Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    9:01:39 PM

  • accident in samrala

    ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ...

  • pargat singh to take charge tommorow

    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ...

  • punjab 4 accused running 2 networks arrested

    ਪੰਜਾਬ: 2 ਵੱਡੇ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ...

  • sukhbir badal appointed bhupinder singh neelu of dasuya national vice president

    ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਪੈਨ ਕਾਰਡ ਨਾਲ ਜੁੜੇ ਇਸ ਕੰਮ ਨੂੰ ਪੂਰਾ ਕਰਨ ਦਾ ਹੈ ਆਖਰੀ ਮੌਕਾ, ਭੁੱਲ ਗਏ ਤਾਂ ਹੋਵੇਗਾ ਵੱਡਾ ਨੁਕਸਾਨ

BUSINESS News Punjabi(ਵਪਾਰ)

ਪੈਨ ਕਾਰਡ ਨਾਲ ਜੁੜੇ ਇਸ ਕੰਮ ਨੂੰ ਪੂਰਾ ਕਰਨ ਦਾ ਹੈ ਆਖਰੀ ਮੌਕਾ, ਭੁੱਲ ਗਏ ਤਾਂ ਹੋਵੇਗਾ ਵੱਡਾ ਨੁਕਸਾਨ

  • Edited By Harinder Kaur,
  • Updated: 23 Jun, 2020 06:43 PM
New Delhi
the last chance to complete this task associated with the pan card
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਕੋਰੋਨਾ ਵਿਸ਼ਾਣੂ ਦੇ ਮੱਦੇਨਜ਼ਰ ਦੇਸ਼ 'ਚ ਲਾਗੂ ਤਾਲਾਬੰਦੀ ਕਾਰਨ ਤੁਹਾਨੂੰ ਆਪਣੇ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਮੁਲਤਵੀ ਕਰਨਾ ਪਿਆ ਹੋਵੇਗਾ। ਇਸ ਦੌਰਾਨ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਕਈ ਕੰਮਾਂ ਨੂੰ ਪੂਰਾ ਕਰਨ ਲਈ ਰਾਹਤ ਵੀ ਦਿੱਤੀ ਗਈ ਸੀ। ਪਰ ਹੁਣ ਇਨ੍ਹਾਂ ਕੰਮਾਂ ਦੀ ਅੰਤਮ ਤਾਰੀਖ ਨੂੰ ਵੀ ਧਿਆਨ 'ਚ ਰੱਖਦੇ ਹੋਏ, ਤੁਹਾਨੂੰ ਆਪਣੇ ਸਾਰੇ ਲੋੜੀਂਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨਾ ਪਏਗਾ, ਨਹੀਂ ਤਾਂ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਵਿਚੋਂ ਇਕ ਬਹੁਤ ਜ਼ਰੂਰੀ ਕੰਮ ਹੈ ਪੈਨ-ਆਧਾਰ ਨੂੰ ਲਿੰਕ ਕਰਵਾਉਣਾ। ਪੈਨ-ਆਧਾਰ ਨੂੰ ਜੋੜਨ ਦੀ ਆਖ਼ਰੀ ਤਰੀਕ 30 ਜੂਨ 2020 ਹੈ। ਇਹ ਤੁਹਾਡਾ ਆਖਰੀ ਮੌਕਾ ਹੈ ਕਿਉਂਕਿ ਇਸ ਤੋਂ ਬਾਅਦ ਸਰਕਾਰ ਵਲੋਂ ਪੈਨ-ਅਧਾਰ ਨੂੰ ਜੋੜਨ ਦੀ ਮਿਤੀ ਅੱਗੇ ਨਹੀਂ ਵਧਾਈ ਜਾਏਗੀ। ਜੇ ਤੁਸੀਂ 30 ਜੂਨ ਤੱਕ ਆਪਣਾ ਪੈਨ ਅਤੇ ਆਧਾਰ ਲਿੰਕ ਨਹੀਂ ਕਰਵਾਉਂਦੇ ਤਾਂ ਤੁਹਾਡਾ ਪੈਨ ਕਾਰਡ ਰੱਦ ਮੰਨਿਆ ਜਾਵੇਗਾ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ।

