ਨਵੀਂ ਦਿੱਲੀ-ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨੂੰ ਰਾਜ ਮਾਰਗ ਉਸਾਰੀ, ਹਵਾਈ ਅੱਡਾ ਵਿਕਾਸ, ਕੋਲਾ ਖਾਨ ਅਤੇ ਸ਼ਹਿਰੀ ਗੈਸ ਵੰਡ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਦੇ ਠੇਕੇ ਮਿਲੇ ਹਨ। ਕੰਪਨੀ ਨੇ ਪਿਛਲੇ ਕੁੱਝ ਸਾਲਾਂ 'ਚ ਇਨ੍ਹਾਂ ਪ੍ਰਾਜੈਕਟਾਂ ਦੇ ਠੇਕੇ ਮੁਕਾਬਲੇਬਾਜ਼ ਟੈਂਡਰਾਂ ਨਾਲ ਪ੍ਰਾਪਤ ਕੀਤੇ ਹਨ। ਇਹ ਕੰਪਨੀ ਦੇ ਆਪਣੇ ਕਾਰੋਬਾਰ ਦੀ ਵੰਨ-ਸੁਵੰਨਤਾ ਕਰਨ ਅਤੇ ਨਵੇਂ ਖੇਤਰਾਂ 'ਚ ਪ੍ਰਵੇਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ।
ਕੰਪਨੀ ਦੇ ਕਰੀਬੀ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਨੇ ਹਮਲਾਵਰ ਤਰੀਕੇ ਨਾਲ ਬੋਲੀਆਂ ਲਾ ਕੇ ਲਾਜਿਸਟਿਕ, ਖਾਨ, ਊਰਜਾ, ਉਸਾਰੀ ਅਤੇ ਖੇਤੀਬਾੜੀ ਉਤਪਾਦਾਂ ਦੇ ਖੇਤਰ 'ਚ ਪ੍ਰਾਜੈਕਟ ਹਾਸਲ ਕੀਤੇ ਅਤੇ ਆਪਣੇ ਪੋਰਟਫੋਲੀਓ ਦੀ ਵੰਨ-ਸੁਵੰਨਤਾ ਕੀਤੀ। ਫਰਵਰੀ 'ਚ ਅਡਾਨੀ ਇੰਟਰਪ੍ਰਾਈਜ਼ਿਜ਼ ਨੇ ਦੇਸ਼ 'ਚ ਅੱਧਾ ਦਰਜਨ ਹਵਾਈ ਅੱਡਿਆਂ ਦੇ ਵਿਕਾਸ ਲਈ ਬੋਲੀਆਂ ਲਾਈਆਂ। ਕੰਪਨੀ ਨੇ ਇਨ੍ਹਾਂ ਹਵਾਈ ਅੱਡਿਆਂ ਲਈ ਭਾਰਤੀ ਹਵਾਈ ਅੱਡਾ ਅਥਾਰਟੀ ਨੂੰ ਅਗਲੇ 50 ਸਾਲਾਂ ਲਈ ਪ੍ਰਤੀ ਯਾਤਰੀ ਸਭ ਤੋਂ ਜ਼ਿਆਦਾ ਟੈਕਸ ਦੇਣ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਕੰਪਨੀ ਨੂੰ ਕੋਲਾ ਖਾਨ ਵਿਕਾਸ ਅਤੇ ਸੰਚਾਲਨ ਦੇ ਠੇਕੇ ਮਿਲੇ, ਜਿਨ੍ਹਾਂ ਦੀ ਕੁਲ ਉਤਪਾਦਨ ਸਮਰੱਥਾ 6.4 ਕਰੋੜ ਟਨ ਸਾਲਾਨਾ ਤੋਂ ਜ਼ਿਆਦਾ ਹੈ।
ਟੀ. ਸੀ. ਐੱਸ. ਨੇ 1.5 ਲੱਖ ਡਾਕਘਰਾਂ ਨੂੰ ਦਿੱਤਾ ਆਧੁਨਿਕ ਰੂਪ
NEXT STORY