ਜਲੰਧਰ— ਯਾਤਰੀ ਵਾਹਨਾਂ ਦੀ ਵਿਕਰੀ ਨੂੰ ਵਾਧਾ ਦੇਣ ਲਈ ਟਾਟਾ ਮੋਟਰਜ਼ ਆਟੋਮੇਟੇਡ ਮੈਨੂਅਲ ਟ੍ਰਾਂਸਮਿਸ਼ਨ (AMT) ਤਕਨਾਲੋਜੀ ਆਪਣਾਉਣ 'ਤੇ ਗੌਰ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕੰਪਨੀ ਨੇ ਕਿਹਾ ਕਿ ਭਵਿੱਖ 'ਚ ਉਸ ਦੇ ਘੱਟ ਤੋਂ ਘੱਟ ਅੱਧੇ ਯਾਤਰੀ ਵਾਹਨਾਂ 'ਚ ਇਹ ਤਕਨਾਲੋਜੀ ਹੋਵੇਗੀ। ਕੰਪਨੀ ਨੇ ਆਪਣੇ ਪ੍ਰਸਿੱਧ ਹੈਚਬੈਕ ਟਿਆਗੋ 'ਚ AMT ਤਕਨਾਲੋਜੀ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ ਟਾਟਾ ਮੋਟਰਜ਼ ਦੇ ਅਗਲੇ ਚਾਰ ਮਹੀਨੇ 'ਚ ਕਾਮਪੈਕਸ ਸੇਡਾਨ ਟਿਗੋਰ ਦਾ amt ਵਰਜਨ ਪੇਸ਼ ਕਰਨ ਦੀ ਯੋਜਨਾ ਹੈ। ਇਹ ਜਲਦ ਹੀ ਆਉਣ ਵਾਲੀ ਗੱਡੀ ਐੱਸ. ਯੂ. ਵੀ ਨੈਕਸਨ 'ਚ ਵੀ ਇਸ ਤਕਨਾਲੋਜੀ ਦੇ ਉਪਯੋਗ ਦੀ ਯੋਜਨਾ ਹੈ।
ਟਾਟਾ ਮੋਟਰਜ਼ ਦੇ ਮਾਰਕਿਟ ਚੀਫ ਵਿਵੇਕ ਸ਼੍ਰੀਵਾਸਤਵ ਨੇ ਕਿਹਾ ਕਿ ਜਦੋਂ ਅਸੀਂ ਟਿਆਗੋ ਦੇ ਟਾਪ ਵੈਰਿਏਟ 'ਚ amt ਸੰਸਕਰਨ ਪੇਸ਼ ਕੀਤਾ ਇਸ ਮਾਡਲ ਦੀ ਵਿਕਰੀ 'ਚ ਅਨੌਖਾ ਅੰਦਾਜ ਆਇਆ। ਅੱਜ ਬੁਕਿੰਗ ਹੋਣ ਵਾਸੇ ਕੁਲ ਟਿਆਗੋ 'ਚ 15 ਫੀਸਦੀ ਤੋਂ ਵੱਧ amt ਸੰਸਕਰਨ ਹਨ। ਉਸ ਨੇ ਕਿਹਾ ਕਿ ਕੰਪਨੀ ਆਪਣੇ ਗਾਹਕਾਂ ਦੇ ਲਈ amt ਨੂੰ ਹੋਰ ਸਸਤਾ ਬਣਾਉਣ ਦੀ ਦਿਸ਼ਾਂ 'ਚ ਕੰਮ ਕਰ ਰਹੀ ਹੈ। ਇਸ ਦੇ ਤਹਿਤ ਕੰਪਨੀ ਦੀ ਟਿਆਗੋ ਦੇ ਮਿਡ ਸੇਗਮੈਂਟ 'ਚ ਇਸ ਦੇ ਉਪਯੋਗ ਦੀ ਯੋਜਨਾ ਹੈ।
ਇਸ ਤੋਂ ਇਲਾਵਾ ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਐੱਸ. ਯੂ. ਵੀ. ਨੈਕਸਨ ਅਗਲੇ ਮਹੀਨੇ ਪੇਸ਼ ਕਰੇਗੀ। ਅਤੇ ਗਾਹਕਾਂ ਦੀ ਆਕਾਂਸ਼ਾਓ ਨੂੰ ਦੇਖ ਦੇ ਹੋਏ ਟਾਟਾ ਮੋਟਰਜ਼ ਨੂੰ ਆਪਣੇ ਉਤਪਾਦ ਪੋਰਟਫੋਲਿਓ 'ਚ 50 ਫੀਸਦੀ 'ਚ ਇਹ ਤਕਨਾਲੋਜੀ ਹੋਵੇਗੀ।
ਵਿੱਤ ਸਾਲ ਕੋਲਾ ਆਯਾਤ ਘੱਟ ਕੇ 19.2 ਕਰੋੜ ਟਨ 'ਤੇ
NEXT STORY