ਸਰਕਾਰ ਨੇ ਕਿਹਾ ਹੈ ਕਿ ਜੇ ਨਿਰਧਾਰਤ ਮਿਤੀ ਤੋਂ ਪਹਿਲਾਂ ਪੈਨ-ਆਧਾਰ ਲਿੰਕਿੰਗ ਦੀ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਆਮਦਨ ਟੈਕਸ ਐਕਟ ਦੀ ਧਾਰਾ 139ਏਏ ਦੇ ਤਹਿਤ ਤੁਹਾਡਾ ਪੈਨ ਅਵੈਧ ਮੰਨਿਆ ਜਾਵੇਗਾ। ਜੇ ਇਹ ਦੋਵੇਂ ਦਸਤਾਵੇਜ਼ ਆਪਸ 'ਚ ਲਿੰਕ ਨਹੀਂ ਕਰਵਾਏ ਗਏ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਆਨਲਾਈਨ ਭਰਨ ਦੇ ਯੋਗ ਨਹੀਂ ਹੋਵੋਗੇ।

ਐਸਐਮਐਸ ਭੇਜ ਕੇ ਵੀ ਲਿੰਕ ਕੀਤੇ ਜਾ ਸਕਦੇ ਹਨ ਦੋਵੇਂ ਦਸਤਾਵੇਜ਼

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੁਹਾਡੇ ਪੈਨ ਅਤੇ ਆਧਾਰ ਨੂੰ ਜੋੜਨ ਦੀ ਪ੍ਰਕਿਰਿਆ (ਪੈਨ-ਆਧਾਰ ਲਿੰਕਿੰਗ ਪ੍ਰਕਿਰਿਆ) ਬਹੁਤ ਅਸਾਨ ਹੈ ਅਤੇ ਇਸ ਨੂੰ ਘਰੋਂ  ਬਹੁਤ ਘੱਟ ਸਮੇਂ 'ਚ ਵੀ ਬੈਠ ਕੇ ਪੂਰਾ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਆਪਣੇ ਪੈਨ ਅਤੇ ਆਧਾਰ ਨੂੰ ਜੋੜਨ ਲਈ ਇੱਕ ਫਾਰਮੈਟ ਵਿਚ UIDPAN12digit Aadhaar> 10digitPAN> 567678 ਜਾਂ 56161 'ਤੇ SMS ਵੀ ਭੇਜ ਸਕਦੇ ਹੋ।

ਇਹ ਵੀ ਪੜ੍ਹੋ : ਰਾਮਦੇਵ ਦਾ ਦਾਅਵਾ : 100 ਫ਼ੀਸਦੀ ਰਿਕਵਰੀ ਦਰ ਨਾਲ ਪਤੰਜਲੀ ਨੇ ਬਣਾ ਲਈ ਕੋਵਿਡ-19 ਦੀ ਦਵਾਈ

