ਨਵੀਂ ਦਿੱਲੀ—ਦੇਸ਼ ਦੀ ਦਿੱਗਜ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਛੇਤੀ ਹੀ ਕਰਿਆਨਾ ਸਟੋਰਸ ਨਾਲ ਸਾਂਝੇਦਾਰੀ ਕਰਨ ਜਾ ਰਹੀ ਹੈ। ਰਿਲਾਇੰਸ ਜਿਓ ਨਾਲ ਟੱਕਰ ਲੈਣ ਲਈ ਕੰਪਨੀ ਇਹ ਕਦਮ ਚੁੱਕਣ ਜਾ ਰਹੀ ਹੈ। ਇਸ ਦੇ ਤਹਿਤ ਘਰਾਂ ਦੇ ਕੋਲ ਸਥਿਤ ਕਰਿਆਨਾ ਵੇਚਣ ਵਾਲਿਆਂ ਨਾਲ ਟਾਈਅਪ ਕਰੇਗੀ। ਇਸ ਦੇ ਰਾਹੀਂ ਮੋਬਾਇਲ ਤੋਂ ਲੈ ਕੇ ਗ੍ਰੋਸਰੀ ਤੱਕ ਦੀ ਡਿਲਿਵਰੀ ਕੀਤੀ ਜਾਵੇਗੀ।
ਕੰਪਨੀ ਸ਼ੁਰੂਆਤ 'ਚ ਘਰ ਦੇ ਕੋਲ ਮੋਬਾਇਲ ਵੇਚਣ ਵਾਲੇ ਛੋਟੇ ਦੁਕਾਨਦਾਰਾਂ ਨਾਲ ਟਾਈਅਪ ਕਰਨ ਜਾ ਰਹੀ ਹੈ। ਇਸ ਲਈ ਕੰਪਨੀ ਨੇ ਬੰਗਲੁਰੂ ਸਥਿਤ ਸਟਾਰਟਅਪ ਕੰਪਨੀ ਸ਼ਾਪਐਕਸ ਦੇ ਨਾਲ ਟਾਈਅਪ ਕੀਤਾ ਹੈ, ਜੋ ਕਰਿਆਨਾ ਸਟੋਰਸ ਨੂੰ ਵੱਡੇ ਰਿਟੇਲਰਸ ਅਤੇ ਐੱਫ.ਐੱਮ.ਸੀ.ਜੀ. ਕੰਪਨੀਆਂ ਦੇ ਨਾਲ ਡਿਜੀਟਲ ਕਨੈਕਟ ਕਰਦੀ ਹੈ।
ਇਕ ਰਿਪੋਰਟ ਮੁਤਾਬਕ ਕੰਪਨੀ ਛੋਟੇ ਵਪਾਰੀ ਜਿਵੇਂ ਕਿ ਕਰਿਆਨਾ ਸਟੋਰਸ ਦੇ ਨਾਲ ਐਮਾਜ਼ੋਨ ਈ.ਜੀ., ਸਰਵਿਸ ਪਾਰਟਨਰ ਦੇ ਨਾਲ ਉਨ੍ਹਾਂ ਨੂੰ ਜੋੜੇਗੀ। ਫਿਲਹਾਲ ਕੰਪਨੀ ਨੇ 350 ਸ਼ਹਿਰਾਂ ਦੇ 20 ਹਜ਼ਾਰ ਤੋਂ ਜ਼ਿਆਦਾ ਸਟੋਰਸ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਹ ਦੁਕਾਨਾਂ ਸਿਰਫ ਐਮਾਜ਼ੋਨ ਦੇ ਸਾਮਾਨ ਦੀ ਡਿਲਿਵਰੀ ਦੋ ਤੋਂ ਚਾਰ ਕਿਲੋਮੀਟਰ ਦੇ ਰੈਡੀਯਸ 'ਚ ਕਰੇਗੀ।
ਫਿਲਹਾਲ ਕੰਪਨੀ ਨੇ ਛੋਟੇ ਮੋਬਾਇਲ ਵਿਕਰੇਤਾਵਾਂ ਦੇ ਨਾਲ ਇਸ ਸ਼ੁਰੂਆਤ ਕੀਤੀ ਹੈ। ਐਮਾਜ਼ਾਨ ਦੇ ਇਲਾਵਾ ਫਲਿਪਕਾਰਟ ਨੇ ਵੀ ਤੇਲੰਗਾਨਾ ਦੇ 800 ਤੋਂ ਜ਼ਿਆਦਾ ਛੋਟੇ ਫੋਨ ਵਿਕਰੇਤਾਵਾਂ ਦੇ ਨਾਲ ਹੱਥ ਮਿਲਾਇਆ ਹੈ। ਫਲਿਪਕਾਰਟ 15 ਹਜ਼ਾਰ ਤੋਂ ਜ਼ਿਆਦਾ ਕਰਿਆਨਾ ਸਟੋਰਸ, ਬਿਊਟੀ ਸੈਲੂਨ, ਬੇਕਰੀ, ਦਵਾ ਦੀਆਂ ਦੁਕਾਨਾਂ ਤੋਂ ਵੀ ਸਮਾਰਟਫੋਨ ਵੇਚਣ ਲਈ ਟਾਈਅਪ ਕਰਨ ਜਾ ਰਹੀ ਹੈ।
ਇੰਸ਼ੋਰੈਂਸ ਕੰਪਨੀ ਨੇ ਨਹੀਂ ਦਿੱਤਾ ਪਾਲਿਸੀ ਦਾ ਕਲੇਮ, ਹੁਣ ਦੇਵੇਗੀ 5.35 ਲੱਖ ਰੁਪਏ
NEXT STORY