Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    4:18:53 AM

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

  • holiday announced tomorrow

    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ...

  • manoj dey built up assets worth crores  now drives a mercedes worth 80 lakhs

    ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ...

  • bikram majithia on akali bjp alliance

    ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ

BLOG News Punjabi(ਬਲਾਗ)

ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ

  • Edited By Rakesh,
  • Updated: 05 May, 2026 04:34 PM
Blog
saffron flag from ganga to ganges sagar
  • Share
    • Facebook
    • Tumblr
    • Linkedin
    • Twitter
  • Comment

‘‘ਜੇਕਰ ਮੋਦੀ ਅਤੇ ਅਮਿਤ ਸ਼ਾਹ ਨੇ ਇੱਥੇ ਇੰਨੀ ਵੱਡੀ ਗਿਣਤੀ ’ਚ ਸੁਰੱਖਿਆ ਫੋਰਸਾਂ ਤਾਇਨਾਤ ਕਰ ਕੇ ਮਾਹੌਲ ਨੂੰ ਸੁਰੱਖਿਅਤ ਨਾ ਬਣਾਇਆ ਹੁੰਦਾ, ਇੱਥੇ ਦੇ ਜ਼ਹਿਰੀਲੇ ਮਾਹੌਲ ਨੂੰ ਸਾਫ਼ (ਡਿਟੌਕਸ) ਨਾ ਕੀਤਾ ਹੁੰਦਾ, ਨਿਡਰ ਹੋ ਕੇ ਵੋਟਾਂ ਪਵਾਉਣੀਆਂ ਯਕੀਨੀ ਨਾ ਕਰਵਾਇਆ ਹੁੰਦਾ, ਤਾਂ ਭਾਜਪਾ ਨਾ ਜਿੱਤ ਪਾਉਂਦੀ, ਉਦੋਂ ਸਾਨੂੰ ਵੀ ਕਸ਼ਮੀਰੀ ਪੰਡਿਤਾਂ ਵਾਂਗ ਕੋਲਕਾਤਾ ਛੱਡਣ ’ਤੇ ਮਜਬੂਰ ਹੋਣਾ ਪੈਂਦਾ।’’ ਭਵਾਨੀਪੁਰ ਦੀ ਇੱਕ ਔਰਤ ਵੋਟਰ ਨੇ ਫ਼ੋਨ ’ਤੇ ਲੇਖਕ ਨਾਲ ਇਹ ਗੱਲ ਕਹੀ। ਚੋਣ ਨਤੀਜਿਆਂ ਤੋਂ ਪਹਿਲਾਂ ਅਤੇ ਬਾਅਦ ’ਚ ਬੰਗਾਲ ਕਿਹੋ ਜਿਹਾ ਮਹਿਸੂਸ ਕਰ ਰਿਹਾ ਸੀ, ਇਸ ਨੂੰ ਇਸ ਇੱਕ ਸਤਰ ਤੋਂ ਬਿਹਤਰ ਹੋਰ ਕੁਝ ਨਹੀਂ ਸਮਝਿਆ ਜਾ ਸਕਦਾ। ਉੱਤਰਾਖੰਡ ’ਚ ਗੰਗਾ ਦਾ ਜਨਮ ਹੁੰਦਾ ਹੈ ਅਤੇ ਬੰਗਾਲ ਦੇ ਗੰਗਾ ਸਾਗਰ ’ਚ ਉਸ ਦਾ ਅੰਤਿਮ ਰਲੇਵਾਂ, ਅੱਜ ਗੰਗਾ ਦੇ ਜਨਮ ਖੇਤਰ ਤੋਂ ਲੈ ਕੇ ਗੰਗਾ ਸਾਗਰ ਤੱਕ ਦੇ ਸਾਰੇ ਪ੍ਰਾਂਤਾਂ ’ਚ ਭਾਜਪਾ ਦਾ ਭਗਵਾ ਲਹਿਰਾ ਗਿਆ ਹੈ। ਜਿਸ ਦਿਨ 91 ਫੀਸਦੀ ਪੋਲਿੰਗ ਦਾ ਸਮਾਚਾਰ ਆਇਆ, ਭਾਜਪਾ ਦੀ ਜਿੱਤ ਉਸੇ ਦਿਨ ਯਕੀਨੀ ਹੋ ਗਈ ਸੀ।