ਪੈਨ-ਆਧਾਰ ਲਿੰਕ ਨਾ ਕਰਵਾਉਣ 'ਤੇ ਹੋ ਸਕਦੇ ਹਨ ਇਹ ਨੁਕਸਾਨ

ਜੇਕਰ ਆਨ ਲਾਈਨ ਇਨ੍ਹਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕਰਵਾ ਪਾ ਰਹੇ ਤਾਂ ਤੁਸੀਂ ਐਨਐਸਡੀਐਲ(NSDL) ਜਾਂ ਯੂਟੀਆਈਟੀਐਸਐਲ(UTITSL) ਦੇ ਪੈਨ ਸਰਵਿਸ ਸੈਂਟਰ ਵਿਚ ਜਾ ਕੇ ਆਫਲਾਈਨ ਵੀ ਇਸ ਨੂੰ ਲਿੰਕ ਕਰਵਾ ਸਕਦੇ ਹੋ। ਜੇਕਰ ਸਮੇਂ ਸਿਰ ਇਨ੍ਹਾਂ ਦੋਵਾਂ ਦਸਤਾਵੇਜ਼ ਨੂੰ ਲਿੰਕ ਨਹੀਂ ਕੀਤਾ ਜਾਂਦਾ ਤਾਂ ਆਮਦਨ ਟੈਕਸ ਵਿਭਾਗ ਤੁਹਾਡੇ ਪੈਨ ਨੂੰ ਅਵੈਧ ਪੈਨ ਕਰਾਰ ਦੇ ਸਕਦਾ ਹੈ। ਪੈਨ ਕਾਰਡ ਅਵੈਧ ਹੋ ਜਾਣ ਤੋਂ ਬਾਅਦ ਇਸ ਦੀ ਸਹਾਇਤਾ ਨਾਲ ਨਾ ਤਾਂ ਤੁਸੀਂ ਆਮਦਨ ਟੈਕਸ ਰਿਟਰਨ ਦਾਖਲ ਕਰ ਸਕੋਗੇ ਅਤੇ ਨਾ ਹੀ ਤੁਸੀਂ ਕੋਈ ਬੈਂਕ ਖਾਤਾ ਖੋਲ੍ਹ ਸਕੋਗੇ। ਜੇ ਤੁਸੀਂ 50,000 ਰੁਪਏ ਤੋਂ ਵੱਧ ਦਾ ਬੈਂਕਿੰਗ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਵੀ ਪੂਰਾ ਨਹੀਂ ਕਰ ਸਕੋਗੇ।

ਲੱਗਦਾ ਹੈ 10 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ

ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਐਕਟ 1961 ਦੀ ਧਾਰਾ 272 ਬੀ ਦੇ ਤਹਿਤ ਅਯੋਗ ਪੈਨ ਕਾਰਡ ਦੀ ਵਰਤੋਂ ਕਰਨ 'ਤੇ 10,000 ਰੁਪਏ ਜੁਰਮਾਨੇ ਦੀ ਵਿਵਸਥਾ ਵੀ ਹੈ। ਇਸ ਦੇ ਨਾਲ ਹੀ ਇਹ ਵੀ ਧਿਆਨ 'ਚ ਰੱਖਣਾ ਪਏਗਾ ਕਿ ਪੈਨ ਕਾਰਡ ਦੀ ਕੋਈ ਜਾਣਕਾਰੀ ਭਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ। ਇਸ ਵਿਚ ਕੀਤੀ ਕੋਈ ਵੀ ਗੜਬੜੀ ਤੁਹਾਨੂੰ ਜੁਰਮਾਨਾ ਭਰਨ ਲਈ ਮਜਬੂਰ ਕਰ ਸਕਦੀ ਹੈ।

ਇਹ ਵੀ ਪੜ੍ਹੋ: US ਨੇ H1-B ਵੀਜ਼ਾ ਦੀ ਮੁਅੱਤਲੀ ਵਧਾਈ, ਸੁੰਦਰ ਪਿਚਾਈ ਸਮੇਤ ਕਈ ਲੋਕਾਂ ਨੇ ਜ਼ਾਹਰ ਕੀਤਾ ਇਤਰਾਜ਼

ਨਿਯਮਾਂ ਅਨੁਸਾਰ ਇੱਕ ਵਿਅਕਤੀ ਲਈ ਸਿਰਫ ਇੱਕ ਪੈਨ ਕਾਰਡ ਜਾਰੀ ਕੀਤਾ ਜਾਂਦਾ ਹੈ। ਜੇ ਕਿਸੇ ਵਿਅਕਤੀ ਕੋਲ ਇਕ ਤੋਂ ਵੱਧ ਪੈਨ ਕਾਰਡ ਹਨ, ਤਾਂ ਉਸ ਵਿਅਕਤੀ ਨੂੰ ਵੀ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਕਿਧਰੇ ਗੁੰਮ ਗਿਆ ਹੈ, ਤਾਂ ਨਵੇਂ ਪੈਨ ਲਈ ਅਰਜ਼ੀ ਦੇਣ ਦੀ ਬਜਾਏ, ਤੁਸੀਂ ਆਸਾਨੀ ਨਾਲ ਡੁਪਲੀਕੇਟ ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ।

ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਗੈਰ-ਰਿਹਾਇਸ਼ੀ ਭਾਰਤੀਆਂ (NRI) ਲਈ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਜੋੜਨ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ ਇਕ ਐਨਆਰਆਈ ਨੂੰ ਕਿਸੇ ਵਿੱਤੀ ਲੈਣਦੇਣ ਲਈ ਇੱਕ ਅਧਾਰ ਕਾਰਡ ਦੀ ਜ਼ਰੂਰਤ ਹੋ ਸਕਦੀ ਹੈ। ਉਹ ਵੀ ਇਸ ਲਈ ਅਰਜ਼ੀ ਦੇਣ ਦੇ ਯੋਗ ਹਨ। ਜੇਕਰ ਤੁਹਾਡੇ ਕੋਲ ਅਧਾਰ ਹੈ ਤਾਂ ਉਹ ਵੀ ਇਸ ਨੂੰ ਪੈਨ ਨਾਲ ਜੋੜ ਸਕਦੇ ਹਨ।
ਇਹ ਵੀ ਪੜ੍ਹੋ:

ਇਹ ਵੀ ਪੜ੍ਹੋ: ਭਾਰਤ ਦੀ ਜੀਡੀਪੀ 'ਚ ਇਸ ਸਾਲ ਆ ਸਕਦੀ ਹੈ 3.1 ਫੀਸਦੀ ਦੀ ਗਿਰਾਵਟ : ਮੂਡੀਜ਼

ਇਸ ਤਰ੍ਹਾਂ ਕਰੋ ਆਨਲਾਈਨ ਲਿੰਕ 

ਜੇਕਰ ਤੁਸੀਂ ਘਰ ਬੈਠੇ ਆਨਲਾਈਨ ਪੈਨ-ਆਧਾਰ ਨੂੰ ਲਿੰਕ(Online Aadhaar-PAN Liking Process) ਕਰਨਾ ਚਾਹੁੰਦੇ ਹੋ ਤਾਂ ਇਸ  ਲਈ ਤੁਹਾਨੂੰ ਇਨਕਮ ਟੈਕਸ ਈ-ਫਾਈਲਿੰਗ ਵੈਬਸਾਈਟ (www,incometaxindiaefiling.gov.in) 'ਤੇ ਜਾਣਾ ਪਏਗਾ। ਵੈਬਸਾਈਟ 'ਤੇ ਇੱਕ ਆਪਸ਼ਨ ਦਿਖਾਈ ਦੇਵੇਗਾ 'ਲਿੰਕ ਆਧਾਰ' ਇਥੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਨਵਾਂ ਪੇਜ ਖੁੱਲੇਗਾ। ਇਸ ਪੇਜ 'ਤੇ ਤੁਹਾਨੂੰ ਆਪਣਾ ਨਾਮ ਪੈਨ ਕਾਰਡ ਨੰਬਰ, ਆਧਾਰ ਕਾਰਡ, ਆਧਾਰ ਕਾਰਡ 'ਤੇ ਆਪਣਾ ਨਾਮ ਭਰਨਾ ਪਵੇਗਾ। ਜੇ ਤੁਹਾਡੇ ਆਧਾਰ ਕਾਰਡ ਜਨਮ ਮਿਤੀ 'ਚ ਸਿਰਫ ਸਾਲ ਹੈ ਤਾਂ ਹੇਠਾਂ ਦਿੱਤੇ ਚੈਕ ਬਾਕਸ 'ਤੇ ਕਲਿੱਕ ਕਰਨਾ ਹੋਏਗਾ। ਇਸ ਤੋਂ ਬਾਅਦ ਤੁਹਾਨੂੰ ਦਿੱਤੇ ਗਏ ਕੈਪਚਾ ਕੋਡ ਨੂੰ ਭਰਨਾ ਪਏਗਾ। ਆਖਿਰ 'ਚ ਤੁਹਾਨੂੰ 'ਲਿੰਕ ਆਧਾਰ' ਦੇ 'ਵਿਕਲਪ' 'ਤੇ ਕਲਿੱਕ ਕਰਨਾ ਪਏਗਾ। ਲਿੰਕਿੰਗ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ ਮੈਸੇਜ ਆ ਜਾਵੇਗਾ।

  • PAN card
  • Aadhaar number
  • link
  • document
  • last
  • date
  • ਪੈਨ ਕਾਰਡ
  • ਆਧਾਰ ਨੰਬਰ
  • ਲਿੰਕ
  • ਦਸਤਾਵੇਜ਼
  • ਆਖ਼ਰੀ
  • ਮਿਤੀ

ਕੋਵਿਡ-19 ਦੇ ਟੀਕੇ ਨੂੰ ਬਣਾਉਣ ਦੀ ਅਗਲੇ ਸਾਲ ਮਿਲ ਸਕਦੀ ਹੈ ਇਜਾਜ਼ਤ : ਸਨੋਫੀ

NEXT STORY

Stories You May Like

  • last chance for a 10  rebate on property tax until september 30
    ਪ੍ਰਾਪਰਟੀ ਟੈਕਸ 'ਤੇ 10% ਛੋਟ ਦਾ ਆਖਰੀ ਮੌਕਾ 30 ਸਤੰਬਰ ਤੱਕ: ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਸੁਵਿਧਾ...
  • zomato employee asked employees to learn hindi  big controversy
    Zomato ਦੇ ਕਰਮਚਾਰੀ ਨੇ ਮੁਲਾਜ਼ਮਾਂ ਨੂੰ ਹਿੰਦੀ ਸਿੱਖਣ ਲਈ ਕਿਹਾ,ਤਾਂ ਖੜ੍ਹਾ ਹੋ ਗਿਆ ਵੱਡਾ ਵਿਵਾਦ
  • to apply for houses equipped with modern facilities under cm jan awas yojana
    CM ਜਨ ਆਵਾਸ ਯੋਜਨਾ-3A ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਘਰਾਂ ਲਈ ਅਪਲਾਈ ਕਰਨ ਦਾ ਮੌਕਾ
  • canada advisory
    ਕੈਨੇਡਾ ਨੇ ਪੰਜਾਬੀਆਂ ਲਈ ਜਾਰੀ ਕੀਤੀ ਚਿਤਾਵਨੀ ! ਨਾ ਸਮਝੇ ਤਾਂ ਹੋਵੇਗਾ ਲੱਖਾਂ ਦਾ ਨੁਕਸਾਨ
  • orkut is coming back
    ਵਾਪਸ ਆ ਰਿਹਾ ਹੈ Orkut ! ਫਾਊਂਡਰ ਨੇ ਕੀਤਾ ਵੱਡਾ ਐਲਾਨ, ਨਵੀਂ ਮੁਹਿੰਮ ਨਾਲ ਜੁੜੇ ਲੱਖਾਂ ਯੂਜ਼ਰਸ
  • trump suspends 8 it companies green card program
    ਟਰੰਪ ਦਾ 8 IT ਕੰਪਨੀਆਂ ਖਿਲਾਫ ਐਕਸ਼ਨ, ਟਾਟਾ-ਵਿਪਰੋ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਕੀਤਾ ਸਸਪੈਂਡ
  • epfo  pf money will be released quickly
    EPFO ਦਾ ਵੱਡਾ ਪਲਾਨ, UPI ਨਾਲ ਫਟਾਫਟ ਨਿਕਲੇਗਾ PF ਦਾ ਪੈਸਾ
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ
  • pargat singh to take charge tommorow
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਤਾਜਪੋਸ਼ੀ ਸਮਾਗਮ ਭਲਕੇ
  • police and health department raid 3 medical stores in jalandhar
    ਜਲੰਧਰ 'ਚ 3 ਮੈਡੀਕਲ ਸਟੋਰ, 2 ਪਾਰਕਾਂ ਤੇ ਨਸ਼ਾ ਮੁਕਤੀ ਕੇਂਦਰ 'ਤੇ ਪੁਲਸ ਤੇ...
