ਨਵੀਂ ਦਿੱਲੀ— ਸੜਕੀ ਆਵਾਜਾਈ ਅਤੇ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਮੰਤਰਾਲੇ ਬੁਨਿਆਦੀ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦੇ ਰਹੇ ਹਨ ਅਤੇ 2025 ਤਕ ਇਸ ਤਰ੍ਹਾਂ ਦੇ ਪ੍ਰੌਜੈਕਟਾਂ 'ਤੇ 25 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਗਡਕਰੀ ਨੇ ਇੱਥੇ ਚੱਲ ਰਹੇ ਵਰਲਡ ਫੁਡ ਇੰਡੀਆ 2017 ਸੰਮੇਲਨ 'ਚ ਬੁਨਿਆਦੀ ਢਾਂਚਾ ਤਕਨੀਕ ਅਤੇ ਉਪਕਰਨ ਖੇਤਰ 'ਚ ਸੰਭਾਵਨਾਂ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਸੜਕੀ ਆਵਾਜਾਈ ਅਤੇ ਰਾਜਮਾਰਗਾਂ ਦਾ ਵਿਸਥਾਰ ਅਤੇ ਜਲ ਸਰੋਤਾਂ ਦੀ ਸੰਗਠੀਤ ਵਰਤੋਂ ਦੇਸ਼ ਦੇ ਬੁਨਿਆਦੀ ਵਿਕਾਸ 'ਚ ਪੱਥਰ ਸਾਬਿਤ ਹੋਣਗੇ ਅਤੇ ਉਨ੍ਹਾਂ ਦੇ ਚਾਰਜ ਵਾਲੇ ਮੰਤਰਾਲਿਆਂ 'ਚ ਇਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਮੋਦੀ ਸਰਕਾਰ ਦੀ ਵੱਡੀ ਕਾਰਵਾਈ, 2 ਲੱਖ ਤੋਂ ਵੱਧ ਕੰਪਨੀਆਂ ਨੂੰ ਲਗਾਇਆ ਤਾਲਾ
NEXT STORY