈ, ਤਾਂ ਵੀ ਰਿਹਾਇਸ਼ੀ ਮਕਾਨਾਂ ਦੀ ਘਾਟ ਕਾਰਣ ਫੌਜੀ ਪਰਿਵਾਰਾਂ ਨੂੰ ਬਹੁਤ ਘੱਟ ਸਮਾਂ ਇਕੱਠੇ ਰਹਿਣ ਨੂੰ ਮਿਲਦਾ ਹੈ। ਜਲਦੀ-ਜਲਦੀ ਡਿਊਟੀ ਸਥਾਨ ਬਦਲਣ ਨਾਲ ਭਾਂਡੇ ਤਾਂ ਖੜਕਦੇ ਹੀ ਰਹਿੰਦੇ ਹਨ, ਇਸ ਤੋਂ ਇਲਾਵਾ ਆਪਣੇ ਟੱਬਰਾਂ ਤੋਂ ਸੈਂਕੜੇ ਕੋਹਾਂ ਦੂਰ ਰਹਿੰਦੇ ਫੌਜੀਆਂ ਨੂੰ ਕਈ ਸਮਾਜਿਕ ਰਸਮਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਹਨ। ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝਦਿਆਂ ਜਦੋਂ ਇਕ ਪ੍ਰੇਸ਼ਾਨ ਫੌਜੀ ਆਪਣੇ ਕਮਾਂਡਰ ਜ਼ਰੀਏ ਜਾਂ ਛੁੱਟੀ ਦੌਰਾਨ ਪ੍ਰਸ਼ਾਸ਼ਨ, ਪੁਲਸ ਜਾਂ ਫਿਰ ਸਿਆਸੀ ਨੇਤਾਵਾਂ ਵੱਲ ਦੌੜ-ਭੱਜ ਕਰਦਾ ਹੈ ਤਾਂ ਉਸ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਸਿਰਫ ਉਸ ਨੂੰ ਖੱਜਲ-ਖੁਆਰੀ ਹੀ ਮਿਲਦੀ ਹੈ। ਜਦੋਂ ਪੀੜਤ ਫੌਜੀ ਆਪਣੇ ਆਲੇ-ਦੁਆਲੇ (ਇਨਵਾਇਰਨਮੈਂਟ) ਦੇ ਪ੍ਰਭਾਵ ਹੇਠ ਸਮਾਜਿਕ ਅਤੇ ਕਿੱਤੇ ਨਾਲ ਜੁੜੀਆਂ ਔਕੜਾਂ ਦਾ ਟਾਕਰਾ ਕਰਨ ਤੋਂ ਬੇਵੱਸ ਹੋ ਜਾਂਦਾ ਹੈ ਤਾਂ ਉਸ ਦੇ ਵਤੀਰੇ ਵਿਚ ਮਾਨਸਿਕ ਤਣਾਅ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਣ ਬਣਦਾ ਹੈ। ਇਕ ਮਾਨਸਿਕ ਤੌਰ ’ਤੇ ਕਮਜ਼ੋਰ ਫੌਜੀ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨ ਵਿਚ ਅਸਮਰੱਥ ਹੋ ਕੇ ਜ਼ਿੰਦਗੀ ਦੀ ਹਾਰ ਮਹਿਸੂਸ ਕਰਨ ਲੱਗਦਾ ਹੈ। ਕਈ ਵਾਰ ਵਾਧੂ ਸ਼ਰਾਬ ਪੀ ਕੇ ਜਾਂ ਫਿਰ ਨਸ਼ਿਆਂ ਦੀ ਵਰਤੋਂ ਕਰ ਕੇ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨਹੀਂ ਕਰ ਸਕਦਾ। ਇਸ ਹਾਲਤ ਵਿਚ ਉਹ ਛੋਟੀ ਜਿਹੀ ਗੱਲ ’ਤੇ ਹਥਿਆਰ ਚੁੱਕ ਕੇ ਆਪਣੇ ਸਾਥੀਆਂ ਜਾਂ ਉੱਚ ਅਧਿਕਾਰੀਆਂ ਵੱਲ ਬੰਦੂਕ ਦਾ ਮੂੰਹ ਕਰਨ ਵਿਚ ਹਿਚਕਿਚਾਉਂਦਾ ਨਹੀਂ ਅਤੇ ਆਖਿਰ ਵਿਚ ਤੰਗ ਆ ਕੇ ਖੁਦਕੁਸ਼ੀ ਨੂੰ ਹੀ ਸਹੀ ਸਮਝਦਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਦੇ ਨਾਲ ਅੱਤਵਾਦ, ਵੱਖਵਾਦ, ਨਸਲਕੁਸ਼ੀ ਪ੍ਰਭਾਵਿਤ ਇਲਾਕਿਆਂ, ਜਿਵੇਂ ਕਿ ਉੱਤਰ-ਪੂਰਬੀ ਰਾਜਾਂ, ਜੰਮੂ ਅਤੇ ਕਸ਼ਮੀਰ ਵਾਦੀ ਵਿਚ ਫੌਜ ਨੂੰ ਅਕਸਰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਪੂਰਤੀ ਕਰਨਾ ਸੌਖਾ ਕੰਮ ਨਹੀਂ। ਲੇਹ-ਲੱਦਾਖ, ਸਿਆਚਿਨ, ਕਾਰਗਿਲ, ਅਰੁਣਾਚਲ ਪ੍ਰਦੇਸ਼ ਵਰਗੇ ਬਰਫੀਲੇ ਅਤੇ ਉੱਚ ਪਰਬਤੀ ਸਰਹੱਦੀ ਇਲਾਕਿਆਂ ਅੰਦਰ ਲੰਬੇ ਸਮੇਂ ਤਕ ਤਾਇਨਾਤ ਰਹਿਣ ਕਾਰਣ ਵੀ ਦੇਸ਼ ਦੇ ਰਖਵਾਲਿਆਂ ਅੰਦਰ ਕਈ ਕਿਸਮ ਦੇ ਸਰੀਰਕ ਅਤੇ ਮਾਨਸਿਕ ਰੋਗ ਪੈਦਾ ਹੋ ਜਾਂਦੇ ਹਨ। ਕਈ ਵਾਰੀ ਸਾਜ਼ੋ-ਸਾਮਾਨ ਦੀ ਘਾਟ, ਆਧੁਨਿਕ ਹਥਿਆਰਾਂ, ਗੱਡੀਆਂ, ਵਿਸ਼ੇਸ਼ ਕਿਸਮ ਦੀਆਂ ਵਰਦੀਆਂ ਅਤੇ ਲੋੜੀਂਦੇ ਪ੍ਰਬੰਧਾਂ ਦੀ ਕਮੀ ਕਾਰਣ ਵੀ ਜੰਗਜੂਅਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫੌਜ ਵਿਚ ਅਫਸਰਾਂ ਤੇ ਜਵਾਨਾਂ ਦੀ ਘਾਟ ਕਾਰਣ ਦੁਸ਼ਮਣਾਂ ਦੇ ਸਾਹਮਣੇ ਡਟ ਕੇ 24 ਘੰਟੇ ਤਿਆਰ-ਬਰ-ਤਿਆਰ ਹਾਲਤ ਵਿਚ ਡਿਊਟੀ ਕਰਨੀ ਪੈਂਦੀ ਹੈ। ਅੱਤਵਾਦ ਪ੍ਰਭਾਵਿਤ ਇਲਾਕਿਆਂ ਅੰਦਰ ਇਹ ਪਤਾ ਨਹੀਂ ਕਿ ਅੱਤਵਾਦੀ ਕਦੋਂ, ਕਿਵੇਂ ਅਤੇ ਕਿਹੜੇ ਪਾਸਿਓਂ ਹਮਲਾ ਕਰ ਦੇਣ। ਇਸ ਕਾਰਣ ਤਣਾਅ ਭਰਿਆ ਮਾਹੌਲ ਬਣਿਆ ਰਹਿੰਦਾ ਹੈ। ਕਈ ਵਾਰੀ ਸਮੇਂ ਸਿਰ ਛੁੱਟੀ ਨਹੀਂ ਮਿਲਦੀ, ਜਿਸ ਕਾਰਣ ਵੀ ਦੁਖੀ ਫੌਜੀ ਭੜਕ ਉੱਠਦੇ ਹਨ। 37/40 ਸਾਲ ਦੀ ਉਮਰ ’ਚ ਰਿਟਾਇਰਮੈਂਟ ਉਪਰੰਤ ਮੁੜ-ਵਸੇਬੇ ਦੀ ਚਿੰਤਾ ਵੀ ਇਕ ਰੋਗ ਹੈ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲਾ ਹਊਆ ਵੀ ਕਮਾਂਡਰਾਂ ਦੇ ਦਿਮਾਗ ’ਚ ਛਾਇਆ ਰਹਿੰਦਾ ਹੈ, ਹੁਣ ਤਾਂ ਸੇਵਾ-ਮੁਕਤ ਹੋਣ ਉਪਰੰਤ ਵੀ ਇਹ ਪਿੱਛਾ ਨਹੀਂ ਛੱਡ ਰਿਹਾ। ਚੰਗੀਆਂ ਸਾਲਾਨਾ ਗੁਪਤ ਰਿਪੋਰਟਾਂ ਅਤੇ ਲਾਭਵੰਦ ਅਹੁਦਿਆਂ ਦੇ ਚਾਹਵਾਨ ਅਫਸਰ ਹੇਠਲੇ ਰੈਂਕ ਵਾਲੇ ਅਧਿਕਾਰੀਆਂ ਪਾਸਿਓਂ ਲੋੜ ਤੋਂ ਵੱਧ ਉਮੀਦਾਂ ਰੱਖਦੇ ਹਨ ਅਤੇ ਕਿਸੇ ਕਿਸਮ ਦੀ ਕੁਤਾਹੀ ਪਸੰਦ ਨਹੀਂ ਕਰਦੇ। ਕਈ ਵਾਰੀ ਤਾਂ ਕੁਝ ਅਫਸਰ ਜਵਾਨਾਂ ਨਾਲ ਭੱਦੀ ਤੇ ਬੇਲੋੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਜਿਸ ਕਾਰਣ ਇਕ ਫੌਜੀ ਦੇ ਮਨੋਬਲ ਅਤੇ ਆਤਮ-ਸਨਮਾਨ ’ਤੇ ਗਲਤ ਅਸਰ ਪੈਂਦਾ ਹੈ। ਆਤਮ-ਸੰਤੁਲਨ ਗੁਆਚ ਜਾਣ ਕਾਰਣ ਕਈ ਵਾਰ ਮਾਨਸਿਕ ਰੋਗੀ ਖੁਦਕੁਸ਼ੀ ਵਾਲੇ ਰਾਹ ’ਤੇ ਪੈ ਜਾਂਦੇ ਹਨ।

