ਜਲੰਧਰ - ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਅੱਜ ਯਾਨੀ ਸੋਮਵਾਰ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ। ਇਸ ਸੂਰਜ ਗ੍ਰਹਿਣ ਨੂੰ ਬਹੁਤ ਖ਼ਾਸ ਮੰਨਿਆ ਜਾ ਰਿਹਾ ਹੈ, ਕਿਉਂਕਿ 50 ਸਾਲ ਬਾਅਦ ਇੰਨਾ ਲੰਬਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਇਸ ਗ੍ਰਹਿਣ ਦੀ ਮਿਆਦ 4 ਘੰਟੇ 25 ਮਿੰਟ ਦੀ ਹੋਵੇਗੀ। ਅਜਿਹੇ ਵਿਚ ਇਸ ਦੌਰਾਨ 07:30 ਮਿੰਟ ਤੱਕ ਧਰਤੀ 'ਤੇ ਹਨੇਰਾ ਛਾ ਜਾਵੇਗਾ। ਇਹ ਗ੍ਰਹਿਣ ਚੈਤ ਅਮਾਵਸਿਆ 'ਤੇ ਲੱਗ ਰਿਹਾ ਹੈ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ। ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਕਿ ਕੀ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ? ਭਾਰਤ ਵਿੱਚ ਇਸ ਗ੍ਰਹਿਣ ਦਾ ਕੀ ਅਸਰ ਹੋਵੇਗਾ, ਬਾਰੇ ਆਓ ਜਾਣਦੇ ਹਾਂ....

ਇਨ੍ਹਾਂ ਥਾਵਾਂ 'ਤੇ ਵਿਖਾਈ ਦੇਵੇਗਾ ਅਸਰ
ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਅਮਰੀਕਾ, ਮੈਕਸੀਕੋ, ਕੈਨੇਡਾ, ਆਇਰਲੈਂਡ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਦੁਪਹਿਰ 02:15 ਵਜੇ ਸ਼ੁਰੂ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਗ੍ਰਹਿਣ 09:12 ਮਿੰਟ 'ਤੇ ਸ਼ੁਰੂ ਹੋਵੇਗਾ। ਇਸ ਲਈ ਇਹ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਭਾਰਤ ਵਿੱਚ ਗ੍ਰਹਿਣ ਜਾਇਜ਼ ਨਹੀਂ ਹੋਵੇਗਾ, ਇਸ ਲਈ ਇਸ ਦਾ ਸੂਤਕ ਕਾਲ ਵੀ ਇੱਥੇ ਨਹੀਂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ

ਭਾਰਤ ਵਿਚ ਵਿਖਾਈ ਨਹੀਂ ਦੇਵੇਗਾ
ਜਦੋਂ ਸੂਰਜ ਗ੍ਰਹਿਣ ਦਾ ਸਮਾਂ ਸ਼ੁਰੂ ਹੋਵੇਗਾ, ਉਦੋਂ ਭਾਰਤ ਵਿੱਚ ਰਾਤ ਹੋਵੇਗੀ। ਅਜਿਹੇ ਵਿੱਚ ਇਹ ਅਦਿੱਖ ਹੋਵੇਗਾ। ਇਸ ਦਾ ਮਤਲਬ ਕਿ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਸ ਦਾ ਸੂਤਕ ਕਾਲ ਵੀ ਉਥੇ ਜਾਇਜ਼ ਨਹੀਂ ਹੋਵੇਗਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਭਾਰਤ ਵਿੱਚ ਲੋਕਾਂ ਨੂੰ ਇਸ ਗ੍ਰਹਿਣ ਤੋਂ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਗ੍ਰਹਿਣ ਇੱਥੇ ਦਿਖਾਈ ਨਹੀਂ ਦੇਵੇਗਾ। ਇਸ ਲਈ ਲੋਕ ਆਪਣਾ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦੇ ਰਹਿਣ। ਇਸ ਦੌਰਾਨ ਲੋਕ ਆਪਣਾ ਕੋਈ ਵੀ ਸ਼ੁਭ ਕੰਮ ਵੀ ਕਰ ਸਕਦੇ ਹਨ।

ਇਟਲੀ : ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ
NEXT STORY