ਇਤਿਹਾਸ ਦੇ ਜ਼ਖ਼ਮ ਅਤੇ ਬੰਗਾਲ ਦੀ ਤ੍ਰਾਸਦੀ : ਬੰਗਾਲ ਦਾ ਇਤਿਹਾਸ ਜਿੰਨਾ ਮਾਣਮੱਤਾ ਰਿਹਾ ਹੈ, ਬੀਤੇ ਕੁਝ ਦਹਾਕਿਆਂ ਅਤੇ ਸਦੀਆਂ ’ਚ ਇਸ ਨੂੰ ਉਨਾ ਹੀ ਜ਼ਿਆਦਾ ਤੰਗ-ਪ੍ਰੇਸ਼ਾਨ ਵੀ ਕੀਤਾ ਗਿਆ। ਬੰਗਾਲ ਨੇ ਵਿਦੇਸ਼ੀ ਹਮਲਾਵਰਾਂ ਅਤੇ ਉਨ੍ਹਾਂ ਲੋਕਾਂ ਦੇ ਹੱਥੋਂ ਬਹੁਤ ਦੁੱਖ ਝੱਲਿਆ ਹੈ, ਜਿਨ੍ਹਾਂ ਨੇ ਇਨ੍ਹਾਂ ਹਮਲਾਵਰਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਹਮਾਇਤ ਕੀਤੀ। ਇਹ ਦਰਦ ਉਦੋਂ ਸ਼ੁਰੂ ਹੋਇਆ ਜਦੋਂ ਅੰਗਰੇਜ਼ਾਂ ਨੇ ਆਪਣੀ ਕੂਟਨੀਤੀ ਅਤੇ ਧੋਖੇ ਨਾਲ ਇਸ ਧਰਤੀ ’ਤੇ ਪੈਰ ਜਮਾਏ। ਮੀਰ ਕਾਸਿਮ ਦੀ ਗੱਦਾਰੀ ਨੇ ਬੰਗਾਲ ਦੀ ਸਵਾਧੀਨਤਾ ਨੂੰ ਅੰਗਰੇਜ਼ਾਂ ਦੇ ਹੱਥੋਂ ਵੇਚ ਦਿੱਤਾ। ਇਸ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਨਿਰਮਿਤ ਉਹ ਬਣਾਉਟੀ ਅਕਾਲ ਆਇਆ, ਜਿਸ ਨੇ ਬੰਗਾਲ ਦੀ ਧਰਤੀ ਨੂੰ ਸ਼ਮਸ਼ਾਨ ਬਣਾ ਦਿੱਤਾ ਅਤੇ ਲੱਗਭਗ 30 ਲੱਖ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ।

