ਨਵੀਂ ਦਿੱਲੀ : ਅਜੋਕੇ ਸਮੇਂ ਵਿਚ ਤੁਹਾਡੀ ਪਛਾਣ ਦਾ ਸਭ ਤੋਂ ਵੱਡਾ ਜ਼ਰੀਆ ਤੁਹਾਡਾ ਆਧਾਰ ਕਾਰਡ ਹੀ ਹੈ। ਸਰਕਾਰੀ ਯੋਜਨਾਵਾਂ ਤੋਂ ਲੈ ਕੇ ਸਾਰੇ ਕੰਮਾਂ ਲਈ ਆਧਾਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜੇਕਰ ਆਧਾਰ ਕਾਰਡ ਵਿਚ ਮੋਬਾਇਲ ਨੰਬਰ ਗਲਤ ਲਿੰਕਡ ਹੋ ਗਿਆ ਹੋਵੇ ਜਾਂ ਫਿਰ ਤੁਸੀਂ ਆਧਾਰ ਵਿਚ ਲਿੰਕਡ ਹੋਇਆ ਨੰਬਰ ਭੁੱਲ ਜਾਂਦੇ ਹੋ ਤਾਂ ਕੰਮ ਵਿਚਾਲੇ ਹੀ ਰੁੱਕ ਜਾਂਦਾ ਹੈ। ਕਿਉਂਕਿ ਅੱਜ ਦੇ ਸਮੇਂ ਵਿਚ ਹਰ ਕਿਸੇ ਕੋਲ 2 ਸਿੰਮਾਂ ਹੁੰਦੀਆਂ ਹਨ, ਅਜਿਹੇ ਵਿਚ ਅਸੀਂ ਭੁੱਲ ਜਾਂਦੇ ਕਿ ਆਧਾਰ ਨਾਲ ਕਿਹੜਾ ਨੰਬਰ ਲਿੰਕ ਹੋਇਆ ਹੈ ਪਰ ਹੁਣ ਇਸ ਸਥਿਤੀ ਵਿਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਹੁਣ ਤੁਸੀਂ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ 'ਤੇ ਜਾ ਕੇ ਮਿੰਟਾਂ ਵਿਚ ਆਪਣਾ ਆਧਾਰ ਨਾਲ ਲਿੰਕ ਨੰਬਰ ਪਤਾ ਕਰ ਸਕਦੇ ਹੋ।
ਇੰਝ ਕਰੋ ਮਿੰਟਾਂ 'ਚ ਪਤਾ
- ਆਧਾਰ ਕਾਰਡ ਵਿਚ ਆਪਣੇ ਰਜਿਸਟਰਡ ਫੋਨ ਨੰਬਰ ਦਾ ਪਤਾ ਲਗਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈਬਸਾਈਟ http://uidai.gov.in 'ਤੇ ਜਾਣਾ ਹੋਵੇਗਾ।
- ਆਧਾਰ ਸਰਵਿਸਸ ਵਿਚ ਜਾ ਕੇ ਤੁਹਾਨੂੰ Verify Email/Mobile Number 'ਤੇ ਕਲਿੱਕ ਕਰਨਾ ਹੋਵੇਗਾ। ਇਥੇ ਤੁਹਾਨੂੰ ਜਾਣਕਾਰੀ ਭਰਨੀ ਹੋਵੇਗੀ।
- ਇਸ ਤੋਂ ਬਾਅਦ ਤੁਹਾਨੂੰ ਮੋਬਾਇਲ ਨੰਬਰ ਅਤੇ ਸਕਿਓਰਿਟੀ ਕੈਪਚਾ ਕੋਡ ਪਾਉਣ ਨੂੰ ਕਿਹਾ ਜਾਵੇਗਾ।
- ਦੋਵੇਂ ਕੋਡ ਭਰਨ ਤੋਂ ਬਾਅਦ ਲਿੰਕਡ ਮੋਬਾਇਲ ਨੰਬਰ ਦਾ ਪਤਾ ਲਗਾਉਣ ਲਈ ਤੁਹਾਨੂੰ ਆਧਾਰ ਨੰਬਰ ਭਰਨਾ ਹੋਵੇਗਾ।
- ਇਸ ਦੇ ਬਾਅਦ ਤੁਸੀਂ ਮੈਨੁਅਲੀ ਨੰਬਰ ਭਰ ਕੇ ਇਸ ਨੂੰ ਕਰਾਸ ਚੈਕ ਕਰ ਸਕਦੇ ਹੋ ਕਿ ਅਖੀਰ ਕਿਹੜਾ ਫੋਨ ਨੰਬਰ ਲਿੰਕਡ ਹੈ।
- ਜੇਕਰ ਤੁਹਾਡੇ ਵੱਲੋਂ ਭਰਿਆ ਗਿਆ ਨੰਬਰ ਤੁਹਡੇ ਆਧਾਰ ਨਾਲ ਲਿੰਕਡ ਹੋਵੇਗਾ ਤਾਂ ਤੁਹਾਨੂੰ ਫੋਨ ਨੰਬਰ 'ਤੇ ਅਤੇ ਤੁਹਾਡੇ ਵੱਲੋਂ ਦਿੱਤੀ ਗਈ ਈ-ਮੇਲ ਆਈ.ਡੀ. 'ਤੇ ਇਕ ਓ.ਟੀ.ਪੀ. ਆਵੇਗਾ।
- ਇਸ ਓ.ਟੀ.ਪੀ. ਨੂੰ ਭਰਨ ਤੋਂ ਬਾਅਦ ਤੁਸੀਂ ਆਪਣਾ ਮੋਬਾਇਲ ਨੰਬਰ ਵੈਰੀਫਾਈ ਕਰ ਲਓ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਮੋਬਾਇਲ ਨੰਬਰ ਤੁਹਾਡੇ ਆਧਾਰ ਨਾਲ ਲਿੰਕਡ ਹੈ।
ਪੈਨ ਕਾਰਡ ਨਾਲ ਜੁੜੇ ਇਸ ਕੰਮ ਨੂੰ ਪੂਰਾ ਕਰਨ ਦਾ ਹੈ ਆਖਰੀ ਮੌਕਾ, ਭੁੱਲ ਗਏ ਤਾਂ ਹੋਵੇਗਾ ਵੱਡਾ ਨੁਕਸਾਨ
NEXT STORY