ਮੁੰਬਈ (ਭਾਸ਼ਾ) : ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੁੱਝ ਹਵਾਬਾਜੀ ਕੰਪਨੀਆਂ ਨੇ 1 ਜੂਨ ਤੋਂ ਯਾਤਰਾ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਪਾਰਕ ਉਡਾਣ ਸੇਵਾਵਾਂ 31 ਮਈ ਤੱਕ ਮੁਲਤਵੀ ਹਨ। ਹਾਲਾਂਕਿ, ਸਪਾਈਸਜੈਟ ਦੇ ਇਕ ਬੁਲਾਰੇ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਉਨ੍ਹਾਂ ਦੀ ਬੁਕਿੰਗ 15 ਜੂਨ ਤੱਕ ਬੰਦ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਸ਼ੁਰੂ ਹੋਣ ਨਾਲ ਹੀ 25 ਮਾਰਚ ਤੋਂ ਵਪਾਰਕ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਕ ਸੂਤਰ ਨੇ ਸੋਮਵਾਰ ਨੂੰ ਕਿਹਾ, 'ਘਰੇਲੂ ਏਅਰਲਾਈਨਜ਼ ਨੇ ਜੂਨ ਤੋਂ ਆਪਣੀਆਂ ਉਡਾਣਾਂ ਲਈ ਬੁਕਿੰਗ ਖੋਲ ਦਿੱਤੀ ਹੈ।' ਇੰਡੀਗੋ ਅਤੇ ਵਿਸਤਾਰਾ ਦੇ ਸੂਤਰਾਂ ਨੇ ਕਿਹਾ ਕਿ ਉਹ ਘਰੇਲੂ ਉਡਾਣਾਂ ਲਈ ਬੁਕਿੰਗ ਲੈ ਰਹੇ ਹਨ। ਸਪਾਈਸਜੈਟ ਦੇ ਇਕ ਬੁਲਾਰੇ ਨੇ ਸੰਪਰਕ ਕਰਨ 'ਤੇ ਕਿਹਾ, 'ਸਾਡੀ ਅੰਤਰਰਾਸ਼ਟਰੀ ਬੁਕਿੰਗ 15 ਜੂਨ ਤੱਕ ਬੰਦ ਹੈ।' ਬੁਕਿੰਗ ਸ਼ੁਰੂ ਦੇ ਬਾਰੇ ਵਿਚ ਇੰਡੀਗੋ, ਵਿਸਤਾਰਾ ਅਤੇ ਗੋਏਅਰ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਏਅਰ ਪੈਸੇਂਜਰ ਐਸੋਸੀਏਸ਼ਨ ਆਫ ਇੰਡੀਆ (ਏ.ਪੀ.ਏ.ਆਈ.) ਦੇ ਪ੍ਰਧਾਨ ਸੁਧਾਕਰ ਰੇਡੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੁੱਝ ਹਵਾਬਾਜੀ ਕੰਪਨੀਆਂ ਬੁਕਿੰਗ ਕਰ ਰਹੀਆਂ ਹਨ।
ਮੋਦੀ ਸਰਕਾਰ ਨੇ ਲਾਕਡਾਊਨ ਦੌਰਾਨ ਵਰਕਰਾਂ ਨੂੰ ਪੂਰੀ ਤਨਖਾਹ ਦੇਣ ਦਾ ਹੁਕਮ ਲਿਆ ਵਾਪਸ
NEXT STORY