ਨਵੀਂ ਦਿੱਲੀ—ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਕਿ ਜੇਕਰ ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਨਿੱਜੀਕਰਣ ਹੁੰਦਾ ਹੈ ਤਾਂ ਏਅਰਲਾਈਨ 'ਚ ਹਿੱਸੇਦਾਰੀ ਲੈਣ ਲਈ ਟਾਟਾ ਤੋਂ ਉੱਚਿਤ ਕੋਈ ਨਹੀਂ ਹੋਵੇਗਾ।
ਸਰਕਾਰ ਫੰਡ ਦੇ ਬੋਝ ਹੇਠਾਂ ਦੱਬੀ ਇਸ ਹਵਾਬਾਜ਼ੀ ਕੰਪਨੀ ਦੀ ਰਿਕਵਰੀ ਲਈ ਤਰੀਕੇ ਲੱਭ ਰਹੀ ਹੈ। ਸਮਝਿਆ ਜਾਂਦਾ ਹੈ ਕਿ ਟਾਟਾ ਗਰੁੱਪ ਨੇ ਏਅਰ ਇੰਡੀਆ 'ਚ ਹਿੱਸੇਦਾਰੀ ਲੈਣ ਦੀ ਇੱਛਾ ਜਤਾਈ ਹੈ। ਮਿੱਤਲ ਨੇ ਕਿਹਾ ਕਿ ਜੇਕਰ ਏਅਰ ਇੰਡੀਆ ਦਾ ਨਿੱਜੀਕਰਣ ਹੁੰਦਾ ਹੈ ਤਾਂ ਟਾਟਾ ਸਭ ਤੋਂ ਉੱਚਿਤ ਉਮੀਦਵਾਰਾਂ 'ਚ ਹੋਵੇਗੀ। ਪੱਤਰਕਾਰਾਂ ਨੇ ਉਸ ਤੋਂ ਮੀਡੀਆ ਦੀ ਇਸ ਖਬਰ 'ਤੇ ਪ੍ਰਤੀਕਿਰਿਆ ਮੰਗੀ ਗਈ ਸੀ ਕਿ ਟਾਟਾ ਏਅਰਲਾਈਨ 'ਚ ਹਿੱਸੇਦਾਰੀ ਲੈਣ ਦੇ ਇਛੁੱਕ ਹਨ।
ਸੋਨੇ 'ਚ ਹਲਕਾ ਵਾਧਾ, ਬ੍ਰੈਂਟ 45 ਡਾਲਰ ਦੇ ਉੱਪਰ
NEXT STORY