ਨਵੀਂ ਦਿੱਲੀ- ਸਰਕਾਰ ਹੁਣ ਪੈਨ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀ ਤਾਰੀਖ਼ ਹੋਰ ਅੱਗੇ ਨਹੀਂ ਵਧਾਏਗੀ। ਰਿਪੋਰਟਾਂ ਮੁਤਾਬਕ, ਇਨਕਮ ਟੈਕਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਖ਼ਰੀ ਵਾਰ ਹੈ ਜਦੋਂ ਲਿੰਕਿਗ ਦੀ ਤਾਰੀਖ਼ 31 ਮਾਰਚ ਤੋਂ ਵਧਾ ਕੇ 30 ਜੂਨ 2021 ਤੱਕ ਕੀਤੀ ਗਈ ਹੈ।
ਇਸ ਨਵੀਂ ਅੰਤਿਮ ਤਾਰੀਖ਼ ਤੱਕ ਪੈਨ ਆਧਾਰ ਨਾਲ ਲਿੰਕ ਨਾ ਹੋਣ ਦੀ ਸੂਰਤ ਵਿਚ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਨਕਮ ਟੈਕਸ ਐਕਟ-1961 ਦੀ ਧਾਰਾ 234-ਐੱਚ ਤਹਿਤ ਲੇਟ ਫ਼ੀਸ ਲਈ ਜਾਵੇਗੀ।
SMS ਭੇਜ ਕਰ ਸਕਦੇ ਹੋ ਲਿੰਕ
ਇਹ ਕੰਮ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਤੁਸੀਂ ਇਕ ਐੱਸ. ਐੱਮ. ਐੱਸ. ਭੇਜ ਕੇ ਵੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਯੂ. ਆਈ. ਡੀ. ਪੈਨ ਤੋਂ ਬਾਅਦ ਸਪੇਸ ਦੇ ਕੇ ਆਪਣੇ 12 ਅੰਕਾਂ ਦਾ ਆਧਾਰ ਨੰਬਰ ਲਿਖਣਾ ਹੋਵੇਗਾ। ਇਸ ਤੋਂ ਬਾਅਦ ਫਿਰ ਸਪੇਸ ਦੇ ਕੇ 10 ਅੰਕਾਂ ਦਾ ਪੈਨ ਨੰਬਰ ਲਿਖਣਾ ਹੋਵੇਗਾ। ਫਿਰ ਇਸ ਨੂੰ 567678 ਜਾਂ 56161 'ਤੇ ਭੇਜਣਾ ਹੋਵੇਗਾ। ਇਸ ਤਰ੍ਹਾਂ ਇਹ ਲਿੰਕ ਹੋ ਜਾਵੇਗਾ ਪਰ ਧਿਆਨ ਰਹੇ ਕਿ ਤੁਹਾਡਾ ਨਾਮ ਪੈਨ ਅਤੇ ਆਧਾਰ 'ਤੇ ਇਕੋ ਜਿਹਾ ਹੋਣਾ ਚਾਹੀਦਾ ਹੈ। ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਵੀ ਤੁਸੀਂ ਆਨਲਾਈਨ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ।
ਫਲਿੱਪਕਾਰਟ ਦਾ ਅਡਾਨੀ ਸਮੂਹ ਨਾਲ ਸਮਝੌਤਾ, 2500 ਵਿਅਕਤੀਆਂ ਨੂੰ ਮਿਲੇਗਾ ਪ੍ਰਤੱਖ ਰੁਜ਼ਗਾਰ
NEXT STORY