ਜਲੰਧਰ—ਸਾਲ 2017 ਖਤਮ ਹੋ ਗਿਆ ਹੈ। ਪਿਛਲੇ ਸਾਲ ਹੋਈ ਨੋਟਬੰਦੀ ਤੋਂ ਬਾਅਦ ਡਾਵਾਡੋਲ ਹੋਏ ਸਰਾਫਾ ਬਾਜ਼ਾਰ ਨੇ ਇਸ ਸਾਲ ਥੋੜ੍ਹੀ ਰਫਤਾਰ ਫੜੀ। ਹਾਲਾਂਕਿ ਕਾਲੇਧਨ ਉੱਤੇ ਸਰਕਾਰ ਦੀ ਸਖਤੀ ਕਾਰਨ ਸੋਨੇ ਦੀ ਮੰਗ ਬਹੁਤੀ ਰਫਤਾਰ ਨਹੀਂ ਫੜ ਸਕੀ, ਜਿਸ ਕਾਰਨ ਸੋਨਾ 29000 ਤੋਂ 31000 ਦੇ ਵਿਚਕਾਰ ਰਿਹਾ।
ਸੋਨੇ 'ਚ ਨਿਵੇਸ਼ ਦਾ ਹਾਲ
31 ਦਸੰਬਰ 2016 ਨੂੰ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ 27,445 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 25 ਦਸੰਬਰ 2017 ਨੂੰ 28655 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਤਰ੍ਹਾਂ ਇਸ 'ਚ ਨਿਵੇਸ਼ ਕਰਨ ਵਾਲਿਆਂ ਦਾ 1 ਲੱਖ ਰੁਪਏ ਵਧ ਕੇ 1.04 ਲੱਖ ਰੁਪਏ ਹੀ ਹੁੰਦਾ।
ਚਾਂਦੀ 'ਚ ਨਿਵੇਸ਼ ਦਾ ਹਾਲ
ਚਾਂਦੀ 'ਚ ਨਿਵੇਸ਼ ਕਰਨ ਵਾਲਿਆਂ ਨੂੰ 2017 'ਚ 11.37 ਫੀਸਦੀ ਦਾ ਘਾਟਾ ਹੋਇਆ। ਚਾਂਦੀ ਦੀ ਕੀਮਤ ਵਾਇਦਾ ਬਾਜ਼ਾਰ 'ਚ 30 ਦਸੰਬਰ 2016 ਨੂੰ 42588 ਰੁਪਏ ਪ੍ਰਤੀ ਕਿਲੋ ਸੀ, ਜੋ 26 ਦਸੰਬਰ 2017 ਨੂੰ 38238 ਰੁਪਏ ਪ੍ਰਤੀ ਕਿਲੋ ਰਹੀ। ਇਸ 'ਤੇ ਜਿਸ ਨੇ ਪਿਛਲੇ ਸਾਲ 1 ਲੱਖ ਰੁਪਏ ਲਗਾਇਆ ਹੋਵੇਗਾ ਉਨ੍ਹਾਂ ਦਾ ਨਿਵੇਸ਼ ਇਸ ਸਮੇਂ ਕਰੀਬ 89 ਹਜ਼ਾਰ ਰੁਪਏ ਬਚਿਆ ਹੈ।
| ਮਹੀਨਾ |
ਸੋਨਾ |
ਚਾਂਦੀ |
| ਜਨਵਰੀ |
29400 |
41750 |
| ਫਰਵਰੀ |
30125 |
43880 |
| ਮਾਰਚ |
29250 |
42400 |
| ਅਪ੍ਰੈਲ |
29550 |
40225 |
| ਮਈ |
29350 |
40450 |
| ਜੂਨ |
29300 |
39500 |
| ਜੁਲਾਈ |
29650 |
39400 |
| ਅਗਸਤ |
30100 |
40600 |
| ਸਤੰਬਰ |
30750 |
40800 |
| ਅਕਤੂਬਰ |
30275 |
40000 |
| ਨਵੰਬਰ |
30520 |
40000 |
| ਦਸੰਬਰ |
30400 |
39980 |
| |
|
|
ਸ਼ੇਅਰ ਬਾਜ਼ਾਰ ਨੇ ਸਾਲ 2017 'ਚ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ
NEXT STORY