ਨਵੀਂ ਦਿੱਲੀ-ਸੰਚਾਰ ਹੱਲ ਕੰਪਨੀ ਭਾਰਤੀ ਏਅਰਟੈੱਲ ਕੋਵਿਡ-19 ਮਹਾਮਾਰੀ ਦੇ ਦਰਮਿਆਨ ਇਕ-ਦੂਜੇ ਨਾਲ ਜੁਡ਼ੇ ਰਹਿਣ ’ਚ ਮਦਦ ਕਰਨ ਲਈ ਆਪਣੇ ਨੈੱਟਵਰਕ ’ਤੇ ਘੱਟ ਆਮਦਨ ਵਾਲੇ 5.5 ਕਰੋਡ਼ ਗਾਹਕਾਂ ਨੂੰ 49 ਰੁਪਏ ਦਾ ਮੁਫਤ ਰੀਚਾਰਜ ਦੇਵੇਗਾ। ਉੱਥੇ ਹੀ 79 ਰੁਪਏ ਦਾ ਰੀਚਾਰਜ ਕੂਪਨ ਖਰੀਦਣ ਵਾਲੇ ਏਅਰਟੈੱਲ ਪ੍ਰੀਪੇਡ ਗਾਹਕਾਂ ਨੂੰ ਹੁਣ ਦੁੱਗਣਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ
ਇਸ ਪੈਕ ’ਚ 38 ਰੁਪਏ ਦਾ ਟਾਕਟਾਈਮ ਅਤੇ 28 ਦਿਨਾਂ ਦੀ ਵੈਧਤਾ ਨਾਲ 100 ਐੱਮ. ਬੀ. ਡਾਟਾ ਹੋਵੇਗਾ। ਇਸ ਦੀ ਲਾਗਤ ਲੱਗਭਗ 270 ਕਰੋਡ਼ ਰੁਪਏ ਹੋਵੇਗੀ। ਕੰਪਨੀ ਨੇ ਕਿਹਾ, ‘‘ਏਅਰਟੈੱਲ ਇਕ ਵਾਰ ਮਦਦ ਦੇ ਰੂਪ ’ਚ ਘੱਟ ਆਮਦਨ ਵਾਲੇ 5.5 ਕਰੋਡ਼ ਗਾਹਕਾਂ ਨੂੰ 49 ਰੁਪਏ ਦਾ ਪੈਕ ਮੁਫਤ ਦੇਵੇਗੀ। ਇਸ ਪੈਕ ’ਚ 38 ਰੁਪਏ ਦਾ ਟਾਕਟਾਈਮ ਅਤੇ 28 ਦਿਨਾਂ ਦੀ ਵੈਧਤਾ ਦੇ ਨਾਲ 100 ਐੱਮ. ਬੀ. ਡਾਟਾ ਹੋਵੇਗਾ। ਅਸੀਂ 5.5 ਕਰੋਡ਼ ਤੋਂ ਜ਼ਿਆਦਾ ਗਾਹਕਾਂ ਨੂੰ ਜੁਡ਼ੇ ਰਹਿਣ ਅਤੇ ਜ਼ਰੂਰਤ ਪੈਣ ’ਤੇ ਮਹੱਤਵਪੂਰਣ ਜਾਣਕਾਰੀ ਤੱਕ ਪਹੁੰਚ ਬਨਾਉਣ ਲਈ ਸਮਰੱਥ ਬਨਾਉਣਗੇ।’’ ਉਸ ਨੇ ਕਿਹਾ ਕਿ ਏਅਰਟੈੱਲ ਦੇ ਗਾਹਕਾਂ ਨੂੰ ਇਹ ਫਾਇਦੇ ਆਉਣ ਵਾਲੇ ਹਫਤੇ ’ਚ ਮਿਲਣਗੇ।
ਇਹ ਵੀ ਪੜ੍ਹੋ-ਜਾਪਾਨ 'ਚ ਬਜ਼ੁਰਗ ਮਹਿਲਾ ਨੂੰ ਇਕ ਦਿਨ 'ਚ 2 ਵਾਰ ਲੱਗੀ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
COAI ਨੇ ਕੀਤੀ 5G ਨੂੰ ਕੋਰੋਨਾ ਦੇ ਫੈਲਣ ਨਾਲ ਜੋੜਨ ਵਾਲੀਆਂ ਅਫਵਾਹਾਂ 'ਤੇ ਰੋਕ ਲਾਉਣ ਦੀ ਮੰਗ
NEXT STORY