ਨਵੀਂ ਦਿੱਲੀ— ਭਾਰਤੀ ਨੌਜਵਾਨ ਆਪਣੀ ਜੀਵਨਸ਼ੈਲੀ ’ਤੇ ਖੁੱਲ੍ਹ ਕੇ ਖਰਚ ਕਰ ਰਹੇ ਹਨ ਅਤੇ ਦੇਸ਼-ਵਿਦੇਸ਼ ਘੁੰਮਣ ਲਈ ਉਹ ਕਰਜ਼ਾ ਲੈਣ ’ਚ ਵੀ ਨਹੀਂ ਹਿਚਕਿਚਾ ਰਹੇ ਹਨ। ਯਾਤਰਾ ਸੇਵਾਦਾਤਾ ਕੰਪਨੀ ਥਾਮਸ ਕੁਕ ਇੰਡੀਆ ਦੀ ਰਿਪੋਰਟ ਅਨੁਸਾਰ 25 ਤੋਂ 35 ਸਾਲ ਦੇ ਨੌਜਵਾਨਾਂ ’ਚ ਘੁੰਮਣ ਲਈ ਟਰੈਵਲ ਲੋਨ ਦੀ ਮੰਗ ’ਚ 50 ਤੋਂ 60 ਫ਼ੀਸਦੀ ਦਾ ਵਾਧਾ ਹੋਇਆ। ਨੌਕਰੀਪੇਸ਼ਾ ਵਰਗ ਸਾਲ ’ਚ ਇਕ-ਦੋ ਵਾਰ ਯਾਤਰਾ ਲਈ ਡੈਬਿਟ-ਕ੍ਰੈਡਿਟ ਕਾਰਡ ਦੀ ਈ. ਐੱਮ. ਆਈ. ’ਤੇ ਟਰੈਵਲ ਪਲਾਨ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਮਹਾਨਗਰਾਂ ’ਚ ਹੀ ਨਹੀਂ ਛੋਟੇ ਸ਼ਹਿਰਾਂ ’ਚ ਵੀ ਸੈਰ ਦਾ ਜਨੂੰਨ ਵਧਿਆ ਹੈ।
ਛੋਟੇ ਸ਼ਹਿਰਾਂ ’ਚ ਤੇਜ਼ੀ ਨਾਲ ਬਦਲਿਆ ਮਾਹੌਲ
ਨਵੇਂ ਸੈਲਾਨੀਆਂ ਦੀ ਗਿਣਤੀ ਮੁੰਬਈ, ਦਿੱਲੀ, ਹੈਦਰਾਬਾਦ, ਬੇਂਗਲੁਰੂ ਅਤੇ ਚੇਨਈ ’ਚ ਬੀਤੇ ਸਾਲ 20 ਫ਼ੀਸਦੀ ਦਾ ਵਾਧਾ ਆਇਆ। ਉਥੇ ਹੀ ਟੀਅਰ 2 ਅਤੇ 3 ਸ਼ਹਿਰਾਂ ’ਚ ਸ਼ਾਮਲ ਅੰਮ੍ਰਿਤਸਰ, ਕਰਨਾਲ, ਗੁਹਾਟੀ, ਰਾਂਚੀ, ਵਿਸ਼ਾਖਾਪਟਨਮ, ਹੁਬਲੀ, ਉਦੈਪੁਰ ਅਤੇ ਵਿਜੈਵਾਡ਼ਾ ’ਚ 30 ਫ਼ੀਸਦੀ ਦਾ ਉਛਾਲ ਆਇਆ। ਇਹ ਇਕ ਵੱਡਾ ਬਦਲਾਅ ਹੈ।
ਸਹੂਲਤ ਲਈ ਧੜੱਲੇ ਨਾਲ ਖਰਚਾ
ਭਾਰਤੀ ਸੈਲਾਨੀ ਆਪਣੀ ਯਾਤਰਾ ਦੌਰਾਨ ਰਹਿਣ, ਖਾਣ-ਪੀਣ ਜਾਂ ਘੁੰਮਣ ’ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਚਾਹੁੰਦੇ। ਇਸ ਕਾਰਨ ਲਗਜ਼ਰੀ ਯਾਤਰਾ ਦੀ ਮੰਗ 15 ਤੋਂ 20 ਫ਼ੀਸਦੀ ਵਧੀ ਹੈ। ਨੌਜਵਾਨ ਆਬਾਦੀ ਆਈਸਲੈਂਡ, ਕੀਨੀਆ, ਤਸਮਾਨੀਆ, ਕੋਰੀਆ ਅਤੇ ਜਾਪਾਨ ਵਰਗੇ ਵਿਦੇਸ਼ੀ ਸਥਾਨਾਂ ਨੂੰ ਕਾਫ਼ੀ ਪਸੰਦ ਕਰ ਰਹੀ ਹੈ।
ਇਹ ਹਨ ਪਸੰਦੀਦਾ ਸਥਾਨ
ਭਾਰਤੀਆਂ ਵੱਲੋਂ ਛੁੱਟੀਆਂ ’ਚ ਘੁੰਮਣ ਵਾਲੇ ਸਥਾਨਾਂ ’ਚ ਗੋਆ, ਪੁੱਡੂਚੇਰੀ, ਹੰਪੀ, ਉਦੈਪੁਰ, ਮਨਾਲੀ, ਨੈਨੀਤਾਲ ਅਤੇ ਧਰਮਸ਼ਾਲਾ ਸੂਚੀ ’ਚ ਸਭ ਤੋਂ ਉੱਪਰ ਹਨ। ਵਿਦੇਸ਼ੀ ਸਥਾਨਾਂ ’ਚ ਸਿੰਗਾਪੁਰ, ਦੁਬਈ, ਅਾਬੂਧਾਬੀ, ਮਲੇਸ਼ੀਆ, ਥਾਈਲੈਂਡ, ਭੂਟਾਨ, ਨੇਪਾਲ, ਇੰਡੋਨੇਸ਼ੀਆ, ਮਾਲਦੀਵ, ਮਾਰੀਸ਼ਸ, ਹਾਂਗਕਾਂਗ-ਮਕਾਊ ਵਰਗੇ ਦੇਸ਼ ਸ਼ਾਮਲ ਹਨ।
