ਵਾਸ਼ਿੰਗਟਨ— ਖੇਤੀਬਾੜੀ 'ਚ ਰਸਾਇਣਾਂ ਲਈ ਮਸ਼ਹੂਰ ਕੰਪਨੀ ਮੌਨਸੈਂਟੋ 'ਤੇ 200 ਕਰੋੜ ਡਾਲਰ ਦਾ ਭਾਰੀ ਜੁਰਮਾਨਾ ਲੱਗਾ ਹੈ। ਜਿਊਰੀ ਦੇ ਹੁਕਮਾਂ ਮੁਤਾਬਕ ਕੰਪਨੀ ਇਹ ਰਕਮ ਉਸ ਜੋੜੇ ਨੂੰ ਦੇਵੇਗੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਚ ਕੈਂਸਰ ਦੀ ਬੀਮਾਰੀ ਮੌਨਸੈਂਟੋ ਦੇ ਪ੍ਰਸਿੱਧ ਪ੍ਰਾਡਕਟ 'ਰਾਊਂਡਅੱਪ' ਦੇ ਇਸਤੇਮਾਲ ਕਾਰਨ ਹੋਈ ਸੀ।
ਉੱਥੇ ਹੀ, ਮੌਨਸੈਂਟੋ ਦੀ ਪੇਰੈਂਟ ਕੰਪਨੀ ਬੇਅਰ ਜ਼ੋਰ ਦੇ ਰਹੀ ਹੈ ਕਿ ਰਾਊਂਡਅੱਪ ਸੁਰੱਖਿਅਤ ਹੈ। ਕੈਲੇਫੋਰੀਨੀਆ ਦੀ ਜਿਊਰੀ ਦਾ ਕਹਿਣਾ ਹੈ ਕਿ ਕੰਪਨੀ ਗਾਹਕਾਂ ਨੂੰ ਚਿਤਾਵਨੀ ਦੇਣ 'ਚ ਅਸਫਲ ਰਹੀ ਕਿ ਰਾਊਂਡਅੱਪ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਲਈ ਉਸ ਨੂੰ ਹਰਜਾਨਾ ਭਰਨਾ ਹੋਵੇਗਾ।
ਰਿਪੋਰਟਾਂ ਮੁਤਾਬਕ, ਇਹ ਜੋੜਾ ਪਿਛਲੇ 30 ਸਾਲਾਂ ਤੋਂ ਇਸ ਪ੍ਰਾਡਕਟ ਦਾ ਇਸਤੇਮਾਲ ਕਰ ਰਿਹਾ ਸੀ ਤੇ ਇਹ ਉਨ੍ਹਾਂ 'ਚ ਕੈਂਸਰ ਦਾ ਕਾਰਨ ਬਣਿਆ। ਜਿਊਰੀ ਦੇ ਫੈਸਲੇ ਮਗਰੋਂ ਅਲਬਰਟਾ ਤੇ ਅਲਵਾ ਨੇ ਕਿਹਾ ਕਿ ਕਾਸ਼ ਮੌਨਸੈਂਟੋ ਨੇ ਇਸ ਖਤਰੇ ਬਾਰੇ ਪਹਿਲਾਂ ਚਿਤਾਵਨੀ ਦਿੱਤੀ ਹੁੰਦੀ ਕਿ ਇਸ ਦੇ ਲਗਾਤਾਰ ਇਸਤੇਮਾਲ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ। ਜਰਮਨੀ ਦੀ ਕੰਪਨੀ ਬੇਅਰ ਨੇ ਪਿਛਲੇ ਸਾਲ ਮੌਨਸੈਂਟੋ ਨੂੰ ਖਰੀਦਿਆ ਸੀ ਤੇ ਹੁਣ ਉਸ ਨੂੰ ਹੀ ਇਸ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਬੇਅਰ ਨੇ ਕਿਹਾ ਕਿ ਉਹ ਇਸ ਫੈਸਲੇ ਨਾਲ ਨਿਰਾਸ਼ ਹੈ ਤੇ ਇਸ ਖਿਲਾਫ ਅਪੀਲ ਕਰੇਗੀ।
ਯਾਮਾਹਾ ਮੋਟਰ ਦਾ ਦੇਸ਼ 'ਚ ਵਾਹਨ ਉਤਪਾਦਨ ਪਹੁੰਚਿਆ ਇਕ ਕਰੋੜ
NEXT STORY