ਨਵੀਂ ਦਿੱਲੀ- ਜਹਾਜ਼ ਵਿਚ ਸਫ਼ਰ ਕਰਨ ਵਾਲੇ ਹੋ ਤਾਂ ਮਾਸਕ ਪਾਉਣਾ ਨਾ ਭੁੱਲਣਾ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਇਕਾਈ ਅਲਾਇੰਸ ਏਅਰ ਨੇ ਯਾਤਰਾ ਦੌਰਾਨ ਮਾਸਕ ਨਾ ਪਾਉਣ ਵਾਲੇ ਯਾਤਰੀਆਂ ਨੂੰ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਹੈ ਅਤੇ ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਏਅਰਲਾਈਨ ਬਣ ਗਈ ਹੈ।
ਜੰਮੂ ਤੋਂ ਦਿੱਲੀ ਜਾ ਰਹੇ 4 ਯਾਤਰੀਆਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਪਾਇਲਟ ਇਨ-ਕਮਾਂਡ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਨ੍ਹਾਂ ਨੇ ਮਾਸਕ ਪਾਉਣ ਤੋਂ ਇਨਕਾਰ ਕੀਤਾ ਸੀ। ਫਲਾਈਟ ਦੇ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਇਨ੍ਹਾਂ 4 ਯਾਤਰੀਆਂ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇਸ ਦੀ ਸੂਚਨਾ ਡੀ. ਜੀ. ਸੀ. ਏ. ਨੂੰ ਵੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਖੁੱਲ੍ਹਾ, ਹੋ ਸਕਦੀ ਹੈ ਬੰਪਰ ਕਮਾਈ!
ਗੌਰਤਲਬ ਹੈ ਕਿ 'ਨੋ ਫਲਾਈ ਲਿਸਟ' ਨਿਯਮ 2017 ਵਿਚ ਬਣਾਏ ਗਏ ਸਨ। ਇਸ ਤਹਿਤ ਘਟਨਾ ਦੇ ਆਧਾਰ 'ਤੇ ਯਾਤਰੀ 'ਤੇ ਘੱਟੋ-ਘੱਟ ਤਿੰਨ ਮਹੀਨਿਆਂ ਤੋਂ ਲੈ ਕੇ ਵੱਧ ਤੋਂ ਵੱਧ ਦੋ ਸਾਲਾਂ ਲਈ ਯਾਤਰਾ ਪਾਬੰਦੀ ਲਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੋਵਿਡ-19 ਦੇ ਮੱਦੇਨਜ਼ਰ ਡੀ. ਜੀ. ਸੀ. ਏ. ਨੇ ਨਿਯਮ ਜਾਰੀ ਕੀਤੇ ਸਨ ਕਿ ਮਾਸਕ ਸਹੀ ਤਰੀਕੇ ਨਾਲ ਨਾ ਪਾਉਣ ਵਾਲੇ ਯਾਤਰੀਆਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਜੋ ਯਾਤਰਾ ਤੋਂ ਪਹਿਲਾਂ ਇਸ ਨਿਯਮ ਨੂੰ ਤੋੜਦੇ ਹਨ ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ ਜਾਵੇ।
ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ
► ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਪੀ. ਐੱਮ.-ਕਿਸਾਨ ਯੋਜਨਾ ਤਹਿਤ ਫੰਡ ਵਧਾਉਣ ਦੀ ਤਜਵੀਜ਼ ਨਹੀਂ : ਤੋਮਰ
NEXT STORY