ਬਲਰਾਮਪੁਰ (ਵਾਰਤਾ) : ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਲਾਲੀਆ ਖੇਤਰ ਵਿੱਚ ਇਕ ਬੈਲਗੱਡੀ ਦੇ ਨਹਿਰ ਵਿਚ ਡਿੱਗਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਕਿਸਾਨ ਸਹਜਰਾਮ (60) ਆਪਣੇ ਪੁੱਤਰ ਭੋਲਾਰਾਮ (24) ਨਾਲ ਬੈਲਗੱਡੀ ਰਾਹੀਂ ਚਾਰਾ ਲੈਣ ਜਾ ਰਹੇ ਸਨ ਕਿ ਅਚਾਨਕ ਬੈਲਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਨਹਿਰ ਵਿਚ ਪਲਟ ਗਈ। ਘਟਾਨ ਵਿਚ ਪਿਤਾ-ਪੁੱਤਰ ਦੀ ਪਾਣੀ ਵਿਚ ਡੁੱਬ ਕੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੈਲਗੱਡੀ ਨੂੰ ਪਿੰਡ ਦੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੋਗੀ ਸਰਕਾਰ ਦਾ ਵੱਡਾ ਐਲਾਨ ! ਲਖੀਮਪੁਰ ਖੀਰੀ ਦੇ 'ਮੁਸਤਫਾਬਾਦ' ਦਾ ਨਾਂ ਬਦਲ ਕੇ ਹੋਵੇਗਾ 'ਕਬੀਰਧਾਮ'
NEXT STORY