ਕੋਲਕਾਤਾ (ਭਾਸ਼ਾ) - ਇਨਸਾਲਵੈਂਸੀ ਐਂਡ ਬੈਂਕ੍ਰਪਸੀ ਬੋਰਡ ਆਫ ਇੰਡੀਆ (ਆਈ. ਬੀ. ਬੀ. ਆਈ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਦਸੰਬਰ, 2024 ਤੱਕ ਇਨਸਾਲਵੈਂਸੀ ਐਂਡ ਬੈਂਕ੍ਰਪਸੀ ਕੋਡ (ਆਈ. ਬੀ. ਸੀ.) ’ਚ ਦਾਖਲ ਹੋਣ ਤੋਂ ਪਹਿਲਾਂ 30,000 ਤੋਂ ਵੱਧ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ’ਚ 13.78 ਲੱਖ ਕਰੋਡ਼ ਰੁਪਏ ਦੀ ਖੁੰਝ ਸ਼ਾਮਲ ਹੈ।
ਇਹ ਵੀ ਪੜ੍ਹੋ : ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak 'ਚ ਹੋਏ ਅੰਤਿਮ ਸੰਸਕਾਰ
ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਈ. ਬੀ. ਸੀ. ਦੀਆਂ ਵਿਵਸਥਾਵਾਂ ਨੇ ਦੇਣਦਾਰਾਂ ਨੂੰ ਸੰਕਟ ਦੀ ਸਥਿਤੀ ’ਚ ਛੇਤੀ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਹੈ, ਜੋ ਉਨ੍ਹਾਂ ਦੇ ਵਿਵਹਾਰ ’ਚ ਹਾਂ-ਪੱਖੀ ਬਦਲਾਅ ਦਿਖਾਉਂਦਾ ਹੈ। ਆਈ. ਬੀ. ਬੀ. ਆਈ. ਦੇ ਕਾਰਜਕਾਰੀ ਨਿਰਦੇਸ਼ਕ ਜਿਤੇਸ਼ ਜੌਹਨ ਨੇ ਕਿਹਾ, “ਕਰਜ਼ਾ ਅਨੁਸ਼ਾਸਨ ’ਚ ਰਿਕਾਰਡ ਸੁਧਾਰ ਹੋਇਆ ਹੈ, ਜਿਸ ’ਚ 30,310 ਮਾਮਲਿਆਂ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਹੀ ਨਿਬੇੜ ਦਿੱਤਾ ਗਿਆ ਹੈ। ਇਨ੍ਹਾਂ ’ਚ ਦਸੰਬਰ, 2024 ਤੱਕ 13.78 ਲੱਖ ਕਰੋੜ ਰੁਪਏ ਦੀ ਖੁੰਝ ਸ਼ਾਮਲ ਸੀ।”
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਇਥੇ ਉਦਯੋਗ ਮੰਡਲ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਪੂਰਬੀ ਖੇਤਰ ਵੱਲੋਂ ਆਈ. ਬੀ. ਸੀ. ’ਤੇ ਆਯੋਜਿਤ 8ਵੇਂ ਸਾਲਾਨਾ ਸੰਮੇਲਨ ’ਚ ਜੌਹਨ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ‘ਭਾਰਤ ’ਚ ਬੈਂਕਿੰਗ ਦਾ ਰੁਝਾਨ ਅਤੇ ਤਰੱਕੀ 2023-24’ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਵੱਖ-ਵੱਖ ਚੈਨਲਾਂ ਰਾਹੀਂ ਵਸੂਲੇ ਗਏ 96,000 ਕਰੋੜ ਰੁਪਏ ’ਚੋਂ 46,000 ਕਰੋੜ ਰੁਪਏ ਆਈ. ਬੀ. ਸੀ. ਰਾਹੀਂ ਆਏ, ਜੋ ਇਸ ਦੀ ਕੇਂਦਰੀ ਭੂਮਿਕਾ ਨੂੰ ਪ੍ਰਗਟਾਉਂਦਾ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਦਰਮਿਆਨ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ 'ਚ ਆਈ ਗਿਰਾਵਟ
ਉਨ੍ਹਾਂ ਕਿਹਾ ਕਿ ਮਾਰਚ 2025 ਤੱਕ 1,194 ਕਾਰਪੋਰੇਟ ਇਨਸਾਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੀਜ਼ਰ (ਸੀ. ਆਈ. ਆਰ. ਪੀ.) ਹੱਲ ’ਚ ਪੂਰੀ ਹੋਏ, ਜਿਸ ਨਾਲ ਲੈਣਦਾਰਾਂ ਨੂੰ 3.89 ਲੱਖ ਕਰੋਡ਼ ਰੁਪਏ ਮਿਲੇ। ਇਹ ਕੁੱਲ ਦਾਅਵਿਆਂ ਦਾ ਲੱਗਭਗ 32 ਫ਼ੀਸਦੀ ਹੈ। ਹੱਲ ਯੋਜਨਾਵਾਂ ਰਾਹੀਂ ਲੈਣਦਾਰਾਂ ਨੇ ਤਰਲਤਾ ਮੁੱਲ ਦਾ ਲੱਗਭਗ 170 ਫ਼ੀਸਦੀ ਅਤੇ ਉਚਿਤ ਮੁੱਲ ਦਾ 93.36 ਫ਼ੀਸਦੀ ਵਸੂਲ ਕੀਤਾ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਜੌਹਨ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਲੱਗਭਗ 40 ਫ਼ੀਸਦੀ ਸੀ. ਆਈ. ਆਰ. ਪੀ. ’ਚ ਬੰਦ ਹੋ ਚੁੱਕੀਆਂ ਕੰਪਨੀਆਂ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਆਈ. ਬੀ. ਸੀ. ਜ਼ਰੀਏ ਮੁੜ-ਸੁਰਜੀਤ ਕੀਤਾ ਗਿਆ, ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣ ’ਚ ਯੋਗਦਾਨ ਮਿਲਿਆ। ਅਜਿਹੇ ਮਾਮਲਿਆਂ ’ਚ, ਦਾਅਵੇਦਾਰਾਂ ਨੂੰ ਤਰਲਤਾ ਮੁੱਲ ਦਾ 150.33 ਫ਼ੀਸਦੀ ਅਤੇ ਉਨ੍ਹਾਂ ਦੇ ਮਨਜ਼ੂਰ ਦਾਅਵਿਆਂ ਦਾ 18.96 ਫ਼ੀਸਦੀ ਪ੍ਰਾਪਤ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਸੰਘਰਸ਼ ਵਧਣ ’ਤੇ 10 ਫ਼ੀਸਦੀ ਤੱਕ ਘਟ ਸਕਦੀ ਹੈ ਘਰਾਂ ਦੀ ਵਿਕਰੀ : ਐਨਾਰਾਕ
NEXT STORY