ਇੰਨਾ ਹੀ ਨਹੀਂ, ਜਿਨ੍ਹਾਂ ਦਾ ‘ਡਾਇਰੈਕਟ ਐਕਸ਼ਨ ਡੇ’, ਨੋਆਖਲੀ ਦੇ ਭਿਆਨਕ ਦੰਗੇ ਅਤੇ 1971 ਦਾ ਉਹ ਭਿਆਨਕ ਕਤਲੇਆਮ, ਇਹ ਸਭ ਬੰਗਾਲ ਦੀ ਹੋਣੀ ਬਣ ਗਏ ਸਨ। ਇਸ ਤੋਂ ਬਾਅਦ ਆਇਆ ਨਕਸਲਵਾਦ ਦਾ ਉਹ ਕਾਲਾ ਯੁੱਗ, ਜਿਸ ਨੇ ਬੰਗਾਲ ਦੀ ਬੌਧਿਕ ਅਤੇ ਸਮਾਜਿਕ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਖੱਬੇਪੱਖੀ ਅਤੇ ਟੀ.ਐੱਮ.ਸੀ. ਦਾ ਦੌਰ ਆਇਆ, ਜਿਸ ’ਚ ਕਥਿਤ ਤੌਰ ’ਤੇ ਸਾਧਨਾਂ ਦੀ ਖੁੱਲ੍ਹੀ ਲੁੱਟ ਮਚੀ। ਬਟਵਾਰੇ ਤੋਂ ਬਾਅਦ ਜਦੋਂ ਹਿੰਦੂ ਪਨਾਹਗੀਰ ਆਪਣੀ ਜਾਨ ਬਚਾ ਕੇ ਇੱਥੇ ਆਏ, ਤਾਂ ਉਨ੍ਹਾਂ ਨੂੰ ‘ਮਰੀਚਝਾਂਪੀ ਕਤਲੇਆਮ’ ਵਰਗੀਆਂ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ੀ ਘੁਸਪੈਠ ਅਤੇ ਰਿਆਂਗ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ।

ਹਿੰਦੂ ਸਮਾਜ ’ਤੇ ਪ੍ਰਹਾਰ ਅਤੇ ਲੁਕਵੀਂ-ਧਰਮਨਿਰਪੱਖਤਾ : ਇਨ੍ਹਾਂ ਸਾਰੇ ਅੱਤਿਆਚਾਰਾਂ ਦੇ ਵਿਚਾਲੇ, ਬੰਗਾਲ ਦੇ ‘ਭੱਦਰਲੋਕ’ ਮੀਡੀਆ ਅਤੇ ਉੱਥੋਂ ਦੀ ਸਿਆਸੀ ਲੀਡਰਸ਼ਿਪ ਨੇ ਹਿੰਦੂਆਂ ਦੇ ਜ਼ਖ਼ਮਾਂ ’ਤੇ ‘ਧਰਮਨਿਰਪੱਖਤਾ’ ਦਾ ਨਮਕ ਛਿੜਕਣ ਦਾ ਕੰਮ ਕੀਤਾ। ਜਿੰਨੇ ਵੀ ਹਿੰਸਕ ਹਮਲੇ ਹੋਏ ਜਾਂ ਨਕਸਲਬਾੜੀ ਦਾ ਜੋ ਖ਼ੂਨੀ ਦੌਰ ਰਿਹਾ, ਉਸ ’ਚ ਵਿਸ਼ੇਸ਼ ਤੌਰ ’ਤੇ ਹਿੰਦੂਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਬੰਗਾਲ ਦੀ ਧਰਤੀ ’ਤੇ ਲਵ ਜਿਹਾਦ ਅਤੇ ਲੈਂਡ ਜਿਹਾਦ ਵਰਗੇ ਕਈ ਸੰਕਟ ਖੜ੍ਹੇ ਕਰ ਦਿੱਤੇ ਗਏ। ਭਾਜਪਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੈਂਕੜੇ ਵਰਕਰਾਂ ਦੀ ਟੀ.ਐੱਮ.ਸੀ. ਵਰਕਰਾਂ ਵੱਲੋਂ ਹੱਤਿਆ ਕੀਤੀ ਗਈ। ਇੱਥੋਂ ਤੱਕ ਕਿ ਉਹ ਹਿੰਦੂ ਵੀ, ਜੋ ਕਿਸੇ ਰਾਜਨੀਤੀ ਨਾਲ ਨਹੀਂ ਜੁੜੇ ਸਨ, ਉਨ੍ਹਾਂ ਨੂੰ ਵੀ ਬੰਗਲਾਦੇਸ਼ੀ ਮੁਸਲਿਮ ਕੱਟੜਪੰਥੀਆਂ ਦੇ ਪਰਛਾਵੇਂ ’ਚ ਡਰ-ਡਰ ਕੇ ਜਿਊਣਾ ਪਿਆ।

