ਬਿਜਨੈੱਸ ਡੈਸਕ- ਅਡਾਨੀ ਗਰੁੱਪ ਅਤੇ ਫਰਾਂਸ ਦੀ ਊਰਜਾ ਸੈਕਟਰ ਦੀ ਦਿੱਗਜ ਕੰਪਨੀ ਟੋਟਲ ਐਨਰਜੀਸ ਨੇ ਦੁਨੀਆ ਦਾ ਸਭ ਤੋਂ ਗ੍ਰੀਨ ਹਾਈਡ੍ਰੋਜਨ ਇਕੋਸਿਸਟਮ' ਬਣਾਉਣ ਦੇ ਲਈ ਇਕ ਹੋਰ ਸਾਂਝੀਦਾਰੀ ਕੀਤੀ ਹੈ। ਅਡਾਨੀ ਇੰਟਰਪ੍ਰਾਈਜੇਜ਼ ਨੇ ਇਸ ਰਾਜਨੀਤਿਕ ਗਠਬੰਧਨ ਦੇ ਬਾਰੇ 'ਚ ਸਟਾਕ ਐਕਸਚੇਂਜਾਂ ਨੂੰ ਦੱਸਿਆ ਕਿ ਟੋਟਲ ਐਨਰਜੀਸ ਅਡਾਨੀ ਇੰਟਰਪ੍ਰਾਈਜੇਜ਼ ਲਿਮਟਿਡ ਨਾਲ ਅਡਾਨੀ ਨਿਊ ਇੰਡਸਟਰੀਜ਼ ਲਿਮਟਿਡ 'ਚ 25 ਫੀਸਦੀ ਦੀ ਹਿੱਸੇਦਾਰੀ ਖਰੀਦੇਗੀ।
ਸ਼ੁਰੂਆਤੀ ਪੜਾਅ 'ਚ ANIL ਵਲੋਂ 2030 ਤੋਂ ਪਹਿਲੇ ਹਰ ਸਾਲ ਦਸ ਲੱਖ ਟਨ ਦੇ ਗ੍ਰੀਨ ਹਾਈਡ੍ਰੋਜਨ ਸਮਰੱਥਾ ਨੂੰ ਵਿਕਸਿਤ ਕੀਤਾ ਜਾਵੇਗਾ। ਅਜਿਹੇ ਸਮੇਂ 'ਚ ਜਦੋਂ ਦੇਸ਼ ਆਪਣੀ 70 ਫੀਸਦੀ ਤੋਂ ਜ਼ਿਆਦਾ ਬਿਜਲੀ ਦੇ ਲਈ ਕੋਲੇ 'ਤੇ ਨਿਰਭਰ ਹੈ ਉਸ ਸਮੇਂ ਭਾਰਤ ਨੂੰ ਬਿਜਲ ਦੇ ਲਈ ਕੋਲੇ 'ਤੋਂ ਨਿਰਭਰਤਾ ਦੂਰ ਕਰਨ ਲਈ ਅਡਾਨੀ ਦੀ ਕੋਸ਼ਿਸ਼ ਕਾਫੀ ਮਹੱਤਵਪੂਰਨ ਹੈ।
ਦੱਸ ਦੇਈਏ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਤੇਜ਼ੀ ਨੇ ਗੌਤਮ ਅਡਾਨੀ ਨੂੰ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਟਾਪ ਰੈਂਕ 'ਚ ਪਹੁੰਚਾ ਦਿੱਤਾ ਹੈ।
ਨਿਸ਼ਚਿਤ ਆਮਦਨ ਵਾਲੇ ਮਿਊਚੁਅਲ ਫੰਡ ਉਤਪਾਦਾਂ ’ਚੋਂ ਮਈ ’ਚ 32,722 ਕਰੋੜ ਦੀ ਨਿਕਾਸੀ
NEXT STORY