ਨਵੀਂ ਦਿੱਲੀ - ਹਵਾਬਾਜ਼ੀ ਕੰਪਨੀ ਅਕਾਸਾ ਏਅਰ ਜਲਦ ਹੀ ਰਾਸ਼ਟਰੀ ਰਾਜਧਾਨੀ ਤੋਂ ਵਿਦੇਸ਼ੀ ਉਡਾਣਾਂ ਸ਼ੁਰੂ ਕਰੇਗੀ ਅਤੇ ਉਸ ਨੂੰ ਬੋਇੰਗ ਤੋਂ ਜਹਾਜ਼ਾਂ ਦੀ ਸਪਲਾਈ ਵੀ ਤੇਜ਼ੀ ਨਾਲ ਹੋਣ ਦੀ ਉਮੀਦ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਸਤ 2022 ’ਚ ਉਡਾਣਾਂ ਸ਼ੁਰੂ ਕਰਨ ਵਾਲੀ ਇਸ ਹਵਾਬਾਜ਼ੀ ਕੰਪਨੀ ਕੋਲ ਇਸ ਸਮੇਂ 30 ਜਹਾਜ਼ਾਂ ਦਾ ਬੇੜਾ ਹੈ। ਇਹ 24 ਘਰੇਲੂ ਅਤੇ 6 ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੀ ਹੈ।
ਅਕਾਸਾ ਏਅਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਮਰਸ਼ੀਅਲ ਅਧਿਕਾਰੀ ਪ੍ਰਵੀਨ ਅਈਅਰ ਨੇ ਕਿਹਾ, ‘‘ਅਸੀਂ ਜਲਦ ਹੀ ਦਿੱਲੀ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਾਂਗੇ।’’ ਹਵਾਬਾਜ਼ੀ ਕੰਪਨੀ ਇਸ ਸਮੇਂ ਦਿੱਲੀ ਤੋਂ ਹਰ ਰੋਜ਼ 24 ਉਡਾਣਾਂ ਦਾ ਸੰਚਾਲਨ ਕਰਦੀ ਹੈ। ਰਾਸ਼ਟਰੀ ਰਾਜਧਾਨੀ ’ਚ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਹਵਾਬਾਜ਼ੀ ਕੰਪਨੀ ਸਿੰਗਾਪੁਰ, ਉਜ਼ਬੇਕਿਸਤਾਨ, ਇੰਡੋਨੇਸ਼ੀਆ, ਵੀਅਤਨਾਮ ਅਤੇ ਤਾਸ਼ਕੰਦ ਸਮੇਤ ਵੱਖ-ਵੱਖ ਵਿਦੇਸ਼ੀ ਮੰਜ਼ਿਲਾਂ ਲਈ ਉਡਾਣਾਂ ਦਾ ਸੰਚਾਲਨ ਕਰਨ ’ਤੇ ਵਿਚਾਰ ਕਰੇਗੀ।
ਅਕਾਸਾ ਏਅਰ ਇਸ ਸਮੇਂ 6 ਅੰਤਰਰਾਸ਼ਟਰੀ ਸ਼ਹਿਰਾਂ-ਦੋਹਾ (ਕਤਰ), ਜੇਦਾਹ, ਰਿਆਦ (ਸਾਊਦੀ ਅਰਬ), ਆਬੂਧਾਬੀ (ਯੂ. ਏ. ਈ.), ਕੁਵੈਤ ਸਿਟੀ (ਕੁਵੈਤ) ਅਤੇ ਫੂਕੇਤ (ਥਾਈਲੈਂਡ) ਲਈ ਉਡਾਣ ਭਰਦੀ ਹੈ। ਹਵਾਬਾਜ਼ੀ ਕੰਪਨੀ ਨੇ ਕੁੱਲ 226 ਬੋਇੰਗ 737 ਮੈਕਸ ਜਹਾਜ਼ਾਂ ਦਾ ਠੇਕਾ ਦਿੱਤਾ ਹੈ। ਉਸ ਨੂੰ ਜਹਾਜ਼ਾਂ ਦੀ ਸਪਲਾਈ ’ਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਈਅਰ ਨੇ ਕਿਹਾ ਕਿ ਬੋਇੰਗ ਵੱਲੋਂ ਉਤਪਾਦਨ ਵਧਾਉਣ ਨਾਲ ਅਕਾਸਾ ਏਅਰ ਨੂੰ ਉਮੀਦ ਹੈ ਕਿ ਜਹਾਜ਼ ਜਲਦ ਮਿਲਣੇ ਸ਼ੁਰੂ ਹੋ ਜਾਣਗੇ।
ਏਅਰਟੈੱਲ ਪੇਮੈਂਟਸ ਬੈਂਕ ਦਾ ਮੁਨਾਫਾ ਵਧ ਕੇ 11.8 ਕਰੋੜ ਰੁਪਏ ਹੋਇਆ
NEXT STORY