ਨਵੀਂ ਦਿੱਲੀ— ਦੀਵਾਲੀ ਤੋਂ ਬਾਅਦ ਸਬਜ਼ੀਆਂ ਨੇ ਲੋਕਾਂ ਦਾ ਦੀਵਾਲਾ ਕੱਢ ਦਿੱਤਾ ਹੈ। ਇਨ੍ਹਾਂ ਦੀਆਂ ਕੀਮਤਾਂ 'ਚ ਤੇਜ਼ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਸੀਜ਼ਨ 'ਚ ਆਮ ਤੌਰ 'ਤੇ ਸਬਜ਼ੀਆਂ ਸਸਤੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਨ੍ਹਾਂ ਦੇ ਮੁੱਲ 30 ਦਿਨਾਂ 'ਚ ਦੁੱਗਣੇ ਹੋ ਗਏ। ਕਿਸਾਨਾਂ ਦਾ ਸੋਇਆਬੀਨ ਦੀ ਫਸਲ ਵੱਲ ਜ਼ਿਆਦਾ ਧਿਆਨ ਦੇਣਾ ਵੀ ਇਸ ਦਾ ਇਕ ਕਾਰਨ ਹੈ। ਸਬਜ਼ੀਆਂ ਦੇ ਵਧੇ ਹੋਏ ਮੁੱਲ ਦਾ ਸਿੱਧਾ ਅਸਰ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਸਬਜ਼ੀਆਂ ਦੀ ਕੀਮਤ ਜ਼ਿਆਦਾ ਹੋਣ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਸਾਲ ਸਬਜ਼ੀਆਂ ਦੀਆਂ ਕੀਮਤਾਂ ਬਾਰਿਸ਼ ਦੇ ਮੌਸਮ 'ਚ ਵੀ ਘੱਟ ਰਹੀਆਂ ਹਨ। ਇਸ ਦਾ ਕਾਰਨ ਮੰਡੀ 'ਚ ਸਥਾਨਕ ਸਬਜ਼ੀਆਂ ਦੀ ਭਰਪੂਰ ਆਮਦ ਹੋਣਾ ਸੀ।
ਜ਼ਿਆਦਾਤਰ ਸਬਜ਼ੀਆਂ 60 ਤੋਂ 80 ਰੁਪਏ ਕਿਲੋ ਵਿਕ ਰਹੀਆਂ ਹਨ। ਨਾਲ ਹੀ ਬਾਜ਼ਾਰ 'ਚ ਆਈਆਂ ਨਵੀਆਂ ਸਬਜ਼ੀਆਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਕੁੱਝ ਦਿਨ ਪਹਿਲਾਂ ਤੱਕ 30 ਰੁਪਏ ਕਿਲੋ ਵਿਕਣ ਵਾਲਾ ਧਨੀਆ 80 ਰੁਪਏ 'ਤੇ ਪਹੁੰਚ ਗਿਆ ਤਾਂ ਤਰੋਈ, ਬੈਂਗਣ, ਗਵਾਰਫਲੀ, ਫੁੱਲ ਗੋਭੀ ਦੇ ਮੁੱਲ ਦੁੱਗਣੇ ਹੋ ਗਏ। ਸਬਜ਼ੀ ਵਪਾਰੀਆਂ ਨੇ ਦੱਸਿਆ ਕਿ ਇਸ ਵਾਰ ਮੌਸਮ ਕਾਰਨ ਮੁੱਲ ਵਧੇ ਹਨ। ਅਖੀਰ 'ਚ ਬਾਰਿਸ਼ ਹੋਣ ਨਾਲ ਉਤਪਾਦਨ ਪ੍ਰਭਾਵਿਤ ਹੋਇਆ। ਦੂਜੇ ਪਾਸੇ ਕਿਸਾਨ ਵੀ ਸੋਇਆਬੀਨ 'ਚ ਰੁਚੀ ਵਿਖਾਉਣ ਲੱਗ ਗਏ ਹਨ। ਇਸ ਦਾ ਅਸਰ ਵੀ ਦਿਸ ਰਿਹਾ ਹੈ। ਬਾਜ਼ਾਰ 'ਚ ਮਟਰ ਆਉਂਦਿਆਂ ਹੀ 100 ਰੁਪਏ ਕਿਲੋ ਤਾਂ ਟਮਾਟਰ 60 ਰੁਪਏ ਕਿਲੋ ਵਿਕ ਰਿਹਾ ਹੈ। ਮੁੰਬਈ 'ਚ ਮਟਰ 280 ਰੁਪਏ ਕਿਲੋ ਵਿਕ ਰਿਹਾ ਹੈ। ਮੇਥੀ ਅਜੇ ਘੱਟ ਹੀ ਦਿਖਾਈ ਦੇ ਰਹੀ ਹੈ। ਜਿੱਥੇ ਮਿਲ ਰਹੀ ਹੈ ਉਥੇ ਮੁੱਲ 80 ਰੁਪਏ ਕਿਲੋ ਤੱਕ ਹਨ। ਆਲੂ ਤੋਂ ਆਮ ਲੋਕਾਂ ਨੂੰ ਕੁੱਝ ਰਾਹਤ ਹੈ।
2025 ਤੱਕ ਭਾਰਤ ਬਣ ਜਾਵੇਗਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ
NEXT STORY