ਨਵੀਂ ਦਿੱਲੀ — ਫੂਡ ਐਂਡ ਬੇਵਰੇਜ(ਪੀਣ ਵਾਲੇ ਪਦਾਰਥ) ਦੀ ਸਭ ਤੋਂ ਵੱਡੀ ਪ੍ਰਦਰਸ਼ਨੀ Business to Business ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਸ਼ੁਰੂ ਹੋ ਗਈ ਹੈ। ਇਸ ਪ੍ਰਦਰਸ਼ਨੀ ਵਿਚ ਸਵਿਟਜ਼ਰਲੈਂਡ, ਫਰਾਂਸ, ਬ੍ਰਿਟੇਨ, ਰੂਸ, ਚੀਨ, ਇੰਡੋਨੇਸ਼ੀਆ, ਇਟਲੀ, ਟਰਕੀ ਅਤੇ ਕੋਰਿਆ ਵਰਗੇ ਦੇਸ਼ਾਂ ਦੇ 150 ਤੋਂ ਜ਼ਿਆਦਾ ਵਪਾਰੀ ਪ੍ਰਦਰਸ਼ਨੀ 'ਚ ਹਿੱਸਾ ਲੈ ਰਹੇ ਹਨ। ਬ੍ਰਿਟਾਨੀਆ, ਫਿਊਚਰ ਗਰੁੱਪ, ਅਮੂਲ, ਅਦਾਨੀ, ਮਦਰ ਡੇਅਰੀ, ਪਤੰਜਲੀ ਵਰਗੀਆਂ ਭਾਰਤੀ ਕੰਪਨੀਆਂ ਵੀ ਪ੍ਰਦਰਸ਼ਨੀ ਵਿਚ ਹਿੱਸਾ ਲੈ ਰਹੀਆਂ ਹਨ। 3 ਦਿਨਾਂ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੁਤਾਬਕ ਇਸ ਪ੍ਰਦਰਸ਼ਨੀ 'ਚ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵਿਚ ਟਾਈਅਪ ਹੋਵੇਗਾ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਨਵੇਂ ਰੋਜ਼ਗਾਰ ਵੀ ਪੈਦਾ ਹੋਣਗੇ।
ਇਸ ਮੌਕੇ 'ਤੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਇੰਨੀ ਵੱਡੀ ਪ੍ਰਦਰਸ਼ਨੀ ਭਾਰਤ ਵਿਚ ਲੱਗੀ ਹੈ। ਇਸ ਤੋਂ ਸਾਨੂੰ ਕਾਫੀ ਉਮੀਦਾਂ ਹਨ। ਦੁਨੀਆ ਭਰ ਦੀਆਂ ਕੰਪਨੀਆਂ ਇਸ ਪ੍ਰਦਰਸ਼ਨੀ ਵਿਚ ਮੌਜੂਦ ਹਨ । ਇਸ ਨਾਲ ਭਾਰਤ ਲਈ ਵਪਾਰ ਦੇ ਮੌਕੇ ਖੁੱਲ੍ਹਣਗੇ।
ਆਰਕਾਮ ਦੂਰਸੰਚਾਰ ਕਾਰੋਬਾਰੀ 'ਚੋਂ ਪੂਰੀ ਤਰ੍ਹਾਂ ਬਾਹਰ ਹੋਵੇਗੀ, ਰਿਐਲਟੀ 'ਤੇ ਦੇਵੇਗੀ ਧਿਆਨ : ਅੰਬਾਨੀ
NEXT STORY