ਇੱਕ ਵੈਚਾਰਿਕ ਅਤੇ ਸੱਭਿਆਚਾਰਕ ਯੁੱਧ: ਮੌਜੂਦਾ ਚੋਣਾਂ ਸਿਰਫ ਭਾਜਪਾ ਜਾਂ ਟੀ.ਐੱਮ.ਸੀ. ਦੇ ਉਮੀਦਵਾਰਾਂ ਵਿਚਾਲੇ ਦੀ ਜੰਗ ਨਹੀਂ ਸਨ। ਇਹ ਚੋਣ ਬੰਗਾਲ ਦੀ ਲੁਪਤ ਹੋ ਰਹੀ ਸੰਸਕ੍ਰਿਤੀ ਅਤੇ ਉਸ ਦੀ ਆਤਮਾ ਨੂੰ ਬਚਾਉਣ ਲਈ ਇੱਕ ‘ਸੁਰੱਖਿਆ ਕਵਚ’ ਚੁਣਨ ਦਾ ਮੌਕਾ ਸੀ। ਵੋਟਰਾਂ ਦੇ ਸਾਹਮਣੇ ਇਹ ਸਪੱਸ਼ਟ ਬਦਲ ਸੀ ਕਿ ਉਹ ‘ਭਾਰਤ’ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਨ ਜਾਂ ਉਸ ‘ਆਭਾਸੀ ਵਿਦੇਸ਼ੀ ਸ਼ਾਸਨ’ ਦੇ ਨਾਲ, ਜੋ ਗੰਗਾ ਸਾਗਰ, ਮਾਂ ਕਾਲੀ ਅਤੇ ਚੈਤੰਨਿਆ ਮਹਾਪ੍ਰਭੂ ਦੀ ਇਸ ਪਵਿੱਤਰ ਭੂਮੀ ਦੀ ਪਛਾਣ ਨੂੰ ਮਿਟਾਉਣਾ ਚਾਹੁੰਦਾ ਹੈ।

ਅੱਜ ਜਦੋਂ ਬੰਗਾਲ ’ਚ ਇੱਕ ਜ਼ਬਰਦਸਤ ‘ਭਗਵਾ ਲਹਿਰ’ ਦੇਖੀ ਜਾ ਰਹੀ ਹੈ, ਤਾਂ ਗੰਗਾ ਦੇ ਕੰਢਿਆਂ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਧਵਜ ਸ਼ਾਨ ਨਾਲ ਲਹਿਰਾ ਰਿਹਾ ਹੈ। ਇਹ ਚਮਤਕਾਰ ਰਾਤੋ-ਰਾਤ ਨਹੀਂ ਹੋਇਆ। ਇਸ ਦੇ ਪਿੱਛੇ ਆਰ.ਐੱਸ.ਐੱਸ. ਦੀਆਂ ਟੋਲੀਆਂ ਅਤੇ ਭਾਜਪਾ ਦੇ ਲੱਖਾਂ ਸਮਰਪਿਤ ਵਰਕਰਾਂ ਦੀ ਮਿਹਨਤ ਹੈ। ਇਨ੍ਹਾਂ ਵਰਕਰਾਂ ਨੇ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਘਰਾਂ ਤੱਕ ਪਹੁੰਚ ਬਣਾਈ। ਉਨ੍ਹਾਂ ਨੇ ਉਨ੍ਹਾਂ ਡਰੇ ਹੋਏ ਵੋਟਰਾਂ ਦੇ ਮਨ ’ਚ ਵਿਸ਼ਵਾਸ ਪੈਦਾ ਕੀਤਾ ਜੋ ‘ਪੋਰਿਬੋਰਤਨ’ (ਪਰਿਵਰਤਨ) ਤਾਂ ਚਾਹੁੰਦੇ ਸਨ ਪਰ ਟੀ.ਐੱਮ.ਸੀ. ਦੇ ਕਥਿਤ ਬਾਹੂਬਲੀਆਂ ਅਤੇ ਗੁੰਡਿਆਂ ਦੇ ਡਰ ਤੋਂ ਸਹਿਮੇ ਹੋਏ ਸਨ।

ਲੋਕਤੰਤਰ ਦੀ ਰੱਖਿਆ-ਚੋਣ ਕਮਿਸ਼ਨ ਦੀ ਦਲੇਰੀ : ਬੰਗਾਲ ’ਚ ਲੋਕਤੰਤਰ ਨੂੰ ਬਚਾਉਣ ਦੀ ਦਿਸ਼ਾ ’ਚ ਚੋਣ ਕਮਿਸ਼ਨ ਵੱਲੋਂ ਚੁੱਕਿਆ ਗਿਆ ਕਦਮ ਬੇਹੱਦ ਸਾਹਸੀ ਅਤੇ ਇਤਿਹਾਸਕ ਸੀ। ਪੱਛਮੀ ਬੰਗਾਲ ’ਚ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘੇ ਪੁਨਰੀਖਣ (ਐੱਸ.ਆਈ.ਆਰ.) ਦੀ ਪ੍ਰਕਿਰਿਆ ਚਲਾਈ ਗਈ। ਇਸ ਪ੍ਰਕਿਰਿਆ ਦੌਰਾਨ ਲੱਗਭਗ 91 ਲੱਖ ਫ਼ਰਜ਼ੀ ਅਤੇ ਗ਼ੈਰ-ਕਾਨੂੰਨੀ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾ ਦਿੱਤੇ ਗਏ। ਇਹ ਆਪਣੇ ਆਪ ’ਚ ਇੱਕ ਵਿਸ਼ਵ ਰਿਕਾਰਡ ਹੈ।

ਬੰਗਾਲ, ਜਿਸ ’ਤੇ ਦਹਾਕਿਆਂ ਤੱਕ ਜਾਂ ਤਾਂ ਕਾਂਗਰਸ, ਜਾਂ ਕਮਿਊਨਿਸਟਾਂ ਅਥਵਾ ਕਾਂਗਰਸ ਤੋਂ ਹੀ ਨਿਕਲੀ ਟੀ.ਐੱਮ.ਸੀ. ਦਾ ਕਬਜ਼ਾ ਰਿਹਾ, ਉਸ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਗਵਾ ਵਿਚਾਰਧਾਰਾ ਨੂੰ ਆਪਣੀ ਪਹਿਲੀ ਪਸੰਦ ਵਜੋਂ ਚੁਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਇਸ ਇਤਿਹਾਸਕ ਭਗਵਾ ਜਿੱਤ ਦਾ ਮੁੱਖ ਸ਼ਿਲਪਕਾਰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਬੰਗਾਲ ਦੇ ਲੋਕਾਂ ਨਾਲ ਜੁੜਨ ਲਈ ਹਰ ਸੰਭਵ ਯਤਨ ਕੀਤਾ-ਭਾਵੇਂ ਉਹ ਸੜਕਾਂ ’ਤੇ ‘ਝਾਲਮੁੜੀ’ ਦਾ ਸੁਆਦ ਲੈਣਾ ਹੋਵੇ ਜਾਂ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣੀ। ਉਨ੍ਹਾਂ ਨੇ ਟੀ.ਐੱਮ.ਸੀ. ਦੀਆਂ ਉਨ੍ਹਾਂ ਕਮਜ਼ੋਰ ਕੜੀਆਂ ’ਤੇ ਸਖਤ ਵਾਰ ਕੀਤਾ, ਜਿੱਥੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੱਟ ਮਾਰੀ ਜਾ ਸਕਦੀ ਸੀ। ਨਾਲ ਹੀ, ਉਨ੍ਹਾਂ ਨੇ ਬੰਗਾਲ ਦੀ ‘ਮਾਤਰੀ ਸ਼ਕਤੀ’ ਨੂੰ ਭਾਵਨਾਤਮਕ ਤੌਰ ’ਤੇ ਜਗਾਇਆ।

