ਗੈਜੇਟ ਡੈਸਕ– 5ਜੀ ਦੀ ਰੇਸ ’ਚ ਏਅਰਟੈੱਲ ਰਿਲਾਇੰਸ ਜੀਓ ਤੋਂ ਅੱਗੇ ਨਿਕਲਦੀ ਵਿਖਾਈ ਦੇ ਰਹੀ ਹੈ। ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਭਾਰਤ ’ਚ 5ਜੀ ਰੈਡੀ ਨੈੱਟਵਰਕ ਦਾ ਐਲਾਨ ਕੀਤਾ ਹੈ। ਏਅਰਟੈੱਲ ਨੇ ਹੈਦਰਾਬਾਦ ’ਚ ਕਮਰਸ਼ੀਅਲ ਤੌਰ ’ਤੇ ਲਾਈਵ 5ਜੀ ਸੇਵਾ ਦਾ ਸਫਲਤਾਪੂਰਨ ਪ੍ਰਦਰਸ਼ਨ ਕੀਤਾ ਹੈ। ਅਜਿਹੇ ’ਚ ਏਅਰਟੈੱਲ 5ਜੀ ਦਾ ਲਾਈਵ ਪ੍ਰਦਰਸ਼ਨ ਕਰਨ ਵਾਲੀ ਦੇਸ਼ ਦੀ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ। ਏਅਰਟੈੱਲ ਨੇ ਭਾਰਤ ’ਚ 5ਜੀ ਨੈੱਟਵਰਕ ਲਈ ਅਰਿਕਸਨ ਨਾਲ ਸਾਂਝੇਦਾਰੀ ਕੀਤੀ ਹੈ।
ਏਅਰਟੈੱਲ ਨੇ ਇਹ ਕਾਰਨਾਮਾ ਆਪਣੇ ਮੌਜੂਦਾ ਲਿਬਰਾਲਾਈਜ਼ਡ ਸਪੈਕਟਰਮ ਨੂੰ 1800 ਮੇਗਾਹਰਟਜ਼ ਬੈਂਡ ’ਚ ਐੱਨ.ਐੱਸ.ਏ. (ਨਾਨ ਸਟੈਂਡ ਅਲੋਨ) ਨੈੱਟਵਰਕ ਤਕਨੀਕ ਦੇ ਮਾਧਿਅਮ ਨਾਲ ਕੀਤਾ। ਆਪਣੀ ਤਰ੍ਹਾਂ ਦੇ ਪਹਿਲੇ ਡਾਇਨਾਮਿਕ ਸਪੈਕਟਰਮ ਸ਼ੇਅਰਿੰਗ ਦਾ ਇਸਤੇਮਾਲ ਕਰਦੇ ਹੋਏ ਏਅਰਟੈੱਲ ਨੇ ਉਸ ਨੂੰ ਸਪੈਕਟਰਮ ਬਲਾਕ ’ਚ 5ਜੀ ਅਤੇ 4ਜੀ ਨੂੰ ਇਕਸਾਰ ਰੂਪ ਨਾਲ ਸੰਚਾਲਿਤ ਕੀਤਾ। ਇਸ ਪ੍ਰਦਰਸ਼ਨ ਨੇ ਸਾਰੇ ਡੋਮੇਨ- ਰੇਡੀਓ, ਕੋਰ ਅਤੇ ਟ੍ਰਾਂਸਪੋਰਟ ’ਚ ਏਅਰਟੈੱਲ 5ਜੀ 10x ਸਪੀਡ, 10x ਲੇਟੈਂਸੀ ਅਤੇ 100x ਕੰਕਰੈਂਸੀ ਦੇਣ ’ਚ ਸਮਰੱਥ ਹੈ।
ਲਾਈਵ ਟਰਾਇਲ ’ਤੇ ਭਾਰਤੀ ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. ਗੋਪਾਲ ਵਿੱਠਲ ਨੇ ਕਿਹਾ ਕਿ ਮੈਨੂੰ ਆਪਣੇ ਉਨ੍ਹਾਂ ਇੰਜੀਨੀਅਰਾਂ ’ਤੇ ਗਰਵ ਹੈ ਜਿਨ੍ਹਾਂ ਨੇ ਅੱਜ ਹੈਦਰਾਬਾਦ ਦੇ ਤਕਨੀਕੀ ਸ਼ਹਿਰ ’ਚ ਇਸ ਅਵਿਸ਼ਵਾਸਯੋਗ ਸਮਰਥਾ ਦੇ ਪ੍ਰਦਰਸ਼ਨ ਲਈ ਅਥੱਕ ਕੋਸ਼ਿਸ਼ਾਂ ਕੀਤੀਆਂ। ਸਾਡੇ ਹਰ ਇਕ ਨਿਵੇਸ਼ ਨੂੰ ਭਵਿੱਖ ’ਚ ਪ੍ਰਮਾਣਿਤ ਕੀਤਾ ਜਾਂਦਾ ਹੈ ਕਿਉਂਕਿ ਹੈਦਰਾਬਾਦ ’ਚ ਇਹ ਗੇਮ ਚੇਂਜਿੰਗ ਟੈਸਟ ਸਾਬਿਤ ਹੋਇਆ ਹੈ।
ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ
NEXT STORY