ਨਵੀਂ ਦਿੱਲੀ—ਈ-ਕਾਮਰਸ ਕੰਪਨੀ ਇੰਫੀਬੀਮ ਐਵੇਨਿਊਜ਼ ਲਿ. ਦੀ ਮਾਰਕਿਟ ਵੈਲਿਊ ਸਿਰਫ ਇਕ ਦਿਨ 'ਚ 71 ਫੀਸਦੀ ਘੱਟ ਹੋ ਗਈ ਹੈ। ਬਲਿਊਬਰਗ ਦੇ ਮੁਤਾਬਕ ਇਸ ਦਾ ਕਾਰਨ ਰਿਹਾ ਉਹ ਵਟਸਐਪ ਮੈਸੇਜ ਜਿਸ ਨੇ ਟ੍ਰੇਡਰਸ 'ਚ ਕੰਪਨੀ ਦੇ ਅਕਾਊਂਟਿੰਗ ਪ੍ਰੈਕਟਿਸ ਨੂੰ ਲੈ ਕੇ ਖਦਸ਼ਾ ਪੈਦਾ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇੰਫੀਬੀਮ ਦੇ ਸ਼ੇਅਰ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ 70.24 ਫੀਸਦੀ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) 'ਤੇ 71.10 ਫੀਸਦੀ ਟੁੱੱਟ ਕੇ ਬੰਦ ਹੋਇਆ ਹੈ। ਇਸ ਤਰ੍ਹਾਂ ਬੀ.ਏ.ਸੀ. 'ਤੇ ਇਸ ਦੇ ਪ੍ਰਤੀ ਸ਼ੇਅਰ ਦੀ ਕੀਮਤ 58.80 ਰੁਪਏ ਜਦੋਂ ਕਿ ਨਿਫਟੀ 'ਤੇ ਪ੍ਰਤੀ ਸ਼ੇਅਰ ਦੀ ਕੀਮਤ 53.50 'ਤੇ ਆ ਡਿੱਗੀ। ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੱਕ ਬੀ.ਐੱਸ.ਈ. ਅਤੇ ਏ.ਐੱਨ.ਐੱਸ.ਸੀ. 'ਤੇ ਇਸ ਦੀਆਂ ਕੀਮਤਾਂ ਕ੍ਰਮਵਾਰ 197.55 ਰੁਪਏ ਅਤੇ 200.35 ਰੁਪਏ ਸੀ।
ਦੌਲਤ ਕੈਪੀਟਲ ਮਾਰਕਿਟ ਲਿ. ਨੇ ਐਨਾਲਿਸਟ ਭਾਵਿਨ ਮਹਿਤਾ ਨੇ ਕਿਹਾ ਕਿ ਸ਼ਨੀਵਾਰ ਨੂੰ ਕੰਪਨੀ ਦੇ ਸ਼ੇਅਰਧਾਰਕਾਂ ਦੀ ਮੀਟਿੰਗ ਹੋਣੀ ਹੈ, ਉਸ ਤੋਂ ਪਹਿਲਾਂ ਇਕਵਿਰਸ ਸਕਿਓਰਟੀਜ਼ ਪ੍ਰਾਈਵੇਟ ਵਲੋਂ ਭੇਜੇ ਗਏ ਇਸ ਵਟਸਐਪ ਮੈਸੇਜ ਨੇ ਹਲਚਲ ਮਚਾ ਦਿੱਤੀ। ਵਟਸਐਪ ਮੈਸੇਜ 'ਚ ਕਿਹਾ ਗਿਆ ਸੀ ਕਿ ਕੰਪਨੀ ਨੇ ਆਪਣੀ ਯੂਨੀਟਸ ਨੂੰ ਵਿਆਜ ਮੁਕਤ ਅਤੇ ਅਸੁਰੱਖਿਅਤ ਲੋਨ ਦਿੱਤੇ ਹਨ।
ਹਾਲਾਂਕਿ ਇਕਵਰਿਸ ਦੇ ਇਕ ਐਨਾਲਿਸਟ ਨੇ ਆਪਣੇ ਕੁਝ ਕਲਾਇੰਟਸ ਨੂੰ ਇਹ ਮੈਸੇਜ ਕੁਝ ਮਹੀਨੇ ਪਹਿਲਾਂ ਹੀ ਭੇਜਿਆ ਸੀ ਪਰ ਵੀਰਵਾਰ ਨੂੰ ਇਹ ਵਟਸਐਪ 'ਤੇ ਘੁੰਮਣ ਲੱਗਿਆ। ਸ਼ੁੱਕਰਵਾਰ ਨੂੰ ਜਦੋਂ ਕੰਪਨੀ ਨੂੰ ਇਸ ਦਾ ਝਟਕਾ ਲੱਗਿਆ ਤਾਂ ਉਸ ਨੂੰ ਇਸ ਮੈਸੇਜ ਦੇ ਬਾਰੇ 'ਚ ਸਪੱਸ਼ਟੀਕਰਣ ਦੇਣਾ ਪਿਆ। ਉਸ ਨੇ ਸਟਾਕ ਐਕਸਚੇਂਜਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਲੰਬਿਤ ਸੂਚਨਾ ਜਾਂ ਐਲਾਨ ਨਹੀਂ ਹੈ। ਆਪਰੇਸ਼ਨ ਲਈ 31 ਮਾਰਚ ਨੂੰ 135 ਕਰੋੜ ਰੁਪਏ ਅਸੁਰੱਖਿਅਤ ਅਤੇ ਵਿਆਜ ਮੁਕਤ ਕਰਜ਼ ਦਿੱਤਾ ਹੈ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ 97 ਅੰਕ ਡਿੱਗਿਆ ਅਤੇ ਨਿਫਟੀ 10930 'ਤੇ ਬੰਦ
NEXT STORY