ਪ੍ਰਧਾਨ ਮੰਤਰੀ ਹਿੰਦੂਆਂ ’ਤੇ ਹੋਣ ਵਾਲੇ ਹਮਲਿਆਂ ਨੂੰ ਲੈ ਕੇ ਬੇਹੱਦ ਸਖਤ ਰਹੇ। ਉਨ੍ਹਾਂ ਨੇ ਟੀ.ਐੱਮ.ਸੀ. ਦੇ ਇੱਕ ਵਿਧਾਇਕ ਦੀ ਉਸ ਧਮਕੀ ਦਾ ਵੀ ਜ਼ਿਕਰ ਕੀਤਾ, ਜਿਸ ’ਚ ਉਸ ਨੇ ਸ਼ਰੇਆਮ ਕਿਹਾ ਸੀ ਕਿ ਉਹ ਹਿੰਦੂਆਂ ਨੂੰ ਦੋ ਘੰਟੇ ਦੇ ਅੰਦਰ ਭਾਗੀਰਥੀ ਨਦੀ ’ਚ ਰੋੜ ਦੇਣਗੇ। ਮੋਦੀ ਜੀ ਨੇ ਕਿਹਾ ਕਿ ਇਹ ਬੰਗਾਲ ’ਚ ਹਿੰਦੂਆਂ ਦੀ ਉਸ ਤਰਸਯੋਗ ਸਥਿਤੀ ਨੂੰ ਦਰਸਾਉਂਦਾ ਹੈ, ਜਿੱਥੇ ਉਨ੍ਹਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਸਿਰਫ ਸਿਆਸੀ ਹਮਲੇ ਨਹੀਂ ਕੀਤੇ, ਸਗੋਂ ਬੰਗਾਲ ਦੇ ਪੁਨਰ-ਨਿਰਮਾਣ ਦਾ ਖਾਕਾ ਵੀ ਪੇਸ਼ ਕੀਤਾ। ਉਨ੍ਹਾਂ ਨੇ ਇਕੱਲੇ ਕੋਲਕਾਤਾ ’ਚ 18,700 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਸਿਲੀਗੁੜੀ ’ਚ ਉਨ੍ਹਾਂ ਨੇ 4,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਬੰਗਾਲ ਦੀ ਜਨਤਾ ਲਈ ‘ਛੇ ਮੁੱਖ ਗਾਰੰਟੀਆਂ’ ਐਲਾਨ ਕੀਤੀਆਂ, ਜਿਨ੍ਹਾਂ ’ਚ ਔਰਤਾਂ ਦੀ ਸੁਰੱਖਿਆ, ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ, 7ਵੇਂ ਤਨਖ਼ਾਹ ਕਮਿਸ਼ਨ ਦਾ ਲਾਗੂਕਰਨ ਅਤੇ ਨਿਆਂ ਯਕੀਨੀ ਕਰਨਾ ਸ਼ਾਮਲ ਸੀ।

