ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਜਾਰੀ ਪ੍ਰਕੋਪ 'ਚ ਖੇਤੀ ਜਿਣਸਾਂ ਦੀ ਬਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ 43.4 ਫੀਸਦੀ ਵੱਧ ਕੇ 53,626.6 ਕਰੋੜ ਰੁਪਏ ਤੋਂ ਪਾਰ ਪਹੁੰਚ ਗਈ। ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਬਰਾਮਦ (ਐਕਸਪੋਰਟ) 37,397.3 ਕਰੋੜ ਰੁਪਏ ਰਹੀ ਸੀ। ਉੱਥੇ ਹੀ, ਸਤੰਬਰ 2020 'ਚ ਖੇਤੀ ਬਰਾਮਦ ਸਤੰਬਰ 2019 ਦੇ 5,114 ਕਰੋੜ ਰੁਪਏ ਤੋਂ 81.7 ਫੀਸਦੀ ਵੱਧ ਕੇ 9,296 ਕਰੋੜ ਰੁਪਏ 'ਤੇ ਪਹੁੰਚ ਗਈ।
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਖੇਤੀ ਬਰਾਮਦ ਨੂੰ ਉਤਸ਼ਾਹਤ ਕਰਨ ਦੇ ਸਰਕਾਰ ਦੀਆਂ ਲਗਾਤਾਰ ਤੇ ਠੋਸ ਕੋਸ਼ਿਸ਼ਾਂ ਦੇ ਨਤੀਜੇ ਦਿਸ ਰਹੇ ਹਨ ਕਿਉਂਕਿ ਕੋਵਿਡ-19 ਸੰਕਟ ਦੇ ਬਾਵਜੂਦ ਅਪ੍ਰੈਲ-ਸਤੰਬਰ 2020 ਦੀ ਮਿਆਦ 'ਚ ਖੇਤੀ ਜਿਣਸਾਂ ਦੀ ਬਰਾਮਦ 'ਚ 43.4 ਫੀਸਦੀ ਦਾ ਵਾਧਾ ਹੋਇਆ ਅਤੇ 53,626.6 ਕਰੋੜ ਰੁਪਏ 'ਤੇ ਪਹੁੰਚ ਗਈ।''
ਵਪਾਰ ਸੰਤੁਲਨ ਦੇਸ਼ ਦੇ ਪੱਖ 'ਚ ਰਿਹਾ-
ਸਰਕਾਰ ਮੁਤਾਬਕ, ਅਪ੍ਰੈਲ ਤੋਂ ਸਤੰਬਰ ਦੌਰਾਨ ਮੂੰਗਫਲੀ ਦੀ ਬਰਾਮਦ 'ਚ 35 ਫੀਸਦੀ ਦਾ ਇਜ਼ਾਫ਼ਾ ਹੋਇਆ। ਇਸੇ ਤਰ੍ਹਾਂ ਰਿਫਾਇੰਡ ਖੰਡ 'ਚ 104 ਫੀਸਦੀ, ਕਣਕ 'ਚ 206 ਫੀਸਦੀ, ਬਾਸਮਤੀ ਚੌਲਾਂ 'ਚ 13 ਫੀਸਦੀ ਅਤੇ ਗੈਰ-ਬਾਸਮਤੀ 'ਚ 106 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅਪ੍ਰੈਲ-ਸਤੰਬਰ ਵਪਾਰ ਦਾ ਸੰਤੁਲਨ ਦੇਸ਼ ਦੇ ਪੱਖ 'ਚ 9,002 ਕਰੋੜ ਰੁਪਏ ਰਿਹਾ, ਜਦੋਂ ਕਿ ਸਾਲ ਭਰ ਪਹਿਲਾਂ ਦੀ ਇਸੇ ਮਿਆਦ 'ਚ 2,133 ਕਰੋੜ ਰੁਪਏ ਦਾ ਵਪਾਰ ਘਾਟਾ ਹੋਇਆ ਸੀ। ਸਰਕਾਰ ਨੇ ਖੇਤੀ ਜਿਣਸਾਂ ਨੂੰ ਬੜ੍ਹਾਵਾ ਦੇਣ ਲਈ ਖੇਤੀ ਬਰਾਮਦ ਨੀਤੀ 2018 ਦੀ ਘੋਸ਼ਣਾ ਕੀਤੀ ਸੀ। ਇਸ ਤਹਿਤ ਖੇਤੀ ਜਿਣਸਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਕਈ ਪ੍ਰਬੰਧ ਕੀਤੇ ਗਏ ਹਨ।
ਅਡਾਨੀ ਗੈਸ ਨੇ ਘਟਾਏ CNG ਤੇ PNG ਦੇ ਭਾਅ
NEXT STORY