ਨਵੀਂ ਦਿੱਲੀ— ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਬਾਅਦ ਹੁਣ ਇਨਕਮ ਟੈਕਸ ਵਿਭਾਗ ਨੇ ਰੋਟੋਮੈਕ ਸਮੂਹ ਅਤੇ ਉਸ ਦੇ ਪ੍ਰਮੋਟਰਾਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਖਿਲਾਫ ਕਥਿਤ ਟੈਕਸ ਚੋਰੀ ਜਾਂਚ ਦੇ ਸੰਬੰਧ ਵਿੱਚ 11 ਬੈਂਕ ਖਾਤਿਆਂ ਵਿੱਚ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਬੈਂਕ ਬਰਾਂਚਾਂ ਵਿੱਚ ਉਨ੍ਹਾਂ ਦੇ ਖਾਤਿਆਂ 'ਤੇ ਬੀਤੀ ਰਾਤ ਲੈਣ-ਦੇਣ 'ਤੇ ਰੋਕ ਲਗਾਈ ਗਈ।ਸ਼ੁਰੂਆਤੀ ਜ਼ਬਤੀ ਕਾਰਵਾਈ ਕਰੀਬ 85 ਕਰੋੜ ਦੀ ''ਬਕਾਇਆ ਟੈਕਸ ਮੰਗ'' ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੀ ਜਨਵਰੀ ਵਿੱਚ ਸਮੂਹ ਦੇ ਤਿੰਨ ਖਾਤਿਆਂ ਵਿੱਚ ਲੈਣ-ਦੇਣ 'ਤੇ ਰੋਕ ਲਗਾਈ ਗਈ ਸੀ।ਸੀ. ਬੀ. ਆਈ. ਅਤੇ ਈ. ਡੀ. ਸੱਤ ਬੈਂਕਾਂ ਦੇ ਸਮੂਹ ਵੱਲੋਂ ਕਾਨਪੁਰ ਦੇ ਇਸ ਸਮੂਹ ਨੂੰ ਦਿੱਤੇ ਗਏ 3,695 ਕਰੋੜ ਰੁਪਏ ਦੇ ਕਰਜ਼ੇ ਵਿੱਚ ਧੋਖਾਖੜੀ ਦੀ ਜਾਂਚ ਕਰ ਰਹੇ ਹਨ।ਸੀ. ਬੀ. ਆਈ. ਨੇ ਬੈਂਕ ਆਫ ਬੜੌਦਾ ਵੱਲੋਂ ਮਿਲੀ ਸ਼ਿਕਾਇਤ 'ਤੇ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ, ਉਸ ਦੇ ਨਿਦੇਸ਼ਕ ਵਿਕਰਮ ਕੋਠਾਰੀ, ਉਨ੍ਹਾਂ ਦੀ ਪਤਨੀ ਸਾਧਨਾ ਕੋਠਾਰੀ, ਬੇਟੇ ਰਾਹੁਲ ਕੋਠਾਰੀ ਅਤੇ ਅਗਿਆਤ ਬੈਂਕ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਰੋਟੋਮੈਕ ਦਾ ਕੀ ਹੈ ਮਾਮਲਾ?
ਵਿਕਰਮ ਕੋਠਾਰੀ ਨੇ 2008 ਤੋਂ 2013 ਵਿਚਕਾਰ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਮਦਦ ਲਈ।ਇਸ ਦੌਰਾਨ ਕੋਠਾਰੀ ਨੇ ਆਪਣੇ ਵਿਦੇਸ਼ੀ ਖਰੀਦਦਾਰਾਂ ਅਤੇ ਸਪਲਾਇਰਸ ਨੂੰ ਭੁਗਤਾਨ ਕਰਨ ਲਈ ਲੈਟਰ ਆਫ ਕ੍ਰੈਡਿਟ (ਐੱਲ. ਏ. ਸੀ.) ਦਾ ਸਹਾਰਾ ਲਿਆ।ਇਸ ਦੇ ਬਾਅਦ ਪੈਸੇ ਦਾ ਇਸਤੇਮਾਲ ਖਰੀਦਦਾਰਾਂ ਅਤੇ ਸਪਲਾਇਰਸ ਦੇ ਬਕਾਏ ਦੀ ਪੇਮੈਂਟ ਕਰਨ ਦੀ ਜਗ੍ਹਾ ਪੈਸੇ ਨੂੰ ਰੋਟੋਮੈਕ ਅਤੇ ਉਸ ਦੀਆਂ ਸਾਹਇਕ ਕੰਪਨੀਆਂ ਵਿੱਚ ਘੁਮਾ ਦਿੱਤਾ ਗਿਆ।ਬੈਂਕ ਦੇ ਅਧਿਕਾਰੀਆਂ ਨੇ ਰੋਟੋਮੈਕ ਦੇ ਵਿਦੇਸ਼ੀ ਸਪਲਾਇਰਸ ਅਤੇ ਖਰੀਦਦਾਰਾਂ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਐਕਸਪੋਰਟ-ਇੰਪੋਰਟ ਦਾ ਵਪਾਰ ਫਰਜ਼ੀ ਕੰਪਨੀਆਂ ਜ਼ਰੀਏ ਚੱਲ ਰਿਹਾ ਸੀ।
ਰੋਟੋਮੈਕ ਦੇ ਮਾਲਕ ਨੇ 7 ਬੈਂਕਾਂ ਨਾਲ 2919 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।ਹੁਣ ਉਸ 'ਤੇ ਵਿਆਜ ਸਮੇਤ 3,695 ਕਰੋੜ ਰੁਪਏ ਦੇਣਦਾਰੀ ਬਣਦੀ ਹੈ।7 ਬੈਂਕ ਜਿਨ੍ਹਾਂ ਨੂੰ ਰੋਟੋਮੈਕ ਨੇ ਧੋਖਾ ਦਿੱਤਾ ਉਨ੍ਹਾਂ 'ਚ- ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਬੈਂਕ ਆਫ ਮਹਾਰਾਸ਼ਟਰ, ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਹਨ।
ਕਰਮਚਾਰੀਆਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ, ਸਰਕਾਰ ਕਰ ਰਹੀ ਹੈ ਇਹ ਪਲਾਨਿੰਗ
NEXT STORY