ਗੁਹਾਟੀ (ਏਜੰਸੀ)- ਗਾਇਕ ਜ਼ੂਬੀਨ ਗਰਗ ਦੇ ਚਚੇਰੇ ਭਰਾ ਅਤੇ ਅਸਾਮ ਪੁਲਸ ਦੇ ਡੀ.ਐੱਸ.ਪੀ. ਸੰਦੀਪਨ ਗਰਗ ਨੂੰ ਪਿਛਲੇ ਮਹੀਨੇ ਸਿੰਗਾਪੁਰ ਵਿੱਚ ਉਨ੍ਹਾਂ ਦੀ ਮੌਤ ਦੇ ਸਬੰਧ ਵਿੱਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੀ.ਐੱਸ.ਪੀ. 'ਤੇ ਭਾਰਤੀ ਨਿਆਂ ਸਹਿੰਤਾ (ਆਈ.ਪੀ.ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਗੈਰ-ਇਰਾਦਤਨ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਲਾਪਰਵਾਹੀ ਨਾਲ ਮੌਤ ਸ਼ਾਮਲ ਹੈ। ਇਸ ਮਾਮਲੇ ਵਿੱਚ ਇਹ 5ਵੀਂ ਗ੍ਰਿਫ਼ਤਾਰੀ ਹੈ।
ਇਸ ਤੋਂ ਪਹਿਲਾਂ, 'ਨਾਰਥ ਇਸਟ ਇੰਡੀਆ ਫੈਸਟੀਵਲ' ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਉਨ੍ਹਾਂ ਦੇ ਬੈਂਡ ਦੇ 2 ਮੈਂਬਰਾਂ, ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮ੍ਰਿਤਪ੍ਰਭਾ ਮਹੰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਸ਼ੇਸ਼ ਪੁਲਸ ਡਾਇਰੈਕਟਰ ਜਨਰਲ, ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ, "ਅਸੀਂ ਸੰਦੀਪਨ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਹੁਣ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਰਹੇ ਹਾਂ।" ਸਿੰਗਾਪੁਰ ਵਿੱਚ ਗਾਇਕ ਦੀ ਮੌਤ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲਸ ਅਧਿਕਾਰੀ ਤੋਂ ਪਿਛਲੇ ਕੁਝ ਦਿਨਾਂ ਵਿੱਚ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ.ਐੱਸ.ਪੀ.) ਅਤੇ ਗਾਇਕ ਦੇ ਚਚੇਰੇ ਭਰਾ ਸੰਦੀਪਨ ਗਰਗ, ਸਿੰਗਾਪੁਰ ਵਿੱਚ ਜ਼ੂਬੀਨ ਦੇ ਕਥਿਤ ਤੌਰ 'ਤੇ ਡੁੱਬਣ ਵਾਲੀ ਘਟਨਾ ਸਮੇਂ ਉਨ੍ਹਾਂ ਨਾਲ ਮੌਜੂਦ ਸਨ।
ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ, "ਸਾਡੀ ਟੀਮ ਉਸਨੂੰ ਇੱਥੋਂ ਦੀ ਇੱਕ ਅਦਾਲਤ ਵਿੱਚ ਲੈ ਗਈ ਹੈ। ਅਸੀਂ ਪੁਲਸ ਰਿਮਾਂਡ ਦੀ ਮੰਗ ਕਰਾਂਗੇ।" ਇਸ ਮਾਮਲੇ ਦੇ ਸਬੰਧ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ 4 ਹੋਰ ਲੋਕ ਹੁਣ ਪੁਲਸ ਹਿਰਾਸਤ ਵਿੱਚ ਹਨ। ਜ਼ੂਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਾਕੀ ਕਰਦੇ ਸਮੇਂ ਮੌਤ ਹੋ ਗਈ ਸੀ। ਉਹ ਸ਼ਿਆਮਕਾਨੂ ਮਹੰਤ ਅਤੇ ਉਨ੍ਹਾਂ ਦੀ ਕੰਪਨੀ ਦੁਆਰਾ ਆਯੋਜਿਤ ਨਾਰਥ ਇਸਟ ਇੰਡੀਆ ਫੈਸਟੀਵਲ ਦੇ ਚੌਥੇ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਗਏ ਸਨ।
ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਮਾਮਲੇ 'ਚ ਵੱਡਾ ਮੋੜ, ਹਾਦਸੇ ਵੇਲੇ ਨਾਲ ਮੌਜੂਦ DSP ਗ੍ਰਿਫ਼ਤਾਰ
NEXT STORY