ਸ਼ੰਘਾਈ-ਚੀਨ ਦੀ ਦਿੱਗਜ ਈ-ਕਾਮਰਸ ਕੰਪਨੀ ਅਲੀਬਾਬਾ ਨੇ ਪਾਕਿਸਤਾਨ ਦੀ ਈ-ਕਾਮਰਸ ਕੰਪਨੀ ਦਰਾਜ ਨੂੰ ਖਰੀਦਿਆ ਹੈ। ਅਲੀਬਾਬਾ ਨੇ ਆਪਣੇ ਕੌਮਾਂਤਰੀ ਕਾਰੋਬਾਰ ਨੂੰ ਵਧਾਉਂਦੇ ਹੋਏ ਦੱਖਣ ਏਸ਼ੀਆ ਬਾਜ਼ਾਰ 'ਚ ਆਪਣੀ ਮਜ਼ਬੂਤ ਪੈਠ ਲਈ ਇਹ ਕਦਮ ਚੁੱਕਿਆ। ਅਲੀਬਾਬਾ ਵੱਲੋਂ ਇਹ ਕਦਮ ਈ-ਕਾਮਰਸ ਕੰਪਨੀ ਲਜਾਦਾ 'ਚ ਆਪਣੇ ਨਿਵੇਸ਼ ਨੂੰ ਦੁੱਗਣਾ ਕਰਨ ਤੋਂ ਬਾਅਦ ਚੁੱਕਿਆ ਗਿਆ। ਅਲੀਬਾਬਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦਰਾਜ ਦੀ ਸਥਾਪਨਾ 2012 'ਚ ਹੋਈ ਸੀ ਅਤੇ ਇਸ ਨੂੰ ਬਰਲਿਨ ਦੀ ਇਕ ਕੰਪਨੀ ਰਾਕੇਟ ਇੰਟਰਨੈਟ ਤੋਂ ਖਰੀਦਿਆ ਗਿਆ ਹੈ ਜੋ ਸਟਾਰਟਅਪ ਕੰਪਨੀਆਂ ਦੇ ਪਾਲਣ-ਪੋਸ਼ਣ ਦਾ ਕਾਰੋਬਾਰ ਕਰਦੀ ਹੈ। ਇਸ ਦਾ ਮੁੱਖ ਬਾਜ਼ਾਰ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਮਿਆਂਮਾਰ ਅਤੇ ਨੇਪਾਲ ਹੈ। ਇਸ ਪਲੇਟਫਾਰਮ ਤੋਂ 30,000 ਵਿਕ੍ਰੇਤਾਵਾਂ ਅਤੇ 500 ਬ੍ਰਾਂਡਾਂ ਦੇ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਰਾਜ ਨੇ ਕਿਹਾ ਕਿ ਇਹ ਐਕਵਾਇਰਮੈਂਟ ਉਸ ਨੂੰ ਆਪਣੇ ਪ੍ਰਮੁੱਖ ਬਾਜ਼ਾਰ 'ਚ ਵਾਧਾ ਕਰਨ 'ਚ ਮਦਦ ਕਰੇਗਾ।
ਡਾਟਾ ਲੀਕ ਘਪਲਾ : ਫੇਸਬੁੱਕ ਨੇ ਪ੍ਰਬੰਧਨ 'ਚ ਕੀਤਾ ਫੇਰਬਦਲ
NEXT STORY