ਬਾਜ ਵਾਲੀ ਨਜ਼ਰ-ਇਹ ਆਮ ਦੇਖਣ ਵਿਚ ਆਇਆ ਹੈ ਕਿ ਜਦੋਂ ਵੀ ਕਦੇ ਪਾਰਲੀਮੈਂਟ ਅੰਦਰ ਫੌਜ ਨਾਲ ਸਬੰਧਤ ਮਸਲਿਆਂ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਜਵਾਬ ਤਾਂ ਮਿਲ ਜਾਂਦੇ ਹਨ, ਜਿਵੇਂ ਰੱਖਿਆ ਰਾਜ ਮੰਤਰੀ ਨੇ ਵਿਚਾਰ ਅਧੀਨ ਖੁਦਕੁਸ਼ੀ ਦੇ ਮਸਲੇ ਬਾਰੇ ਵੇਰਵੇ ਤਾਂ ਦਿੱਤੇ ਹਨ ਅਤੇ ਸਰਕਾਰ ਵਲੋਂ ਇਸ ਦਿਸ਼ਾ ’ਚ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਵੀ ਕੀਤਾ ਪਰ ਗਰਾਊਂਡ ਲੈਵਲ ’ਤੇ ਦਿਖਾਈ ਘੱਟ ਦੇ ਰਿਹਾ ਹੈ। ਇਸ ਸਮੇਂ ਫੌਜ ’ਚ ਤਕਰੀਬਨ 9 ਹਜ਼ਾਰ ਅਫਸਰਾਂ ਤੇ ਹਜ਼ਾਰਾਂ ਜਵਾਨਾਂ ਦੀ ਘਾਟ ਹੈ, ਜੋ ਕਈ ਦਹਾਕਿਆਂ ਤੋਂ ਘਾਟ ਵਾਲੀ ਸੂਈ 8-9 ਹਜ਼ਾਰ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਘਾਟ ਤਾਂ ਪੂਰੀ ਸਰਕਾਰ ਨੇ ਹੀ ਕਰਨੀ ਹੈ, ਹੁਣ ਤਾਂ ਕਟੌਤੀ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਤੇ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਹਨ। ਬਜਟ ਦੀ ਘਾਟ ਵੀ ਫੌਜ ਦੀ ਜੰਗੀ ਤਿਆਰੀ ਨੂੰ ਪ੍ਰਭਾਵਿਤ ਕਰ ਰਹੀ ਹੈ। ਫੌਜ ਦੇਸ਼ ਦੀ ਹੈ, ਕਿਸੇ ਇਕ ਨੇਤਾ ਦੀ ਨਹੀਂ। ਜੇਕਰ 64 ਫੀਸਦੀ ਫੌਜੀਆਂ ਨੇ ਘਰੇਲੂ ਸਮੱਸਿਆਵਾਂ ਕਰਕੇ ਖੁਦਕੁਸ਼ੀਆਂ ਕੀਤੀਆਂ ਹਨ ਤਾਂ ਉਸ ਦਾ ਹੱਲ ਕਾਨੂੰਨ ਘੜਨ ਵਾਲਿਆਂ ਨੇ ਲੱਭਣਾ ਹੈ। ਸੰਸਦ ਮੈਂਬਰਾਂ ਨੂੰ ਫੌਜ ਦੀਆਂ ਦਿੱਕਤਾਂ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ ਬਾਰੇ ਜਾਣਕਾਰੀ ਦੀ ਘਾਟ ਹੈ। ਲੋੜ ਇਸ ਗੱਲ ਦੀ ਹੈ ਕਿ ਸਾਡੇ ਸੰਸਦ ਮੈਂਬਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਫੌਜੀ ਵਰਗ ਵਾਸਤੇ ਇਕ ਵਿਸ਼ਾਲ ਕੌਮੀ ਭਲਾਈ ਨੀਤੀ ਤੈਅ ਕਰਨ ਅਤੇ ਕੌਮੀ ਕਮਿਸ਼ਨ ਦਾ ਗਠਨ ਵੀ ਕੀਤਾ ਜਾਵੇ। ਹਰ ਸੂਬੇ ਤੇ ਜ਼ਿਲਾ ਪੱਧਰ ’ਤੇ ਅਫਸਰਸ਼ਾਹੀ ਨੂੰ ਫੌਜੀ ਵਰਗ ਦੀ ਭਲਾਈ ਵਾਸਤੇ ਜਵਾਬਦੇਹ ਬਣਾਇਆ ਜਾਵੇ। ਫੌਜੀਆਂ ਦੀਆਂ ਘਰੇਲੂ ਸਮੱਸਿਆਵਾਂ, ਜਿਵੇਂ ਕਿ ਜਾਇਦਾਦਾਂ ਦੇ ਝਗੜੇ, ਮਕਾਨ ਖਾਲੀ ਕਰਵਾਉਣ ਵਰਗੇ ਮਸਲਿਆਂ ਨੂੰ ਨਜਿੱਠਣ ਵਾਸਤੇ ਵਿਸ਼ੇਸ਼ ਅਦਾਲਤਾਂ ਕਾਇਮ ਕੀਤੀਆਂ ਜਾਣ। ਫੌਜੀਆਂ ਦੇ ਮੁੜ-ਵਸੇਬੇ ਵਾਸਤੇ ਸਰਕਾਰੀ/ਗੈਰ-ਸਰਕਾਰੀ ਨੌਕਰੀਅਾਂ ਵਾਸਤੇ ਰਾਖਵਾਂਕਰਨ ਨੀਤੀ ਇੰਨ-ਬਿੰਨ ਲਾਗੂ ਹੋਵੇ। ਕੇਂਦਰ ਦੇ ਕਈ ਮਹਿਕਮਿਆਂ ’ਚ ਨੀਮ ਫੌਜੀ ਬਲਾਂ ਵਾਸਤੇ 20-25 ਦੇ ਆਸ-ਪਾਸ ਰਾਖਵਾਂਕਰਨ ਹੈ ਪਰ ਸਿਰਫ 2-3 ਫੀਸਦੀ ਹੀ ਅਸਾਮੀਆਂ ਭਰੀਆਂ ਗਈਅਾਂ ਹਨ। ‘ਇਕ ਰੈਂਕ ਇਕ ਪੈਨਸ਼ਨ’ ਵਾਲੀਆਂ ਊਣਤਾਈਆਂ ਦੂਰ ਕੀਤੀਅਾਂ ਜਾਣ। ਫੌਜ ਦੇ ਸਿਆਸੀਕਰਨ ਵਾਲੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਫੌਜ ਦੀ ਇੱਜ਼ਤ/ਰੁਤਬਾ ਬਹਾਲ ਹੋਵੇ।

(ਲੇਖਕ ਰੱਖਿਆ ਮਾਹਿਰ)

kskahlon@gmail.com

  • ਦੇਸ਼
  • ਖੁਦਕੁਸ਼ੀ
  • guards
  • suicide

ਕੇਜਰੀਵਾਲ ਇਕ ਸਿਆਸੀ ਨੇਤਾ ਹੈ ਵਕੀਲ ਨਹੀਂ

NEXT STORY

Stories You May Like

  • police arrest boy for consuming heroin
    ਪੁਲਸ ਵੱਲੋਂ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਗ੍ਰਿਫ਼ਤਾਰ
  • why is it always 10 10 in photos of clocks
    ਘੜੀਆਂ ਦੀਆਂ ਫੋਟੋਆਂ 'ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ ਪਿੱਛੇ ਦਾ ਹੈਰਾਨੀਜਨਕ ਰਾਜ਼
  • delays in changing engine oil can be severe
    ਸਾਵਧਾਨ! ਇੰਜਣ ਆਇਲ ਬਦਲਣ 'ਚ ਦੇਰੀ ਪੈ ਸਕਦੀ ਹੈ ਭਾਰੀ; ਜਾਣੋ ਕਦੋਂ ਅਤੇ ਕਿਉਂ ਜ਼ਰੂਰੀ ਹੈ ਤੇਲ ਬਦਲਣਾ
  • why are indian youth shying away from getting health insurance
    ਸਿਹਤ ਬੀਮਾ ਕਰਵਾਉਣ ਤੋਂ ਕਿਉਂ ਪਿੱਛੇ ਹੱਟ ਰਹੇ ਨੇ ਭਾਰਤੀ ਨੌਜਵਾਨ, ਜਾਣੋ ਕੀ ਹੈ ਮੁੱਖ ਵਜ੍ਹਾ
  • jitesh sharma explained why he said this about vaibhav
    'ਵੈਭਵ ਸੂਰਿਆਵੰਸ਼ੀ ਪੇਸ਼ੇਵਰ ਨਹੀਂ ਹੈ'; RCB ਦੇ ਸਟਾਰ ਖਿਡਾਰੀ ਜੀਤੇਸ਼ ਸ਼ਰਮਾ ਦੱਸਿਆ ਕਿਉਂ ਕਹੀ ਇਹ ਗੱਲ
  • india  s ultra rich surge  6th globally
    ਭਾਰਤ ਬਣਿਆ ਦੁਨੀਆ ਦਾ 6ਵਾਂ ਅਮੀਰ ਦੇਸ਼, ਅਰਬਪਤੀਆਂ ਦੀ ਗਿਣਤੀ 'ਚ ਵੀ ਭਾਰੀ ਵਾਧਾ
  • fraud in bhawanigarh
    ਸੋਨੇ ਦੀ ਗਹਿਣਿਆਂ ਦੀ ਥਾਂ ਫੜਾ ਗਿਆ ਛੁਹਾਰੇ! ਜੋਤਸ਼ੀ ਬਣੇ ਠੱਗ ਦਾ ਹੈਰਾਨ ਕਰਦਾ ਕਾਰਾ
  • drug addict was committing thefts by posing as a clerical employee
    ਸੈਂਟਰਲ ਜੇਲ੍ਹ ਦਾ 'ਨਕਲੀ ਬਾਬੂ' ਚੜ੍ਹਿਆ ਪੁਲਸ ਅੜਿੱਕੇ, ਨਸ਼ੇ ਦੀ ਪੂਰਤੀ ਲਈ ਕਰਦਾ ਸੀ ਚੋਰੀਆਂ
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar municipal corporation strict action against defaulting colonizers
    ਡਿਫਾਲਟਰ ਕਾਲੋਨਾਈਜ਼ਰਾਂ 'ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ 'ਚ ਬਕਾਇਆ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
Trending
Ek Nazar
shortage of cooking gas cylinders

Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...

4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • saffron flag from ganga to ganges sagar
      ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • suicide cases are increasing a serious challenge
      ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
    • middle class lifestyle
      ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +