ਨਵੀਂ ਦਿੱਲੀ— ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਲਈ ਖੇਤੀਬਾੜੀ ਦੇ ਖੇਤਰ 'ਚ ਆਧੁਨਿਕ ਤਕਨਾਲੋਜੀ ਤਕਨੀਕ ਦੀ ਜਾਣਕਾਰੀ ਦੇਣ ਲਈ ਰਾਸ਼ਟਰੀ ਪੱਧਰ ਦਾ ਖੇਤੀਬਾੜੀ ਮੇਲਾ ਇਸ ਬਾਰ 16 ਤੋਂ 18 ਮਾਰਚ ਤੱਕ ਭਾਰਤੀ ਖੇਤੀਬਾੜੀ ਖੋਜ ਕੰਪਲੈਕਸ ਪੂਸਾ 'ਚ ਆਯੋਜਿਤ ਕੀਤਾ ਜਾਵੇਗਾ।
ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਸੰਵਾਦਾਤਾ ਸੰਮੇਲਣ 'ਚ ਮੇਲੇ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਬਾਰ ਦਾ ਮੁੱਖ ਵਿਸ਼ਾ ' 2022 ਤੱਕ ਕਿਸਾਨਾਂ ਦੀ ਆਮਦਨ ਦੁਗੱਣੀ ਕਰਨਾ ਹੈ। ਇਸਦੇ ਨਾਲ ਹੀ ਜੈਵਿਕ ਖੇਤੀਬਾੜੀ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ 'ਚ ਪਿਛਲੇ 4 ਸਾਲਾਂ ਦੌਰਾਨ ਹੋਏ ਵਿਕਾਸ ਦੀ ਝਲਕ ਇਸ ਮੇਲੇ 'ਚ ਮਿਲ ਸਕੇਗੀ। ਮੇਲੇ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਕਈ ਰਾਜਾਂ ਤੋਂ ਇਕ ਲੱਖ ਤੋਂ ਅਧਿਕ ਕਿਸਾਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਮੇਲੇ 'ਚ ਕਰੀਬ 800 ਸਟਾਲ ਲਗਾਏ ਜਾਣਗੇ, ਜਿਨ੍ਹਾਂ 'ਚ ਖੇਤੀਬਾੜੀ ਲਾਗਤ 'ਚ ਕਮੀ, ਫਸਲਾਂ ਦਾ ਲਾਭਕਾਰੀ ਮੁੱਲ ਯਕੀਨੀ ਬਣਾਉਣਾ, ਜੋਖਮ ਪ੍ਰਬੰਧ ਅਤੇ ਖੇਤੀ ਨਾਲ ਸਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸਟਾਲਾਂ 'ਤੇ ਕੇਲੇ ਦੇ ਰੇਸ਼ੇ ਦਾ ਉਪਯੋਗ, ਮਸ਼ਰੂਮ ਉਤਪਾਦਨ, ਵਰਮੀ ਕੰਪੋਸਟ ਦੀ ਤਿਆਰੀ, ਖੇਤੀਬਾੜੀ ਜੰਗਲਾਤ ਅਤੇ ਬਾਂਸ ਤੋਂ ਕਲਾਤਮਕ ਅਤੇ ਉਪਯੋਗੀ ਵਸਤੂਆਂ ਨੂੰ ਤਿਆਰ ਕਰਨ ਦੀ ਕਲਾ ਪ੍ਰਦਰਸ਼ਨ ਕੀਤਾ ਜਾਵੇਗਾ।
ਬਜਟ ਸੈਸ਼ਨ : ਲੋਕ ਸਭਾ 'ਚ ਪਾਸ ਹੋਇਆ ਵਿਤ ਬਿੱਲ 2018
NEXT STORY