ਇੱਕ ਨਵੇਂ ਯੁੱਗ ਦਾ ਸੂਤਰਪਾਤ : ਬੰਗਾਲ ’ਚ ਭਾਜਪਾ ਦੀ ਇਹ ਜਿੱਤ ਸਿਰਫ ਇੱਕ ਸੂਬੇ ਦੀ ਜਿੱਤ ਨਹੀਂ, ਸਗੋਂ ਇਹ ਭਾਰਤ ਦੇ ਸੰਪੂਰਨ ਸਿਆਸੀ ਵਿਚਾਰ-ਵਟਾਂਦਰੇ ਨੂੰ ਬਦਲਣ ਵਾਲੀ ਘਟਨਾ ਹੈ। ਇਸ ਦਾ ਪ੍ਰਭਾਵ ਦੱਖਣ ਭਾਰਤ ਦੀ ਰਾਜਨੀਤੀ ’ਤੇ ਵੀ ਵਿਆਪਕ ਤੌਰ ’ਤੇ ਪਵੇਗਾ। ਇਹ ਜਿੱਤ ਭਾਜਪਾ ਦੇ ਅੰਦਰੂਨੀ ਸੰਗਠਨਾਤਮਕ ਢਾਂਚੇ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਅਤੇ ਅਜਿੱਤ ਬਣਾਏਗੀ। ਬੰਗਾਲ ਦਾ ਇਹ ‘ਆਨੰਦ ਮੱਠ ਪਲ’ ਆਉਣ ਵਾਲੇ ਸਮੇਂ ’ਚ ਦੇਸ਼ ਦੀ ਰਾਜਨੀਤੀ ’ਚ ਹੋਰ ਵੀ ਵੱਡੇ, ਸਾਹਸੀ ਅਤੇ ਕ੍ਰਾਂਤੀਕਾਰੀ ਬਦਲਾਵਾਂ ਦਾ ਰਾਹ ਪੱਧਰਾ ਕਰੇਗਾ। ਇਹ ਬੰਗਾਲ ਦੀ ਗੁਆਚੀ ਹੋਈ ਇੱਜ਼ਤ ਨੂੰ ਵਾਪਸ ਕਰਨ ਅਤੇ ਉਸ ਨੂੰ ‘ਸੋਨਾਰ ਬਾਂਗਲਾ’ ਬਣਾਉਣ ਦੀ ਦਿਸ਼ਾ ’ਚ ਪਹਿਲਾ ਠੋਸ ਕਦਮ ਹੈ।

