ਬਿਜ਼ਨੈੱਸ ਡੈਸਕ : ਏਅਰ ਕੰਡੀਸ਼ਨਰ (ਏ.ਸੀ.) ਬਣਾਉਣ ਵਾਲੀ ਪ੍ਰਮੁੱਖ ਘਰੇਲੂ ਕੰਪਨੀ ਵੋਲਟਾਸ ਦੀ ਏਸੀ ਵਿਕਰੀ ਵਿੱਤੀ ਸਾਲ 2023-24 'ਚ 35 ਫ਼ੀਸਦੀ ਦੇ ਭਾਰੀ ਵਾਧੇ ਨਾਲ 20 ਲੱਖ ਯੂਨਿਟਾਂ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਵੋਲਟਾਸ ਘਰੇਲੂ ਬਾਜ਼ਾਰ 'ਚ ਇਹ ਅੰਕੜਾ ਪਾਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ।
ਇਹ ਵੀ ਪੜ੍ਹੋ - ਅੱਜ ਲਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ
ਟਾਟਾ ਗਰੁੱਪ ਦੀ ਕੰਪਨੀ ਨੇ ਇਸ ਪ੍ਰਦਰਸ਼ਨ ਦਾ ਸਿਹਰਾ ਪਿਛਲੇ ਵਿੱਤੀ ਸਾਲ ਦੌਰਾਨ ਕੂਲਿੰਗ ਉਤਪਾਦਾਂ ਦੀ ਲਗਾਤਾਰ ਮੰਗ, ਮਜ਼ਬੂਤ ਆਫਲਾਈਨ ਅਤੇ ਆਨਲਾਈਨ ਮਾਰਕੀਟਿੰਗ ਨੈੱਟਵਰਕ ਅਤੇ ਨਵੀਨਤਾ-ਅਧਾਰਿਤ ਨਵੇਂ ਉਤਪਾਦਾਂ ਨੂੰ ਪੇਸ਼ ਕਰਨ ਲਈ ਦਿੱਤਾ ਹੈ। ਵੋਲਟਾਸ ਦੇ ਸ਼ੇਅਰ ਦੀ ਕੀਮਤ ਸੋਮਵਾਰ ਸਵੇਰ ਦੇ ਕਾਰੋਬਾਰ ਵਿੱਚ 10 ਫ਼ੀਸਦੀ ਤੋਂ ਵੱਧ ਕੇ 52 ਹਫ਼ਤਿਆਂ ਦੇ ਆਪਣੇ ਸਰਵ-ਸਮੇਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਦੱਸ ਦੇਈਏ ਕਿ ਵੋਲਟਾਸ ਦੇ ਸ਼ੇਅਰਾਂ ਵਿੱਚ ਇਹ ਉਛਾਲ ਕੰਪਨੀ ਦੀ ਵਿਕਰੀ ਵਿੱਚ 35 ਫ਼ੀਸਦੀ ਵਾਧੇ ਤੋਂ ਬਾਅਦ ਆਇਆ ਹੈ। ਪਿਛਲੇ ਇੱਕ ਮਹੀਨੇ ਵਿੱਚ 25 ਫ਼ੀਸਦੀ ਤੋਂ ਵੱਧ ਵਾਧਾ ਵੋਲਟਾਸ ਦੇ ਸ਼ੇਅਰਾਂ ਵਿਚ ਆਇਆ ਹੈ।
ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ
ਵੋਲਟਾਸ ਦਾ ਸ਼ੇਅਰ ਅੱਜ ਸਵੇਰੇ 9:40 ਵਜੇ 10.89 ਫ਼ੀਸਦੀ ਜਾਂ 134.15 ਰੁਪਏ ਦੇ ਉਛਾਲ ਨਾਲ 1,366.45 ਰੁਪਏ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਪਿਛਲੇ ਇਕ ਮਹੀਨੇ 'ਚ ਟਾਟਾ ਗਰੁੱਪ ਦੀ ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ 'ਚ 27.27 ਫ਼ੀਸਦੀ ਦਾ ਵਾਧਾ ਹੋਇਆ ਹੈ। ਵੋਲਟਾਸ ਨੇ ਕਿਹਾ, “ਕੰਪਨੀ ਨੇ ਵਿੱਤੀ ਸਾਲ 2023-24 ਦੌਰਾਨ 35 ਫ਼ੀਸਦੀ ਦੇ ਵਾਧੇ ਨਾਲ 20 ਲੱਖ ਤੋਂ ਵੱਧ ਏਸੀ ਵੇਚਣ ਦੀ ਉਪਲਬਧੀ ਹਾਸਲ ਕੀਤੀ ਹੈ, ਜੋ ਭਾਰਤ ਵਿੱਚ ਕਿਸੇ ਵੀ ਬ੍ਰਾਂਡ ਦੁਆਰਾ ਇੱਕ ਵਿੱਤੀ ਸਾਲ ਵਿੱਚ AC ਦੀ ਸਭ ਤੋਂ ਵੱਧ ਵਿਕਰੀ ਹੈ।"
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਬਿਆਨ ਦੇ ਅਨੁਸਾਰ, ''ਵੋਲਟਾਸ ਭਾਰਤ ਵਿੱਚ ਏਅਰ ਕੰਡੀਸ਼ਨਿੰਗ ਉਦਯੋਗ ਵਿੱਚ ਇਹ ਇਤਿਹਾਸਕ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਬ੍ਰਾਂਡ ਹੈ।'' ਦੇਸ਼ ਦਾ ਰਿਹਾਇਸ਼ੀ ਏਸੀ ਬਾਜ਼ਾਰ ਵਿੱਤੀ ਸਾਲ 2023-24 ਵਿੱਚ ਇੱਕ ਕਰੋੜ ਯੂਨਿਟ ਹੋਣ ਦਾ ਅਨੁਮਾਨ ਹੈ। ਚਾਲੂ ਵਿੱਤੀ ਸਾਲ 'ਚ ਇਹ ਅੰਕੜਾ ਵਧ ਕੇ 1.15 ਕਰੋੜ ਯੂਨਿਟ ਹੋ ਸਕਦਾ ਹੈ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਾਜ਼ੀਲ ਦੀ ਸੁਪਰੀਮ ਕੋਰਟ 'ਚ Elon Musk ਵਿਰੁੱਧ ਜਾਂਚ ਸ਼ੁਰੂ , ਲੱਗੇ ਇਹ ਗੰਭੀਰ ਦੋਸ਼
NEXT STORY