ਜਲੰਧਰ (ਬਿਊਰੋ) - ਚੇਤ ਦੇ ਨਰਾਤੇ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਪੂਰੀ ਸ਼ਰਧਾ-ਭਾਵਨਾ ਨਾਲ ਵਰਤ ਰੱਖਕੇ ਮਾਂ ਦੀ ਪੂਜਾ ਕਰਦੇ ਹਨ। ਕਈ ਵਾਰ ਲੋਕ ਨਰਾਤਿਆਂ ਵਿਚ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਜੇਕਰ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਕਤ ਗਲਤੀਆਂ ਨਾ ਕਰਨ ਤਾਂ ਉਨ੍ਹਾਂ ਦੀਆਂ ਮਨੋਕਾਮਨਾਵਾਂ ਛੇਤੀ ਤੋਂ ਛੇਤੀ ਪੂਰੀਆਂ ਹੋ ਸਕਦੀਆਂ ਹਨ। ਵਿਸ਼ੇਸ਼ ਰੂਪ ਨਾਲ ਇਹ ਗੱਲਾਂ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ, ਜੋ ਨੌਂ ਦਿਨ ਵਰਤ ਕਰਦੇ ਹਨ।
ਘਰ ਨੂੰ ਖਾਲੀ ਨਾ ਛੱਡੋ
ਨਰਾਤਿਆਂ ਦੇ ਦਿਨਾਂ ’ਚ ਜੇਕਰ ਤੁਸੀਂ ਅਖੰਡ ਜੋਤੀ ਜਗਾਈ ਹੈ ਤਾਂ ਇਨ੍ਹਾਂ 9 ਦਿਨਾਂ ’ਚ ਕਦੇ ਵੀ ਆਪਣੇ ਘਰ ਨੂੰ ਖਾਲੀ ਛੱਡਣ ਦੀ ਗ਼ਲਤੀ ਨਾ ਕਰੋ। ਇਸ ਤੋਂ ਇਲਾਵਾ ਘਰ ’ਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਕੋਨੇ ’ਤੇ ਹਨੇਰਾ ਨਾ ਹੋਣ ਦਿਓ। ਦੋਵੇਂ ਸਮੇਂ ਮਾਂ ਦੀ ਸਮੁੱਖ ਜੋਤੀ ਜਗਾਓ ਅਤੇ ਦੁਰਗਾ ਚਾਲੀਸਾ ਜਾਂ ਸਪਤਸ਼ਤੀ ਦਾ ਜਾਪ ਕਰੋ।
ਦਿਨ ਦੇ ਸਮੇਂ ਸੌਂਣਾ ਨਹੀਂ ਚਾਹੀਦਾ
ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਨਰਾਤਿਆਂ ਦੇ ਦਿਨਾਂ ’ਚ ਦਿਨ ਦੇ ਸਮੇਂ ਸੌਂਣਾ ਨਹੀਂ ਚਾਹੀਦਾ। ਦਿਨ ਦੇ ਸਮੇਂ ਸੌਂਣ ਨਾਲ ਉਮਰ ਘੱਟ ਹੁੰਦੀ ਹੈ ਅਤੇ ਸਰੀਰ ਵਿਚ ਆਲਸ ਬਣਿਆ ਰਹਿੰਦਾ ਹੈ। ਜਿਨ੍ਹਾਂ ਘਰਾਂ ’ਚ ਲੜਾਈ-ਝਗੜਾ ਅਤੇ ਕਲੇਸ਼ ਰਹਿੰਦਾ ਹੈ, ਉਥੇ ਬਰਕਤ ਨਹੀਂ ਹੁੰਦੀ। ਘਰ ’ਚ ਸ਼ਾਂਤੀ ਰੱਖਣ ਨਾਲ ਮਾਤਾ ਜੀ ਖੁਸ਼ ਹੁੰਦੇ ਹਨ।
ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ
ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਨਰਾਤਿਆਂ ਦੇ ਨੌਂ ਦਿਨਾਂ ਵਿਚ ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਮੁੰਡਣ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਦਿਨ ਠੀਕ ਹਨ।
ਘਰ ਦੀ ਸਾਫ਼-ਸਫ਼ਾਈ
ਨਰਾਤਿਆਂ ਤੋਂ ਪਹਿਲਾਂ ਘਰ ’ਚ ਲੱਗੇ ਜਾਲੇ ਅਤੇ ਘਰ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਨਾਲ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ, ਕਿਉਂਕਿ ਜਿਥੇ ਗੰਦਗੀ ਹੁੰਦੀ ਹੈ, ਉਥੇ ਮਾਤਾ ਰਾਣੀ ਜੀ ਨਹੀਂ ਆਉਂਦੇ।
ਨਾ ਕਰੋ ਖੰਡਿਤ ਮੂਰਤੀ ਦੀ ਪੂਜਾ
ਨਰਾਤਿਆਂ ਦੇ ਦਿਨਾਂ ’ਚ ਮਾਂ ਦੁਰਗਾ ਦੀ ਪੁਰਾਣੀ ਅਤੇ ਖੰਡਿਤ ਮੂਰਤੀ ਦੀ ਪੂਜਾ ਕਦੇ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
16 ਸ਼ਿੰਗਾਰ ਕਰਨਾ
ਮਾਂ ਦੁਰਗਾ ਨੂੰ ਚੋਲਾ, ਫੁਲਾਂ ਦੀ ਮਾਲਾ, ਹਾਰ ਅਤੇ ਨਵੇਂ ਕੱਪੜੇ ਪਹਿਨਾ ਕੇ 16 ਸ਼ਿੰਗਾਰ ਕਰੋ। ਇਨ੍ਹੀਂ ਦਿਨੀਂ ਜਨਾਨੀਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨਾ ਘਰ ਅਤੇ ਪਰਿਵਾਰ ਲਈ ਸ਼ੁੱਭ ਹੁੰਦਾ ਹੈ।
ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਨਰਾਤੇ ’ਚ ਸ਼ੁੱਧ ਆਹਾਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨਰਾਤਿਆਂ ’ਚ ਪਿਆਜ਼, ਲਸਣ, ਮਾਸਾਹਾਰੀ ਚੀਜ਼ਾਂ, ਸ਼ਰਾਬ ਆਦਿ ਦਾ ਪਰਹੇਜ਼ ਕਰੋ।
ਨਾ ਪਾਓ ਇਸ ਰੰਗ ਦੇ ਕੱਪੜੇ
ਕਾਲੇ ਅਤੇ ਨੀਲੇ ਰੰਗ, ਚਮੜੇ ਦੀ ਬੈਲਟ ਅਤੇ ਚੱਪਲ-ਜੂਤੇ, ਬੈਗ ਆਦਿ ਨਾ ਹੀ ਪਾਓ ਅਤੇ ਨਾ ਹੀ ਇਨ੍ਹਾਂ ਦੀ ਖਰੀਦਦਾਰੀ ਕਰੋ। ਪੂਜਾ ’ਚ ਬੈਠਣ ਲਈ ਲਾਲ, ਪੀਲੇ, ਗੁਲਾਬੀ ਜਾਂ ਹਰੇ ਰੰਗ ਦੇ ਕਪੱੜੇ ਹੀ ਪਾਓ।
Vastu Tips: ਕਾਰੋਬਾਰ 'ਚ ਤਰੱਕੀ ਪਾਉਣ ਲਈ ਕਾਰਗਰ ਮੰਨੇ ਜਾਂਦੇ ਹਨ ਵਾਸਤੂ ਦੇ ਇਹ ਉਪਾਅ
NEXT STORY