ਨਵੀਂ ਦਿੱਲੀ— ਆਮ ਬਜਟ-2019 ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਦੇ 40 ਅਰਥ ਸ਼ਾਸਤਰੀਆਂ ਤੇ ਮਾਹਿਰਾਂ ਨਾਲ ਮੀਟਿੰਗ ਕੀਤੀ। ਇਸ ਬੈਠਕ ਦਾ ਆਯੋਜਨ ਨੀਤੀ ਅਯੋਗ ਨੇ ਕੀਤਾ ਸੀ। ਇਸ ਮੀਟਿੰਗ ਦਾ ਏਜੰਡਾ ਸੀ ''Economic Policy – The Road Ahead'' ਬੈਠਕ 'ਚ ਸ਼ਾਮਲ ਅਰਥ ਸ਼ਾਸਤਰੀਆਂ ਤੇ ਮਾਹਿਰਾਂ ਨੇ 5 ਅਹਿਮ ਮੁੱਦਿਆਂ 'ਤੇ ਆਪਣੀ ਰਾਏ ਨਾਲ ਪੀ.ਐੱਮ. ਮੋਦੀ ਨੂੰ ਜਾਣੂ ਕਰਵਾਇਆ। ਇਨ੍ਹਾਂ ਬਿੰਦੂਆਂ 'ਚ ਮੈਕਰੋ ਇਕੋਨਾਮਿਕ ਤੇ ਰੁਜ਼ਗਾਰ, ਖੇਤੀਬਾੜੀ ਤੇ ਜਲ ਸਰੋਤ, ਐਕਸਪੋਰਟ, ਸਿੱਖਿਆ ਤੇ ਸਿਹਤ ਸ਼ਾਮਲ ਸੀ। ਪ੍ਰਧਾਨ ਮੰਤਰੀ ਨੇ ਅਰਥਵਿਵਸਥਾ 'ਤੇ ਵੱਖ ਵੱਖ ਨਜ਼ਰੀਆ ਪੇਸ਼ ਕਰਨ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਮਾਹਿਰਾਂ ਨੇ ਰੁਜ਼ਗਾਰ, ਐਕਸਪੋਰਟ ਤੇ ਖੇਤੀਬਾੜੀ ਸੈਕਟਰ ਦੀ ਸਮੱਸਿਆਂ ਦੇ ਮੱਦੇਨਜ਼ਰ ਪੀ.ਐੱਮ. ਨੂੰ ਅਹਿਮ ਸੁਝਾਅ ਪੇਸ਼ ਕੀਤਾ।
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ 5 ਜੁਲਾਈ ਨੂੰ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾਂ ਬਜਟ ਪੇਸ਼ ਕਰਨ ਵਾਲੀ ਹੈ। ਇਸ ਲਿਹਾਜ਼ ਨਾਲ ਪੀ.ਐੱਮ. ਨਰਿੰਦਰ ਮੋਦੀ ਦੀ ਇਹ ਮੀਟਿੰਗ ਕਾਫੀ ਅਹਿਮ ਹੈ। ਅਰਥ ਸ਼ਾਸਤਰੀਆਂ ਨਾਲ ਪੀ.ਐੱਮ. ਦੀ ਮੀਟਿੰਗ ਦਾ ਅਸਰ ਬਜਟ 'ਚ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਹੀ ਹਲਵਾ ਸੈਰੇਮਨੀ ਨਾਲ ਬਜਟ ਪ੍ਰੀਟਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਦੂਜੀ ਵਾਰ ਵੱਡੇ ਬਹੁਮਤ ਨਾਲ ਸੰਭਾਲਨ ਵਾਲੇ ਪੀ.ਐੱਮ. ਮੋਦੀ ਨੂੰ ਦੇਸ਼ ਦੀ ਖਰਾਬ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਜ਼ਿੰਮੇਵਾਰੀ ਹੈ। ਇਸ ਬੈਠਕ 'ਚ ਵਿੱਤ ਮੰਤਰਾਲਾ ਦੇ ਸਾਰੇ ਪੰਜ ਸਕੱਤਰ ਤੇ ਨੀਤੀ ਅਯੋਗ ਦੇ ਅਧਿਕਾਰੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਤਕ ਕਿਹਾ ਹੈ ਕਿ ਸ਼ਨੀਵਾਰ ਨੂੰ ਅਰਥ ਸ਼ਾਸਤਰੀਆਂ ਤੇ ਦੂਜੇ ਐਕਸਪਰਟ ਨਾਲ ਉਨ੍ਹਾਂ ਦੀ ਬੈਠਕ ਹੋਈ। ਇਸ ਬੈਠਕ 'ਚ ਮੈਕਰੋ ਇਕੋਨਾਮੀ ਤੇ ਰੁਜ਼ਗਾਰ, ਖੇਤੀਬਾੜੀ, ਜਲ ਸਰੋਤ, ਸਿੱਖਿਆ ਵਰਗੇ ਮੁੱਦਿਆਂ 'ਤੇ ਚਰਚਾ ਹੋਈ।
ਘੁੰਮਣ ਲਈ ਬੈਂਕ ਤੋਂ ਕਰਜ਼ਾ ਲੈ ਰਹੇ ਭਾਰਤੀ ਨੌਜਵਾਨ
NEXT STORY