ਬਿਜ਼ਨੈੱਸ ਡੈਸਕ : ਸਰਕਾਰ ਵੱਲੋਂ ਖਾਣ ਵਾਲੇ ਤੇਲ ਅਤੇ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਚੁੱਕੇ ਕਦਮਾਂ ਵਿਚਾਲੇ ਦਾਲਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਮਹੀਨੇ ’ਚ ਛੋਲੇ, ਮੂੰਗੀ, ਮਟਰ ਅਤੇ ਅਰਹਰ ਵਰਗੀਆਂ ਮੁੱਖ ਦਾਲਾਂ ਦੀਆਂ ਥੋਕ ਕੀਮਤਾਂ ’ਚ 10 ਫੀਸਦੀ ਤੱਕ ਦੀ ਤੇਜ਼ੀ ਆਈ ਹੈ। ਉੱਥੇ ਹੀ ਪਿਛਲੇ ਇਕ ਹਫਤੇ ’ਚ ਇਨ੍ਹਾਂ ਦੀਆਂ ਕੀਮਤਾਂ ਲੱਗਭਗ 3-5 ਫੀਸਦੀ ਵਧੀਆਂ ਹਨ। ਇੰਡਸਟਰੀ ਬਾਡੀ ‘ਇੰਡੀਅਨ ਪਲਸਿਸ ਐਂਡ ਗ੍ਰੇਨਜ਼ ਐਸੋਸੀਏਸ਼ਨ’ ਆਈ. ਪੀ. ਜੀ. ਏ. ਦੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਛੋਲਿਆਂ ਦੀ ਦਾਲ ’ਚ ਦਿੱਲੀ ਨੂੰ ਛੱਡ ਕੇ ਹੋਰ ਪ੍ਰਮੁੱਖ ਬਾਜ਼ਾਰਾਂ ’ਚ ਲੱਗਭਗ 11 ਫੀਸਦੀ ਦਾ ਵਾਧਾ ਹੋਇਆ ਹੈ। ਜਦੋਂਕਿ ਹਫਤੇ-ਦਰ-ਹਫਤੇ ਇਸ ’ਚ 5.5 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਅਰਹਰ ਦੀ ਕੀਮਤ ’ਚ ਇਕ ਮਹੀਨੇ ’ਚ 6.5 ਫੀਸਦੀ ਅਤੇ ਪਿਛਲੇ ਇਕ ਹਫਤੇ ’ਚ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮੂੰਗੀ ਦੇ ਭਾਅ ਮਹੀਨੇ ਭਰ ’ਚ 10.6 ਫੀਸਦੀ ਅਤੇ ਹਫਤੇ ਭਰ ’ਚ 4.3 ਫੀਸਦੀ ਵਧੇ। ਮਟਰ ਦੀ ਕੀਮਤ ਵੀ ਇਕ ਮਹੀਨੇ ’ਚ 6 ਫੀਸਦੀ ਅਤੇ ਪਿਛਲੇ ਹਫਤੇ 3 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼
ਸਾਲ ਭਰ ’ਚ ਮਟਰ 47 ਫੀਸਦੀ ਤੱਕ ਮਹਿੰਗਾ
ਸਾਲਾਨਾ ਆਧਾਰ ’ਤੇ ਵੀ ਕਈ ਦਾਲਾਂ ਦੀਆਂ ਕੀਮਤਾਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਛੋਲਿਆਂ ਦੇ ਭਾਅ ਲੱਗਭਗ 23 ਫੀਸਦੀ, ਮਾਂਹ 24 ਫੀਸਦੀ ਅਤੇ ਮਟਰ ਦੀ ਕੀਮਤ 47 ਫੀਸਦੀ ਤੱਕ ਵਧੀ ਹੈ। ਦੂਜੇ ਪਾਸੇ ਮਸਰ ਅਤੇ ਮੂੰਗੀ ਦੀਆਂ ਕੀਮਤਾਂ ’ਚ ਸਾਲ ਭਰ ’ਚ ਕ੍ਰਮਵਾਰ ਲੱਗਭਗ 2 ਫੀਸਦੀ ਅਤੇ 4 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਮੌਸਮ ਅਤੇ ਤਿਉਹਾਰੀ ਮੰਗ ਦਾ ਅਸਰ
ਇੰਡਸਟਰੀ ਦੇ ਜਾਣਕਾਰਾਂ ਮੁਤਾਬਕ ਘੱਟ ਮੀਂਹ ਅਤੇ ਕੁਝ ਖੇਤਰਾਂ ’ਚ ਸੋਕੇ ਵਰਗੀ ਸਥਿਤੀ ਕਾਰਨ ਦਾਲਾਂ ਦੀ ਫਸਲ ਅਤੇ ਆਉਣ ਵਾਲੀ ਬਿਜਾਈ ਨੂੰ ਲੈ ਕੇ ਚਿੰਤਾ ਵਧੀ ਹੈ। ਕਰਨਾਟਕ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ’ਚ ਸੋਕੇ ਦੀ ਸਥਿਤੀ ਨੇ ਵੀ ਬਾਜ਼ਾਰ ਦੀ ਚਿੰਤਾ ਵਧਾਈ ਹੈ।
ਆਈ. ਪੀ. ਜੀ. ਏ. ਦੇ ਸਕੱਤਰ ਸਤੀਸ਼ ਉਪਾਧਿਆਏ ਅਨੁਸਾਰ ਛੋਲਿਆਂ ਦੀਆਂ ਕੀਮਤਾਂ ’ਚ ਤੇਜ਼ੀ ਦੇ ਪਿੱਛੇ ਕਈ ਕਾਰਨ ਹਨ। ਨਮੀ ਦੀ ਕਮੀ ਨਾਲ ਹਾੜ੍ਹੀ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਛੋਲਿਆਂ ਦੀ ਉਪਲੱਬਧਤਾ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਰਹਿਣ ਦੀ ਉਮੀਦ ਹੈ। ਉੱਥੇ ਹੀ ਅੰਤਰਰਾਸ਼ਟਰੀ ਬਾਜ਼ਾਰ ’ਚ ਪੀਲੀ ਮਟਰ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਪੀਲੀ ਮਟਰ ਨੂੰ ਛੋਲਿਆਂ ਦੇ ਬਦਲ ਦੇ ਤੌਰ ’ਤੇ ਵਰਤੋਂ ਕੀਤਾ ਜਾਂਦਾ ਹੈ। ਰੂਸ ਤੋਂ ਸਪਲਾਈ ਪ੍ਰਭਾਵਿਤ ਹੋਣ ਅਤੇ ਤਿਉਹਾਰੀ ਸੀਜ਼ਨ ’ਚ ਮੰਗ ਵਧਣ ਨਾਲ ਵੀ ਦਾਲਾਂ ਦੀਆਂ ਕੀਮਤਾਂ ’ਤੇ ਦਬਾਅ ਵਧਿਆ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
RBL ਬੈਂਕ ਨੂੰ ਮਿਲਿਆ 173 ਕਰੋੜ ਤੋਂ ਵੱਧ ਦਾ GST ਨੋਟਿਸ , ਬੈਂਕ ਨੇ ਚੁਣੌਤੀ ਦੇਣ ਦੀ ਕੀਤੀ ਗੱਲ
NEXT STORY