  • rain alert in punjab until october 13
    ਪੰਜਾਬ 'ਚ 13 ਅਕਤੂਬਰ ਤੱਕ ਮੀਂਹ ਦਾ ਅਲਰਟ, ਹਨ੍ਹੇਰੀ-ਤੂਫਾਨ ਦੀ ਵੀ ਸੰਭਾਵਨਾ
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ!...
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
Trending
Ek Nazar
control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • record growth in india  s defence exports
      ਭਾਰਤ ਦੇ ਰੱਖਿਆ ਨਿਰਯਾਤ 'ਚ ਰਿਕਾਰਡ ਵਾਧਾ: 'ਬ੍ਰਹਮੋਸ' ਸਮੇਤ ਹਥਿਆਰਾਂ ਦੀ...
    • crude oil prices continue to rise  no relief for public
      ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ : ਆਮ ਜਨਤਾ ਨੂੰ ਫਿਲਹਾਲ ਰਾਹਤ ਨਹੀਂ!
    • airtel money listed on london stock exchange
      Airtel Money ਲੰਡਨ ਸਟਾਕ ਐਕਸਚੇਂਜ 'ਚ ਸੂਚੀਬੱਧ
    • gold prices jump  silver rises by rs 4 500
      ਸੋਨੇ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ ਤੇ ਚਾਂਦੀ 'ਚ 4,500 ਰੁਪਏ ਦਾ ਹੋਇਆ ਵਾਧਾ
    • russia us diesel
      ਭਾਰਤ ਸਣੇ ਪੂਰੀ ਦੁਨੀਆ 'ਤੇ ਪਾਬੰਦੀਆਂ ਲਾ ਕੇ ਹੁਣ ਖ਼ੁਦ ਰੂਸ ਤੋਂ ਤੇਲ ਖਰੀਦੇਗਾ...
    • us action on  green card  program has no impact on workforce strategy
      US ਦੀ ‘ਗ੍ਰੀਨ ਕਾਰਡ’ ਪ੍ਰੋਗਰਾਮ ’ਤੇ ਕਾਰਵਾਈ ਨਾਲ ਵਰਕਫੋਰਸ ਰਣਨੀਤੀ, ਗਾਹਕ...
    • major for pf withdrawals
      PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ: TDS ਛੋਟ ਲਈ ਹੁਣ ਭਰਨਾ ਪਵੇਗਾ...
    • air india s fantastic gift to students
      ਵਿਦਿਆਰਥੀਆਂ ਦੀ ਬੱਲੇ-ਬੱਲੇ: Air India ਦੀਆਂ ਟਿਕਟਾਂ ਹੋਈਆਂ ਸਸਤੀਆਂ, ਘਰੇਲੂ...
    • northern railway cancels over 250 trains
      ਦਿੱਲੀ 'ਚ CJP ਪ੍ਰਦਰਸ਼ਨ ਕਾਰਨ ਉੱਤਰ ਰੇਲਵੇ ਨੇ 250 ਤੋਂ ਵੱਧ ਟ੍ਰੇਨਾਂ ਕੀਤੀਆਂ...
    • honorable prime minister ambani
      'ਮਾਣਯੋਗ ਪ੍ਰਧਾਨ ਮੰਤਰੀ ਅੰਬਾਨੀ': ਮਸਕ ਨੇ ਫਿਰ ਕਸਿਆ ਤੰਜ; ਭਾਰਤ 'ਚ ਵਧਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +