ਬਿਜ਼ਨੈੱਸ ਡੈਸਕ - ਦਸੰਬਰ 2025 ’ਚ ਦੇਸ਼ ਦੀ ਥੋਕ ਮਹਿੰਗਾਈ ਦਰ (ਡਬਲਿਊ. ਪੀ. ਆਈ.) ਵਧ ਕੇ 0.83 ਫ਼ੀਸਦੀ ਹੋ ਗਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਥੋਕ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ, ਗੈਰ-ਖੁਰਾਕੀ ਵਸਤਾਂ ਅਤੇ ਮੈਨੂਫੈਕਚਰਿੰਗ ਉਤਪਾਦਾਂ ਦੇ ਮੁੱਲ ਵਧਣ ਨਾਲ ਇਹ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਪਿਛਲੇ ਦੋ ਮਹੀਨਿਆਂ ’ਚ ਥੋਕ ਮਹਿੰਗਾਈ ਨੇ ਨੈਗੇਟਿਵ ਰੁਖ਼ ਵਿਖਾਇਆ ਸੀ। ਅਕਤੂਬਰ 2025 ’ਚ ਥੋਕ ਮਹਿੰਗਾਈ -1.21 ਫ਼ੀਸਦੀ ਅਤੇ ਨਵੰਬਰ ’ਚ - 0.32 ਫੀਸਦੀ ਰਹੀ ਸੀ। ਉਥੇ ਹੀ, ਦਸੰਬਰ 2024 ’ਚ ਥੋਕ ਮਹਿੰਗਾਈ ਦਰ 2.57 ਫੀਸਦੀ ਸੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਕਿਹੜੇ ਕਾਰਨਾਂ ਕਰ ਕੇ ਵਧੀ ਥੋਕ ਮਹਿੰਗਾਈ
ਉਦਯੋਗ ਮੰਤਰਾਲਾ ਮੁਤਾਬਕ ਦਸੰਬਰ 2025 ’ਚ ਥੋਕ ਮਹਿੰਗਾਈ ਪਾਜ਼ੇਟਿਵ ਹੋਣ ਦੀ ਮੁੱਖ ਵਜ੍ਹਾ ਮੈਨੂਫੈਕਚਰਿੰਗ ਸੈਕਟਰ ’ਚ ਕੀਮਤਾਂ ਦਾ ਵਧਣਾ ਹੈ। ਖਾਸ ਤੌਰ ’ਤੇ ਮਸ਼ੀਨਰੀ, ਉਪਕਰਣ, ਖੁਰਾਕੀ ਉਤਪਾਦ, ਕੱਪੜਾ, ਖਣਿਜ ਅਤੇ ਹੋਰ ਨਿਰਮਾਣ ਨਾਲ ਸਬੰਧਤ ਵਸਤਾਂ ਦੇ ਮੁੱਲ ਵਧੇ ਹਨ।
ਅੰਕੜਿਆਂ ਮੁਤਾਬਕ ਦਸੰਬਰ ’ਚ ਖੁਰਾਕੀ ਪਦਾਰਥਾਂ ’ਚ ਗਿਰਾਵਟ (ਡਿਫਲੇਸ਼ਨ) ਘਟ ਕੇ 0.43 ਫੀਸਦੀ ਰਹਿ ਗਈ, ਜਦੋਂ ਕਿ ਨਵੰਬਰ ’ਚ ਇਹ 4.16 ਫੀਸਦੀ ਸੀ। ਸਬਜ਼ੀਆਂ ’ਚ ਵੀ ਗਿਰਾਵਟ ਘੱਟ ਹੋਈ। ਦਸੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ 3.50 ਫੀਸਦੀ ਦੀ ਗਿਰਾਵਟ ਰਹੀ, ਜਦੋਂ ਕਿ ਨਵੰਬਰ ’ਚ ਇਹ ਗਿਰਾਵਟ 20.23 ਫੀਸਦੀ ਤੱਕ ਸੀ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਮੈਨੂਫੈਕਚਰਿੰਗ ਅਤੇ ਗੈਰ-ਖੁਰਾਕੀ ਵਸਤਾਂ ਹੋਈਆਂ ਮਹਿੰਗੀਆਂ
ਦਸੰਬਰ ’ਚ ਮੈਨੂਫੈਕਚਰਿੰਗ ਉਤਪਾਦਾਂ ਦੀ ਥੋਕ ਮਹਿੰਗਾਈ ਵਧ ਕੇ 1.82 ਫ਼ੀਸਦੀ ਹੋ ਗਈ, ਜੋ ਨਵੰਬਰ ’ਚ 1.33 ਫੀਸਦੀ ਸੀ। ਉੱਥੇ ਹੀ, ਗੈਰ-ਖੁਰਾਕੀ ਵਸਤਾਂ ’ਚ ਮਹਿੰਗਾਈ ਵਧ ਕੇ 2.95 ਫ਼ੀਸਦੀ ਰਹੀ, ਜੋ ਨਵੰਬਰ ’ਚ 2.27 ਫੀਸਦੀ ਸੀ। ਦੂਜੇ ਪਾਸੇ, ਈਂਧਨ ਅਤੇ ਬਿਜਲੀ ਸੈਕਟਰ ’ਚ ਥੋਕ ਮਹਿੰਗਾਈ ਨੈਗੇਟਿਵ ਬਣੀ ਹੋਈ ਹੈ। ਦਸੰਬਰ ’ਚ ਇਸ ਸੈਕਟਰ ’ਚ 2.31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਲੱਗਭਗ ਨਵੰਬਰ ਦੇ ਬਰਾਬਰ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਸ ਤੋਂ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਦਸੰਬਰ ’ਚ ਪ੍ਰਚੂਨ ਮਹਿੰਗਾਈ (ਸੀ. ਪੀ. ਆਈ.) ਵੀ ਵਧ ਕੇ 1.33 ਫੀਸਦੀ ਹੋ ਗਈ ਸੀ, ਜੋ ਨਵੰਬਰ ’ਚ 0.71 ਫੀਸਦੀ ਸੀ। ਇਸ ’ਚ ਮੁੱਖ ਵਜ੍ਹਾ ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ਵਧਣਾ ਰਿਹਾ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
NEXT STORY