ਬਿਜ਼ਨੈੱਸ ਡੈਸਕ - ਪ੍ਰਾਇਮਰੀ ਬਾਜ਼ਾਰ ’ਚ ਇਸ ਹਫਤੇ ਫਿਰ ਹਲਚਲ ਵਧਣ ਵਾਲੀ ਹੈ। 7 ਕੰਪਨੀਆਂ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਜ਼ਰੀਏ ਸਮੂਹਿਕ ਤੌਰ ’ਤੇ ਕਰੀਬ 6,400 ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ’ਚ ਹਨ। ਇਨ੍ਹਾਂ ’ਚ ਬਲੈਕਸਟੋਨ ਵੱਲੋਂ ਸਮਰਥਨ ਵਾਲੀ ਹੋਰਾਈਜ਼ਨ ਇੰਡਸਟ੍ਰੀਅਲ ਪਾਰਕਸ ਅਤੇ ਲਲਿਤਾ ਜਿਊਲਰੀ ਮਾਰਟ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਹੋਰਾਈਜ਼ਨ ਇੰਡਸਟ੍ਰੀਅਲ ਪਾਰਕਸ ਅਤੇ ਲਲਿਤਾ ਜਿਊਲਰੀ ਮਾਰਟ ਦੇ ਆਈ. ਪੀ. ਓ. 17 ਅਗਸਤ ਨੂੰ ਖੁੱਲ੍ਹਣਗੇ। ਹੋਰਾਈਜ਼ਨ 2,600 ਕਰੋੜ ਰੁਪਏ ਇਕੱਠੇ ਕਰੇਗੀ ਅਤੇ ਇਸ ਦੇ ਸ਼ੇਅਰ ਦਾ ਮੁੱਲ ਘੇਰਾ 57-60 ਰੁਪਏ ਤੈਅ ਕੀਤਾ ਗਿਆ ਹੈ। ਕੰਪਨੀ ਪੂਰੀ ਰਾਸ਼ੀ ਦਾ ਇਸਤੇਮਾਲ ਕਰਜ਼ਾ ਚੁਕਾਉਣ ’ਚ ਕਰੇਗੀ। ਲਲਿਤਾ ਜਿਊਲਰੀ ਮਾਰਟ ਦੇ 1,700 ਕਰੋੜ ਰੁਪਏ ਦੇ ਆਈ. ਪੀ. ਓ. ’ਚ 1,200 ਕਰੋੜ ਰੁਪਏ ਦੇ ਨਵੇਂ ਸ਼ੇਅਰ ਅਤੇ 500 ਕਰੋੜ ਰੁਪਏ ਤੱਕ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ। ਇਸ ਦਾ ਮੁੱਲ ਘੇਰਾ 190-201 ਰੁਪਏ ਪ੍ਰਤੀ ਸ਼ੇਅਰ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
18 ਅਗਸਤ ਨੂੰ ਸ਼ੰਕੇਸ਼ ਜਿਊਲਰਜ਼ ਅਤੇ ਸਨਸ਼ਾਈਨ ਪਿਕਚਰਜ਼ ਦੇ ਇਸ਼ੂ ਖੁੱਲ੍ਹਣਗੇ। ਇਨ੍ਹਾਂ ਦੇ ਆਈ. ਪੀ. ਓ. ਲੜੀਵਾਰ 367 ਕਰੋੜ ਰੁਪਏ ਅਤੇ 282 ਕਰੋੜ ਰੁਪਏ ਦੇ ਹਨ। ਇਨ੍ਹਾਂ ਦੇ ਮੁੱਲ ਘੇਰੇ 88-93 ਰੁਪਏ ਅਤੇ 342-360 ਰੁਪਏ ਪ੍ਰਤੀ ਸ਼ੇਅਰ ਹਨ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
19 ਅਗਸਤ ਨੂੰ ਗਾਜਾ ਅਲਟਰਨੇਟਿਵ ਐਸੈੱਟ ਮੈਨੇਜਮੈਂਟ ਦਾ 550 ਕਰੋੜ ਰੁਪਏ ਦਾ ਆਈ. ਪੀ. ਓ. ਖੁੱਲ੍ਹੇਗਾ। ਇਸ ’ਚ 450 ਕਰੋੜ ਰੁਪਏ ਦੇ ਨਵੇਂ ਸ਼ੇਅਰ ਅਤੇ 100 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
20 ਅਗਸਤ ਨੂੰ ਟੈਂਪਸੈਂਸ ਇੰਸਟਰੂਮੈਂਟਸ (ਇੰਡੀਆ) ਦਾ ਆਈ. ਪੀ. ਓ. ਖੁੱਲ੍ਹੇਗਾ, ਜਦੋਂਕਿ 21 ਅਗਸਤ ਨੂੰ ਆਗਮਾਂਟ ਐਂਟਰਪ੍ਰਾਈਜ਼ਿਜ਼ ਦਾ 825 ਕਰੋੜ ਰੁਪਏ ਦਾ ਇਸ਼ੂ ਆਵੇਗਾ।
ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਇਸ ਸਾਲ ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦੇਵੇਗੀ ਵੱਡਾ ਝਟਕਾ, ਵਧਣਗੇ ਇਨ੍ਹਾਂ ਉਤਪਾਦਾਂ ਦੇ ਰੇਟ
NEXT STORY