ਮੁੰਬਈ : ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਅਤੇ ਇਕਾਨਮੀ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਬੇਸਿਕ ਕਿਰਾਏ ਦੀ ਛੋਟ ਨੂੰ ਅੱਧਾ ਕਰ ਦਿੱਤਾ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਬੇਸਿਕ ਕਿਰਾਏ 'ਚ ਸੋਧੀ ਹੋਈ ਛੋਟ 29 ਸਤੰਬਰ ਤੋਂ ਲਾਗੂ ਹੋ ਗਈ ਹੈ। ਹੁਣ ਤੱਕ ਏਅਰ ਇੰਡੀਆ ਇਨ੍ਹਾਂ ਦੋਵਾਂ ਸ਼੍ਰੇਣੀਆਂ 'ਚ 50 ਫੀਸਦੀ ਦੀ ਛੋਟ ਦੇ ਰਹੀ ਸੀ।
ਇਹ ਵੀ ਪੜ੍ਹੋ : ਨਵੰਬਰ ’ਚ ਬੰਦ ਹੋ ਸਕਦੀ ਹੈ ਵੋਡਾਫੋਨ ਆਈਡੀਆ ਦੀ ਸਰਵਿਸ, ਜਾਣੋ ਵਜ੍ਹਾ
ਏਅਰ ਇੰਡੀਆ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ, ''ਸੀਨੀਅਰ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ 29 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਜਾਰੀ ਟਿਕਟਾਂ ਦੇ ਮੂਲ ਕਿਰਾਏ 'ਤੇ 25 ਫੀਸਦੀ ਦੀ ਛੋਟ ਮਿਲੇਗੀ। ਇਹ ਛੂਟ ਇਕਾਨਮੀ ਕੈਬਿਨ ਵਿਚ ਚੁਣੀ ਗਈ ਬੁਕਿੰਗ ਸ਼੍ਰੇਣੀ 'ਤੇ ਉਪਲਬਧ ਹੋਵੇਗੀ।” ਟਾਟਾ ਸਮੂਹ ਨੇ ਇਸ ਸਾਲ 27 ਜਨਵਰੀ ਨੂੰ ਸਰਕਾਰ ਤੋਂ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਨੂੰ ਖਰੀਦਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ, ਜਾਣੋ ਸੂਬੇ ਦੇ ਹੋਰ ਅਮੀਰਾਂ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
NEXT STORY