ਨਵੀਂ ਦਿੱਲੀ— ਜੇਕਰ ਤੁਸੀਂ ਪੰਜਾਬ ਤੋਂ ਬਾਹਰ ਦਿੱਲੀ ਜਾਂ ਕਿਸੇ ਹੋਰ ਸ਼ਹਿਰ 'ਚ ਨੌਕਰੀ ਕਰਦੇ ਹੋ ਅਤੇ ਤਿਉਹਾਰਾਂ ਦੇ ਮੌਕੇ 'ਤੇ ਆਪਣੇ ਘਰ ਆਉਣ ਦਾ ਪਲਾਨ ਬਣਾ ਰਹੇ ਹੋ ਤਾਂ ਹਵਾਈ ਸਫਰ ਤੁਹਾਨੂੰ ਸਸਤਾ ਪੈ ਸਕਦਾ ਹੈ। ਤਿਉਹਾਰਾਂ ਦੇ ਟਾਈਮ 'ਚ ਰੇਲ ਟਿਕਟ ਨਹੀਂ ਮਿਲ ਰਹੀ ਹੈ, ਤਾਂ ਘਟ ਰੇਟ 'ਤੇ ਹਵਾਈ ਟਿਕਟ ਲੈਣ ਦਾ ਹੁਣ ਹੀ ਮੌਕਾ ਹੈ। ਕਈ ਪ੍ਰਮੁੱਖ ਮਾਰਗਾਂ 'ਤੇ ਹਵਾਈ ਟਿਕਟ ਰੇਲ ਦੀ ਏ. ਸੀ.-1 ਅਤੇ ਏ. ਸੀ.-2 ਦੀ ਟਿਕਟ ਦੇ ਬਰਾਬਰ ਹਨ। ਜੇਕਰ ਦਿੱਲੀ ਤੋਂ ਚੰਡੀਗੜ੍ਹ ਜਾਣਾ ਹੈ, ਤਾਂ ਅਡਵਾਂਸ ਟਿਕਟ ਬੁਕਿੰਗ ਕਰਾਉਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਈ ਵਾਰ ਟਰੇਨ 'ਚ ਬੁਕਿੰਗ ਕਰਾਉਣ 'ਤੇ ਪ੍ਰਮੁੱਖ ਮਾਰਗਾਂ 'ਤੇ ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਦੇ ਸਮੇਂ ਦੀ ਟਿਕਟ ਵੇਟਿੰਗ 'ਚ ਚੱਲ ਰਹੀ ਹੁੰਦੀ ਹੈ। ਉੱਥੇ ਹੀ 24 ਘੰਟੇ ਪਹਿਲਾਂ ਤਤਕਾਲ 'ਚ ਟਿਕਟ ਕਰਾਉਣ 'ਤੇ ਟਿਕਟ ਮਿਲ ਜਾਵੇਗੀ ਇਸ ਗੱਲ ਦੀ ਗਾਰੰਟੀ ਨਹੀਂ ਹੁੰਦੀ।
ਹਵਾਈ ਜਹਾਜ਼ ਦੀ ਟਿਕਟ ਨਾ ਮਿਲੇ ਅਜਿਹਾ ਨਹੀਂ ਹੋਵੇਗਾ ਪਰ ਟਿਕਟ ਦੀ ਕੀਮਤ ਮੰਗ-ਸਪਲਾਈ ਦੇ ਆਧਾਰ 'ਤੇ ਨਿਰਧਾਰਤ ਹੁੰਦੀ ਹੈ। ਪੀਕ ਟਾਈਮ 'ਚ ਹਵਾਈ ਟਿਕਟ ਮਹਿੰਗੀ ਹੋ ਜਾਂਦੀ ਹੈ। ਹਾਲਾਂਕਿ ਜੇਕਰ ਤੁਸੀਂ ਸਮੇਂ 'ਤੇ ਬੁਕਿੰਗ ਕਰਾ ਲਵੋਗੇ ਤਾਂ ਤੁਹਾਨੂੰ ਘਟ ਰੇਟ 'ਤੇ ਹਵਾਈ ਟਿਕਟ ਮਿਲ ਜਾਂਦੀ ਹੈ। ਦੇਸ਼ 'ਚ 10 ਅਕਤੂਬਰ ਤੋਂ ਨਵਰਾਤਰੇ ਸ਼ੁਰੂ ਹਨ ਅਤੇ 18 ਅਕਤੂਬਰ ਦਾ ਦੁਸਹਿਰਾ ਹੈ।
ਤਿਉਹਾਰਾਂ ਦਾ ਇਹ ਸੀਜ਼ਨ ਛੱਠ ਪੂਜਾ ਤਕ ਯਾਨੀ 13 ਨਵੰਬਰ ਤਕ ਚੱਲੇਗਾ। 7 ਨਵੰਬਰ, ਬੁੱਧਵਾਰ ਦੀ ਦੀਵਾਲੀ ਹੈ। ਜੇਕਰ ਤੁਸੀਂ ਹੁਣ ਤੋਂ ਹੀ ਹਵਾਈ ਟਿਕਟ ਬੁੱਕ ਕਰਦੇ ਹੋ ਤਾਂ ਇਸ ਦਾ ਕਿਰਾਇਆ ਸਫਰ ਕਰਨ ਦੀ ਤਰੀਕ ਦੇ ਨਜ਼ਦੀਕ ਜਾ ਕੇ ਬੁੱਕ ਕੀਤੀ ਜਾਣ ਵਾਲੀ ਟਿਕਟ ਤੋਂ ਸਸਤਾ ਪਵੇਗਾ। ਇਸ ਵਾਸਤੇ ਤੁਸੀਂ ਦਿੱਲੀ ਤੋਂ ਚੰਡੀਗੜ੍ਹ ਲਈ ਏਅਰ ਇੰਡੀਆ, ਇੰਡੀਗੋ ਵਰਗੀਆਂ ਹਵਾਬਾਜ਼ੀ ਕੰਪਨੀਆਂ ਦੀ ਵੈੱਬਸਾਈਟ 'ਤੇ ਜਾ ਕੇ ਅਡਵਾਂਸ ਬੁਕਿੰਗ ਕਰ ਸਕਦੇ ਹੋ। ਅਕਤਬੂਰ-ਨਵੰਬਰ ਮਹੀਨੇ ਲਈ ਹਵਾਈ ਟਿਕਟ ਹੁਣ ਬੁੱਕ ਕਰਨ 'ਤੇ ਇਹ ਤੁਹਾਨੂੰ ਤਕਰੀਬਨ 2,600-3,400 ਰੁਪਏ ਵਿਚਕਾਰ ਪਵੇਗੀ।
RBI ਦੇ ਕਰਮਚਾਰੀ 4,5 ਸਤੰਬਰ ਨੂੰ ਕਰਨਗੇ ਸਮੂਹਿਕ ਹੜਤਾਲ
NEXT STORY