ਨਵੀਂ ਦਿੱਲੀ— ਰੇਲਵੇ ਦੀ 331 ਕੇਂਦਰੀ ਖੇਤਰ ਪ੍ਰਾਜੈਕਟਾਂ 'ਚੋਂ 60 ਫੀਸਦੀ ਤੋਂ ਜ਼ਿਆਦਾ ਦੀ ਲਾਗਤ ਵੱਖ-ਵੱਖ ਕਾਰਨਾਂ ਨਾਲ 1.5 ਲੱਖ ਕਰੋੜ ਰੁਪਏ ਵਧ ਗਈ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾ ਦੀ ਜੁਲਾਈ, 2017 ਦੀ ਰਿਪੋਰਟ ਅਨੁਸਾਰ ਰੇਲਵੇ ਦੇ 200 ਪ੍ਰਾਜੈਕਟਾਂ ਦੀ ਕੁਲ ਲਾਗਤ 1.5 ਲੱਖ ਕਰੋੜ ਵਧ ਗਈ ਹੈ। ਅੰਕੜਾ ਮੰਤਰਾਲਾ 150 ਕਰੋੜ ਰੁਪਏ ਜਾਂ ਜ਼ਿਆਦਾ ਦੀ ਲਾਗਤ ਵਾਲੇ ਕੇਂਦਰੀ ਖੇਤਰ ਪ੍ਰਾਜੈਕਟਾਂ ਦੀ ਨਿਯਮਤ ਆਧਾਰ 'ਤੇ ਨਿਗਰਾਨੀ ਕਰਦਾ ਹੈ।
ਰਿਪੋਰਟ ਮੁਤਾਬਕ ਇਨ੍ਹਾਂ 200 ਪ੍ਰਾਜੈਕਟਾਂ ਦੀ ਮੂਲ ਲਾਗਤ 1,05,424.13 ਕਰੋੜ ਰੁਪਏ ਸੀ। ਹੁਣ ਇਨ੍ਹਾਂ ਪ੍ਰਾਜੈਕਟਾਂ ਦੀ ਕੁਲ ਲਾਗਤ 2,55,634.29 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 142.48 ਫੀਸਦੀ ਵਧੀ ਹੈ। ਮੰਤਰਾਲਾ ਨੇ ਜੁਲਾਈ 'ਚ ਰੇਲਵੇ ਦੇ ਕਰੀਬ 350 ਪ੍ਰਾਜੈਕਟਾਂ ਦੀ ਨਿਗਰਾਨੀ ਕੀਤੀ। ਰੇਲਵੇ ਦੀ ਨਿਗਰਾਨੀ ਵਾਲੇ 350 ਪ੍ਰਾਜੈਕਟਾਂ 'ਚੋਂ ਘੱਟ ਤੋਂ ਘੱਟ 33 ਪ੍ਰਾਜੈਕਟਾਂ ਅਜਿਹੇ ਹਨ, ਜਿਨ੍ਹਾਂ 'ਚ ਦੇਰੀ ਦਾ ਸਮਾਂ 12 ਮਹੀਨੇ ਤੋਂ 261 ਮਹੀਨੇ ਦਾ ਹੈ। ਰੇਲਵੇ ਤੋਂ ਬਾਅਦ ਬਿਜਲੀ ਖੇਤਰ ਦੇ ਪ੍ਰਾਜੈਕਟਾਂ ਦੀ ਲਾਗਤ ਸਭ ਤੋਂ ਜ਼ਿਆਦਾ ਵਧੀ ਹੈ। ਬਿਜਲੀ ਖੇਤਰ ਦੇ 125 ਪ੍ਰਾਜੈਕਟਾਂ 'ਚੋਂ 43 ਦੀ ਲਾਗਤ 52,933.93 ਕਰੋੜ ਰੁਪਏ ਵਧੀ ਹੈ। ਇਨ੍ਹਾਂ 43 ਪ੍ਰਾਜੈਕਟਾਂ ਦੀ ਮੂਲ ਲਾਗਤ 89,432.27 ਕਰੋੜ ਰੁਪਏ ਸੀ। ਹੁਣ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 1,42,366.20 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਬਿਜਲੀ ਖੇਤਰ ਦੇ 152 ਪ੍ਰਾਜੈਕਟਾਂ 'ਚੋਂ 59 'ਚ 5 ਮਹੀਨੇ ਤੋਂ 134 ਮਹੀਨਾ ਦੀ ਦੇਰੀ ਹੋਈ ਹੈ।
ਰਿਫੰਡ ਲਈ ਬਰਾਮਦਕਾਰਾਂ ਨੂੰ ਭਰਨਾ ਹੋਵੇਗਾ ਜੀ. ਐੱਸ. ਟੀ. ਆਰ. 1 ਫਾਰਮ ਦਾ ਟੇਬਲ 6ਏ : ਜੀ. ਐੱਸ. ਟੀ. ਐੱਨ.
NEXT STORY