ਐਡਵੈਂਚਰ ਟੂਰਿਜ਼ਮ ਪ੍ਰਤੀ ਦੀਵਾਨਗੀ
ਅੱਜ ਦੀ ਨੌਜਵਾਨ ਆਬਾਦੀ ਦਰਮਿਆਨ ਐਡਵੈਂਚਰ ਟੂਰਿਜ਼ਮ (ਖਤਰੇ ਭਰੀਆਂ ਖੇਡਾਂ ਨਾਲ ਜੁਡ਼ੇ ਸੈਰਗਾਹ) ਪ੍ਰਤੀ ਦੀਵਾਨਗੀ ਸਭ ਤੋਂ ਜ਼ਿਆਦਾ ਹੈ। ਭਾਰਤੀ ਨੌਜਵਾਨ ਐਡਵੈਂਚਰ ਟੂਰਿਜ਼ਮ ’ਚ ਰਾਫਟਿੰਗ, ਸਕੂਬਾ ਡਰਾਈਵਿੰਗ, ਸਕਾਈਵਾਕ, ਬੰਜੀ ਜੰਪਿੰਗ ਨੂੰ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ।
ਟਰੈਵਲ ਅਤੇ ਟੂਰ ਪੈਕੇਜ ਨਾਲ ਆਸਾਨੀ
ਟਰੈਵਲ ਅਤੇ ਟੂਰ ਪੈਕੇਜ ਏਜੰਸੀਆਂ ਵੀ ਬੈਂਕਾਂ ਨਾਲ ਗੱਠਜੋਡ਼ ਕਰ ਕੇ ਛੁੱਟੀਆਂ ਲਈ ਈ. ਐੱਮ. ਆਈ. ’ਤੇ ਭੁਗਤਾਨ ਕਰਨ ਦਾ ਆਪਸਨ ਦੇ ਰਹੀਆਂ ਹਨ। ਹਵਾਈ ਯਾਤਰਾ, ਹੋਟਲ ਬੁਕਿੰਗ ਅਤੇ ਲੋਕਲ ਟੂਰ ਲਈ ਪੈਕੇਜ ਨਾਲ ਆਸਾਨੀ ਹੋ ਰਹੀ ਹੈ।
ਜੀਵਨਸ਼ੈਲੀ ’ਤੇ ਖੁੱਲ੍ਹ ਕੇ ਖਰਚ ਕਰਨ ਦਾ ਰੁਝਾਨ
ਕੁੱਝ ਸਾਲ ਪਹਿਲਾਂ ਤੱਕ ਘਰ, ਵਾਹਨ, ਸਿੱਖਿਆ ਆਦਿ ਲਈ ਕਰਜ਼ਾ ਲੈਣ ਦਾ ਰੁਝਾਨ ਸੀ ਪਰ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਵੀ ਨੌਜਵਾਨ ਅਜਿਹਾ ਕਰ ਰਹੇ ਹਨ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਵੀਂ ਪੀੜ੍ਹੀ ਦੇ ਲੋਕਾਂ ਦੀ ਬਦਲੀ ਸੋਚ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਹੈ। ਨੌਜਵਾਨ ਆਬਾਦੀ ਬੱਚਤ ’ਤੇ ਘੱਟ ਅਤੇ ਖਰਚ ਕਰਨ ’ਤੇ ਜ਼ਿਆਦਾ ਭਰੋਸਾ ਕਰ ਰਹੀ ਹੈ। ਉਹ ਘੁੰਮਣ-ਫਿਰਣ ਤੋਂ ਲੈ ਕੇ ਮੋਬਾਇਲ ਜਾਂ ਕਾਰ ਖਰੀਦਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ’ਚ ਵੀ ਹਿਚਕ ਨਹੀਂ ਰਹੀ। ਇਹ ਬਦਲਾਅ ਹਾਲ ਹੀ ਦੇ ਸਾਲਾਂ ’ਚ ਆਇਆ ਹੈ। ਹਾਲਾਂਕਿ ਜ਼ਰੂਰਤ ਤੋਂ ਜ਼ਿਆਦਾ ਕਰਜ਼ਾ ਉਨ੍ਹਾਂ ਦੀ ਵਿੱਤੀ ਸਿਹਤ ਨੂੰ ਵਿਗਾੜ ਰਿਹਾ ਹੈ।
ਬਜਟ 2019 : ਵਿੱਤ ਮੰਤਰੀ ਦੇ ਐਲਾਨ ਨਾਲ ਬਾਜ਼ਾਰ ’ਚ ਦਿਸੇਗਾ ਜੋਸ਼!
NEXT STORY