ਤਰੁਣ ਵਿਜੇ

  • Saffron flag
  • Ganga
  • Ganges Sagar

ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ

NEXT STORY

Stories You May Like

  • from sindhu  s olympic bronze to two consecutive super 300 titles
    ਸਿੰਧੂ ਦੇ ਓਲੰਪਿਕ ਕਾਂਸੀ ਤਮਗੇ ਤੋਂ ਲੈ ਕੇ ਲਗਾਤਾਰ ਦੋ ਸੁਪਰ 300 ਖਿਤਾਬਾਂ ਤੱਕ, ਪਾਰਕ ਦਿਵਾ ਰਹੇ ਨੇ ਸਫਲਤਾ
  • pizza pasta momos kanwar yatra without garlic onion food
    ਪਿੱਜ਼ਾ-ਪਾਸਤਾ ਤੋਂ ਲੈ ਕੇ ਮੋਮੋਜ਼ ਤੱਕ ਚੜ੍ਹਿਆ ਕਾਂਵੜ ਯਾਤਰਾ ਦਾ ਰੰਗ ! ਬਿਨਾਂ ਲਸਣ-ਪਿਆਜ਼ ਦੇ ਕੀਤਾ ਜਾ ਰਿਹੈ ਤਿਆਰ
  • big about bhakra pong and ranjit sagar dams
    ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ਬਾਰੇ ਆਈ ਵੱਡੀ ਅਪਡੇਟ, BBBM ਨੇ ਦੱਸੇ ਤਾਜ਼ਾ ਹਾਲਾਤ
  • dabur gets relief from dhc  fssai ban on sale of products stays
    Dabur ਨੂੰ DHC ਤੋਂ ਮਿਲੀ ਰਾਹਤ! ਉਤਪਾਦਾਂ ਦੀ ਵਿਕਰੀ ਨੂੰ ਲੈ ਕੇ FSSAI ਦੀ ਪਾਬੰਦੀ 'ਤੇ ਲੱਗੀ ਰੋਕ
  • government on deepfake
    ਮੇਟਾ ਤੋਂ ਲੈ ਕੇ ਡੀਪਫੇਕ 'ਤੇ ਸਖ਼ਤ ਕਾਰਵਾਈ ਦੀ ਤਿਆਰੀ 'ਚ ਸਰਕਾਰ
  • 13 players of team india are undergoing treatment for injuries
    ਬੁਮਰਾਹ ਤੋਂ ਲੈ ਕੇ ਹਾਰਦਿਕ ਤਕ ਪੰਡਯਾ, ਟੀਮ ਇੰਡੀਆ ਦੇ 13 ਖਿਡਾਰੀਆਂ ਦੀਆਂ ਸੱਟਾਂ ਦਾ ਚਲ ਰਿਹੈ ਇਲਾਜ
  • agtf ludhiana police 2 accused
    ਹੈਰੀ ਝੰਡਾ ਕਤਲ ਮਾਮਲੇ 'ਚ AGTF ਤੇ ਲੁਧਿਆਣਾ ਪੁਲਸ ਦੀ ਵੱਡੀ ਕਾਰਵਾਈ: 2 ਮਲਜ਼ਮ ਪਿਸਤੌਲ ਸਣੇ ਗ੍ਰਿਫ਼ਤਾਰ
  • water bottles snack packets sale ban
    ਪਾਣੀ ਦੀਆਂ ਬੋਤਲਾਂ, ਸਨੈਕਸ ਦੇ ਪੈਕੇਟਾਂ ਦੀ ਵਿਕਰੀ ਬੈਨ! ਮਣੀਮਹੇਸ਼ ਯਾਤਰਾ ਨੂੰ ਲੈ ਕੇ ਵੱਡਾ ਫੈਸਲਾ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
  • lohian patwari accused of taking bribe of rs 2 50 lakh
    ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
Trending
Ek Nazar
yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • adultrated food
      ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ
    • protests lesson
      ਸਰਕਾਰ ਨੂੰ ਜੰਤਰ-ਮੰਤਰ ਵਿਦਿਆਰਥੀ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ
    • some young women are ruining their lives by
      ‘ਸੋਸ਼ਲ ਮੀਡੀਆ ’ਤੇ ਨੌਜਵਾਨਾਂ ਨਾਲ ਦੋਸਤੀ ਕਰ ਕੇ’ ਜ਼ਿੰਦਗੀ ਤਬਾਹ ਕਰ ਰਹੀਆਂ ਕੁਝ...
    • gen z a generation connected to its roots reaching for the sky
      ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ
    • parliament  monsoon session  adjournment  government  opposition
      ਧੋਤਾ ਗਿਆ ਸੰਸਦ ਦਾ ਮਾਨਸੂਨ ਇਜਲਾਸ : ਜਵਾਬਦੇਹ ਕੌਣ?
    • vande mataram
      ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ
    • rebuilding the steel frame
      ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ...
    • fires in hotels  clubs etc
      ਹੋਟਲਾਂ, ਕਲੱਬਾਂ ਆਦਿ ’ਚ ਲੱਗ ਰਹੀ ਅੱਗ, ਜਾਨ-ਮਾਲ ਦਾ ਹੋ ਰਿਹਾ ਨੁਕਸਾਨ!
    • plastic currency
      ਪਲਾਸਟਿਕ ਕਰੰਸੀ : ਆਧੁਨਿਕੀਕਰਨ ਅਤੇ ਭਰੋਸੇ ਦੀ ਪ੍ਰੀਖਿਆ
    • west bangal government
      ਬੰਗਾਲ ਦੇ 100 ਦਿਨ : ਡਰ ਤੋਂ ਭਰੋਸੇ ਤੱਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +